youth_portal_title

ਆਪਣਾ ਖਾਤਾ ਸੁਰੱਖਿਅਤ ਰੱਖੋ


TikTok ‘ਤੇ ਸੁਰੱਖਿਅਤ ਅਤੇ ਮਜ਼ੇਦਾਰ ਅਨੁਭਵ ਦੀ ਸ਼ੁਰੁਆਤ ਖਾਤੇ ਦੀ ਸੁਰੱਖਿਆ ਨਾਲ ਹੀ ਹੁੰਦੀ ਹੈ। ਤੁਹਾਡੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਇਹ ਕੁਝ ਨੁਕਤੇ ਹਨ।



ਇੱਕ ਮਜ਼ਬੂਤ ਪਾਸਵਰਡ ਚੁਣੋ

ਅਸੀਂ ਇੱਕ ਅਜਿਹਾ ਮਜ਼ਬੂਤ ਪਾਸਵਰਡ ਚੁਣਨ ਦੀ ਸਿਫ਼ਾਰਸ਼ ਕਰਦੇ ਹਾਂ, ਜਿਸ ਵਿੱਚ ਇਹ ਸ਼ਾਮਲ ਹੋਣ:

  •  ਘੱਟੋ-ਘੱਟ 6 ਅੱਖਰ-ਚਿੰਨ੍ਹ
  • ਵੱਡੇ ਅੱਖਰਾਂ, ਨੰਬਰਾਂ, ਅਤੇ ਚਿੰਨ੍ਹਾਂ ਦਾ ਸੁਮੇਲ

ਅਸੀਂ ਤੁਹਾਨੂੰ ਆਪਣਾ ਪਾਸਵਰਡ ਨਿਯਮਿਤ ਰੂਪ ਵਿੱਚ ਬਦਲਣ ਦੀ ਵੀ ਸਲਾਹ ਦਿੰਦੇ ਹਾਂ—ਇਹਨਾਂ ਦਾ ਟਰੈਕ ਰੱਖਣ ਵਿੱਚ ਮਦਦ ਕਰਨ ਲਈ ਪਾਸਵਰਡ ਪ੍ਰਬੰਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ!



ਆਪਣੀਆਂ ਡਿਵਾਈਸਾਂ ਦਾ ਟਰੈਕ ਰੱਖੋ

TikTok ਵੱਲੋਂ ਤੁਹਾਨੂੰ ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਦੋ-ਪੜਾਅ ਵਾਲੇ ਪ੍ਰਮਾਣੀਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਇਸ ਲਈ ਜਦੋਂ ਵੀ ਤੁਸੀਂ ਲੌਗ-ਇਨ ਕਰਦੇ ਹੋ, ਤਾਂ ਵਧੀਕ ਪੁਸ਼ਟੀਕਰਨ ਲੋੜੀਂਦਾ ਹੁੰਦਾ ਹੈ।
ਤੁਸੀਂ ਆਪਣੇ ਖਾਤੇ ਨਾਲ ਲੌਗ-ਇਨ ਕੀਤੀਆਂ ਸਾਰੀਆਂ ਡਿਵਾਈਸਾਂ ਨੂੰ ਦੇਖਣ ਲਈ, ਡਿਵਾਈਸਾਂ ਤੋਂ ਆਪਣਾ ਲੌਗ-ਇਨ ਹਟਾਉਣ ਲਈ, ਅਤੇ ਆਪਣੇ ਖਾਤੇ ‘ਤੇ ਹੋਣ ਵਾਲੀ ਕਿਸੇ ਵੀ ਤਰੀਕੇ ਦੀ ਸ਼ੱਕੀ ਸਰਗਰਮੀ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਡਿਵਾਈਸ ਪ੍ਰਬੰਧਨ ਦੀ ਵਰਤੋਂ ਵੀ ਕਰ ਸਕਦੇ ਹੋ।
‘ਡਿਵਾਈਸ ਪ੍ਰਬੰਧਨ’ ਦੇ ਅਧੀਨ, ਤੁਸੀਂ ਉਹ ਸਾਰੇ ਡਿਵਾਈਸ ਦੇਖੋਗੇ ਜਿਨ੍ਹਾਂ ‘ਤੇ ਤੁਸੀਂ ਲੌਗ-ਇਨ ਕੀਤਾ ਹੋਇਆ ਹੈ ਅਤੇ ਨਾਲ ਹੀ ਸੰਬੰਧਿਤ ਤਾਰੀਖ਼, ਸਮਾਂ, ਅਤੇ ਲੋਕੇਸ਼ਨ ਵੀ ਦੇਖੋਗੇ। ਇਹਨਾਂ ਵਿੱਚੋਂ ਕਿਸੇ ਵੀ ਡਿਵਾਈਸ ਤੋਂ ਲੌਗ-ਆਊਟ ਕਰਨ ਲਈ, ਡਿਵਾਈਸ ਚੁਣੋ ਅਤੇ “
ਹਟਾਓ” ‘ਤੇ ਟੈਪ ਕਰੋ।
ਇਸ ਫੰਕਸ਼ਨ ਨੂੰ ਵੇਖਣ ਲਈ:

  1. ਪਰਦੇਦਾਰੀ ਅਤੇ ਸੁਰੱਖਿਆ” ‘ਤੇ ਜਾਓ
  2. ਮੇਰਾ ਖਾਤਾ ਪ੍ਰਬੰਧਿਤ ਕਰੋ” ‘ਤੇ ਟੈਪ ਕਰੋ
  3. ਸੁਰੱਖਿਆ” ‘ਤੇ ਟੈਪ ਕਰੋ
  4. ਤੁਹਾਡੇ ਲੌਗ-ਇਨ ਕੀਤੇ ਡਿਵਾਈਸਾਂ ਦਾ ਪ੍ਰਬੰਧਨ ਕਰਨ ਲਈ “ਤੁਹਾਡੀਆਂ ਡਿਵਾਈਸਾਂ” ‘ਤੇ ਟੈਪ ਕਰੋ


ਸ਼ੱਕੀ ਲਿੰਕ ਅਤੇ ਸੁਨੇਹਿਆਂ ਤੋਂ ਸੁਚੇਤ ਰਹੋ

ਯਾਦ ਰੱਖੋ: ਸ਼ੱਕੀ ਲਿੰਕ ਅਤੇ ਸੁਨੇਹਿਆਂ ‘ਤੇ ਕਲਿੱਕ ਨਾ ਕਰੋ ਕਿਉਂਕਿ ਇਹ ਘਪਲੇ ਜਾਂ ਚਾਲਬਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ। ਜੇਕਰ ਹੇਠਾਂ ਦਿੱਤੇ ਵਾਂਗ ਤੁਹਾਡੇ ਸਾਹਮਣੇ ਕੁਝ ਆਵੇ, ਤਾਂ ਰਿਪੋਰਟ ਦਾਇਰ ਕਰੋ:

  • ਅਜਿਹੇ ਸੁਨੇਹੇ ਜੋ ਇਹ ਦਾਅਵਾ ਕਰਦੇ ਹੋਣ ਕਿ ਤੁਸੀਂ ਕੋਈ ਇਨਾਮ, ਛੋਟ, ਮੁਫ਼ਤ ਪਰਖ, ਜਾਂ ਪੁਰਸਕਾਰ ਜਿੱਤਿਆ ਹੈ ਅਤੇ ਜਿਸ ਨੂੰ ਪ੍ਰਾਪਤ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਲੋੜੀਂਦੀ ਹੈ।
  • ਅਜਨਬੀ ਜਾਂ ਤੁਹਾਡੀ ਜਾਣ-ਪਹਿਚਾਣ ਵਾਲੇ ਲੋਕ ਇਹ ਦਾਅਵਾ ਕਰਦੇ ਹੋਣ ਕਿ ਉਹ ਕਿਸੀ ਸੰਕਟਕਾਲੀਨ ਸਥਿਤੀ ਵਿੱਚ ਹਨ ਅਤੇ ਉਹਨਾਂ ਨੂੰ ਪੈਸਿਆਂ ਦੀ ਜਾਂ ਹੋਰ ਕਿਸੀ ਤਰ੍ਹਾਂ ਦੀ ਮਦਦ ਦੀ ਲੋੜ ਹੈ।
  • ਕਿਸੀ ਹੋਰ ਦੇ ਸੋਸ਼ਲ ਮੀਡੀਆ ਖਾਤੇ ਨੂੰ ਫ਼ਾਲੋ ਕਰਨ ਲਈ ਬੇਨਤੀਆਂ।
  • ਇਤਰਾਜ਼ਯੋਗ ਲਿੰਕ ਜਾਂ ਸਮੱਗਰੀ।
  • ਕਿਸੀ ਹੋਰ ਦੀ ਪ੍ਰੋਫਾਈਲ ਜਾਂ ਵੀਡੀਓ ਵਿੱਚ ਦਿਸਦੇ QR ਕੋਡ।

ਯਾਦ ਰੱਖੋ, TikTok ਵੱਲੋਂ ਕਦੇ ਵੀ ਤੁਹਾਨੂੰ ਤੁਹਾਡੇ ਖਾਤੇ ਦਾ ਪਾਸਵਰਡ, ਬੈਂਕ ਕਾਰਡ, ਜਾਂ ਹੋਰ ਕੋਈ ਨਿੱਜੀ ਜਾਣਕਾਰੀ ਪੁੱਛਣ ਵਾਸਤੇ ਸੁਨੇਹੇ ਨਹੀਂ ਆਵੇਗਾ।