ਸੁਰੱਖਿਆ ਕੇਂਦਰ

TikTok ਦਾ ਉਦੇਸ਼ ਦੁਨੀਆ ਦੀ ਰਚਨਾਤਮਕਤਾ, ਗਿਆਨ ਅਤੇ ਹਰੇਕ ਦੀ ਜ਼ਿੰਦਗੀ ਦੇ ਪਲਾਂ ਨੂੰ ਕੈਪਚਰ ਕਰਨਾ ਅਤੇ ਪੇਸ਼ ਕਰਨਾ ਹੈ।

ਅਜਿਹੇ ਗਲੋਬਲ ਭਾਈਚਾਰੇ ਵਜੋਂ, ਜੋ ਸਿਰਜਣਾਤਮਕਤਾ ਅਤੇ ਪ੍ਰਗਟਾਵੇ ਨੂੰ ਪ੍ਰਫੁੱਲਤ ਕਰਦਾ ਹੈ, ਇਹ ਮਹੱਤਵਪੂਰਨ ਹੈ ਕਿ ਵਰਤੋਂਕਾਰ ਇਸ ਭਾਈਚਾਰੇ ਵਿੱਚ ਸੁਰੱਖਿਅਤ ਅਤੇ ਸੁਖਦ ਮਹਿਸੂਸ ਕਰਨ। ਸਾਡੀਆਂ ਨੀਤੀਆਂ ਅਤੇ ਸਾਧਨਾਂ ਨੂੰ ਸਾਡੇ ਭਾਈਚਾਰੇ ਲਈ ਸਕਾਰਾਤਮਕ ਅਤੇ ਸੁਰੱਖਿਅਤ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ, ਅਤੇ ਸਾਨੂੰ ਭਰੋਸਾ ਹੈ ਕਿ ਵਰਤੋਂਕਾਰ TikTok ਨੂੰ ਮਜ਼ੇਦਾਰ ਰੱਖਣ ਅਤੇ ਹਰੇਕ ਲਈ ਸੁਖਦ ਬਣਾਉਣ ਲਈ ਇਹਨਾਂ ਉਪਾਵਾਂ ਦਾ ਆਦਰ ਕਰਨਗੇ ਅਤੇ ਵਰਤੋਂ ਕਰਨਗੇ।