youth_portal_title

ਆਪਣੀ ਜਨਤਕ ਹਾਜ਼ਰੀ ਨੂੰ ਪਰਿਭਾਸ਼ਿਤ ਕਰੋ



ਜਦੋਂ ਤੁਸੀਂ TikTok ‘ਤੇ ਪੋਸਟ ਕਰਦੇ ਹੋ, ਤਾਂ ਸਭ ਤੋਂ ਪਹਿਲਾਂ ਧਿਆਨ ਰੱਖਣ ਯੋਗ ਗੱਲ ਤੁਹਾਡੀ ਨਿੱਜੀ ਪਰਦੇਦਾਰੀ ਹੈ। ਤੁਹਾਡਾ ਪ੍ਰੋਫਾਈਲ ਚਿੱਤਰ, ਕਵਰ ਫ਼ੋਟੋ, ਅਤੇ ਵੇਰਵੇ ਜਨਤਕ ਹੁੰਦੇ ਹਨ, ਇਸ ਲਈ ਉਹਨਾਂ ਨੂੰ ਕੋਈ ਵੀ ਦੇਖ ਸਕਦਾ ਹੈ। ਤੁਸੀਂ ਉਸ ਵਿੱਚ ਕੀ ਸ਼ਾਮਲ ਕਰਨਾ ਹੈ, ਇਸ ਬਾਰੇ ਬਹੁਤ ਧਿਆਨ ਨਾਲ ਸੋਚ-ਵਿਚਾਰ ਕਰੋ। ਉਪਭੋਗਤਾਵਾਂ ਲਈ ਸਾਡੇ ਵੱਲੋਂ ਸਰਗਰਮ ਤੌਰ ‘ਤੇ ਪ੍ਰਦਾਨ ਕੀਤੀ ਜਾਂਦੀ ਸੁਰੱਖਿਆ ਤੋਂ ਇਲਾਵਾ, ਅਸੀਂ ਤੁਹਾਨੂੰ ਤੁਹਾਡੀ ਔਨਲਾਈਨ ਮੌਜੂਦਗੀ ਦਾ ਪ੍ਰਬੰਧਨ ਕਰਨ ਵਾਸਤੇ ਸੁਰੱਖਿਆ ਟੂਲਾਂ ਦੀ ਪੇਸ਼ਕਸ਼ ਵੀ ਕਰਦੇ ਹਾਂ।



ਤੁਹਾਡੀ ਵੀਡੀਓ ਦਾ ਕੰਟ੍ਰੋਲ ਤੁਸੀਂ ਆਪ ਕਰਦੇ ਹੋ

ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਕੀ ਸਾਂਝਾ ਕਰਦੇ ਹੋ ਅਤੇ ਕੀ ਨਹੀਂ ਕਰਦੇ, ਇਸ ‘ਤੇ ਤੁਹਾਡਾ ਪੂਰਾ ਕੰਟ੍ਰੋਲ ਹੋਵੇ। ਤੁਸੀਂ ਆਪਣੇ ਪ੍ਰੋਫਾਈਲ ਅਤੇ ਨਾਲ ਹੀ ਆਪਣੇ ਵੀਡੀਓ ਲਈ ਵੀ ਪਰਦੇਦਾਰੀ ਸੈਟਿੰਗਾਂ ਨੂੰ ਵਿਵਸਥਿਤ ਕਰ ਸਕਦੇ ਹੋ (ਜਿਵੇਂ ਕਿ ਇਸ ਨੂੰ ਨਿੱਜੀ ਜਾਂ ਜਨਤਕ ਕਰਨਾ)।

  • ਇਹ ਫ਼ੈਸਲਾ ਕਰੋ ਕਿ ਤੁਹਾਡੇ ਵੀਡੀਓ ਕੌਣ-ਕੌਣ ਵੇਖ ਸਕਦਾ ਹੈ: ਆਪਣੇ ਖਾਤੇ ਨੂੰ “ਨਿੱਜੀ” ‘ਤੇ ਸੈੱਟ ਕਰਨ ਨਾਲ, ਸਿਰਫ਼ ਮਨਜ਼ੂਰਸ਼ੁਦਾ ਉਪਭੋਗਤਾ ਹੀ ਤੁਹਾਨੂੰ ਫਾਲੋ ਕਰ ਸਕਣਗੇ ਅਤੇ ਤੁਹਾਡੇ ਵੀਡੀਓ ਵੇਖ ਸਕਣਗੇ। ਆਪਣੇ ਖਾਤੇ ਨੂੰ ਨਿੱਜੀ ‘ਤੇ ਸੈੱਟ ਕਰਨ ਲਈ, ਆਪਣੀਆਂ ਸੈਟਿੰਗਾਂ ਖੋਲ੍ਹੋ, “ਪਰਦੇਦਾਰੀ ਅਤੇ ਸੁਰੱਖਿਆ” ‘ਤੇ ਜਾਓ, ਅਤੇ “ਨਿੱਜੀ ਖਾਤਾ” ਨੂੰ ਚਾਲੂ ਕਰੋ।
  • ਤੁਸੀਂ ਪੋਸਟ ਕਰਨ ਵੇਲੇ, ਜਾਂ ਪੋਸਟ ਕਰਨ ਤੋਂ ਬਾਅਦ ਵੀਡੀਓ-ਦਰ-ਵੀਡੀਓ ਆਧਾਰ ‘ਤੇ ਵੀ ਇਹ ਤੈਅ ਕਰ ਸਕਦੇ ਹੋ ਕਿ ਤੁਹਾਡੇ ਵੀਡੀਓ ਨੂੰ ਕੌਣ ਦੇਖ ਸਕਦਾ ਹੈ। ਇਸ ਨਾਲ ਤੁਸੀਂ ਇੱਕ ਜਨਤਕ ਪ੍ਰੋਫਾਈਲ ਰੱਖਦੇ ਹੋਏ ਕੁਝ ਖਾਸ ਸਮੱਗਰੀ ਚੋਣਵੇਂ ਦਰਸ਼ਕਾਂ ਨਾਲ ਸਾਂਝੀ ਕਰਨ ਦਾ ਵਿਕਲਪ ਰੱਖਦੇ ਹੋ।
  • ਆਪਣੇ ਵੀਡੀਓ ਦੇ ਡਾਉਨਲੋਡ ਨੂੰ ਸੀਮਿਤ ਕਰੋ: ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਵੀਡੀਓ ਹੋਰ ਲੋਕਾਂ ਵੱਲੋਂ ਡਾਉਨਲੋਡ ਕੀਤੇ ਜਾਣ, ਤਾਂ ਆਪਣੀਆਂ ਸੈਟਿੰਗਾਂ ਖੋਲ੍ਹੋ, “ਪਰਦੇਦਾਰੀ ਅਤੇ ਸੁਰੱਖਿਆ” ‘ਤੇ ਜਾਓ, ਅਤੇ "ਉਨ੍ਹਾਂ ਨੂੰ ਤੁਹਾਡੀਆਂ ਵੀਡੀਓ ਡਾਉਨਲੋਡ ਕਰਨ ਦੀ ਇਜਾਜ਼ਤ ਦਿਓ” ਨੂੰ ਬੰਦ ਕਰ ਦਿਓ।
  • ਇਹ ਫ਼ੈਸਲਾ ਕਰੋ ਕਿ ਤੁਹਾਡੇ ਵੱਲੋਂ ਲਾਈਕ ਕੀਤੇ ਵੀਡੀਓ ਕੌਣ-ਕੌਣ ਦੇਖ ਸਕਦਾ ਹੈ: ਤੁਹਾਡੇ ਵੱਲੋਂ ਲਾਈਕ ਕੀਤੇ ਵੀਡੀਓ ਨੂੰ ਨਿੱਜੀ ਰੱਖਣ ਲਈ, ਆਪਣੀਆਂ ਸੈਟਿੰਗਾਂ ਖੋਲ੍ਹੋ, “ਪਰਦੇਦਾਰੀ ਅਤੇ ਸੁਰੱਖਿਆ” ‘ਤੇ ਜਾਓ, ਅਤੇ “ਤੁਹਾਡੇ ਵੱਲੋਂ ਲਾਈਕ ਕੀਤੀਆਂ ਵੀਡੀਓ ਨੂੰ ਕੌਣ-ਕੌਣ ਦੇਖ ਸਕਦਾ ਹੈ” ‘ਤੇ ਟੈਪ ਕਰੋ।


ਅਣਚਾਹੀਆਂ ਟਿੱਪਣੀਆਂ ਨੂੰ ਸੀਮਿਤ ਕਰੋ

ਆਪਣੇ ਵੀਡੀਓ ‘ਤੇ ਟਿੱਪਣੀਆਂ ਦਾ ਪ੍ਰਬੰਧਨ ਕਰੋ, ਨਾ ਸਿਰਫ਼ ਇਹ ਫ਼ੈਸਲਾ ਕਰਦੇ ਹੋਏ ਕਿ ਕੌਣ ਟਿੱਪਣੀ ਕਰ ਸਕਦਾ ਹੈ, ਪਰ ਫਿਲਟਰ ਕੀਤੇ ਸ਼ਬਦਾਂ ਨੂੰ ਵੀ ਬਾਹਰ ਰੱਖੋ।

ਕੰਟ੍ਰੋਲ ਕਰੋ ਕਿ ਕੌਣ ਟਿੱਪਣੀ ਕਰ ਸਕਦਾ ਹੈ
ਇਹ ਤੈਅ ਕਰਨ ਲਈ ਕਿ ਤੁਹਾਡੇ ਖਾਤੇ ਦੇ ਸਾਰੇ ਵੀਡੀਓ ‘ਤੇ ਕੌਣ ਟਿੱਪਣੀ ਕਰ ਸਕਦਾ ਹੈ, ਆਪਣੀਆਂ ਸੈਟਿੰਗਾਂ ਖੋਲ੍ਹੋ, “
ਪਰਦੇਦਾਰੀ ਅਤੇ ਸੁਰੱਖਿਆ” ‘ਤੇ ਜਾਓ, ਅਤੇ “ਤੁਹਾਡੀਆਂ ਵੀਡੀਓ 'ਤੇ ਕੌਣ-ਕੌਣ ਟਿੱਪਣੀ ਕਰ ਸਕਦਾ ਹੈ” ‘ਤੇ ਟੈਪ ਕਰੋ।
ਤੁਸੀਂ ਹਰੇਕ ਵੀਡੀਓ ‘ਤੇ ਵੀ ਆਪਣੀ ਟਿੱਪਣੀ ਸੰਬੰਧੀ ਸੈਟਿੰਗਾਂ ਨੂੰ ਬਦਲ ਸਕਦੇ ਹੋ:

  1. ਵੀਡੀਓ ਨੂੰ ਖੋਲ੍ਹੋ ਅਤੇ [...] ‘ਤੇ ਟੈਪ ਕਰੋ।
  2.  ਪਰਦੇਦਾਰੀ ਸੈਟਿੰਗਾਂ” ‘ਤੇ ਟੈਪ ਕਰੋ।
  3. ਟਿੱਪਣੀਆਂ ਚਾਲੂ ਜਾਂ ਬੰਦ ਕਰਨ ਲਈ “ਟਿੱਪਣੀਆਂ ਦੀ ਇਜਾਜ਼ਤ ਦਿਓ” ‘ਤੇ ਟੈਪ ਕਰੋ।

ਟਿੱਪਣੀਆਂ ਨੂੰ ਫਿਲਟਰ ਕਰੋ
ਕੀਵਰਡ ਦੀ ਇੱਕ ਵਿਉਂਤੀ ਸੂਚੀ ਬਣਾਓ ਜਿਸ ਨੂੰ ਤੁਹਾਡੇ ਵੀਡੀਓ ‘ਤੇ ਆਉਣ ਵਾਲੀਆਂ ਟਿੱਪਣੀਆਂ ਵਿੱਚੋਂ ਸਵੈਚਲਿਤ ਤੌਰ ‘ਤੇ ਬਲਾਕ ਕਰ ਦਿੱਤਾ ਜਾਵੇਗਾ।

  1. ਆਪਣੇ ਪ੍ਰੋਫਾਈਲ ਤੋਂ, ਆਪਣੀਆਂ ਖਾਤਾ ਸੈਟਿੰਗਾਂ ਖੋਲ੍ਹੋ।
  2. ਪਰਦੇਦਾਰੀ ਅਤੇ ਸੁਰੱਖਿਆ” ‘ਤੇ ਟੈਪ ਕਰੋ।
  3. ਟਿੱਪਣੀ ਫਿਲਟਰ” ‘ਤੇ ਟੈਪ ਕਰੋ।
  4. ਫਿਲਟਰ ਕੀਵਰਡ” ਨੂੰ ਚਾਲੂ ਕਰਨ ਲਈ ਟੌਗਲ ਨੂੰ ਟੈਪ ਕਰੋ > “ਕੀਵਰਡ ਜੋੜੋ” ‘ਤੇ ਟੈਪ ਕਰੋ।
  5. ਕੀਵਰਡ ਦਾਖ਼ਲ ਕਰੋ ਅਤੇ ਫਿਰ “ਹੋ ਗਿਆ” ‘ਤੇ ਟੈਪ ਕਰੋ।


ਦੂਜਿਆਂ ਨਾਲ ਗੱਲਾਂਬਾਤਾਂ ਨੂੰ ਕੰਟ੍ਰੋਲ ਕਰਨਾ


ਇਹ ਕੰਟ੍ਰੋਲ ਕਰੋ ਕਿ ਲੋਕ ਤੁਹਾਡੇ ਪ੍ਰੋਫਾਈਲ ‘ਤੇ ਕੀ ਵੇਖਦੇ ਹਨ
ਜੇਕਰ ਤੁਸੀਂ ਆਪਣੇ ਖਾਤੇ ਨੂੰ ਨਿੱਜੀ ਬਣਾ ਲੈਂਦੇ ਹੋ, ਤਾਂ ਸਿਰਫ਼ ਤੁਹਾਨੂੰ ਫਾਲੋ ਕਰਨ ਵਾਲੇ ਹੀ ਤੁਹਾਡੇ ਅੱਪਡੇਟ ਅਤੇ ਤੁਹਾਡੇ ਵੱਲੋਂ ਸਾਂਝੇ ਕੀਤੇ ਵੀਡੀਓ ਵੇਖ ਸਕਣਗੇ। ਤੁਸੀਂ ਆਪਣੇ ਖਾਤੇ ਨੂੰ ਫਾਲੋ ਕਰਨ ਵਾਲਿਆਂ ਦੀ ਸਮੀਖਿਆ ਕਰ ਸਕੋਗੇ ਅਤੇ ਉਹਨਾਂ ਨੂੰ ਮਨਜ਼ੂਰ ਕਰ ਸਕੋਗੇ।

ਸਿੱਧੇ ਸੁਨੇਹੇ
TikTok ‘ਤੇ, ਸਿੱਧੇ ਸੁਨੇਹੇ ਭੇਜਣ ਜਾਂ ਪ੍ਰਾਪਤ ਕਰਨ ਲਈ ਤੁਹਾਡੀ ਉਮਰ 16 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ।
ਜੇਕਰ ਤੁਹਾਡੀ ਉਮਰ 16 ਸਾਲ ਤੋਂ ਜ਼ਿਆਦਾ ਹੈ, ਤਾਂ ਇਹ ਚੁਣਨ ਲਈ ਕਿ ਤੁਹਾਨੂੰ ਸਿੱਧੇ ਸੁਨੇਹੇ ਕੌਣ ਭੇਜ ਸਕਦਾ ਹੈ, ਇਹ ਕਰੋ:

  1. ਆਪਣੀ ਪ੍ਰੋਫਾਈਲ ਵਿੱਚ, ਆਪਣੀਆਂ ਖਾਤਾ ਸੈਟਿੰਗਾਂ ਖੋਲ੍ਹੋ।
  2. ਪਰਦੇਦਾਰੀ ਅਤੇ ਸੁਰੱਖਿਆ” ‘ਤੇ ਟੈਪ ਕਰੋ।
  3. ਤੁਹਾਨੂੰ ਕੌਣ-ਕੌਣ ਸਿੱਧੇ ਹੀ ਸੁਨੇਹੇ ਭੇਜ ਸਕਦਾ ਹੈ” ‘ਤੇ ਟੈਪ ਕਰੋ।
  4. ਦੋਸਤ” ਜਾਂ “ਬੰਦ” ਵਿੱਚੋਂ ਇੱਕ ‘ਤੇ ਟੈਪ ਕਰਕੇ ਚੁਣੋ।

ਖਾਤਾ ਬਲਾਕ ਕਰਨਾ
ਅਸੀਂ ਉਪਭੋਗਤਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਸਾਡੇ ਭਾਈਚਾਰੇ ਦੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨ ਅਤੇ TikTok ‘ਤੇ ਮੌਜੂਦ ਹੋਰ ਲੋਕਾਂ ਨਾਲ ਸਤਿਕਾਰ ਨਾਲ ਪੇਸ਼ ਆਉਣ। ਜੇਕਰ ਕਿਸੇ ਵੱਲੋਂ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਜਾਂ ਜੇ ਤੁਹਾਨੂੰ ਕੋਈ ਧੱਕੇਸ਼ਾਹੀ ਕਰਕੇ ਜਾਂ ਪਰੇਸ਼ਾਨ ਕਰਕੇ ਅਣਸੁਖਾਵਾਂ ਮਹਿਸੂਸ ਕਰਵਾਉਂਦਾ ਹੈ, ਤਾਂ ਤੁਸੀਂ ਉਸ ਉਪਭੋਗਤਾ ਨੂੰ ਬਲਾਕ ਕਰਕੇ ਉਸਦੇ ਵਰਤਾਰੇ ਦੀ ਰਿਪੋਰਟ ਕਰ ਸਕਦੇ ਹੋ। ਜਦੋਂ ਤੁਸੀਂ ਕਿਸੇ ਉਪਭੋਗਤਾ ਨੂੰ ਬਲਾਕ ਕਰਦੇ ਹੋ, ਤਾਂ ਉਹ ਤੁਹਾਨੂੰ ਸੰਪਰਕ ਨਹੀਂ ਕਰ ਸਕਣਗੇ, ਜਾਂ ਤੁਹਾਡੀ ਕਿਸੀ ਵੀ ਸਮੱਗਰੀ ਨੂੰ ਵੇਖ ਜਾਂ ਉਸ ‘ਤੇ ਕੋਈ ਪ੍ਰਤਿਕਿਰਿਆ ਨਹੀਂ ਕਰ ਸਕਣਗੇ।
ਕਿਸੇ ਖਾਤੇ ਜਾਂ ਉਪਭੋਗਤਾ ਨੂੰ ਬਲਾਕ ਕਰਨਾ

  1. ਜਿਸ ਉਪਭੋਗਤਾ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ, ਉਸ ਦੀ ਪ੍ਰੋਫਾਈਲ ‘ਤੇ ਜਾਓ।
  2. ਸਿਖਰਲੇ ਸੱਜੇ ਕਿਨਾਰੇ ‘ਤੇ [...] ‘ਤੇ ਟੈਪ ਕਰੋ।
  3. ਬਲਾਕ ਕਰੋ” ‘ਤੇ ਟੈਪ ਕਰਕੇ ਪੁਸ਼ਟੀ ਕਰੋ।

ਜੇਕਰ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ, ਤਾਂ “ਅਣਬਲਾਕ” ‘ਤੇ ਟੈਪ ਕਰਕੇ ਉਪਭੋਗਤਾ ਨੂੰ ਅਣਬਲਾਕ ਕਰੋ। ਤੁਸੀਂ ਆਪਣੀਆਂ ਸੈਟਿੰਗਾਂ ਖੋਲ੍ਹ ਕੇ, “ਪਰਦੇਦਾਰੀ ਅਤੇ ਸੁਰੱਖਿਆ” > “ਬਲੌਕ ਕੀਤੇ ਖਾਤੇ” ‘ਤੇ ਜਾ ਕੇ ਅਤੇ “ਅਣਬਲਾਕ” ‘ਤੇ ਟੈਪ ਕਰ ਕੇ ਵੀ ਅਜਿਹਾ ਕਰ ਸਕਦੇ ਹੋ।

ਸਮੱਗਰੀ ਜਾਂ ਖਾਤਿਆਂ ਨੂੰ ਰਿਪੋਰਟ ਕਰੋ
ਤੁਹਾਡੇ ਸਾਹਮਣੇ ਆਉਂਦੀ ਕਿਸੇ ਵੀ ਤਰ੍ਹਾਂ ਦੀ ਅਨੁਚਿਤ ਸਮੱਗਰੀ ਨੂੰ ਰਿਪੋਰਟ ਕਰਨ ਲਈ ਅਸੀਂ ਆਪਣੇ ਸਮੁੱਚੇ TikTok ਭਾਈਚਾਰੇ ਨੂੰ ਪ੍ਰੇਰਿਤ ਕਰਦੇ ਹਾਂ। ਤੁਸੀਂ ਤੁਹਾਨੂੰ ਪ੍ਰਾਪਤ ਹੋਏ ਵੀਡੀਓ, ਖਾਤੇ, ਜਾਂ ਸਿੱਧੇ ਸੁਨੇਹੇ ਜਾਂ ਟਿੱਪਣੀ ਦੀ ਵੀ ਰਿਪੋਰਟ ਕਰ ਸਕਦੇ ਹੋ।
ਜਦੋਂ ਅਸੀਂ ਕਿਸੇ ਅਜਿਹੀ ਸਮੱਗਰੀ ਦੀ ਪਛਾਣ ਕਰਦੇ ਹਾਂ ਜੋ ਸਾਡੀਆਂ ਭਾਈਚਾਰੇ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ, ਤਾਂ ਅਸੀਂ ਉਸ ਸਮੱਗਰੀ ਨੂੰ ਹਟਾ ਦਿੰਦੇ ਹਾਂ ਅਤੇ ਉਹਨਾਂ ਖਾਤਿਆਂ ਨੂੰ ਮੁਅੱਤਲ ਜਾਂ ਬੈਨ ਕਰ ਦਿੰਦੇ ਹਾਂ ਜੋ ਗੰਭੀਰ ਜਾਂ ਦੁਹਰਾਈਆਂ ਗਈਆਂ ਉਲੰਘਣਾਵਾਂ ਵਿੱਚ ਸ਼ਾਮਲ ਹੁੰਦੇ ਹਨ। ਉਹਨਾਂ ਮਾਮਲਿਆਂ ਵਿੱਚ ਜਿੱਥੇ ਕਿਸੇ ਅਟੱਲ ਨੁਕਸਾਨ ਦਾ ਖਤਰਾ ਹੋਵੇ, ਅਸੀਂ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਉਹ ਮਾਮਲੇ ਢੁਕਵੀਂ ਕਨੂੰਨੀ ਸੰਸਥਾ ਨੂੰ ਲੋੜੀਂਦੀ ਕਾਰਵਾਈ ਲਈ ਅੱਗੇ ਭੇਜ ਦਿੰਦੇ ਹਾਂ।

ਇਹ ਚੁਣੋ ਕਿ ਤੁਹਾਡੇ ਵੀਡੀਓ ਨਾਲ ਡੁਇਟ ਜਾਂ ਉਹਨਾਂ ‘ਤੇ ਕੌਣ-ਕੌਣ ਪ੍ਰਤਿਕਿਰਿਆ ਕਰ ਸਕਦਾ ਹੈ
ਡੁਇਟ” ਅਤੇ “ਪ੍ਰਤਿਕਿਰਿਆ” ਰਚਨਾਕਾਰਾਂ ਨੂੰ ਇੱਕ ਦੂਜੇ ਦੇ ਵੀਡੀਓ ‘ਤੇ ਮਿਲ ਕੇ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ। ਤੁਹਾਡੀ ਸਮੱਗਰੀ ਹਮੇਸ਼ਾਂ ਤੁਹਾਡੇ ਕੰਟ੍ਰੋਲ ਵਿੱਚ ਰਹੇਗੀ ਅਤੇ ਤੁਸੀਂ ਇਹ ਚੋਣ ਕਰ ਸਕਦੇ ਹੋ ਕਿ ਤੁਹਾਡੇ ਵੀਡੀਓ ਨਾਲ ਕੌਣ-ਕੌਣ “ਡੁਇਟ” ਬਣਾ ਸਕਦਾ ਹੈ ਜਾਂ ਉਹਨਾਂ ‘ਤੇ “ਪ੍ਰਤਿਕਿਰਿਆ” ਕਰ ਸਕਦਾ ਹੈ। ਆਪਣੀਆਂ “ਪਰਦੇਦਾਰੀ ਅਤੇ ਸੁਰੱਖਿਆ” ਸੈਟਿੰਗਾਂ ਵਿੱਚ, ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਡੇ ਵੀਡੀਓ ਨਾਲ ਸਾਰੇ, ਦੋਸਤ, ਜਾਂ ਕੋਈ ਵੀ ਨਹੀਂ “ਡੁਇਟ” ਕਰ ਸਕਦਾ ਹੈ ਅਤੇ ਉਹਨਾਂ ‘ਤੇ “ਪ੍ਰਤਿਕਿਰਿਆ” ਕਰ ਸਕਦੇ ਹਨ।
ਤੁਸੀਂ ਆਪਣੀ ਹਰੇਕ ਵੀਡੀਓ ਲਈ ਵੀ ਉਹਨਾਂ ਨੂੰ ਪੋਸਟ ਕਰਦੇ ਸਮੇਂ ਜਾਂ ਪੋਸਟ ਕਰਨ ਤੋਂ ਬਾਅਦ, ਆਪਣੀਆਂ “
ਡੁਇਟ” ਅਤੇ “ਪ੍ਰਤਿਕਿਰਿਆ” ਸੈਟਿੰਗਾਂ ਨੂੰ ਵਿਵਸਥਿਤ ਕਰ ਸਕਦੇ ਹੋ।

ਫੈਮਲੀ ਪੇਅਰਿੰਗ
ਫੈਮਲੀ ਪੇਅਰਿੰਗ ਐਪ ਦੀ ਇੱਕ ਅੰਦਰੂਨੀ ਵਿਸ਼ੇਸ਼ਤਾ ਹੈ ਜੋ ਕਿ ਮਾਤਾ-ਪਿਤਾ, ਪਰਿਵਾਰ ਦੇ ਕਿਸੇ ਮੈਂਬਰ ਜਾਂ ਦੇਖਭਾਲ ਕਰਤਾ ਨੂੰ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਦੀ ਇਜਾਜ਼ਤ ਦਿੰਦੀ ਹੈ ਜਦੋਂ ਤੁਸੀਂ TikTok ਦੇ ਬਹੁਤ ਸਾਰੇ ਵੱਖ-ਵੱਖ ਕਿਸਮ ਦੇ ਵੀਡੀਓ ਦਾ ਆਨੰਦ ਮਾਣ ਰਹੇ ਹੁੰਦੇ ਹੋ। ਫੈਮਲੀ ਪੇਅਰਿੰਗ ਡਿਜੀਟਲ ਜੀਵਨਸ਼ੈਲੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਉਪਲਬਧ ਹੈ ਅਤੇ ਸਿਰਫ਼ ਤੁਹਾਡੀ ਇਜਾਜ਼ਤ ਨਾਲ ਹੀ ਇਸਨੂੰ ਚਾਲੂ ਕੀਤਾ ਜਾ ਸਕਦਾ ਹੈ।
ਅਸੀਂ ਇਸ ਵਿਸ਼ੇਸ਼ਤਾ ਨੂੰ ਤੁਹਾਡੇ ਅਤੇ ਤੁਹਾਡੇ ਮਾਤਾ-ਪਿਤਾ ਜਾਂ ਦੇਖਭਾਲ ਕਰਤਾ ਵਿਚਕਾਰ ਤੁਹਾਡੀ ਔਨਲਾਈਨ ਮੌਜੂਦਗੀ ਦੇ ਸੰਬੰਧੀ ਗੱਲਬਾਤ ਦੀ ਸ਼ੁਰੁਆਤ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਬਣਾਇਆ ਹੈ।

  • ਜਦੋਂ ਫੈਮਲੀ ਪੇਅਰਿੰਗ ਕਿਰਿਆਸ਼ੀਲ ਹੁੰਦੀ ਹੈ, ਤਾਂ ਤੁਹਾਡੇ ਮਾਤਾ-ਪਿਤਾ ਜਾਂ ਦੇਖਭਾਲ ਕਰਤਾ ਕੋਲ ਹੇਠਾਂ ਦਿੱਤੀਆਂ ਗਈਆਂ ਸੈਟਿੰਗਾਂ ਤੱਕ ਪਹੁੰਚ ਹੁੰਦੀ ਹੈ: “ਸਕ੍ਰੀਨ ਸਮਾਂ ਪ੍ਰਬੰਧਨ”, “ਪ੍ਰਤੀਬੰਧਿਤ ਮੋਡ”, ਅਤੇ “ਤੁਹਾਨੂੰ ਕੌਣ-ਕੌਣ ਸਿੱਧੇ ਸੁਨੇਹੇ ਭੇਜ ਸਕਦਾ ਹੈ”।
  • ਤੁਹਾਡੇ ਮਾਤਾ-ਪਿਤਾ ਜਾਂ ਦੇਖਭਾਲ ਕਰਤਾ ਕੋਲ ਸਿਰਫ਼ ਉਪਰੋਕਤ ਸੂਚੀਬੱਧ ਸੈਟਿੰਗਾਂ ਤੱਕ ਪਹੁੰਚ ਹੁੰਦੀ ਹੈ। ਉਹਨਾਂ ਕੋਲ ਤੁਹਾਡੇ ਵੱਲੋਂ ਵੇਖੇ ਗਏ ਵੀਡੀਓ, ਤੁਹਾਡੇ ਵੱਲੋਂ ਭੇਜੇ ਅਤੇ ਪ੍ਰਾਪਤ ਕੀਤੇ ਗਏ ਸੁਨੇਹੇ, ਜਾਂ ਉਹ ਖਾਤੇ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ, ਉਹਨਾਂ ਤੱਕ ਪਹੁੰਚ ਪ੍ਰਾਪਤ ਨਹੀਂ ਹੋਵੇਗੀ।
  • ਫੈਮਲੀ ਪੇਅਰਿੰਗ ਨੂੰ ਬੰਦ ਕਰਨ ਲਈ, ਆਪਣੀਆਂ ਫੈਮਲੀ ਪੇਅਰਿੰਗ ਵਿੱਚ “ਅਣਲਿੰਕ” ‘ਤੇ ਟੈਪ ਕਰੋ। ਤੁਹਾਡੇ ਮਾਤਾ-ਪਿਤਾ ਜਾਂ ਕਨੂੰਨੀ ਦੇਖਭਾਲ ਕਰਤਾ ਨੂੰ ਉਹਨਾਂ ਦੇ TikTok ਐਪ ‘ਤੇ ਇੱਕ ਸੂਚਨਾ ਪ੍ਰਾਪਤ ਹੋਵੇਗੀ, ਅਤੇ 48-ਘੰਟਿਆਂ ਦੀ ਮਿਆਦ ਤੋਂ ਬਾਅਦ, ਤੁਹਾਡੇ ਖਾਤੇ ਅਣਲਿੰਕ ਕਰ ਦਿੱਤੇ ਜਾਣਗੇ। ਫੈਮਲੀ ਪੇਅਰਿੰਗ ਨੂੰ ਵਾਪਸ ਚਾਲੂ ਕਰਨ ਲਈ, ਤੁਹਾਨੂੰ ਆਪਣੇ ਖਾਤੇ ਦੁਬਾਰਾ ਲਿੰਕ ਕਰਨੇ ਪੈਣਗੇ।