ਭਾਈਚਾਰੇ ਦੇ ਦਿਸ਼ਾ-ਨਿਰਦੇਸ਼

ਆਖਰੀ ਅਪਡੇਟ: ਜਨਵਰੀ, 2020

TikTok ਦਾ ਉਦੇਸ਼ ਰਚਨਾਤਮਕਤਾ ਨੂੰ ਪ੍ਰੇਰਿਤ ਕਰਨਾ ਅਤੇ ਖੁਸ਼ਹਾਲੀ ਲਿਆਉਣਾ ਹੈ। ਅਸੀਂ ਇੱਕ ਵੈਸ਼ਵਿਕ ਭਾਈਚਾਰੇ ਦਾ ਨਿਰਮਾਣ ਕਰ ਰਹੇ ਹਾਂ ਜਿੱਥੇ ਉਪਯੋਗਕਰਤਾ ਪ੍ਰਮਾਣਿਕਤਾ ਨਾਲ ਕੁਝ ਬਣਾ ਸਕਦੇ ਹਨ ਅਤੇ ਸਾਂਝਾ ਕਰ ਸਕਦੇ ਹਨ, ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਖੋਜ ਸਕਦੇ ਹਨ ਅਤੇ ਦੁਨੀਆ ਭਰ ਵਿੱਚ ਦੂਜਿਆਂ ਨਾਲ ਜੁੜ ਸਕਦੇ ਹਨ। ਅਸੀਂ ਇਸ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਵੀ ਵਚਨਬੱਧ ਹਾਂ। ਸਾਡੇ ਭਾਈਚਾਰਾ ਦਿਸ਼ਾ-ਨਿਰਦੇਸ਼ ਸਾਡੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ ਅਤੇ ਸਾਡੇ ਪਲੇਟਫਾਰਮ 'ਤੇ ਇੱਕ ਸਾਂਝੀ ਆਚਾਰ ਸੰਹਿਤਾ ਪਰਿਭਾਸ਼ਿਤ ਕਰਦੇ ਹਨ। ਇਹ ਦਿਸ਼ਾ-ਨਿਰਦੇਸ਼ ਸਾਡੇ ਭਾਈਚਾਰੇ ਨੂੰ ਇੱਕ ਸੁਰੱਖਿਅਤ ਸਾਂਝਾ ਥਾਂ ਬਣਾਉਣ ਵਿੱਚ ਵੀ ਮਦਦ ਕਰਨ ਦਿੰਦੇ ਹਨ।

TikTok ਇੱਕ ਸੰਮਿਲਿਤ ਪਲੇਟਫਾਰਮ ਹੈ ਜੋ ਰਚਨਾਤਮਕ ਪ੍ਰਗਟਾਵੇ ਦੀ ਬੁਨਿਆਦ 'ਤੇ ਬਣਾਇਆ ਗਿਆ ਹੈ। ਅਸੀਂ ਇੱਕ ਅਜਿਹੇ ਭਾਈਚਾਰੇ ਦੀ ਖੋਜ ਕਰਦੇ ਹੋਏ ਜੋ ਅਜਿਹਾ ਹੀ ਕਰਦਾ ਹੋਵੇ, ਉਪਯੋਗਕਰਤਾਵਾਂ ਨੂੰ ਜਸ਼ਨ ਮਣਾਉਣ ਦੇ ਅਜਿਹੇ ਤਰੀਕਿਆਂ ਲਈ ਉਤਸਾਹਿਤ ਕਰਦੇ ਹਾਂ ਜੋ ਉਨ੍ਹਾਂ ਨੂੰ ਵਿਲੱਖਣ ਬਣਾਏ। ਅਸੀਂ ਦਿਲੋਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਸਾਡੇ ਉਪਯੋਗਕਰਤਾਰਾਸ਼ਟਰੀਅਤਾਵਾਂ ਅਤੇ ਸੱਭਿਆਚਾਰਾਂ ਦੇ ਵਿਸ਼ਾਲ ਖੇਤਰ ਤੋਂ ਆਉਂਦੇ ਹਨ, ਅਤੇ ਅਸੀਂ ਉਨ੍ਹਾਂ ਦੇਸ਼ਾਂ ਦੇ ਸੱਭਿਆਚਾਰਕ ਨਿਯਮਾਂ ਅਤੇ ਸਥਾਨਕ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹਾਂ, ਜਿਨ੍ਹਾਂ ਵਿੱਚ ਅਸੀਂ ਸੰਚਾਲਣ ਕਰਦੇ ਹਾਂ।

ਇੱਕ ਸੁਰੱਖਿਅਤ ਅਤੇ ਸਹਿਯੋਗੀ ਵਾਤਾਵਰਣ ਪ੍ਰਦਾਨ ਕਰਨਾ ਸਾਡੀ ਪਹਿਲੀ ਪ੍ਰਾਥਮਿਕਤਾ ਹੈ। ਅਸੀਂ ਮੰਨਦੇ ਹਾਂ ਕਿ ਲੋਕਾਂ ਨੂੰ ਸੁਖਦ ਰੂਪ ਤੋਂ ਆਪਣੇ ਵਿਚਾਰਾਂ ਨੂੰ ਖੁੱਲ੍ਹੇ ਦਿਲ ਅਤੇ ਸਿਰਜਣਾਤਮਕ ਢੰਗ ਨਾਲ ਵਿਅਕਤ ਕਰਨ ਵਿੱਚ ਮਦਦ ਕਰਨ ਲਈ ਸੁਰੱਖਿਅਤ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਭਰਮਾਉਣ ਵਾਲੀ ਸਮੱਗਰੀ ਅਤੇ ਖਾਤਿਆਂ ਨੂੰ ਆਪਣੇ ਪਲੇਟਫਾਰਮ ਤੋਂ ਦੂਰ ਰੱਖ ਕੇ ਪ੍ਰਮਾਣਿਕ ਗੱਲਬਾਤਾਂ ਲਈ ਇੱਕ ਵਾਤਾਵਰਣ ਬਣਾਉਣ ਦਾ ਵੀ ਉਦੇਸ਼ ਰੱਖਦੇ ਹਾਂ।

ਸਾਡੀਆਂ ਕਦਰਾਂ ਕੀਮਤਾਂ ਸਾਡੇ ਭਾਈਚਾਰਾਦਿਸ਼ਾ-ਨਿਰਦੇਸ਼ਾਂ ਦੀ ਬੁਨਿਆਦ ਬਣਾਉਂਦੀਆਂ ਹਨ।। ਅਸੀਂ ਵੀਡੀਓ, ਆਡੀਓ, ਚਿੱਤਰ ਅਤੇ ਟੈਕਸਟ ਸਮੇਤ ਸਮੱਗਰੀ ਨੂੰ ਹਟਾਉਂਦੇ ਹਾਂ ਜੋ ਸਾਡੇ ਭਾਈਚਾਰਾ ਦਿਸ਼ਾ-ਨਿਰਦੇਸ਼ ਦੀ ਉਲੰਘਣਾ ਕਰਦੀ ਹੈ, ਅਤੇ ਗੰਭੀਰ ਜਾਂ ਦੁਹਰਾਉਣ ਵਾਲੀ ਉਲੰਘਣਾਵਾਂ ਵਿੱਚ ਸ਼ਾਮਲ ਖਾਤਿਆਂ ਨੂੰ ਮੁਅੱਤਲ ਕਰਦੀ ਜਾਂ ਉਹਨਾਂ 'ਤੇ ਪਾਬੰਦੀ ਲਗਾਉਂਦੇ ਹਾਂ। ਕੁਝ ਸਥਿਤੀਆਂ ਵਿੱਚ, ਅਸੀਂ ਇੱਕ ਕਦਮ ਹੋਰ ਅੱਗੇ ਵਧਾਂਗੇ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਸੰਬੰਧਿਤ ਕਾਨੂੰਨੀ ਅਧਿਕਾਰੀਆਂ ਨੂੰ ਖਾਤਿਆਂ ਦੀ ਰਿਪੋਰਟ ਕਰਾਂਗੇ।

ਸਾਡੇ ਭਾਈਚਾਰਾ ਦਿਸ਼ਾ-ਨਿਰਦੇਸ਼ ਹਰ ਕਿਸੇ 'ਤੇ, ਅਤੇ TikTok'ਤੇ ਸਾਂਝਾ ਕੀਤੀ ਹਰ ਚੀਜ਼ 'ਤੇ ਲਾਗੂ ਹੁੰਦੇ ਹਨ। ਉਹ ਇਸ ਬਾਰੇ ਸਧਾਰਣ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੇ ਹਨ ਕਿ ਪਲੇਟਫਾਰਮ 'ਤੇ ਕਿਸ ਚੀਜ਼ ਦੀ ਆਗਿਆ ਹੈ ਅਤੇ ਕਿਸ ਚੀਜ਼ ਦੀ ਆਗਿਆ ਨਹੀਂ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਅਜਿਹੀ ਕੁਝ ਸਮੱਗਰੀ ਜੋ ਆਮ ਤੌਰ 'ਤੇ ਸਾਡੇ ਦਿਸ਼ਾ ਨਿਰਦੇਸ਼ ਅਨੁਸਾਰ ਹਟਾਈ ਜਾਵੇਗੀ ਉਹ ਜਨਤਾ ਲਈ ਮਹੱਤਵਪੂਰਣ ਹੋ ਸਕਦੀ ਹੈ। ਇਸ ਲਈ, ਅਸੀਂ ਕੁਝ ਸਥਿਤੀਆਂ ਵਿੱਚ ਅਪਵਾਦਾਂ ਦੀ ਆਗਿਆ ਦੇ ਸਕਦੇ ਹਾਂ, ਜਿਵੇਂ ਕਿ ਹੇਠ ਦਿੱਤੇ ਭਾਗਾਂ ਵਿਚ ਦੱਸਿਆ ਗਿਆ ਹੈ।

ਅਸੀਂ ਸਾਡੇ ਭਾਈਚਾਰਾ ਵਿਹਾਰ ਨੂੰ ਸ਼ਾਮਲ ਕਰਨ, ਉਭਰ ਰਹੇ ਜੋਖਮਾਂ ਦੇ ਨਿਵਾਰਨ, ਅਤੇ TikTok ਨੂੰ ਸਿਰਜਣਾਤਮਕਤਾ ਅਤੇ ਅਨੰਦ ਲਈ ਇੱਕ ਸੁਰੱਖਿਅਤ ਥਾਂ ਬਣਾਉਣ ਵਾਸਤੇ ਸਾਡੇ ਭਾਈਚਾਰਾ ਦਿਸ਼ਾ ਨਿਰਦੇਸ਼ਾਂ ਨੂੰ ਸਮੇਂ-ਸਮੇਂ 'ਤੇ ਅੱਪਡੇਟ ਕਰਦੇ ਹਾਂ।

ਖਤਰਨਾਕ ਵਿਅਕਤੀ ਅਤੇ ਸੰਗਠਨ

ਅਸੀਂ ਖਤਰਨਾਕ ਵਿਅਕਤੀਆਂ ਜਾਂ ਨੁਕਸਾਨ ਪਹੁੰਚਾ ਸਕਣ ਵਾਲੇ ਸੰਗਠਨਾਂ ਨੂੰ ਅੱਤਵਾਦ, ਅਪਰਾਧ ਜਾਂ ਹੋਰ ਕਿਸਮ ਦੇ ਵਿਵਹਾਰ ਨੂੰ ਉਤਸ਼ਾਹਤ ਕਰਨ ਲਈ ਸਾਡੇ ਪਲੇਟਫਾਰਮ ਦੀ ਵਰਤੋਂ ਕਰਨ ਦੀ ਅਨੁਮਤੀ ਨਹੀਂ ਦਿੰਦੇ ਹਾਂ। ਜਦੋਂ ਜਨਤਕ ਸੁਰੱਖਿਆ ਲਈ ਸੰਭਾਵੀ ਖਤਰੇ ਦੀ ਗੱਲ ਆਉਂਦੀ ਹੈ, ਤਾਂ ਅਸੀਂ ਖਾਤੇ 'ਤੇ ਪਾਬੰਦੀ ਲਗਾ ਕੇ ਅਤੇ ਸੰਬੰਧਿਤ ਕਾਨੂੰਨੀ ਅਧਿਕਾਰੀਆਂ ਨਾਲ ਸਹਿਯੋਗ ਕਰਕੇ ਮੁੱਦੇ ਨੂੰ ਸੰਭਾਲਦੇ ਹਾਂ।

ਅੱਤਵਾਦੀ ਅਤੇ ਅੱਤਵਾਦੀ ਸੰਗਠਨ

ਅੱਤਵਾਦੀ ਅਤੇ ਅੱਤਵਾਦੀ ਸੰਗਠਨ ਕੋਈ ਗੈਰ-ਰਾਜ ਅਦਾਕਾਰ ਹੁੰਦੇ ਹਨ ਜੋ ਗੈਰ-ਲੜਾਕੂ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਅਚਾਨਕ ਹਿੰਸਾ ਜਾਂ ਹਿੰਸਾ ਦੀਆਂ ਧਮਕੀਆਂ ਦੀ ਵਰਤੋਂ ਕਰਦੇ ਹਨ, ਤਾਂ ਜੋ ਰਾਜਨੀਤਿਕ, ਧਾਰਮਿਕ, ਨਸਲੀ, ਜਾਂ ਵਿਚਾਰਧਾਰਕ ਉਦੇਸ਼ ਦੀ ਪਾਲਣਾ ਕਰਦਿਆਂ ਕਿਸੇ ਅਬਾਦੀ, ਸਰਕਾਰ ਜਾਂ ਅੰਤਰਰਾਸ਼ਟਰੀ ਸੰਗਠਨ ਨੂੰ ਡਰਾਇਆ ਜਾਂ ਧਮਕਾਇਆ ਜਾ ਸਕੇ।

ਹੋਰ ਖਤਰਨਾਕ ਵਿਅਕਤੀ ਅਤੇ ਸੰਗਠਨ

ਅਸੀਂ ਖਤਰਨਾਕ ਵਿਅਕਤੀਆਂ ਅਤੇ ਸੰਗਠਨਾਂ ਨੂੰ ਉਨ੍ਹਾਂ ਲੋਕਾਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਾਂ ਜੋ ਅਪਰਾਧ ਕਰਦੇ ਹਨ ਜਾਂ ਹੋਰ ਕਿਸਮਾਂ ਦੇ ਗੰਭੀਰ ਨੁਕਸਾਨ ਦਾ ਕਾਰਨ ਬਣਦੇ ਹਨ। ਸਮੂਹਾਂ ਅਤੇ ਅਪਰਾਧਾਂ ਦੀਆਂ ਕਿਸਮਾਂ ਵਿੱਚ ਨਿਮਨ ਸ਼ਾਮਲ ਹਨ, ਪਰ ਇਹਨਾਂ ਤੱਕ ਸੀਮਿਤ ਨਹੀਂ ਹਨ:

 • ਨਫ਼ਰਤ ਵਾਲੇ ਸਮੂਹ
 • ਹਿੰਸਕ ਕੱਟੜਪੰਥੀ ਸੰਗਠਨ
 • ਮਾਨਵ-ਹੱਤਿਆ
 • ਮਨੁੱਖੀ ਤਸਕਰੀ
 • ਅੰਗਾਂ ਦੀ ਤਸਕਰੀ
 • ਹਥਿਆਰਾਂ ਦੀ ਤਸਕਰੀ
 • ਨਸ਼ਿਆਂ ਦੀ ਤਸਕਰੀ
 • ਅਗਵਾ ਕਰਨਾ
 • ਜਬਰਨ ਵਸੂਲੀ
 • ਬਲੈਕਮੇਲਿੰਗ
 • ਕਾਲੇ ਧਨ ਨੂੰ ਸਫੈਦ ਬਣਾਉਣਾ
 • ਧੋਖਾ 
 • ਸਾਈਬਰ ਕ੍ਰਾਈਮ

ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਨਾਮ, ਪ੍ਰਤੀਕ, ਲੋਗੋ, ਝੰਡੇ, ਨਾਅਰੇ, ਵਰਦੀਆਂ, ਸੰਕੇਤਾਂ, ਪੋਰਟਰੇਟ, ਜਾਂ ਅਜਿਹੀਆਂ ਹੋਰ ਚੀਜ਼ਾਂ ਜੋ ਖ਼ਤਰਨਾਕ ਵਿਅਕਤੀਆਂ ਅਤੇ/ਜਾਂ ਸੰਗਠਨਾਂ ਨੂੰ ਦਰਸਾਉਂਦੀਆਂ ਹਨ
 • ਉਹ ਸਮੱਗਰੀ ਜੋ ਖਤਰਨਾਕ ਵਿਅਕਤੀਆਂ ਅਤੇ/ਜਾਂ ਸੰਗਠਨਾਂ ਦੀ ਪ੍ਰਸ਼ੰਸਾ, ਵਡਿਆਈ ਜਾਂ ਸਹਾਇਤਾ ਕਰਦੀ ਹੈ
 • ਅਪਵਾਦ: ਵਿਦਿਅਕ, ਇਤਿਹਾਸਕ, ਵਿਅੰਗਾਤਮਕ, ਕਲਾਤਮਕ ਅਤੇ ਅਜਿਹੀ ਹੋਰ ਸਮੱਗਰੀ ਜਿਸਦੀ ਸਪੱਸ਼ਟ ਰੂਪ ਤੋਂ ਵਿਰੋਧੀ ਭਾਸ਼ਣ ਵਜੋਂ ਪਛਾਣ ਕੀਤੀ ਜਾ ਸਕਦਾ ਹੈ ਜਾਂ ਖ਼ਤਰਨਾਕ ਵਿਅਕਤੀਆਂ ਅਤੇ/ਜਾਂ ਸੰਗਠਨਾਂ ਦੁਆਰਾ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਉਦੇਸ਼ ਰੱਖਦੀ ਹੈ


ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਨਿਯਮਤ ਚੀਜ਼ਾਂ

ਅਸੀਂ ਵਪਾਰ, ਵਿਕਰੀ, ਤਰੱਕੀ ਅਤੇ ਕੁਝ ਨਿਯਮਤ ਚੀਜ਼ਾਂ ਦੀ ਵਰਤੋਂ, ਅਤੇ ਨਾਲ ਹੀ ਅਪਰਾਧਿਕ ਗਤੀਵਿਧੀਆਂ ਨੂੰ ਦਰਸਾਉਣ ਜਾਂ ਇਸਤੇਮਾਲ ਕਰਨ 'ਤੇ ਪਾਬੰਦੀ ਲਗਾਉਂਦੇ ਹਾਂ। ਜੇਕਰ ਅਜਿਹੀ ਕੋਈ ਸਮੱਗਰੀ ਉਨ੍ਹਾਂ ਗਤੀਵਿਧੀਆਂ ਜਾਂ ਚੀਜ਼ਾਂ ਨਾਲ ਸੰਬੰਧਿਤ ਹੁੰਦੀ ਹੈ ਜੋ ਖੇਤਰ ਜਾਂ ਵਿਸ਼ਵ ਦੇ ਬਹੁਗਿਣਤੀ ਖੇਤਰਾਂ ਵਿੱਚ ਗੈਰਕਾਨੂੰਨੀ ਜਾਂ ਨਿਯਮਤ ਹੋਣ, ਤਾਂ ਉਹਨਾਂ ਵਿੱਚੋਂ ਕੁਝ ਨੂੰ ਹਟਾਇਆ ਜਾ ਸਕਦਾ ਹੈ, ਭਾਵੇਂ ਉਹ ਗਤੀਵਿਧੀਆਂ ਜਾਂ ਚੀਜ਼ਾਂ ਪੋਸਟਿੰਗ ਦੇ ਅਧਿਕਾਰ ਖੇਤਰ ਵਿੱਚ ਕਾਨੂੰਨੀ ਹੋਣ। ਅਸੀਂ ਉਸ ਸਮੱਗਰੀ ਲਈ ਅਪਵਾਦ ਦੀ ਆਗਿਆ ਦਿੰਦੇ ਹਾਂ ਜੋ ਜਨਤਾ ਨੂੰ ਮਹੱਤਵ ਪ੍ਰਦਾਨ ਕਰਦੀ ਹੈ, ਜਿਵੇਂ ਵਿਦਿਅਕ, ਵਿਗਿਆਨਕ, ਕਲਾਤਮਕ, ਅਤੇ ਖ਼ਬਰਾਂ ਦੇਣ ਯੋਗ ਸਮੱਗਰੀ।

ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨਾ

ਅਪਰਾਧਿਕ ਗਤੀਵਿਧੀਆਂ ਚੋਰੀ, ਹਮਲਾ, ਮਨੁੱਖੀ ਸ਼ੋਸ਼ਣ, ਅਤੇ ਹੋਰ ਨੁਕਸਾਨਦੇਹ ਵਿਵਹਾਰ ਸਮੇਤ ਕਾਨੂੰਨ ਦੁਆਰਾ ਸਜ਼ਾ ਯੋਗ ਕੰਮਾਂ ਦੇ ਵਿਸ਼ਾਲ ਹਿੱਸੇ ਨੂੰ ਸ਼ਾਮਲ ਕਰਦੀਆਂ ਹਨ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਜਿਹੇ ਵਿਵਹਾਰ ਨੂੰ ਆਮ ਮੰਨਿਆ ਜਾਵੇ ਜਾਂ ਨਕਲ ਕੀਤਾ ਜਾਵੇ, ਅਸੀਂ ਉਹ ਸਮੱਗਰੀ ਹਟਾਉਂਦੇ ਹਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਸਰੀਰਕ ਨੁਕਸਾਨ ਦੇ ਕੰਮਾਂ ਨੂੰ ਉਤਸ਼ਾਹਤ ਕਰਦੀ ਹੈ, ਜਿਵੇਂ ਕਿ ਹਮਲਾ ਕਰਨਾ ਜਾਂ ਅਗਵਾ ਕਰਨਾ
 • ਅਜਿਹੀ ਸਮੱਗਰੀ ਜੋ ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ, ਜਿਸ ਵਿੱਚ ਮਾਰਨ-ਪੀਟਣ ਵਾਲੇ ਮਜ਼ਾਕ ਸ਼ਾਮਲ ਹਨ
 • ਅਜਿਹੀ ਸਮੱਗਰੀ ਜੋ ਮਨੁੱਖੀ ਸ਼ੋਸ਼ਣ ਜਾਂ ਜੰਗਲੀ ਜੀਵਣ ਦੀ ਤਸਕਰੀ ਨੂੰ ਉਤਸ਼ਾਹਤ ਕਰਦੀ ਹੈ
 • ਅਜਿਹੀ ਸਮੱਗਰੀ ਜੋ ਗੈਰਕਾਨੂੰਨੀ ਰੂਪ ਤੋਂ ਹਾਸਲ ਕੀਤੇ ਗਏ ਉਤਪਾਦਾਂ ਦੀ ਖਰੀਦ, ਵਿਕਰੀ ਜਾਂ ਵਪਾਰ ਦੀ ਪੇਸ਼ਕਸ਼ ਕਰਦੀ ਹੈ
 • ਅਜਿਹੀ ਸਮੱਗਰੀ ਜੋ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਤਰੀਕਿਆਂ ਬਾਰੇ ਨਿਰਦੇਸ਼ ਦਿੰਦੀ ਹੈ

ਹਥਿਆਰਾਂ ਦੀ ਵਿਕਰੀ ਜਾਂ ਵਰਤੋਂ

ਸਾਡੇ ਭਾਈਚਾਰੇ ਨੂੰ ਸੁਰੱਖਿਅਤ ਕਰਨ ਲਈ, ਅਸੀਂ ਆਮ ਤੌਰ 'ਤੇ ਹਥਿਆਰ, ਗੋਲਾ ਬਾਰੂਦ, ਅਸਲਾ ਸਾਮਾਨ ਜਾਂ ਵਿਸਫੋਟਕ ਹਥਿਆਰਾਂ ਦੇ ਚਿਤਰਣ, ਵਪਾਰ, ਜਾਂ ਤਰੱਕੀ ਦੀ ਆਗਿਆ ਨਹੀਂ ਦਿੰਦੇ। ਅਸੀਂ ਉਨ੍ਹਾਂ ਹਥਿਆਰਾਂ ਨੂੰ ਬਣਾਉਣ ਦੇ ਨਿਰਦੇਸ਼ਾਂ 'ਤੇ ਵੀ ਪਾਬੰਦੀ ਲਗਾਉਂਦੇ ਹਾਂ। ਅਸੀਂ ਉਸ ਸਮੱਗਰੀ ਨੂੰ ਅਪਵਾਦ ਦੇ ਸਕਦੇ ਹਾਂ ਜੋ ਹੇਠ ਦਿੱਤੇ ਦ੍ਰਿਸ਼ਾਂ ਵਿੱਚ ਅਸਲਾ ਜਾਂ ਹੋਰ ਕਿਸਮ ਦੇ ਹਥਿਆਰ ਪ੍ਰਦਰਸ਼ਿਤ ਕਰਦੀ ਹੈ: ਇੱਕ ਕਾਲਪਨਿਕ ਸੈਟਿੰਗ ਵਿੱਚ, ਇੱਕ ਅਜਾਇਬ ਘਰ ਦੇ ਸੰਗ੍ਰਹਿ ਦੇ ਹਿੱਸੇ ਵਜੋਂ, ਇੱਕ ਪੁਲਿਸ ਅਧਿਕਾਰੀ ਦੁਆਰਾ ਕੈਰੀ ਕੀਤੀ, ਇੱਕ ਮਿਲਟਰੀ ਪਰੇਡ ਵਿੱਚ, ਜਾਂ ਸੁਰੱਖਿਅਤ ਅਤੇ ਨਿਯੰਤਰਿਤ ਵਾਤਾਵਰਣ ਵਿੱਚ ਵਰਤੀ ਜਾਂਦੀ ਹੈ ਜਿਵੇਂ ਕਿ ਸ਼ੂਟਿੰਗ ਰੇਂਜ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਹਥਿਆਰ, ਅਸਲਾ ਉਪਕਰਣ, ਬਾਰੂਦ ਜਾਂ ਵਿਸਫੋਟਕ ਹਥਿਆਰ ਪ੍ਰਦਰਸ਼ਿਤ ਕਰਦੀ ਹੈ
 • ਅਜਿਹੀ ਸਮੱਗਰੀ ਜੋ ਗੋਲੀਬਾਰੀ, ਅਸਲਾ ਉਪਕਰਣ, ਬਾਰੂਦ, ਵਿਸਫੋਟਕ ਹਥਿਆਰਾਂ ਦੀ ਪੇਸ਼ਕਸ਼ ਕਰਦੀ ਹੈ, ਵੇਚਦੀ ਹੈ, ਸੌਦਾ ਕਰਦੀ ਹੈ, ਜਾਂ ਉਨ੍ਹਾਂ ਦੇ ਨਿਰਮਾਣ ਬਾਰੇ ਨਿਰਦੇਸ਼ ਦਿੰਦੀ ਹੈ 

ਡਰੱਗਜ਼ (ਨਸ਼ੀਲੀਆਂ ਦਵਾਈਆਂ) ਅਤੇ ਨਿਯੰਤ੍ਰਿਤ ਪਦਾਰਥ

ਆਪਣੇ ਭਾਈਚਾਰੇ ਨੂੰ ਸੁਰੱਖਿਅਤ ਕਰਨ ਲਈ, ਅਸੀਂ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਨਸ਼ਿਆਂ ਜਾਂ ਹੋਰ ਨਿਯੰਤਰਿਤ ਪਦਾਰਥਾਂ ਦੀ ਵਰਤੋਂ ਜਾਂ ਵਪਾਰ ਨੂੰ ਦਰਸਾਉਂਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਡਰੱਗਜ਼ (ਨਸ਼ੀਲੀਆਂ ਦਵਾਈਆਂ), ਡਰੱਗ (ਨਸ਼ੀਲੀਆਂ ਦਵਾਈਆਂ) ਦੀ ਵਰਤੋਂ, ਜਾਂ ਦੂਜਿਆਂ ਨੂੰ ਡਰੱਗ (ਨਸ਼ੀਲੀਆਂ ਦਵਾਈਆਂ) ਜਾਂ ਹੋਰ ਨਿਯੰਤ੍ਰਿਤ ਪਦਾਰਥ ਬਣਾਉਣ, ਵਰਤਣ, ਜਾਂ ਵਪਾਰ ਕਰਨ ਲਈ ਉਤਸ਼ਾਹਤ ਕਰਦੀ ਹੈ
 • ਅਜਿਹੀ ਸਮੱਗਰੀ ਜੋ ਡਰੱਗਜ਼ (ਨਸ਼ੀਲੀਆਂ ਦਵਾਈਆਂ) ਜਾਂ ਹੋਰ ਨਿਯੰਤ੍ਰਿਤ ਪਦਾਰਥਾਂ ਨੂੰ ਵੇਚਦੀ ਹੈ, ਪੇਸ਼ਕਸ਼ ਕਰਦੀ ਹੈ, ਸੌਦਾ ਕਰਦੀ ਹੈ, ਜਾਂ ਉਹਨਾਂ ਦੀ ਮੰਗ ਕਰਦੀ ਹੈ
 • ਅਜਿਹੀ ਸਮੱਗਰੀ ਜੋ ਗੈਰ ਕਾਨੂੰਨੀ ਜਾਂ ਨਿਯੰਤਰਿਤ ਪਦਾਰਥ ਖਰੀਦਣ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ

ਧੋਖਾਧੜੀ ਅਤੇ ਘੁਟਾਲੇ

ਅਸੀਂ ਕਿਸੇ ਵਿਅਕਤੀ ਨੂੰ ਆਪਣੇ ਪਲੇਟਫਾਰਮ ਦਾ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਸ਼ੋਸ਼ਣ ਕਰਨ ਦੀ ਆਗਿਆ ਨਹੀਂ ਦਿੰਦੇ, ਜਿਸ ਵਿੱਚ ਵਿਅਕਤੀਆਂ ਨੂੰ ਧੋਖਾ ਦੇਣ ਜਾਂ ਜਾਇਦਾਦ ਚੋਰੀ ਕਰਨ ਦੀਆਂ ਯੋਜਨਾਵਾਂ ਸ਼ਾਮਲ ਹਨ। ਅਸੀਂ ਅਜਿਹੀ ਸਮੱਗਰੀ ਨੂੰ ਹਟਾਉਂਦੇ ਹਾਂ ਜੋ ਗੈਰ-ਕਾਨੂੰਨੀ ਵਿੱਤੀ ਲਾਭ ਪ੍ਰਾਪਤ ਕਰਨ ਲਈ ਜਾਣਬੁੱਝ ਕੇ ਲੋਕਾਂ ਨੂੰ ਧੋਖਾ ਦਿੰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਫਿਸ਼ਿੰਗ (ਧੋਖਾ) ਨੂੰ ਉਤਸ਼ਾਹਤ ਕਰਦੀ ਹੈ
 • ਅਜਿਹੀ ਸਮੱਗਰੀ ਜੋ ਪੋਂਜ਼ੀ ਜਾਂ ਪਿਰਾਮਿਡ ਸਕੀਮਾਂ ਨੂੰ ਉਤਸ਼ਾਹਤ ਕਰਦੀ ਹੈ
 • ਅਜਿਹੀ ਸਮੱਗਰੀ ਜੋ ਸਥਿਰ ਸੱਟੇਬਾਜ਼ੀ, ਤੁਰੰਤ-ਅਮੀਰ-ਬਣੋ ਸਕੀਮਾਂ, ਜਾਂ ਕਿਸੇ ਹੋਰ ਕਿਸਮ ਦੇ ਘੁਟਾਲਿਆਂ ਨੂੰ ਉਤਸ਼ਾਹਤ ਕਰਦੀ ਹੈ


ਹਿੰਸਕ ਅਤੇ ਗ੍ਰਾਫਿਕ ਸਮੱਗਰੀ

ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਜੋ ਬਹੁਤ ਜ਼ਿਆਦਾ ਭਿਆਨਕ ਜਾਂ ਹੈਰਾਨ ਕਰਨ ਵਾਲੀ ਹੈ, ਖਾਸਕਰ ਜਿਹੜੀ ਅਸ਼ਾਂਤ ਹਿੰਸਾ ਜਾਂ ਦੁੱਖ ਨੂੰ ਉਤਸ਼ਾਹਤ ਕਰਦੀ ਹੈ ਜਾਂ ਉਸਤਤਿ ਕਰਦੀ ਹੈ। ਅਸੀਂ ਕੁਝ ਸਥਿਤੀਆਂ ਲਈ ਅਪਵਾਦਾਂ ਦੀ ਆਗਿਆ ਦਿੰਦੇ ਹਾਂ, ਉਦਾਹਰਣ ਵਜੋਂ, ਉਹ ਸਮੱਗਰੀ ਜੋ ਖ਼ਬਰਾਂ ਨਾਲ ਸੰਬੰਧਿਤ ਹੈ ਜਾਂ ਜਿਸਦਾ ਮਕਸਦ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਜਦੋਂ ਅਸੀਂ ਹਿੰਸਾ ਦੇ ਸਹੀ ਜੋਖਮ ਜਾਂ ਜਨਤਕ ਸੁਰੱਖਿਆ ਲਈ ਖਤਰੇ ਦੀ ਪਛਾਣ ਕਰਦੇ ਹਾਂ, ਤਾਂ ਅਸੀਂ ਖਾਤੇ 'ਤੇ ਪਾਬੰਦੀ ਲਗਾਉਂਦੇ ਹਾਂ ਅਤੇ ਲੋੜੀਂਦੇ ਅਤੇ ਲੋੜ ਅਨੁਸਾਰ ਅਤੇ ਜਦੋਂ ਉਚਿਤ ਹੁੰਦਾ ਹੈ,  ਸੰਬੰਧਿਤ ਕਾਨੂੰਨੀ ਅਥਾਰਟੀਆਂ ਨਾਲ ਕੰਮ ਕਰਦੇ ਹਾਂ।

ਹਿੰਸਕ ਅਤੇ ਗ੍ਰਾਫਿਕ ਸਮੱਗਰੀ: ਮਨੁੱਖ

ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਕਿ ਗੈਰ-ਜ਼ਰੂਰੀ ਰੂਪ ਵਿੱਚ ਹੈਰਾਨ ਕਰਨ ਵਾਲੀ, ਉਦਾਸੀਵਾਦੀ, ਜਾਂ ਬਹੁਤ ਜ਼ਿਆਦਾ ਗ੍ਰਾਫਿਕ ਸ਼ਾਮਲ ਕਰਦੀ ਹੋਵੇ, ਜਿਸ ਵਿੱਚ ਨਿਮਨ ਸ਼ਾਮਲ ਹੋਣ, ਪਰ ਇਹਨਾਂ ਤੱਕ ਸੀਮਿਤ ਨਹੀਂ:
  • ਅਸਲ ਲੋਕਾਂ ਦੀ ਸ਼ਮੂਵਿਅਤ ਵਾਲੀਆਂ ਹਿੰਸਕ ਜਾਂ ਦੁਰਘਟਨਾਵਾਂ ਵਾਲੀਆਂ ਮੌਤਾਂ ਦਾ ਚਿੱਤਰਣ
  • ਖਿੰਡੀਆਂ ਹੋਈਆਂ, ਭੰਗ ਕੀਤੀਆਂ, ਝੁਲਸੀਆਂ ਹੋਈਆਂ ਮਨੁੱਖਾਂ ਦੀਆਂ ਤਸਵੀਰਾਂ ਦਾ ਚਿੱਤਰਣ
  • ਗੋਰ (ਲਹੂ) ਦੇ ਚਿੱਤਰਣ ਜਿਸ ਵਿੱਚ ਖੁੱਲਾ ਜ਼ਖ਼ਮ ਜਾਂ ਸੱਟ ਲੱਗਣਾ ਮੁੱਖ ਕੇਂਦਰਿਤ ਹੁੰਦੀ ਹੈ
  • ਗੰਭੀਰ ਸਰੀਰਕ ਹਿੰਸਾ ਦੇ ਚਿੱਤਰਣ।
  • ਅਪਵਾਦ: ਸਟੇਜਡ ਜਾਂ ਪੇਸ਼ੇਵਰ ਲੜਾਈ, ਰਵਾਇਤੀ ਮਾਰਸ਼ਲ ਆਰਟਸ, ਜਾਂ ਕਲਪਨਾਤਮਕ ਸੈਟਿੰਗ ਵਿੱਚ ਲੜਨਾ

ਹਿੰਸਕ ਅਤੇ ਗ੍ਰਾਫਿਕ ਸਮੱਗਰੀ: ਜਾਨਵਰ

ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਕਿ ਗੈਰ-ਜ਼ਰੂਰੀ ਰੂਪ ਵਿੱਚ ਹੈਰਾਨ ਕਰਨ ਵਾਲੀ, ਉਦਾਸੀਵਾਦੀ, ਜਾਂ ਬਹੁਤ ਜ਼ਿਆਦਾ ਗ੍ਰਾਫਿਕ ਸ਼ਾਮਲ ਕਰਦੀ ਹੋਵੇ, ਜਿਸ ਵਿੱਚ ਨਿਮਨ ਸ਼ਾਮਲ ਹੋਣ, ਪਰ ਇਹਨਾਂ ਤੱਕ ਸੀਮਿਤ ਨਹੀਂ:
  • ਅਸਲ ਜਾਨਵਰਾਂ ਦੇ ਕਤਲੇਆਮ ਦੇ ਚਿੱਤਰਣ
  • ਜਾਨਵਰਾਂ ਦੇ ਖਿੰਡੇ ਹੋਏ, ਵਿਗਾੜੇ ਹੋਏ, ਸੜੇ ਜਾਂ ਜਲੇ ਹੋਏ ਸਰੀਰ
  • ਜਾਨਵਰਾਂ ਤੇ ਜ਼ੁਲਮ ਦਾ ਚਿੱਤਰਣ


ਆਤਮ-ਹੱਤਿਆ, ਸਵੈ-ਨੁਕਸਾਨ ਅਤੇ ਖ਼ਤਰਨਾਕ ਕੰਮ

ਅਸੀਂ ਉਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਤ ਨਹੀਂ ਕਰਦੇ ਜੋ ਨੁਕਸਾਨ ਪਹੁੰਚਾ ਸਕਦੀਆਂ ਹਨ। ਅਸੀਂ ਵਰਤੋਂਕਾਰਾਂ ਨੂੰ ਦੂਜਿਆਂ ਨੂੰ ਖਤਰਨਾਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਤ ਕਰਨ ਦੀ ਵੀ ਆਗਿਆ ਨਹੀਂ ਦਿੰਦੇ ਹਾਂ। ਅਸੀਂ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਸਵੈ-ਨੁਕਸਾਨ ਜਾਂ ਆਤਮ ਹੱਤਿਆ ਨੂੰ ਉਤਸ਼ਾਹਤ ਕਰੇ, ਪਰ ਅਸੀਂ ਆਪਣੇ ਵਰਤੋਂਕਾਰਾਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕ ਕਰਨ ਲਈ ਉਹਨਾਂ ਦੇ ਅਨੁਭਵ ਸਾਂਝੇ ਕਰਨ ਦੀ ਆਗਿਆ ਦਿੰਦੇ ਹਾਂ।

ਅਸੀਂ ਉਨ੍ਹਾਂ ਵਰਤੋਂਕਾਰਾਂ  ਜੋ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਆਤਮ ਹੱਤਿਆ ਦੇ ਵਿਚਾਰਾਂ ਨਾਲ ਜੂਝ ਰਹੇ ਹਨ, ਜਾਂ ਜੋ ਜਾਣਦੇ ਹਨ ਕਿ ਕੋਈ ਆਤਮ ਹੱਤਿਆ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ, ਨੂੰ ਤੁਰੰਤ ਕਾਨੂੰਨੀ ਅਧਿਕਾਰੀਆਂ ਜਾਂ ਆਤਮ ਹੱਤਿਆ ਰੋਕਥਾਮ ਲਈ ਹਾਟਲਾਈਨ ਨਾਲ ਸੰਪਰਕ ਕਰਨ ਲਈ ਉਤਸ਼ਾਹਤ ਕਰਦੇ ਹਾਂ।

ਆਤਮ ਹੱਤਿਆ

ਅਸੀਂ ਅਜਿਹੀ ਸਮੱਗਰੀ ਹਟਾਉਂਦੇ ਹਾਂ ਜੋ ਆਤਮਘਾਤੀ, ਆਤਮ ਹੱਤਿਆ ਕਰਨ ਵਾਲੇ ਰੁਝਾਨਾਂ, ਜਾਂ ਸਮੱਗਰੀ ਨੂੰ ਪ੍ਰਦਰਸ਼ਿਤ ਕਰਦੀ ਹੈ ਜੋ ਸਮਾਨ ਕਿਰਿਆਵਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰ ਸਕਦੀ ਹੈ। ਇਸ ਵਿੱਚ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੀ ਸਮੱਗਰੀ ਜਾਂ ਅਜਿਹੀ ਸਮੱਗਰੀ ਸ਼ਾਮਲ ਹੈ ਜਿਸ ਵਿੱਚ ਕੋਈ ਵਿਅਕਤੀ ਅਜਿਹੇ ਕੰਮਾਂ ਨੂੰ ਕਰ ਰਿਹਾ ਹੈ ਜਾਂ ਕਰਨ ਦਾ ਇਰਾਦਾ ਰੱਖਦਾ ਹੈ ਜੋ ਖੁਦ-ਤੇ-ਥੌਪੀ ਮੌਤ ਦਾ ਕਾਰਨ ਬਣਦਾ ਹੈ। ਅਸੀਂ ਕਿਸੇ ਵੀ ਕਿਸਮ ਦੀ ਸਮੱਗਰੀ 'ਤੇ ਪਾਬੰਦੀ ਲਗਾਉਂਦੇ ਹਾਂ ਜੋ ਆਤਮ ਹੱਤਿਆ ਦੀ ਪ੍ਰਸ਼ੰਸਾ, ਮਹਿਮਾ, ਜਾਂ ਉਤਸ਼ਾਹਤ ਕਰਦੀ ਹੈ, ਜਾਂ ਦੂਜਿਆਂ ਨੂੰ ਆਤਮ ਹੱਤਿਆ ਕਰਨ ਦੇ ਤਰੀਕੇ ਬਾਰੇ ਨਿਰਦੇਸ਼ ਦਿੰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਆਤਮ ਹੱਤਿਆ ਕਰਨ ਦੇ ਤਰੀਕੇ ਬਾਰੇ ਨਿਰਦੇਸ਼ ਦਿੰਦੀ ਹੈ
 • ਅਜਿਹੀ ਸਮੱਗਰੀ ਜੋ ਆਤਮ ਹੱਤਿਆ ਦੀ ਪ੍ਰਸ਼ੰਸਾ, ਉਤਸ਼ਾਹ, ਜਾਂ ਵਡਿਆਈ ਕਰਦੀ ਹੈ
 • ਆਤਮ ਹੱਤਿਆ ਸੰਬੰਧੀ ਚੁਣੌਤੀਆਂ
 • ਅਪਵਾਦ: ਅਜਿਹੀ ਸਮੱਗਰੀ ਜੋ ਆਤਮ ਹੱਤਿਆ ਕਰਨ ਵਾਲੇ ਵਿਚਾਰਧਾਰਾ ਵਿੱਚੋਂ ਲੰਘਣ ਵਾਲਿਆਂ ਲਈ ਸਹਾਇਤਾ, ਸਰੋਤ, ਜਾਂ ਨਕਲ ਪ੍ਰਣਾਲੀ ਪ੍ਰਦਾਨ ਕਰਦੀ ਹੈ

ਖੁਦ ਨੂੰ ਨੁਕਸਾਨ ਪਹੁੰਚਾਉਣਾ

ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਹਾਰ ਵਿੱਚ ਸੁਧਾਰ ਕਰਨ, ਉਤਸ਼ਾਹਤ ਕਰਨ ਜਾਂ ਟਰਿੱਗਰ ਕਰਨ ਤੋਂ ਬਚਣ ਲਈ, ਅਸੀਂ ਅਜਿਹੀ ਕਲਪਨਾ ਦੀ ਇਜਾਜ਼ਤ ਨਹੀਂ ਦਿੰਦੇ ਜੋ ਇਸ ਤਰ੍ਹਾਂ ਦੇ ਵਿਵਹਾਰ ਨੂੰ ਦਰਸਾਉਂਦੀ ਹੈ, ਭਾਵੇਂ ਉਪਭੋਗਤਾ ਦਾ ਇਸਨੂੰ ਪੋਸਟ ਕਰਨ ਦਾ ਇਰਾਦਾ ਹੋਵੇ। ਅਸੀਂ ਅਜਿਹੀ ਸਮੱਗਰੀ ਹਟਾਉਂਦੇ ਹਾਂ ਜੋ ਉਨ੍ਹਾਂ ਕੰਮਾਂ ਨੂੰ ਉਤਸ਼ਾਹਤ ਕਰਦੀ ਹੈ ਜਾਂ ਉਤਸ਼ਾਹਤ ਕਰ ਸਕਦੀ ਹੈ ਜਿਸ ਦੀ ਸਵੈ-ਪ੍ਰਭਾਵਿਤ ਸੱਟ ਲੱਗਣ ਦੀ ਸੰਭਾਵਨਾ ਹੈ। ਅਜਿਹੀ ਸਮੱਗਰੀ ਜੋ ਖਾਣ ਦੀਆਂ ਆਦਤਾਂ ਨੂੰ ਉਤਸ਼ਾਹਤ ਕਰਦੀ ਹੈ ਜੋ ਸਿਹਤ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ, ਨੂੰ ਵੀ ਪਲੇਟਫਾਰਮ 'ਤੇ ਆਗਿਆ ਨਹੀਂ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਸਵੈ-ਪ੍ਰਭਾਵਿਤ ਜ਼ਖ਼ਮਾਂ ਨੂੰ ਦਰਸਾਉਂਦੀ ਹੈ
 • ਅਜਿਹੀ ਸਮੱਗਰੀ ਜੋ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਬਾਰੇ ਨਿਰਦੇਸ਼ ਦਿੰਦੀ ਹੈ
 • ਅਜਿਹੀ ਸਮੱਗਰੀ ਜੋ ਭਾਰ ਘਟਾਉਣ ਲਈ ਪ੍ਰੋ-ਅਨਾ ਜਾਂ ਹੋਰ ਖਤਰਨਾਕ ਵਿਵਹਾਰ ਦਾ ਸਮਰਥਨ ਕਰਦੀ ਹੈ
 • ਅਪਵਾਦ: ਅਜਿਹੀ ਸਮੱਗਰੀ ਜਿਹੜੀ ਉਨ੍ਹਾਂ ਲੋਕਾਂ ਲਈ ਸਹਾਇਤਾ, ਸਰੋਤ, ਜਾਂ ਮੁਕਾਬਲਾ ਕਰਨ ਦੀ ਵਿਧੀ ਨੂੰ ਪ੍ਰਦਾਨ ਕਰਦੀ ਹੈ ਜੋ ਖਾਣ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਜਾਂ ਖੁਦ ਨੂੰ ਨੁਕਸਾਨ ਪਹੁੰਚਾਣ ਵਾਲੀ ਪ੍ਰਕਿਰਿਆ ਵਿੱਚ ਭਾਗ ਲੈ ਰਹੇ ਹਨ

ਖਤਰਨਾਕ ਕਾਰਜ

ਜੋਖਮ ਭਰੀਆਂ ਗਤੀਵਿਧੀਆਂ ਜਾਂ ਕਿਸੇ ਹੋਰ ਕਾਰੋਬਾਰੀ ਪ੍ਰਸੰਗ ਵਿੱਚ ਜਾਂ ਜ਼ਰੂਰੀ ਹੁਨਰਾਂ ਤੋਂ ਬਿਨਾਂ ਹੋਰ ਖਤਰਨਾਕ ਵਿਵਹਾਰ ਕਰਨ ਨਾਲ ਉਪਯੋਗਕਰਤਾ ਜਾਂ ਜਨਤਾ ਲਈ ਗੰਭੀਰ ਸੱਟ ਜਾਂ ਮੌਤ ਹੋ ਸਕਦੀ ਹੈ। ਅਸੀਂ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਸ਼ੌਕੀਆ ਸਟੰਟ ਜਾਂ ਖਤਰਨਾਕ ਚੁਣੌਤੀਆਂ ਸਮੇਤ, ਅਜਿਹੇ ਵਿਵਹਾਰ ਨੂੰ ਉਤਸ਼ਾਹ ਕਰਦੀ ਹੈ, ਵਧਵਾ ਦਿੰਦੀ ਹੈ ਜਾਂ ਵੰਡਿਆਈ ਕਰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਖਤਰਨਾਕ ਟੂਲਸ ਦੀ ਅਣਉਚਿਤ ਵਰਤੋਂ ਨੂੰ ਦਰਸਾਉਂਦੀ ਹੈ
 • ਅਜਿਹੀ ਸਮੱਗਰੀ ਜੋ ਕਿ ਪੀਣ ਵਾਲੇ ਤਰਲ ਜਾਂ ਖਾਣ ਪੀਣ ਦੇ ਪਦਾਰਥਾਂ ਨੂੰ ਦਰਸਾਉਂਦੀ ਹੈ ਜੋ ਖਪਤ ਲਈ ਨਹੀਂ ਬਣੇ ਹਨ
 • ਖਤਰਨਾਕ ਚੁਣੌਤੀਆਂ ਜਿਨ੍ਹਾਂ ਨਾਲ ਸੱਟ ਲੱਗ ਸਕਦੀ ਹੈ
 • ਅਜਿਹੀ ਸਮੱਗਰੀ ਜੋ ਕਾਨੂੰਨੀ ਉਮਰ ਤੋਂ ਘੱਟ ਨਾਬਾਲਗਾਂ  ਦੁਆਰਾ ਮੋਟਰ ਵਾਹਨਾਂ ਨੂੰ ਚਲਾਉਣ ਦਾ  ਦਾ ਚਿੱਤਰਣ ਕਰਦੀ ਹੈ


ਨਫ਼ਰਤ ਵਾਲਾ ਭਾਸ਼ਣ 

ਅਸੀਂ ਅਜਿਹੀ ਸਮੱਗਰੀ ਬਰਦਾਸ਼ਤ ਨਹੀਂ ਕਰਦੇ ਜੋ ਸੁਰੱਖਿਅਤ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਵਿਰੁੱਧ ਹਿੰਸਾ ਉੱਤੇ ਹਮਲਾ ਕਰਦੀ ਹੈ ਜਾਂ ਭੜਕਾਉਂਦੀ ਹੈ। ਅਸੀਂ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜਿਸ ਵਿੱਚ ਨਫ਼ਰਤ ਵਾਲਾ ਭਾਸ਼ਣ ਸ਼ਾਮਲ ਹੋਵੇ, ਅਤੇ ਅਸੀਂ ਇਸਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੰਦੇ ਹਾਂ। ਅਸੀਂ ਉਨ੍ਹਾਂ ਖਾਤਿਆਂ ਨੂੰ ਮੁਅੱਤਲ ਕਰਦੇ ਹਾਂ ਜਾਂ ਉਨ੍ਹਾਂ 'ਤੇ ਪਾਬੰਦੀ ਲਗਾਉਂਦੇ ਹਾਂ ਜਿਸ ਵਿੱਚ ਕਈ ਨਫ਼ਰਤ ਭਰੇ ਭਾਸ਼ਣ ਸੰਬੰਧੀ ਉਲੰਘਣਾਵਾਂ ਹੁੰਦੀਆਂ ਹੈ।

ਸੁਰੱਖਿਅਤ ਸਮੂਹਾਂ 'ਤੇ ਹਮਲੇ

ਅਸੀਂ ਨਫ਼ਰਤ ਵਾਲੇ ਭਾਸ਼ਣ ਨੂੰ ਸਮੱਗਰੀ ਵਜੋਂ ਪਰਿਭਾਸ਼ਤ ਕਰਦੇ ਹਾਂ ਜੋ ਸੁਰੱਖਿਅਤ ਗੁਣਾਂ ਦੇ ਅਧਾਰ 'ਤੇ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਵਿਰੁੱਧ ਹਮਲਾ ਕਰਨ, ਧਮਕੀਆਂ ਦੇਣ, ਹਿੰਸਾ ਭੜਕਾਉਣ ਜਾਂ ਅਣਮਨੁੱਖੀ ਕਰਨ ਦਾ ਇਰਾਦਾ ਰੱਖਦੀ ਹੈ। ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਹਾਂ ਜੋ ਜ਼ੁਬਾਨੀ ਜਾਂ ਸਰੀਰਕ ਤੌਰ 'ਤੇ ਹਿੰਸਾ ਦੀ ਧਮਕੀ ਦਿੰਦਾ ਹੈ ਜਾਂ ਹੇਠਾਂ ਦਿੱਤੇ ਕਿਸੇ ਵੀ ਸੁਰੱਖਿਅਤ ਗੁਣ ਦੇ ਅਧਾਰ 'ਤੇ ਕਿਸੇ ਵਿਅਕਤੀ ਜਾਂ ਸਮੂਹ ਨੂੰ ਨੁਕਸਾਨ ਦਰਸਾਉਂਦਾ ਹੈ:

 • ਨਸਲ 
 • ਜਾਤੀ
 • ਰਾਸ਼ਟਰੀ ਮੂਲ 
 • ਧਰਮ
 • ਜਾਤ 
 • ਜਿਨਸੀ ਰੁਝਾਨ
 • ਜਿਨਸੀ
 • ਲਿੰਗ
 • ਲਿੰਗ ਦੀ ਪਛਾਣ
 • ਗੰਭੀਰ ਬਿਮਾਰੀ ਜਾਂ ਅਸਮਰੱਥਾ
 • ਆਵਾਸ ਸਥਿਤੀ

ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜਿਹੜੀ ਵਿਅਕਤੀਆਂ ਜਾਂ ਸਮੂਹਾਂ ਵਿਰੁੱਧ ਅਣਮਨੁੱਖੀ ਜਾਂ ਹਿੰਸਾ ਜਾਂ ਨਫ਼ਰਤ ਭੜਕਾਉਂਦੀ ਹੈ, ਉੱਪਰ ਦੱਸੀਆਂ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ, ਜਿਸ ਵਿੱਚ ਇਹ ਸ਼ਾਮਲ ਹੈ ਪਰ ਇਹਨਾਂ ਤੱਕ ਸੀਮਿਤ ਨਹੀਂ ਹੈ: 
  • ਦਾਅਵਾ ਕਰਨਾ ਕਿ ਉਹ ਸਰੀਰਕ ਜਾਂ ਨੈਤਿਕ ਤੌਰ 'ਤੇ ਘਟੀਆ ਹਨ
  • ਉਹਨਾਂ ਲਈ ਬੁਲਾਉਣਾ ਜਾਂ ਉਹਨਾਂ ਵਿਰੁੱਧ ਹਿੰਸਾ ਨੂੰ ਜਾਇਜ਼ ਠਹਿਰਾਉਣਾ
  • ਦਾਅਵਾ ਕਰਨਾ ਕਿ ਉਹ ਅਪਰਾਧੀ ਹਨ 
  • ਉਹਨਾਂ ਦਾਂ ਜਾਨਵਰਾਂ, ਨਿਰਜੀਵ ਵਸਤੂਆਂ, ਜਾਂ ਹੋਰ ਗੈਰ-ਮਨੁੱਖੀ ਸੰਸਥਾਵਾਂ ਵਜੋਂ ਨਕਾਰਾਤਮਕ ਤੌਰ 'ਤੇ ਹਵਾਲਾ ਦੇਣਾ 
  • ਬਾਹਰ ਕੱਢਣਾ, ਵੱਖ ਕਰਨਾ, ਜਾਂ ਉਨ੍ਹਾਂ ਨਾਲ ਵਿਤਕਰੇ ਨੂੰ ਉਤਸ਼ਾਹਤ ਕਰਨਾ ਜਾਂ ਉਨ੍ਹਾਂ ਨੂੰ ਜਾਇਜ਼ ਠਹਿਰਾਉਣਾ

ਤੁਹਮਤਾਂ

ਤੁਹਮਤਾਂ ਨੂੰ ਅਪਮਾਨਜਨਕ ਸ਼ਬਦਾਂ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ ਜਿਹਨਾਂ ਦਾ ਉਦੇਸ਼ ਉਪਰੋਕਤ ਸੂਚੀਬੱਧ ਕਿਸੇ ਜਾਤੀ, ਨਸਲ ਜਾਂ ਕਿਸੇ ਹੋਰ ਸੁਰੱਖਿਅਤ ਵਿਸ਼ੇਸ਼ਤਾਵਾਂ ਦਾ ਨਿਰਾਦਰ ਕਰਨਾ ਹੁੰਦਾ ਹੈ। ਉਨ੍ਹਾਂ ਨੂੰ ਸਾਡੇ ਪਲੇਟਫਾਰਮ 'ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ ਕਿਉਂਕਿ ਅਸੀਂ ਬੁਰੀ ਤਰ੍ਹਾਂ ਅਪਮਾਨਜਨਕ ਸ਼ਬਦਾਂ ਦੇ ਫੈਲਣ ਵਿੱਚ ਯੋਗਦਾਨ ਨਹੀਂ ਦੇਣਾ ਚਾਹੁੰਦੇ। ਹਾਲਾਂਕਿ, ਅਸੀਂ ਇਸ ਤੱਥ ਤੋਂ ਜਾਣੂ ਹਾਂ ਕਿ ਤੁਹਮਤਾਂ ਦੀ ਵਰਤੋਂ ਸਵੈ-ਸੰਦਰਭ ਵਿੱਚ ਕੀਤੀ ਜਾ ਸਕਦੀ ਹੈ ਜਾਂ ਮੁੜ ਨਿਰਧਾਰਤ ਕੀਤੀ ਜਾਂਦੀ ਹੈ, ਅਤੇ ਅਸੀਂ ਅਪਵਾਦ ਦੇ ਸਕਦੇ ਹਾਂ ਜਦੋਂ ਇੱਕ ਗੀਤ ਵਿੱਚ ਜਾਂ ਸਵੈ-ਸੰਖੇਪ ਵਿਅੰਗ ਸੰਬੰਧੀ ਪ੍ਰਸੰਗ ਅਤੇ/ਜਾਂ ਮੁੜ ਨਿਰਮਾਣ ਦੇ ਹੋਰ ਮਾਮਲਿਆਂ ਵਿੱਚ ਤੁਹਮਤਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ

 • ਅਜਿਹੀ ਸਮੱਗਰੀ ਜੋ ਅਸਹਿਮਤੀ ਤੁਹਮਤਾਂ ਦਾ ਆਵਾਹਨ ਕਰਦੀ ਹੈ

ਨਫ਼ਰਤ ਵਾਲੀ ਵਿਚਾਰਧਾਰਾ

ਨਫ਼ਰਤ ਵਾਲੀਆਂ ਵਿਚਾਧਾਰਾਵਾਂ ਸਾਡੇ ਪਲੇਟਫਾਰਮ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਸਹਿਯੋਗੀ ਅਤੇ ਸਮਰਥਕ ਭਾਈਚਾਰੇ ਨਾਲ ਅਨੁਕੂਲ ਨਹੀਂ ਹਨ। ਅਸੀਂ ਅਜਿਹੀ ਸਮੱਗਰੀ ਹਟਾਉਂਦੇ ਹਾਂ ਜੋ ਨਫ਼ਰਤ ਵਾਲੀਆਂ ਵਿਚਾਰਧਾਰਾਵਾਂ ਨੂੰ ਉਤਸ਼ਾਹਤ ਕਰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ

 • ਅਜਿਹੀ ਸਮੱਗਰੀ ਜਿਹੜੀ ਲੋਗੋ, ਚਿੰਨ੍ਹ, ਝੰਡੇ, ਸਲੋਗਨ (ਨਾਅਰੇ), ਵਰਦੀ, ਸਲਾਮ, ਇਸ਼ਾਰਿਆਂ, ਪੋਰਟਰੇਟ, ਤਸਵੀਰਾਂ, ਜਾਂ ਇਹਨਾਂ ਵਿਚਾਰਧਾਰਾਵਾਂ ਨਾਲ ਸੰਬੰਧਿਤ ਵਿਅਕਤੀਆਂ ਦੇ ਨਾਵਾਂ ਬਾਰੇ ਸਕਾਰਾਤਮਕ ਗੱਲ ਕਰਕੇ ਜਾਂ ਪ੍ਰਦਰਸ਼ਿਤ ਕਰਕੇ ਕਿਸੇ ਨਫ਼ਰਤ ਵਾਲੀਆਂ ਵਿਚਾਰਧਾਰਾਵਾਂ ਨੂੰ ਉਤਸ਼ਾਹਤ ਕਰਦੀ ਹੈ 
 • ਅਜਿਹੀ ਸਮੱਗਰੀ ਜੋ ਕਿ ਚੰਗੀ ਤਰ੍ਹਾਂ ਦਸਤਾਵੇਜ਼ਾਂ ਅਤੇ ਹਿੰਸਕ ਘਟਨਾਵਾਂ ਤੋਂ ਇਨਕਾਰ ਕੀਤੀ ਗਈ ਹੈ
 • ਸੰਗੀਤ ਜਾਂ ਬੋਲ ਜੋ ਨਫ਼ਰਤ ਵਾਲੀਆਂ ਵਿਚਾਰਧਾਰਾਵਾਂ ਨੂੰ ਉਤਸ਼ਾਹਤ ਕਰਦੇ ਹਨ 


ਪਰੇਸ਼ਾਨ ਕਰਨਾ ਅਤੇ ਡਰਾਉਣਾ

ਵਰਤੋਂਕਾਰਾਂ ਨੂੰ ਸ਼ਰਮਿੰਦਾ, ਬੇਇੱਜ਼ਤ, ਡਰ, ਜਾਂ ਪ੍ਰੇਸ਼ਾਨ ਕੀਤੇ ਜਾਣ ਦੇ ਡਰ ਤੋਂ ਬਿਨਾਂ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਅਸੀਂ ਮਨੋਵਿਗਿਆਨਕ ਪਰੇਸ਼ਾਨੀ ਨੂੰ ਦਿਲੋਂ ਸਮਝਦੇ ਹਾਂ ਜੋ ਦੁਰਵਿਵਹਾਰ ਕਰਨ ਵਾਲੀ ਸਮੱਗਰੀ ਵਿਅਕਤੀਆਂ ਤੇ ਕਰ ਸਕਦੀ ਹੈ, ਅਤੇ ਅਸੀਂ ਆਪਣੇ ਪਲੇਟਫਾਰਮ ਤੇ ਅਪਮਾਨਜਨਕ ਸਮੱਗਰੀ ਜਾਂ ਵਿਵਹਾਰ ਨੂੰ ਸਹਿਣ ਨਹੀਂ ਕਰਦੇ।

ਦੁਰਵਿਵਹਾਰ

ਅਸੀਂ ਦੁਰਵਿਵਹਾਰ ਦੇ ਸਾਰੇ ਪ੍ਰਗਟਾਵੇ ਹਟਾਉਂਦੇ ਹਾਂ, ਜਿਸ ਵਿੱਚ ਹਿੰਸਕ ਧਮਕੀਆਂ, ਜਿਨਸੀ ਪਰੇਸ਼ਾਨੀ, ਦਿੱਖ, ਬੁੱਧੀ, ਸ਼ਖਸੀਅਤ ਦੇ ਗੁਣਾਂ ਅਤੇ ਸਫਾਈ ਸੰਬੰਧੀ ਅਸੰਭਾਵੀ ਬਿਆਨ ਸ਼ਾਮਲ ਹਨ ਪਰ ਇਨ੍ਹਾਂ  ਤੱਕ ਸੀਮਿਤ ਨਹੀਂ ਹਨ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਕਿਸੇ ਵਿਅਕਤੀ ਨੂੰ ਹਿੰਸਾ ਦੀ ਧਮਕੀ ਦਿੰਦੀ ਹੈ
 • ਅਜਿਹੀ ਸਮੱਗਰੀ ਜੋ ਕਿਸੇ ਵਿਅਕਤੀ ਦੀ ਮੌਤ, ਗੰਭੀਰ ਬਿਮਾਰੀ, ਸਰੀਰਕ ਜਾਂ ਹੋਰ ਨੁਕਸਾਨ ਦੀ ਇੱਛਾ ਰੱਖਦੀ ਹੈ
 • ਅਜਿਹੀ ਸਮੱਗਰੀ ਜੋ ਹਿੰਸਾ ਨੂੰ ਭੜਕਾਉਂਦੀ ਹੈ ਜਾਂ ਤਾਲਮੇਲ ਨਾਲ ਕੀਤੀ ਪ੍ਰੇਸ਼ਾਨੀ
 • ਅਜਿਹੀ ਸਮੱਗਰੀ ਜੋ ਕਿਸੇ ਉਪਯੋਗਕਰਤਾ ਨੂੰ ਉਨ੍ਹਾਂ ਦੀਆਂ ਜਿਨਸੀ ਗਤੀਵਿਧੀਆਂ ਨੂੰ ਅਣਗੌਲਿਆਂ ਕਰਕੇ ਜਾਂ ਅਣਚਾਹੇ ਜਿਨਸੀ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਕੇ ਜਿਨਸੀ ਸ਼ੋਸ਼ਣ ਕਰਦੀ ਹੈ
 • ਅਜਿਹੀ ਸਮੱਗਰੀ ਜਿਹੜੀ ਬੁੱਧੀ, ਦਿੱਖ, ਸ਼ਖਸੀਅਤ ਦੇ ਗੁਣਾਂ, ਜਾਂ ਸਫਾਈ ਵਰਗੀਆਂ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਇੱਕ ਨਿੱਜੀ ਵਿਅਕਤੀ ਦਾ ਨਿਰਾਦਰ ਕਰਦੀ ਹੈ
 • ਅਜਿਹੀ ਸਮੱਗਰੀ ਜੋ ਹਿੰਸਕ ਦੁਖਾਂਤਾਂ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਉਨ੍ਹਾਂ ਦੇ ਪੀੜਤਾਂ ਨੂੰ ਦੂਰ ਕਰਦੀ ਹੈ
 • ਅਜਿਹੀ ਸਮੱਗਰੀ ਜੋ ਦੂਜਿਆਂ ਵਰਤੋਂਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਸਮੱਗਰੀ ਬਣਾਉਣ ਲਈ TikTok ਦੀ ਦੂਤ, ਪ੍ਰਤੀਕ੍ਰਿਆ ਜਾਂ ਪ੍ਰਭਾਵ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦੀ ਹੈ

ਦੂਜਿਆਂ ਦੀ ਨਿੱਜਤਾ ਦੀ ਉਲੰਘਣਾ ਕਰਨਾ

ਨਿੱਜੀ ਤੌਰ 'ਤੇ ਪਛਾਣਨ ਯੋਗ ਜਾਣਕਾਰੀ ਨੂੰ ਜ਼ਾਹਰ ਕਰਨ ਜਾਂ ਧਮਕੀ ਦੇਣਾ ਗੰਭੀਰ ਭਾਵਨਾਤਮਕ ਪ੍ਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ ਅਤੇ ਅਸਲ-ਸੰਸਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਸੀਂ ਇਸ ਨੂੰ ਦੁਰਵਿਵਹਾਰ ਦਾ ਇੱਕ ਰੂਪ ਮੰਨਦੇ ਹਾਂ ਅਤੇ ਇਸਨੂੰ TikTok 'ਤੇ ਆਗਿਆ ਨਹੀਂ ਦਿੰਦੇ ਹਾਂ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਨਿੱਜੀ ਤੌਰ 'ਤੇ ਪਛਾਣਯੋਗ ਜਾਣਕਾਰੀ ਨੂੰ ਜ਼ਾਹਰ ਕਰਨ ਜਾਂ ਜ਼ਾਹਰ ਕਰਨ ਦੀ ਧਮਕੀ ਦਿੰਦੀ ਹੈ, ਸਮੇਤ ਰਿਹਾਇਸ਼ੀ ਪਤੇ, ਨਿਜੀ ਈਮੇਲ ਪਤੇ, ਨਿਜੀ ਫ਼ੋਨ ਨੰਬਰ, ਬੈਂਕ ਸਟੇਟਮੈਂਟ, ਸੋਸ਼ਲ ਸਿਕਿਊਰਿਟੀ ਨੰਬਰ, ਜਾਂ ਪਾਸਪੋਰਟ ਨੰਬਰ ਸਮੇਤ
 • ਜਿਨਸੀ ਕਲਪਨਾ ਜਾਂ ਗੈਰ-ਸਹਿਮਤੀ ਵਾਲੇ ਅੰਤਰੰਗ ਚਿੱਤਰਾਂ ਨੂੰ ਜ਼ਾਹਰ ਕਰਨ ਦੀਆਂ ਧਮਕੀਆਂ


ਬਾਲਗ ਨਗਨਤਾ ਅਤੇ ਜਿਨਸੀ ਗਤੀਵਿਧੀਆਂ

ਅਸੀਂ ਇਸ ਕੁਦਰਤ ਦੀ ਐਨੀਮੇਟਡ ਸਮੱਗਰੀ ਸਮੇਤ TikTok 'ਤੇ ਜਿਨਸੀ ਤੌਰ 'ਤੇ ਸਪਸ਼ਟ ਜਾਂ ਪ੍ਰਸੰਨ ਕਰਨ ਵਾਲੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਹਾਂ। ਜਿਨਸੀ ਸਮੱਗਰੀ ਬਹੁਤ ਸਾਰੇ ਜੋਖਮ ਲੈ ਕੇ ਆਉਂਦੀ ਹੈ, ਜਿਵੇਂ ਕਿ ਕੁਝ ਅਧਿਕਾਰ ਖੇਤਰਾਂ ਵਿੱਚ ਕਾਨੂੰਨੀ ਜ਼ੁਰਮਾਨੇ ਨੂੰ ਚਾਲੂ ਕਰਨਾ ਅਤੇ ਅਸਹਿਮਤੀ ਵਾਲੀ ਤਸਵੀਰ (ਜਿਵੇਂ ਬਦਲਾ ਪੋਰਨ) ਨੂੰ ਸਾਂਝਾ ਕਰਨ ਦੁਆਰਾ ਸਾਡੇ ਵਰਤੋਂਕਾਰਾਂ ਨੂੰ ਨੁਕਸਾਨ ਪਹੁੰਚਾਉਣਾ। ਇਸ ਦੇ ਨਾਲ ਹੀ, ਕੁਝ ਸੱਭਿਆਚਾਰਾਂ ਵਿੱਚ ਅਚਾਨਕ ਜਿਨਸੀ ਸਮੱਗਰੀ ਅਪਮਾਨਜਨਕ ਹੋ ਸਕਦੀ ਹੈ। ਅਸੀਂ ਵਿਦਿਅਕ, ਦਸਤਾਵੇਜ਼ੀ, ਵਿਗਿਆਨਕ ਜਾਂ ਕਲਾਤਮਕ ਉਦੇਸ਼ਾਂ ਲਈ ਨਗਨਤਾ ਅਤੇ ਜਿਨਸੀ ਸਪਸ਼ਟ ਸਮੱਗਰੀ ਦੇ ਦੁਆਲੇ ਅਪਵਾਦ ਦੀ ਆਗਿਆ ਦਿੰਦੇ ਹਾਂ। ਉਦਾਹਰਣ ਦੇ ਲਈ, ਸਮੱਗਰੀ ਨੂੰ ਵਿਚਾਰਨ ਜਾਂ ਮਾਸਟੈਕਟੋਮੀ ਦੇ ਦਾਗ ਦਿਖਾਉਣ ਦੀ ਆਗਿਆ ਹੈ।

ਜਿਨਸੀ ਸ਼ੋਸ਼ਣ

ਜਿਨਸੀ ਸ਼ੋਸ਼ਣ ਕਿਸੇ ਵੀ ਜਿਨਸੀ ਉਦੇਸ਼ਾਂ ਲਈ ਕਮਜ਼ੋਰੀ, ਸ਼ਕਤੀ ਜਾਂ ਵਿਸ਼ਵਾਸ ਦੀ ਸਥਿਤੀ ਦੀ ਅਸਲ ਜਾਂ ਕੋਸ਼ਿਸ਼ ਕੀਤੀ ਗਈ ਦੁਰਵਰਤੋਂ ਹੈ, ਜਿਸ ਵਿੱਚ ਮੁਨਾਫਾ, ਸਮਾਜਿਕ ਜਾਂ ਰਾਜਨੀਤਿਕ ਤੌਰ 'ਤੇ ਕਿਸੇ ਹੋਰ ਦੇ ਜਿਨਸੀ ਸ਼ੋਸ਼ਣ ਤੋਂ ਮੁਨਾਫਾ ਲੈਣਾ ਸੀਮਤ ਨਹੀਂ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਗੈਰ-ਸਹਿਮਤੀ ਦੇ ਜਿਨਸੀ ਕੰਮਾਂ ਨੂੰ ਪ੍ਰਦਰਸ਼ਿਤ ਕਰਦੀ ਹੈ, ਪੇਸ਼ ਕਰਦੀ ਹੈ ਜਾਂ ਭੜਕਾਉਂਦੀ ਹੈ
 • ਅਜਿਹੀ ਸਮੱਗਰੀ ਜਿਹੜੀ ਜਿਨਸੀ ਮੰਗਾਂ ਜਾਂ ਜਿਨਸੀ ਉਕਸਾਉਣ ਪ੍ਰਤੀ ਵਚਨਬੱਧ, ਉਤਸ਼ਾਹਿਤ ਜਾਂ ਸ਼ਾਨਦਾਰ ਹੈ

ਅਸ਼ਲੀਲਤਾ ਅਤੇ ਨਗਨਤਾ ਵਿੱਚ ਬਾਲਗ ਸ਼ਾਮਲ ਹਨ

ਅਸ਼ਲੀਲਤਾ ਸੈਕਸੁਅਲ ਸੰਤੁਸ਼ਟੀ ਦੇ ਉਦੇਸ਼ ਲਈ ਜਿਨਸੀ ਅੰਗਾਂ ਅਤੇ/ਜਾਂ ਗਤੀਵਿਧੀਆਂ ਨੂੰ ਸਪਸ਼ਟ ਰੂਪ ਵਿੱਚ ਚਿੱਤਰਣ ਕਰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜਿਹੜੀ ਜਿਨਸੀ ਗਤੀਵਿਧੀਆਂ ਨੂੰ ਦਰਸਾਉਂਦੀ ਹੈ ਜਿਵੇਂ ਕਿ ਪ੍ਰਵੇਸ਼, ਗੈਰ-ਪ੍ਰਵੇਸ਼ਸ਼ੀਲ ਸੈਕਸ, ਜਾਂ ਓਰਲ ਸੈਕਸ
 • ਅਜਿਹੀ ਸਮੱਗਰੀ ਜਿਹੜੀ ਮਨੁੱਖੀ ਜਣਨ ਅੰਗਾਂ, ਮਹਿਲਾਵਾਂ ਦੇ ਨਿਪਲਾਂ, ਜਾਂ ਕੁੱਲ੍ਹਿਆਂ ਨੂੰ ਦਰਸਾਉਂਦੀ ਹੈ
 • ਅਜਿਹੀ ਸਮੱਗਰੀ ਜਿਹੜੀ ਜਿਨਸੀ ਉਤਸ਼ਾਹ ਦਾ ਚਿੱਤਰਣ ਕਰਦੀ ਹੈ
 • ਅਜਿਹੀ ਸਮੱਗਰੀ ਜਿਹੜੀ ਜਿਨਸੀ ਫੈਟਿਸ਼ ਦਾ ਚਿੱਤਰਣ ਕਰਦੀ ਹੈ 


ਨਾਬਾਲਗਾਂ ਦੀ ਸੁਰੱਖਿਆ

ਅਸੀਂ ਬਾਲ ਸੁਰੱਖਿਆ ਲਈ ਬਹੁਤ ਜ਼ਿਆਦਾ ਵਚਨਬੱਧ ਹਾਂ ਅਤੇ ਨਾਬਾਲਗਾਂ ਪ੍ਰਤੀ ਸ਼ਿਕਾਰੀ ਜਾਂ ਸ਼ਿੰਗਾਰ ਵਿਵਹਾਰ ਲਈ ਜ਼ੀਰੋ ਸਹਿਣਸ਼ੀਲਤਾ ਰੱਖਦੇ ਹਾਂ। ਅਸੀਂ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਬੱਚਿਆਂ ਨਾਲ ਬਦਸਲੂਕੀ, ਬਾਲ ਨਗਨਤਾ, ਜਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਡਿਜੀਟਲ ਅਤੇ ਅਸਲ ਦੋਵਾਂ ਰੂਪਾਂ ਵਿੱਚ ਪ੍ਰਦਰਸ਼ਤ ਕਰਦੀ ਹੈ ਜਾਂ ਪ੍ਰਸਾਰਿਤ ਕਰਦੀ ਹੈ, ਅਤੇ ਅਸੀਂ ਸੰਬੰਧਿਤ ਸਮਾਨ ਕਾਨੂੰਨੀ ਅਧਿਕਾਰੀਆਂ ਨੂੰ ਅਜਿਹੀ ਸਮੱਗਰੀ ਦੀ ਰਿਪੋਰਟ ਕਰਦੇ ਹਾਂ। ਅਸੀ ਨਾਬਾਲਗ ਬੱਚਿਆਂ ਨੂੰ ਅਪਰਾਧੀ ਵਿਵਹਾਰ ਵਿੱਚ ਰੁੱਝੇ ਹੋਏ ਦਿਖਾਏ ਜਾਣ ਸੰਬੰਧੀ ਸਮੱਗਰੀ ਦੇ ਚਿੱਤਰਣ ਦੀ ਵੀ ਇਜਾਜ਼ਤ ਨਹੀਂ ਦਿੰਦੇ।

ਵਰਤੋਂਕਾਰਾਂ ਨੂੰ TikTok ਦੀ ਵਰਤੋਂ ਕਰਨ ਲਈ ਘੱਟੋ-ਘੱਟ ਉਮਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ (ਜਿਵੇਂ ਕਿ ਸਾਡੀਆਂ ਸੇਵਾਵਾਂ ਦੀਆਂ ਸ਼ਰਤਾਂ ਵਿੱਚ ਦੱਸਿਆ ਗਿਆ ਹੈ)। ਜਦੋਂ ਨਾਬਾਲਗ ਖਾਤਾ ਧਾਰਕਾਂ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਅਸੀਂ ਉਨ੍ਹਾਂ ਦੇ ਖਾਤੇ ਆਪਣੇ ਪਲੇਟਫਾਰਮ ਤੋਂ ਹਟਾ ਦਿੰਦੇ ਹਾਂ ਅਤੇ ਉਹਨਾਂ ਨੂੰ ਆਪਣੇ ਖੇਤਰ ਵਿੱਚ ਉਪਲਬਧ ਹੋਣ 'ਤੇ ਵਧੇਰੇ ਢੁਕਵੇਂ ਅਨੁਭਵ ਵੱਲ ਨਿਰਦੇਸ਼ਿਤ ਕਰ ਸਕਦੇ ਹਾਂ।

ਨਾਬਾਲਗਾਂ ਦੀ ਸ਼ਮੂਲਿਅਤ ਵਾਲੀ ਨਗਨਤਾ ਅਤੇ ਜਿਨਸੀ ਸੋਸ਼ਣ 

ਨਗਨਤਾ ਵਿੱਚ ਅਜਿਹੀ ਸਮੱਗਰੀ ਸ਼ਾਮਲ ਹੁੰਦੀ ਹੈ ਜੋ ਦਿਖਾਈ ਦੇਣ ਵਾਲੇ ਨਿੱਜੀ ਅੰਗਾਂ ਨੂੰ ਦਰਸਾਉਂਦੀ ਹੈ। ਜਿਨਸੀ ਸ਼ੋਸ਼ਣ ਕਿਸੇ ਵੀ ਜਿਨਸੀ ਉਦੇਸ਼ਾਂ ਲਈ ਕਮਜ਼ੋਰੀ, ਸ਼ਕਤੀ ਜਾਂ ਵਿਸ਼ਵਾਸ ਦੀ ਸਥਿਤੀ ਦੀ ਅਸਲ ਜਾਂ ਕੋਸ਼ਿਸ਼ ਕੀਤੀ ਗਈ ਦੁਰਵਰਤੋਂ ਹੈ, ਜਿਸ ਵਿੱਚ ਮੁਨਾਫਾ, ਸਮਾਜਿਕ ਜਾਂ ਰਾਜਨੀਤਿਕ ਤੌਰ 'ਤੇ ਕਿਸੇ ਹੋਰ ਦੇ ਜਿਨਸੀ ਸ਼ੋਸ਼ਣ ਤੋਂ ਮੁਨਾਫਾ ਲੈਣਾ ਸੀਮਤ ਨਹੀਂ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਨਾਬਾਲਗਾਂ ਦੇ ਨਿੱਜੀ ਅੰਗਾਂ ਨੂੰ ਦਰਸਾਉਂਦੀ ਹੈ
 • ਅਜਿਹੀ ਸਮੱਗਰੀ ਜੋ ਨਾਬਾਲਗਾਂ ਦੇ ਜਿਨਸੀ ਸੋਸ਼ਣ ਦਾ ਚਿੱਤਰਣ ਕਰਦੀ ਹੈ
 • ਅਜਿਹੀ ਸਮੱਗਰੀ ਜਿਹੜੀ ਜਿਨਸੀ ਗਤੀਵਿਧੀਆਂ ਨੂੰ ਦਰਸਾਉਂਦੀ ਹੈ ਜਿਵੇਂ ਕਿ ਪ੍ਰਵੇਸ਼, ਗੈਰ-ਪ੍ਰਵੇਸ਼ਸ਼ੀਲ ਸੈਕਸ, ਜਾਂ ਓਰਲ ਸੈਕਸ ਜਿਸ ਵਿੱਚ ਨਾਬਾਲਗ ਸ਼ਾਮਲ ਹਨ
 • ਅਜਿਹੀ ਸਮੱਗਰੀ ਜੋ ਨਾਬਾਲਗਾਂ ਨੂੰ ਸ਼ਾਮਲ ਕਰਦੇ ਜਿਨਸੀ ਉਤਸ਼ਾਹ ਦਾ ਚਿੱਤਰਣ ਕਰਦੀ ਹੈ
 • ਅਜਿਹੀ ਸਮੱਗਰੀ ਜੋ ਨਾਬਾਲਗਾਂ ਨੂੰ ਸ਼ਾਮਲ ਕਰਦੇ ਜਿਨਸੀ ਫੈਟਿਸ਼ ਦਾ ਚਿੱਤਰਣ ਕਰਦੀ ਹੈ

ਘੱਟ ਉਮਰ ਦਾ ਅਪਰਾਧਿਕ ਵਿਵਹਾਰ 

ਅਪਰਾਧਿਕ ਵਿਹਾਰ ਵਿੱਚ ਨਸ਼ੇ, ਸ਼ਰਾਬ ਅਤੇ ਤੰਬਾਕੂ ਦੀ ਖਪਤ ਜਾਂ ਵਰਤੋਂ ਸ਼ਾਮਲ ਹੈ ਪਰ ਇਨ੍ਹਾਂ ਤੱਕ ਸੀਮਤ ਨਹੀਂ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜਿਹੜੀ ਨਾਬਾਲਗ ਨੂੰ ਅਲਕੋਹਲ ਪੀਣ ਵਾਲੇ ਪਦਾਰਥਾਂ, ਨਸ਼ੀਲੇ ਪਦਾਰਥਾਂ ਜਾਂ ਤੰਬਾਕੂ ਦਾ ਸੇਵਨ, ਰੱਖਣ, ਜਾਂ ਸ਼ਰਾਬ ਪੀਣ ਦੀ ਸ਼ੰਕਾ ਦਾ ਚਿੱਤਰਣ ਕਰਦੀ ਹੈ

ਬੱਚਿਆਂ ਨਾਲ ਬਦਸਲੂਕੀ

ਬੱਚਿਆਂ ਨਾਲ ਬਦਸਲੂਕੀ ਦੀ ਪਰਿਭਾਸ਼ਾ ਇੱਕ ਤਾਕਤਵਰ ਵਿਅਕਤੀ ਵਜੋਂ ਕੀਤੀ ਜਾਂਦੀ ਹੈ ਜੋ ਇੱਕ ਨਾਬਾਲਗ 'ਤੇ ਸਰੀਰਕ ਅਤੇ/ਜਾਂ ਮਾਨਸਿਕ ਸਦਮਾ ਪਹੁੰਚਾਉਂਦਾ ਹੈ। ਸਰੀਰਕ ਸ਼ੋਸ਼ਣ ਇੱਕ ਅਜਿਹਾ ਕੰਮ ਹੈ ਜੋ ਜਾਣਬੁੱਝ ਕੇ ਬੱਚੇ ਦੇ ਸਰੀਰ ਤੇ ਸੱਟ ਪਹੁੰਚਾਉਂਦਾ ਹੈ। ਮਨੋਵਿਗਿਆਨਕ ਦੁਰਵਿਵਹਾਰ ਇੱਕ ਬੱਚੇ ਨੂੰ ਸਰੀਰਕ ਜਾਂ ਜਿਨਸੀ ਹਿੰਸਾ ਦੀਆਂ ਧਮਕੀਆਂ ਦੇ ਨਾਲ ਜਾਂ ਧੱਕੇਸ਼ਾਹੀ ਦੀਆਂ ਚਾਲਾਂ ਦੁਆਰਾ ਪ੍ਰੇਸ਼ਾਨ ਕਰਨਾ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਨਾਬਾਲਗਾਂ ਨੂੰ ਸ਼ਾਮਲ ਸਰੀਰਕ ਜਾਂ ਮਨੋਵਿਗਿਆਨਕ ਸ਼ੋਸ਼ਣ ਦਾ ਚਿੱਤਰਣ ਕਰਦੀ ਹੈ

ਗਰੂਮਿੰਗ ਵਿਹਾਰ

ਗਰੂਮਿੰਗ ਇੱਕ ਬਾਲਗ ਦੁਆਰਾ ਨਾਬਾਲਗ ਨਾਲ ਜਿਨਸੀ ਦੁਰਵਰਤੋਂ, ਜਿਨਸੀ ਸ਼ੋਸ਼ਣ, ਜਾਂ ਜਿਨਸੀ ਤਸਕਰੀ ਦੇ ਉਦੇਸ਼ਾਂ ਲਈ ਉਨ੍ਹਾਂ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਭਾਵਨਾਤਮਕ ਸਬੰਧ ਬਣਾਉਂਣਾ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਗਰੂਮਿੰਗ ਵਿਵਹਾਰ ਨੂੰ ਉਤਸ਼ਾਹਿਤ ਕਰੇ, ਨਿਰਦੇਸ਼ ਦੇਵੇ  ਜਾਇਜ਼ ਠਹਿਰਾਉਂਦੀ ਹੈ
 • ਅਜਿਹੀ ਸਮੱਗਰੀ ਜੋ ਕਿ ਇੱਕ ਨਾਬਾਲਗ ਨੂੰ ਸੈਕਸ ਸੰਬੰਧੀ ਸਪਸ਼ਟ ਗੱਲਬਾਤ ਵਿੱਚ ਸ਼ਾਮਲ ਕਰਦੀ ਹੈ
 • ਅਜਿਹੀ ਸਮੱਗਰੀ ਜੋ ਕਿਸੇ ਬੱਚੇ ਨੂੰ ਜਿਨਸੀ ਸਪਸ਼ਟ ਸਮੱਗਰੀ ਪ੍ਰਸਾਰਿਤ ਕਰਨ ਲਈ ਉਤਸ਼ਾਹਤ ਕਰਦੀ ਹੈ ਜਾਂ ਬਲੈਕਮੇਲ ਕਰਦੀ ਹੈ

ਨਾਬਾਲਗਾਂ ਦਾ ਜਿਨਸੀਕਰਨ

ਅਸੀਂ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਨਾਬਾਲਗਾਂ 'ਤੇ ਕਾਮੁਕਤਾ ਨੂੰ ਲਾਗੂ ਕਰਦੀ ਹੈ ਜਾਂ ਉਨ੍ਹਾਂ ਵੱਲ ਜਿਨਸੀ ਤੌਰ ਤੇ ਉਦੇਸ਼ਿਤ ਹੁੰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਅਜਿਹੀ ਸਮੱਗਰੀ ਜੋ ਨਾਬਾਲਗਾਂ ਨੂੰ ਸ਼ਾਮਲ ਕਰਦੇ ਕਾਮੁਕ ਨਾਚ ਦਾ ਚਿੱਤਰਣ ਕਰਦੀ ਹੈ
 • ਅਜਿਹੀ ਸਮੱਗਰੀ ਜਿਸ ਵਿੱਚ ਨਾਬਾਲਗਾਂ ਨੂੰ ਸ਼ਾਮਲ ਕਰਕੇ ਜਿਨਸੀ ਜਾਂ ਕਾਮੁਕ ਭਾਸ਼ਾ ਸ਼ਾਮਲ ਹੈ


ਇਕਸਾਰਤਾ ਅਤੇ ਪ੍ਰਮਾਣਿਕਤਾ

ਅਜਿਹੀ ਸਮੱਗਰੀ ਜੋ ਸਾਡੇ ਕਿਸੇ ਵੀ ਭਾਈਚਾਰੇ ਦੇ ਮੈਂਬਰਾਂ ਨੂੰ ਗੁਮਰਾਹ ਕਰਨ ਜਾਂ ਉਨ੍ਹਾਂ ਨੂੰ ਗੁਮਰਾਹ ਕਰਨ ਦੇ ਮਕਸਦ ਨਾਲ ਸਾਡੀ ਵਿਸ਼ਵਾਸ-ਅਧਾਰਤ ਭਾਇਚਾਰੇ ਨੂੰ ਖਤਰੇ ਵਿੱਚ ਪਾਉਂਦੀ ਹੈ। ਅਸੀਂ ਆਪਣੇ ਪਲੇਟਫਾਰਮ 'ਤੇ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ। ਇਸ ਵਿੱਚ ਸਪੈਮਿੰਗ, ਨਕਲ, ਅਤੇ ਵਿਗਾੜ ਮੁਹਿੰਮਾਂ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।

ਸਪੈਮ

ਪਲੇਟਫਾਰਮ 'ਤੇ ਨਕਲੀ ਤੌਰ’ ਤੇ ਪ੍ਰਸਿੱਧੀ ਵਧਾਉਣ ਦੀ ਕੋਸ਼ਿਸ਼ ਕਰਨ ਵਾਲੀ ਸਮੱਗਰੀ ਜਾਂ ਗਤੀਵਿਧੀ ਵਰਜਿਤ ਹੈ। ਅਸੀਂ ਪਰਸਪਰ ਕਿਰਿਆਵਾਂ ਨੂੰ ਵਧਾਉਣ ਲਈ ਪਲੇਟਫਾਰਮ ਵਿਧੀ ਵਿੱਚ ਹੇਰਾਫੇਰੀ ਕਰਨ ਦੇ ਕਿਸੇ ਵੀ ਯਤਨਾਂ ਨੂੰ ਵੀ ਵਰਜਦੇ ਹਾਂ।।
ਅਜਿਹਾ ਨਾ ਕਰੋ:

 • ਦ੍ਰਿਸ਼ਾਂ, ਪਸੰਦਾਂ, ਪੈਰੋਕਾਰਾਂ, ਸਾਂਝਾਕਰਨ ਜਾਂ ਟਿੱਪਣੀਆਂ ਨੂੰ ਨਕਲੀ ਤੌਰ 'ਤੇ ਕਿਵੇਂ ਵਧਾਉਣਾ ਹੈ ਇਸ ਬਾਰੇ ਨਿਰਦੇਸ਼ਾਂ ਨੂੰ ਸਾਂਝਾ ਨਾ ਕਰੋ
 • ਵਿਚਾਰਾਂ, ਪਸੰਦਾਂ, ਪੈਰੋਕਾਰਾਂ, ਸਾਂਝਾਕਰਨਾ ਜਾਂ ਟਿੱਪਣੀਆਂ ਨੂੰ ਵੇਚਣ ਜਾਂ ਖਰੀਦਣ ਦੀ ਕੋਸ਼ਿਸ਼ ਨਾ ਕਰੋ ਜਾਂ ਉਸ ਵਿੱਚ ਸ਼ਾਮਲ ਨਾ ਹੋਵੋ
 • ਨਕਲੀ ਟ੍ਰੈਫਿਕ ਉਤਪਾਦਨ ਸੇਵਾਵਾਂ ਨੂੰ ਉਤਸ਼ਾਹਤ ਨਾ ਕਰੋ
 • ਝੂਠੇ ਜਾਂ ਧੋਖਾਧੜੀ ਬਹਾਨੇ ਤਹਿਤ ਮਲਟੀਪਲ TikTok ਖਾਤੇ ਚਲਾਓ, ਜਿਸ ਵਿੱਚ ਅਣ-ਪ੍ਰਮਾਣਿਕ ਗਤੀਵਿਧੀਆਂ ਨੂੰ ਨਿਰਮਾਣ, ਵਪਾਰਕ ਸਪੈਮ ਨੂੰ ਵੰਡਣ, ਜਾਂ ਨਹੀਂ ਤਾਂ TikTok ਨੀਤੀਆਂ ਦੀ ਇੱਕ ਛੋਟੇ ਜਿਹੇ ਉਲੰਘਣਾ ਦਾ ਤਾਲਮੇਲ ਕਰਨ ਲਈ ਸੰਯੋਜਿਤ ਕੋਸ਼ਿਸ਼ਾਂ ਸ਼ਾਮਲ ਹਨ

ਹੋਰ ਦਾ ਰੂਪ ਧਾਰਮਨ ਕਰਨਾ

ਅਸੀਂ ਵਰਤੋਂਕਾਰਾਂ ਨੂੰ ਲੋਕਾਂ ਨੂੰ ਧੋਖਾ ਦੇਣ ਲਈ ਦੂਜੇ ਵਿਅਕਤੀਆਂ ਜਾਂ ਸੰਗਠਨਾਂ ਦਾ ਰੂਪ ਧਾਰਨ ਕਰਨ ਦੀ ਆਗਿਆ ਨਹੀਂ ਦਿੰਦੇ ਹਾਂ। ਜਦੋਂ ਅਸੀਂ ਰੂਪ ਰੇਖਾ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰਦੇ ਹਾਂ, ਤਾਂ ਅਸੀਂ ਉਲੰਘਣਾ ਕਰਨ ਵਾਲੇ ਖਾਤਿਆਂ ਨੂੰ ਹਟਾ ਦਿੰਦੇ ਹਾਂ। ਅਸੀਂ ਪੈਰੋਡੀ, ਟਿੱਪਣੀਆਂ, ਜਾਂ ਪ੍ਰਸ਼ੰਸਕਾਂ ਦੇ ਖਾਤਿਆਂ ਲਈ ਅਪਵਾਦਾਂ ਦੀ ਆਗਿਆ ਦਿੰਦੇ ਹਾਂ, ਜਦੋਂ ਤਕ ਖਾਤਾ TikTok 'ਤੇ ਆਪਣੀ ਪਛਾਣ ਜਾਂ ਉਦੇਸ਼ ਦੇ ਸੰਬੰਧ ਵਿੱਚ ਦੂਜਿਆਂ ਨੂੰ ਗੁਮਰਾਹ ਨਹੀਂ ਕਰਦਾ।
ਨਿਮਨਲਿਖਤ ਨੂੰ ਪੋਸਟ ਨਾ ਕਰੋ: 

 • ਕਿਸੇ ਹੋਰ ਵਿਅਕਤੀ ਦਾ ਨਾਮ, ਜੀਵਨੀ ਵੇਰਵਿਆਂ, ਜਾਂ ਪ੍ਰੋਫਾਈਲ ਤਸਵੀਰ ਨੂੰ ਗੁੰਮਰਾਹ ਕਰਨ ਦੇ ਤਰੀਕੇ ਨਾਲ ਵਰਤ ਕੇ ਕਿਸੇ ਹੋਰ ਵਿਅਕਤੀ ਜਾਂ ਸੰਗਠਨ ਦੇ ਰੂਪ ਵਿੱਚ

ਗੁੰਮਰਾਹ ਕਰਨ ਵਾਲੀ ਜਾਣਕਾਰੀ

ਅਸੀਂ ਗਲਤ ਜਾਣਕਾਰੀ ਦੀ ਇਜਾਜ਼ਤ ਨਹੀਂ ਦਿੰਦੇ ਜੋ ਸਾਡੇ ਭਾਈਚਾਰੇ ਜਾਂ ਵੱਡੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜਦੋਂ ਕਿ ਅਸੀਂ ਆਪਣੇ ਵਰਤੋਂਕਾਰਾਂ ਨੂੰ ਉਨ੍ਹਾਂ ਵਿਸ਼ਿਆਂ ਬਾਰੇ ਆਦਰਪੂਰਣ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਉਨ੍ਹਾਂ ਨਾਲ ਸੰਬੰਧਿਤ ਹਨ, ਅਸੀਂ ਗਲਤ ਜਾਣਕਾਰੀ ਨੂੰ ਹਟਾਉਂਦੇ ਹਾਂ ਜੋ ਕਿਸੇ ਵਿਅਕਤੀ ਦੀ ਸਿਹਤ ਜਾਂ ਵਧੇਰੇ ਜਨਤਕ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਸੀਂ ਗਲਤ ਜਾਣਕਾਰੀ ਸੰਬੰਧੀ ਮੁਹਿੰਮਾਂ ਦੁਆਰਾ ਵੰਡੀ ਗਈ ਸਮੱਗਰੀ ਨੂੰ ਵੀ ਹਟਾਉਂਦੇ ਹਾਂ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਗਲਤ ਜਾਣਕਾਰੀ ਦਾ ਅਰਥ ਹੈ ਡਰ, ਨਫ਼ਰਤ ਜਾਂ ਪੱਖਪਾਤ ਨੂੰ ਭੜਕਾਉਣਾ
 • ਗਲਤ ਜਾਣਕਾਰੀ ਜੋ ਕਿਸੇ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਵੇਂ ਕਿ ਡਾਕਟਰੀ ਇਲਾਜਾਂ ਬਾਰੇ ਗੁੰਮਰਾਹ ਕਰਨ ਸੰਬੰਧੀ ਜਾਣਕਾਰੀ
 • ਧੋਖਾਧੜੀ, ਫਿਸ਼ਿੰਗ ਦੀਆਂ ਕੋਸ਼ਿਸ਼ਾਂ, ਜਾਂ ਹੇਰਾਫੇਰੀ ਕੀਤੀ ਜਾਣਕਾਰੀ ਸਮੱਗਰੀ ਨੂੰ ਨੁਕਸਾਨ ਪਹੁੰਚਾਉਣ ਦਾ ਮਤਲਬ ਹੈ
 • ਅਜਿਹੀ ਸਮੱਗਰੀ ਜੋ ਭਾਈਚਾਰੇ ਦੇ ਮੈਂਬਰਾਂ ਨੂੰ ਚੋਣਾਂ ਜਾਂ ਹੋਰ ਨਾਗਰਿਕ ਪ੍ਰਕਿਰਿਆਵਾਂ ਬਾਰੇ ਭਰਮਾਉਂਦੀ ਹੈ 

ਬੌਧਿਕ ਸੰਪੱਤੀ

ਅਸੀਂ ਸਾਰਿਆਂ ਨੂੰ ਅਸਲ ਸਮੱਗਰੀ ਬਣਾਉਣ ਅਤੇ ਸਾਂਝਾ ਕਰਨ ਲਈ ਉਤਸ਼ਾਹਤ ਕਰਦੇ ਹਾਂ। ਅਸੀਂ ਵਰਤੋਂਕਾਰਾਂ ਨੂੰ ਉਹ ਸਮੱਗਰੀ ਪ੍ਰਕਾਸ਼ਤ ਜਾਂ ਵੰਡਣ ਦੀ ਆਗਿਆ ਨਹੀਂ ਦਿੰਦੇ ਜੋ ਕਿਸੇ ਹੋਰ ਦੇ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।
ਨਿਮਨਲਿਖਤ ਨੂੰ ਪੋਸਟ ਨਾ ਕਰੋ:

 • ਅਜਿਹੀ ਸਮੱਗਰੀ ਜੋ ਕਿਸੇ ਹੋਰ ਦੇ ਕਾਪੀਰਾਈਟਸ, ਟ੍ਰੇਡਮਾਰਕ, ਜਾਂ ਹੋਰ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਜਾਂ ਉਹਨਾਂ ਨੂੰ ਭੰਗ ਕਰਦੀ ਹੈ


ਪਲੇਟਫਾਰਮ ਸੁਰੱਖਿਆ ਲਈ ਧਮਕੀਆਂ (ਖਤਰੇ)

ਉੱਪਰ ਦੱਸੇ ਗਏ ਸਮੱਗਰੀ ਅਤੇ ਵਿਹਾਰ ਤੋਂ ਇਲਾਵਾ, ਸਾਡੀਆਂ ਨੀਤੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਉਂਦੀਆਂ ਹਨ ਜੋ TikTok ਸੇਵਾ ਨੂੰ ਕਮਜ਼ੋਰ ਕਰਦੀਆਂ ਹਨ:

 • TikTokਵੈਬਸਾਈਟ, ਐਪ, ਜਾਂ ਸੰਬੰਧਿਤ ਨੈਟਵਰਕ ਨੂੰ ਹੈਕ ਨਾ ਕਰੋ, ਜਾਂ ਵਰਤੋਂਕਾਰਾਂ ਦੀ ਪਹੁੰਚ ਨੂੰ ਸੀਮਤ ਕਰਨ ਲਈ ਇਸਦੇ ਉਪਾਵਾਂ ਨੂੰ ਬਾਈਪਾਸ ਨਾ ਕਰੋ
 • ਉਹਨਾਂ ਫ਼ਾਈਲਾਂ ਨੂੰ ਨਾ ਵੰਡੋ ਜਿਸ ਵਿੱਚ ਵਾਇਰਸ, ਟਰੋਜਨ ਘੋੜੇ, ਕੀੜੇ, ਤਰਕ ਬੰਬ, ਜਾਂ ਹੋਰ ਸਮੱਗਰੀ ਜੋ ਖਰਾਬ ਜਾਂ ਨੁਕਸਾਨਦੇਹ ਹਨ
 • TikTok'ਤੇ ਅਧਾਰਤ ਕੋਈ ਵੀ ਵਿਉਤਪਤੀਮੂਲਕ ਉਤਪਾਦਾਂ ਨੂੰ ਨਾ ਸੋਧੋ, ਅਨੁਕੂਲ ਨਾ ਕਰੋ, ਅਨੁਵਾਦ ਨਾ ਕਰੋ, ਪ੍ਰਤੀਕੂਲ ਇੰਜਨਿਅਰਿੰਗ ਨਾ ਕਰੋ, ਵੱਖ ਨਾ ਕਰੋ, ਡੀਕੰਪਾਈਲ ਨਾ ਕਰੋ ਜਾਂ ਕੋਈ ਵੀ ਫ਼ਾਈਲਾਂ, ਟੇਬਲ ਜਾਂ ਦਸਤਾਵੇਜ਼ ਸ਼ਾਮਲ ਨਾ ਕਰੋ, ਅਤੇ ਨਾ ਹੀ TikTok ਵਿੱਚ ਸ਼ਾਮਲ ਕਿਸੇ ਵੀ ਸਰੋਤ ਕੋਡ, ਐਲਗੋਰਿਦਮ, ਵਿਧੀਆਂ, ਜਾਂ ਤਕਨੀਕਾਂ ਨੂੰ ਮੁੜ ਪੈਦਾ ਕਰਨ ਦੀ ਕੋਸ਼ਿਸ਼ ਕਰੋ
 • TikTokਤੋਂ ਜਾਣਕਾਰੀ ਇਕੱਠੀ ਕਰਨ ਲਈ ਸਵੈਚਾਲਿਤ ਸਕ੍ਰਿਪਟਾਂ ਦੀ ਵਰਤੋਂ ਨਾ ਕਰੋ

ਸਾਡੇ ਜੀਵੰਤ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਬਣਨ ਲਈ ਅਤੇ ਸਾਰੇ ਵਰਤੋਂਕਾਰਾਂ ਲਈ ਸੁਰੱਖਿਅਤ ਜਗ੍ਹਾ ਬਣਾਈ ਰੱਖਣ ਲਈ ਸਾਡੇ ਨਾਲ ਕੰਮ ਕਰਨ ਲਈ ਧੰਨਵਾਦ। ਜੇ ਤੁਸੀਂ ਸਮੱਗਰੀ ਜਾਂ ਖਾਤਿਆਂ 'ਤੇ ਆਉਂਦੇ ਹੋ ਜੋ ਤੁਹਾਨੂੰ ਲਗਦਾ ਹੈ ਕਿ ਸਾਡੇ ਭਾਈਚਾਰਾ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਦੇ ਹਨ, ਤਾਂ ਕਿਰਪਾ ਕਰਕੇ ਸਾਨੂੰ ਉਸ ਬਾਰੇ ਦੱਸੋ ਤਾਂ ਕਿ ਅਸੀਂ ਸਮੀਖਿਆ ਕਰ ਸਕੀਏ ਅਤੇ ਉੱਚਿਤ ਕਾਰਵਾਈ ਕਰ ਸਕੀਏ।