ਕਾਨੂੰਨੀ

ਨਿੱਜਤਾ ਨੀਤੀ 

ਆਖਰੀ ਅਪਡੇਟ: ਫਰਵਰੀ 2020


ਟਿੱਕਟੋਕ ("ਪਲੇਟਫਾਰਮ") ਵਿੱਚ ਤੁਹਾਡਾ ਸੁਆਗਤ ਹੈ। ਪਲੇਟਫਾਰਮ ਟਿੱਕਟੋਕ ਪ੍ਰਾਈਵੇਟ ਲਿਮੀਟੇਡ ਦੁਆਰਾ ਮੁਹੱਈਆ ਅਤੇ ਨਿਯੰਤ੍ਰਿਤ ਕੀਤਾ ਜਾਂਦਾ ਹੈ ਅਤੇ ਇਸਦਾ ਰਜਿਸਟਰਡ ਪਤਾ 201, ਹੈਂਡਰਸਨ ਰੋਡ#06-22, ਐਪੇਕਸ@ਹੈਂਡਰਸਨ, ਸਿੰਗਾਪੁਰ 159545 ਹੈ। (“ਟਿੱਕਟੋਕ”, “ਅਸੀਂ” ਜਾਂ “ਸਾਡਾ”)

ਅਸੀਂ ਤੁਹਾਡੀ ਨਿੱਜਤਾ ਦੀ ਰੱਖਿਆ ਅਤੇ ਸਨਮਾਨ ਕਰਨ ਲਈ ਵਚਨਬੱਧ ਹਾਂ। ਇਹ ਨੀਤੀ ਸਾਡੇ ਦੁਆਰਾ ਤੁਹਾਡੇ ਤੋਂ ਇਕੱਤਰ ਕੀਤੇ ਨਿੱਜੀ ਡੇਟਾ ਜਾਂ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ ਸਬੰਧੀ ਸਾਡੇ ਅਭਿਆਸਾਂ ਬਾਰੇ ਦੱਸਦੀ ਹੈ। ਜੇ ਤੁਸੀਂ ਇਸ ਨੀਤੀ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਪਲੇਟਫਾਰਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਜੇ ਤੁਹਾਡੇ ਇਸ ਬਾਰੇ ਕੋਈ ਸਵਾਲ ਹਨ ਕਿ ਅਸੀਂ ਤੁਹਾਡੇ ਨਿੱਜੀ ਡੇਟਾ ਨੂੰ ਕਿਵੇਂ ਵਰਤਦੇ ਹਾਂ, ਤਾਂ ਕਿਰਪਾ ਕਰਕੇ https://www.tiktok.com/legal/report/privacy ਤੇ ਸੰਪਰਕ ਕਰੋ।

ਸੰਖੇਪ

ਅਸੀਂ ਤੁਹਾਡੇ ਬਾਰੇ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ?

ਅਸੀਂ ਤੁਹਾਡੇ ਦੁਆਰਾ ਕੋਈ ਖਾਤਾ ਬਣਾਉਣ ਅਤੇ ਪਲੇਟਫਾਰਮ 'ਤੇ ਸਮੱਗਰੀ ਅਪਲੋਡ ਕਰਨ ਸਮੇਂ ਦਿੱਤੀ ਗਈ ਜਾਣਕਾਰੀ ਨੂੰ ਇਕੱਤਰ ਕਰਦੇ ਹਾਂ। ਅਤੇ ਇਸ 'ਤੇ ਕਾਰਵਾਈ ਕਰਦੇ ਹਾਂ। ਇਸ ਵਿੱਚ ਤੁਹਾਡੇ ਦੁਆਰਾ ਪਲੇਟਫਾਰਮ ਦੀ ਵਰਤੋਂ ਬਾਰੇ ਤਕਨੀਕੀ ਅਤੇ ਵਿਵਹਾਰ ਸਬੰਧੀ ਜਾਣਕਾਰੀ ਸ਼ਾਮਲ ਹੈ। ਜੇ ਤੁਸੀਂ ਐਪ ਨੂੰ ਡਾਉਨਲੋਡ ਕਰਦੇ ਹੋ ਅਤੇ ਬਿਨਾਂ ਖਾਤਾ ਬਣਾਏ ਪਲੇਟਫਾਰਮ ਨਾਲ ਗੱਲਬਾਤ ਕਰਦੇ ਹੋ ਤਾਂ ਅਸੀਂ ਤਦੋਂ ਵੀ ਤੁਹਾਡੇ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ।

ਅਸੀਂ ਤੁਹਾਡੇ ਬਾਰੇ ਜਾਣਕਾਰੀ ਦੀ ਵਰਤੋਂ ਕਿਵੇਂ ਕਰਾਂਗੇ?

ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਪਲੇਟਫਾਰਮ ਪ੍ਰਦਾਨ ਕਰਨ ਅਤੇ ਇਸ ਨੂੰ ਬਿਹਤਰ ਬਣਾਉਣ ਅਤੇ ਪ੍ਰਬੰਧਿਤ ਕਰਨ ਲਈ ਕਰਦੇ ਹਾਂ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ, ਦੂਜੀਆਂ ਚੀਜ਼ਾਂ ਦੇ ਨਾਲ, ਤੁਹਾਨੂੰ 'ਤੁਹਾਡੇ ਲਈ' ਫੀਡ ਵਿੱਚ ਸੁਝਾਅ ਦਿਖਾਉਣ ਲਈ, ਪਲੇਟਫਾਰਮ ਵਿੱਚ ਸੁਧਾਰ ਅਤੇ ਵਿਕਾਸ ਕਰਨ ਅਤੇ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਰਦੇ ਹਾਂ। ਜਿੱਥੇ ਉਚਿਤ ਹੋਇਆ, ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਟੀਚਾਬੱਧ ਵਿਗਿਆਪਣ ਪੇਸ਼ ਕਰਨ ਲਈ ਅਤੇ ਪਲੇਟਫਾਰਮ ਨੂੰ ਵਧੇਵਾਂ ਦੇਣ ਲਈ ਵੀ ਕਰਾਂਗੇ।

ਅਸੀਂ ਤੁਹਾਡੀ ਜਾਣਕਾਰੀ ਕਿਸ ਨਾਲ ਸਾਂਝਾ ਕਰਦੇ ਹਾਂ?

ਅਸੀਂ ਤੁਹਾਡਾ ਡੇਟਾ ਤੀਜੀ ਧਿਰ ਸੇਵਾ ਪ੍ਰਦਾਤਾਵਾਂ ਨਾਲ ਸਾਂਝਾ ਕਰਦੇ ਹਾਂ ਜੋ ਪਲੇਟਫਾਰਮ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ, ਜਿਵੇਂ ਕਿ ਕਲਾਉਡ ਸਟੋਰੇਜ ਪ੍ਰਦਾਤਾ। ਅਸੀਂ ਤੁਹਾਡੀ ਜਾਣਕਾਰੀ ਵਪਾਰਕ ਭਾਈਵਾਲਾਂ, ਟਿੱਕਟੋਕ ਵਰਗੇ ਸਮਾਨ ਸਮੂਹ ਦੀਆਂ ਹੋਰ ਕੰਪਨੀਆਂ, ਸਮੱਗਰੀ ਸੰਤੁਲਨ ਸੇਵਾਵਾਂ, ਮਾਪ ਪ੍ਰਦਾਤਾਵਾਂ, ਵਿਗਿਆਪਣ ਦਾਤਾਵਾਂ, ਅਤੇ ਵਿਸ਼ਲੇਸ਼ਣ ਪ੍ਰਦਾਤਾਵਾਂ ਨਾਲ ਵੀ ਸਾਂਝਾ ਕਰਦੇ ਹਾਂ। ਜਿੱਥੇ ਅਤੇ ਜਦੋਂ ਕਾਨੂੰਨ ਦੁਆਰਾ ਲੋੜੀਂਦਾ ਹੋਇਆ, ਅਸੀਂ ਤੁਹਾਡੀ ਜਾਣਕਾਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂ ਰੈਗੂਲੇਟਰਾਂ ਅਤੇ ਕਾਨੂੰਨੀ ਤੌਰ 'ਤੇ ਬਝਵੇਂ ਅਦਾਲਤੀ ਆਦੇਸ਼ਾਂ ਅਨੁਸਾਰ ਤੀਸਰੀ ਧਿਰ ਨਾਲ ਸਾਂਝਾ ਕਰਾਂਗੇ।

ਅਸੀਂ ਤੁਹਾਡੀ ਜਾਣਕਾਰੀ ਨੂੰ ਕਿੰਨ੍ਹੀ ਦੇਰ ਰੱਖਦੇ ਹਾਂ?

ਅਸੀਂ ਤੁਹਾਡੀ ਜਾਣਕਾਰੀ ਨੂੰ ਉਦੋਂ ਤੱਕ ਰੱਖਦੇ ਹਾਂ ਜਿੰਨਾ ਚਿਰ ਤੁਹਾਨੂੰ ਸੇਵਾ ਪ੍ਰਦਾਨ ਕਰਨਾ ਜ਼ਰੂਰੀ ਹੈ। ਜਿੱਥੇ ਸਾਨੂੰ ਤੁਹਾਨੂੰ ਸੇਵਾ ਪ੍ਰਦਾਨ ਕਰਨ ਲਈ ਤੁਹਾਡੀ ਜਾਣਕਾਰੀ ਦੀ ਜਰੂਰਤ ਨਹੀਂ ਹੁੰਦੀ, ਅਸੀਂ ਇਸਨੂੰ ਉਦੋਂ ਤੱਕ ਰੱਖਦੇ ਹਾਂ ਜਿਨ੍ਹਾਂ ਚਿਰ ਸਾਡੇ ਕੋਲ ਇਸ ਤਰ੍ਹਾਂ ਦੇ ਡੇਟਾ ਨੂੰ ਰੱਖਣ ਵਿੱਚ ਕੋਈ ਜਾਇਜ਼ ਵਪਾਰਕ ਉਦੇਸ਼ ਹੁੰਦਾ ਹੈ ਜਾਂ ਜਿੱਥੇ ਸਾਡੀ ਡੇਟਾ ਨੂੰ ਰੱਖਣ ਲਈ ਕੋਈ ਕਾਨੂੰਨੀ ਜ਼ਿੰਮੇਵਾਰੀ ਹੋਵੇ। ਅਸੀਂ ਤੁਹਾਡੇ ਡੇਟਾ ਨੂੰ ਉਦੋਂ ਵੀ ਰੱਖਾਂਗੇ, ਜੇ ਸਾਨੂੰ ਲੱਗੇ ਕਿ ਕਾਨੂੰਨੀ ਦਾਅਵਿਆਂ ਦੀ ਸਥਾਪਨਾ, ਅਭਿਆਸ ਜਾਂ ਬਚਾਅ ਲਈ ਇਹ ਜ਼ਰੂਰੀ ਹੈ ਜਾਂ ਹੋਵੇਗਾ।

ਅਸੀਂ ਤੁਹਾਨੂੰ ਇਸ ਨੀਤੀ ਵਿੱਚ ਕਿਸੇ ਬਦਲਾਅ ਬਾਰੇ ਕਿਵੇਂ ਸੂਚਿਤ ਕਰਾਂਗੇ?

ਅਸੀਂ ਆਮ ਤੌਰ ‘ਤੇ ਇਸ ਨੀਤੀ ਵਿੱਚ ਕਿਸੇ  ਵੀ ਸਮੱਗਰੀ ਤਬਦੀਲੀ ਬਾਰੇ ਸਾਰੇ ਵਰਤੋਂਕਾਰਾਂ ਨੂੰ ਪਲੇਟਫਾਰਮ ‘ਤੇ ਇੱਕ ਨੋਟਿਸ ਦੁਆਰਾ ਸੂਚਿਤ ਕਰਾਂਗੇ। ਹਾਲਾਂਕਿ, ਕਿਸੇ ਵੀ ਤਬਦੀਲੀ ਦਾ ਪਤਾ ਲਗਾਉਣ ਲਈ ਤੁਹਾਨੂੰ ਇਸ ਨੀਤੀ ਨੂੰ ਨਿਯਮਿਤ ਰੂਪ ਵਿੱਚ ਵੇਖਣਾ ਚਾਹੀਦਾ ਹੈ। ਅਸੀਂ ਇਸ ਨੀਤੀ ਦੇ ਸਿਖਰ 'ਤੇ "ਆਖਰੀ ਅਪਡੇਟ" ਤਾਰੀਖ ਨੂੰ ਵੀ ਅਪਡੇਟ ਕਰਾਂਗੇ, ਜੋ ਅਜਿਹੀ ਨੀਤੀ ਦੀ ਪ੍ਰਭਾਵੀ ਤਾਰੀਖ ਨੂੰ ਦਰਸਾਉਂਦੀ ਹੈ। ਪਲੇਟਫਾਰਮ ਤੱਕ ਪਹੁੰਚ ਬਣਾ ਕੇ ਜਾਂ ਇਸਤੇਮਾਲ ਕਰਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਇਹ ਨੀਤੀ ਪੜ੍ਹ ਲਈ ਹੈ ਅਤੇ ਇਹ ਕਿ ਤੁਸੀਂ ਆਪਣੇ ਨਿੱਜੀ ਡੇਟਾ ਅਤੇ ਅਸੀਂ ਇਸ ਨੂੰ ਕਿਵੇਂ ਇਕੱਤਰ ਕਰਾਂਗੇ, ਇਸਦੀ ਵਰਤੋਂ ਕਰਾਂਗੇ ਅਤੇ ਪ੍ਰੋਸੈਸ ਕਰਾਂਗੇ, ਦੇ ਸਬੰਧ ਵਿੱਚ ਆਪਣੇ ਅਧਿਕਾਰਾਂ ਨੂੰ ਸਮਝਦੇ ਹੋ। 

************************************************ *********************************************

1.  ਨਿੱਜੀ ਡੇਟਾ ਦੀਆਂ ਕਿਸਮਾਂ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ

ਅਸੀਂ ਤੁਹਾਡੇ ਬਾਰੇ ਹੇਠ ਲਿਖੀ ਜਾਣਕਾਰੀ ਇਕੱਤਰ ਕਰਦੇ ਅਤੇ ਵਰਤਦੇ ਹਾਂ:

ਤੁਹਾਡੀ ਪ੍ਰੋਫਾਈਲ ਜਾਣਕਾਰੀ। ਜਦੋਂ ਤੁਸੀਂ ਪਲੇਟਫਾਰਮ ਤੇ ਰਜਿਸਟਰਡ ਹੁੰਦੇ ਹੋ ਤਾਂ ਤੁਸੀਂ ਸਾਨੂੰ ਜਾਣਕਾਰੀ ਦਿੰਦੇ ਹੋ, ਜਿਸ ਵਿੱਚ ਤੁਹਾਡਾ ਵਰਤੋਂਕਾਰ ਨਾਮ, ਜਨਮ ਦੀ ਤਾਰੀਖ (ਜਿੱਥੇ ਲਾਗੂ ਹੁੰਦੀ ਹੈ), ਈਮੇਲ ਪਤਾ ਅਤੇ/ਜਾਂ ਟੈਲੀਫੋਨ ਨੰਬਰ, ਜਾਣਕਾਰੀ ਜਿਸਦਾ ਖੁਲਾਸਾ ਤੁਸੀਂ ਆਪਣੇ ਵਰਤੋਂਕਾਰ ਪ੍ਰੋਫਾਈਲ ਵਿੱਚ ਕਰਦੇ ਹੋ, ਅਤੇ ਤੁਹਾਡੀ ਤਸਵੀਰ ਜਾਂ ਪ੍ਰੋਫਾਈਲ ਵੀਡੀਓ ਸ਼ਾਮਲ ਹੈ।

ਵਰਤੋਂਕਾਰ ਸਮੱਗਰੀ ਅਤੇ ਵਿਵਹਾਰ ਸਬੰਧੀ ਜਾਣਕਾਰੀ। ਅਸੀਂ ਤੁਹਾਡੇ ਦੁਆਰਾ ਪਲੇਟਫਾਰਮ ਤੇ ਬਣਾਈ ਗਈ ਸਮੱਗਰੀ, ਜਿਸ ਵਿੱਚ ਤਰਜੀਹਾਂ ਜੋ ਤੁਸੀਂ ਸੈੱਟ ਕਰਦੇ ਹੋ (ਜਿਵੇਂ ਕਿ ਭਾਸ਼ਾ ਦੀ ਚੋਣ), ਤਸਵੀਰਾਂ ਅਤੇ ਵੀਡੀਓ ਜੋ ਤੁਸੀਂ ਅਪਲੋਡ ਕਰਦੇ ਹੋ ਅਤੇ ਟਿੱਪਣੀਆਂ ਜੋ ਤੁਸੀਂ ਕਰਦੇ ਹੋ ("ਵਰਤੋਂਕਾਰ ਸਮੱਗਰੀ") ਸ਼ਾਮਲ ਹਨ, ਨੂੰ ਪ੍ਰੋਸੈਸ ਕਰਦੇ ਹਾਂ। ਅਪਲੋਡ ਦੀ ਪੁਸ਼ਟੀ ਕਰਨ ਲਈ "ਪੋਸਟ" ‘ਤੇ ਕਲਿੱਕ ਕਰਨ ਤੋਂ ਪਹਿਲਾਂ ਵਰਤੋਂਕਾਰ ਸਮੱਗਰੀ ਦੀ ਅਪਲੋਡ ਦੀ ਗਤੀ ਨੂੰ ਬਿਹਤਰ ਬਣਾਉਣ ਲਈ, ਅਸੀਂ ਪਹਿਲਾਂ ਤੋਂ ਹੀ ਆਡੀਓ ਅਤੇ ਵੀਡੀਓ ਨੂੰ ਅਪਲੋਡ ਕਰਨ ਲਈ ਇੱਕ ਪ੍ਰੀਲੋਡ ਸੇਵਾ ਪ੍ਰਦਾਨ ਕਰਾਂਗੇ। ਜੇ ਤੁਸੀਂ ਕਿਸੇ ਹੋਰ ਕਾਰਨਾਂ ਕਾਰਨ ਸਮੱਗਰੀ ਅਪਲੋਡ ਕਰਨ ਨੂੰ ਰੱਦ ਕਰਦੇ ਹੋ ਜਾਂ ਅਸਫਲ ਰਹਿੰਦੇ ਹੋ, ਤਾਂ ਅਸੀਂ ਸਾਡੇ ਸਰਵਰ ਤੋਂ ਨਾਲ ਜੁੜੀਆਂ ਆਡੀਓ ਅਤੇ ਵੀਡੀਓ ਨੂੰ ਮਿਟਾ ਦੇਵਾਂਗੇ। ਅਸੀਂ ਸਰਵੇਖਣਾਂ, ਚੁਣੌਤੀਆਂ ਅਤੇ ਪ੍ਰਤੀਯੋਗਤਾਵਾਂ ਦੁਆਰਾ ਜਾਣਕਾਰੀ ਇਕੱਤਰ ਕਰਦੇ ਹਾਂ ਜਿਸ ਵਿੱਚ ਤੁਸੀਂ ਹਿੱਸਾ ਲੈਂਦੇ ਹੋ। ਅਸੀਂ ਪਲੇਟਫਾਰਮ ਦੀ ਤੁਹਾਡੀ ਵਰਤੋਂ ਸਬੰਧੀ ਜਾਣਕਾਰੀ ਵੀ ਇਕੱਤਰ ਕਰਦੇ ਹਾਂ, ਜਿਵੇਂ ਕਿ ਤੁਸੀਂ ਪਲੇਟਫਾਰਮ ਨਾਲ ਕਿਵੇਂ ਜੁੜਦੇ ਹੋ, ਜਿਸ ਵਿੱਚ ਤੁਸੀਂ ਉਸ ਸਮੱਗਰੀ ਨਾਲ ਜੋ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਸ ਨਾਲ ਤੁਸੀਂ ਕਿਵੇਂ ਆਪਸੀ ਸੰਵਾਦ ਕਰਦੇ ਹੋ, ਜਿਹੜੇ ਵਿਗਿਆਪਣ ਤੁਸੀਂ ਦੇਖਦੇ ਹੋ, ਜੋ ਵੀਡੀਓਜ਼ ਜੇ ਤੁਸੀਂ ਵੇਖਦੇ ਹੋ ਅਤੇ ਸਮੱਸਿਆਵਾਂ ਜਿਨ੍ਹਾਂ ਦਾ ਤੁਸੀਂ ਸਾਹਮਣਾ ਕੀਤਾ ਹੈ, ਸਮੱਗਰੀ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ, ਸਮੱਗਰੀ ਜੋ ਤੁਸੀਂ 'ਮੇਰੇ ਮਨਪਸੰਦ' ਵਿੱਚ ਸੇਵ ਕਰਦੇ ਹੋ ਅਤੇ ਵਰਤੋਂਕਾਰ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ ਸ਼ਾਮਲ ਹਨ। ਅਸੀਂ ਸਮੱਗਰੀ ਨੂੰ ਵਿਅਕਤੀਗਤ ਬਣਾਉਣ ਦੇ ਉਦੇਸ਼ ਲਈ ਤੁਹਾਡੀਆਂ ਤਰਜੀਹਾਂ, ਲਿੰਗ ਅਤੇ ਉਮਰ ਸਮੇਤ ਤੁਹਾਡੀਆਂ ਪਸੰਦਾਂ ਦਾ ਅਨੁਮਾਨ ਲਗਾਉਂਦੇ ਹਾਂ। ਦੂਜੇ ਵਰਤੋਂਕਾਰਾਂ ਤੱਕ ਤੁਹਾਡੀ ਸਮੱਗਰੀ ਨੂੰ ਵਧੇਵਾਂ ਦੇਣ ਲਈ ਅਤੇ ਇਸ ਗੱਲ ਦੀ ਪੜਤਾਲ ਕਰਨ ਲਈ ਕਿ ਕੀ ਤੁਹਾਡੀ ਪ੍ਰੋਫਾਈਲ ਸਹਿਯੋਗ ਲਈ ਹੋਰ ਮੌਕੇ ਪੇਸ਼ ਕਰਦੀ ਹੈ, ਅਸੀਂ ਤੁਹਾਡੇ ਫਾਲੋਅਰ, ਲਾਇਕ ਜੋ ਤੁਸੀਂ ਪ੍ਰਾਪਤ ਕਰਦੇ ਹੋ ਅਤੇ ਤੁਹਾਡੇ ਦੁਆਰਾ ਅਪਲੋਡ ਕੀਤੀ ਸਮੱਗਰੀ ਤੇ ਪ੍ਰਤੀਕਿਰਿਆਵਾਂ ਬਾਰੇ ਜਾਣਕਾਰੀ ‘ਨੂੰ ਪ੍ਰੋਸੈਸ ਕਰਦੇ ਹਾਂ। ਜਿੱਥੇ ਉਚਿਤ ਹੋਇਆ, ਅਸੀਂ ਇਸ ਜਾਣਕਾਰੀ ਦੀ ਵਰਤੋਂ ਵਿਅਕਤੀਗਤ ਵਿਗਿਆਪਣ ਦੀ ਸੇਵਾ ਪ੍ਰਦਾਨ ਕਰਨ ਦੇ ਮਕਸਦ ਅਤੇ ਤੁਹਾਨੂੰ ਨਵੀਆਂ ਸੇਵਾਵਾਂ ਅਤੇ ਮੌਕਿਆਂ ਬਾਰੇ ਦੱਸਣ ਲਈ ਕਰਾਂਗੇ।

ਤੀਜੀਆਂ ਧਿਰਾਂ ਤੋਂ ਜਾਣਕਾਰੀ। ਤੁਸੀਂ ਸਾਡੇ ਨਾਲ ਤੀਜੀਆਂ ਧਿਰਾਂ ਜਾਂ ਪਲੇਟਫਾਰਮ ਦੀ ਤੁਹਾਡੀ ਵਰਤੋਂ ਦੁਆਰਾ ਸਾਡੇ ਨਾਲ ਕੁਝ ਡੇਟਾ ਸਾਂਝਾ ਕਰਨ ਦੀ ਚੋਣ ਕਰ ਸਕਦੇ ਹੋ, ਅਸੀਂ ਆਪਣੇ ਆਪ ਹੀ ਅਜਿਹੇ ਤੀਜੀ ਧਿਰ ਦੇ ਡੇਟਾ ਨੂੰ ਇਕੱਤਰ ਕਰ ਸਕਦੇ ਹਾਂ। ਅਸੀਂ ਤੀਜੀ ਧਿਰ ਤੋਂ ਪ੍ਰਾਪਤ ਕੀਤੀ ਜਾਣਕਾਰੀ ‘ਤੇ ਹੋਰ ਵੇਰਵੇ ਹੇਠਾਂ ਨਿਰਧਾਰਿਤ ਕੀਤੇ ਹਨ:

ਵਪਾਰਕ ਭਾਈਵਾਲ

ਜੇ ਤੁਸੀਂ ਆਪਣੇ ਸੋਸ਼ਲ ਨੈਟਵਰਕ ਖਾਤੇ ਦੇ ਵੇਰਵਿਆਂ (ਜਿਵੇਂ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਗੂਗਲ) ਦੀ ਵਰਤੋਂ ਕਰਕੇ ਪਲੇਟਫਾਰਮ ਦੀ ਵਰਤੋਂ ਕਰਨ ਲਈ ਰਜਿਸਟਰ ਕਰਨਾ ਚੁਣਦੇ ਹੋ, ਤਾਂ ਤੁਸੀਂ ਸਾਨੂੰ ਤੁਹਾਡਾ ਵਰਤੋਂਕਾਰ ਨਾਮ ਅਤੇ ਜਨਤਕ ਪ੍ਰੋਫਾਈਲ ਪ੍ਰਦਾਨ ਕਰਨ ਲਈ ਤੁਹਾਡੇ ਸੋਸ਼ਲ ਨੈਟਵਰਕ ਨੂੰ ਪ੍ਰਦਾਨ ਕਰੋਗੇ ਜਾਂ ਇਜਾਜ਼ਤ ਦਿਓਗੇ। ਇਸੇ ਤਰ੍ਹਾਂ ਅਸੀਂ ਤੁਹਾਡੇ ਸੋਸ਼ਲ ਨੈਟਵਰਕ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਤੁਹਾਡੀ ਐਪ ਆਈਡੀ, ਐਕਸੈਸ ਟੋਕਨ ਅਤੇ ਸੰਦਰਭਿਤ ਯੂਆਰਐਲ। ਸਾਡੇ ਨਾਲ ਆਪਣੀ ਫੇਸਬੁੱਕ ਸੰਪਰਕ ਸੂਚੀ ਨੂੰ ਸਾਂਝਾ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਹੋਰ ਵਰਤੋਂਕਾਰਾਂ ਦਾ ਪਤਾ ਲਗਾਓ ਅਤੇ ਆਪਣੇ ਦੋਸਤਾਂ ਨੂੰ ਸੱਦਾ ਦਿਓ ਨੂੰ ਦੇਖੋ।

ਇਸ਼ਤਿਹਾਰਕਰਤਾ ਅਤੇ ਇਸ਼ਤਿਹਾਰਬਾਜ਼ੀ ਨੈਟਵਰਕ

ਅਸੀਂ ਤੁਹਾਨੂੰ ਵਧੇਰੇ ਢੁਕਵੇਂ ਵਿਗਿਆਪਣ ਪ੍ਰਦਾਨ ਕਰਨ ਲਈ ਤੁਹਾਡੀਆਂ ਸੰਭਾਵਿਤ ਰੁਚੀਆਂ ਦਾ ਅਨੁਮਾਨ ਲਗਾਉਣ ਲਈ ਤੁਹਾਡੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਤੇ ਪਲੇਟਫਾਰਮ ਅਤੇ ਹੋਰ ਤੀਜੀ ਧਿਰਾਂ ਦੀਆਂ ਸਾਈਟਾਂ ਨਾਲ ਤੁਹਾਡੀ ਗੱਲਬਾਤ ਦੀ ਵਰਤੋਂ ਕਰਦੇ ਹਾਂ। ਇਹ ਜਾਣਕਾਰੀ ਸਾਨੂੰ ਉਹਨਾਂ ਵੈਬਸਾਈਟਾਂ ਜਿਨ੍ਹਾਂ ‘ਤੇ ਤੁਸੀਂ ਗਏ ਹੋ, ਐਪਸ ਜੋ ਤੁਸੀਂ ਡਾਉਨਲੋਡ ਕੀਤੀਆਂ ਹਨ ਅਤੇ ਖਰੀਦਦਾਰੀਆਂ ਜੋ ਤੁਸੀਂ ਕੀਤੀਆਂ ਹਨ, ਬਾਰੇ ਦੱਸਦੀ ਹੈ ਤਾਂ ਜੋ ਅਸੀਂ ਭਵਿੱਖਵਾਣੀ ਕਰ ਸਕੀਏ ਕਿ ਭਵਿੱਖ ਵਿੱਚ ਤੁਹਾਡੀ ਕਿਸ ਵਿੱਚ ਦਿਲਚਸਪੀ ਹੋ ਸਕਦੀ ਹੈ ਅਤੇ ਮੁਲਾਂਕਣ ਕਰ ਸਕੀਏ ਕਿ ਸਾਡੇ ਪਲੇਟਫਾਰਮ ਤੇ ਇਸ਼ਤਿਹਾਰਬਾਜ਼ੀ ਕਿੰਨ੍ਹੀ ਪ੍ਰਭਾਵਸ਼ਾਲੀ ਹੈ। ਅਸੀਂ ਇਹ ਜਾਣਕਾਰੀ ਸਾਡੀ ਐਪ ‘ਤੇ ਕੂਕੀਜ਼ ਅਤੇ ਸਮਾਨ ਤਕਨਾਲੋਜੀਆਂ ਅਤੇ ਓਨ੍ਹਾਂ ਤੀਜੀਆਂ ਧਿਰਾਂ ਤੋਂ ਪ੍ਰਾਪਤ ਕੀਤੀ ਸਮਾਨ ਜਾਣਕਾਰੀ ਦੀ ਵਰਤੋਂ ਕਰਕੇ ਇਕੱਤਰ ਕਰਦੇ ਹਾਂ ਜੋ ਸਾਡੇ ਪਲੇਟਫਾਰਮ ਤੇ ਇਸ਼ਤਿਹਾਰ ਦਿੰਦੇ ਹਨ ਅਤੇ ਜਿਨ੍ਹਾਂ ਦੀਆਂ ਸਾਈਟਾਂ ‘ਤੇ ਤੁਸੀਂ ਜਾਂਦੇ ਹੋ।

ਤਕਨੀਕੀ ਜਾਣਕਾਰੀ ਜੋ ਅਸੀਂ ਤੁਹਾਡੇ ਬਾਰੇ ਇਕੱਤਰ ਕਰਦੇ ਹਾਂ। ਜਦੋਂ ਤੁਸੀਂ ਪਲੇਟਫਾਰਮ ਦੀ ਵਰਤੋਂ ਕਰਦੇ ਹੋ ਜਿਸ ਵਿੱਚ ਜਦੋਂ ਤੁਸੀਂ ਬਿਨਾਂ ਖਾਤੇ ਦੇ ਐਪ ਦੀ ਵਰਤੋਂ ਕਰ ਰਹੇ ਹੁੰਦੇ ਹੋ ਸ਼ਾਮਲ ਹੈ ਤਾਂ ਅਸੀਂ ਤੁਹਾਡੇ ਤੋਂ ਆਪਣੇ ਆਪ ਕੁਝ ਖਾਸ ਜਾਣਕਾਰੀ ਇਕੱਤਰ ਕਰਦੇ ਹਾਂ। ਅਜਿਹੀ ਜਾਣਕਾਰੀ ਵਿੱਚ ਤੁਹਾਡਾ ਆਈਪੀ ਪਤਾ, ਬ੍ਰਾਉਜ਼ਿੰਗ ਇਤਿਹਾਸ (ਅਰਥਾਤ ਉਹ ਸਮੱਗਰੀ ਜਿਸ ਨੂੰ ਤੁਸੀਂ ਪਲੇਟਫਾਰਮ ਤੇ ਵੇਖਿਆ ਹੈ), ਮੋਬਾਈਲ ਵਾਹਕ, ਸਮਾਂ ਜ਼ੋਨ ਸੈਟਿੰਗਾਂ, ਵਿਗਿਆਪਣ ਦੇ ਉਦੇਸ਼ਾਂ ਲਈ ਪਛਾਣਕਰਤਾ ਅਤੇ ਤੁਹਾਡੇ ਦੁਆਰਾ ਵਰਤਿਆ ਜਾਣ ਵਾਲਾ ਐਪ ਦਾ ਸੰਸਕਰਣ ਸ਼ਾਮਲ ਹੁੰਦੇ ਹਨ। ਅਸੀਂ ਪਲੇਟਫਾਰਮ ਤੱਕ ਪਹੁੰਚ ਬਣਾਉਣ ਲਈ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਡਿਵਾਈਸ ਬਾਰੇ ਵੀ ਜਾਣਕਾਰੀ ਇਕੱਤਰ ਕਰਾਂਗੇ ਜਿਵੇਂ ਕਿ ਤੁਹਾਡੇ ਡਿਵਾਈਸ ਦਾ ਮਾਡਲ, ਡਿਵਾਈਸ ਦਾ ਸਿਸਟਮ, ਨੈਟਵਰਕ ਦੀ ਕਿਸਮ, ਡਿਵਾਈਸ ਦੀ ਆਈਡੀ, ਤੁਹਾਡੀ ਸਕ੍ਰੀਨ ਦਾ ਰੈਜ਼ੋਲਿਉਸ਼ਨ ਅਤੇ ਓਪਰੇਟਿੰਗ ਸਿਸਟਮ। ਜਿੱਥੇ ਤੁਸੀਂ ਕਈ ਡਿਵਾਈਸਾਂ ਤੋਂ ਲੌਗ ਇਨ ਕਰਦੇ ਹੋ, ਤਾਂ ਅਸੀਂ ਡਿਵਾਈਸਾਂ ਵਿੱਚ ਤੁਹਾਡੀ ਗਤੀਵਿਧੀ ਦੀ ਪਛਾਣ ਕਰਨ ਲਈ ਤੁਹਾਡੀ ਪ੍ਰੋਫਾਈਲ ਜਾਣਕਾਰੀ ਦੀ ਵਰਤੋਂ ਕਰਨ ਦੇ ਯੋਗ ਹੋਵਾਂਗੇ।

ਸਥਾਨ। ਅਸੀਂ ਜਿੱਥੇ ਸਥਾਨ-ਅਧਾਰਿਤ ਸੇਵਾਵਾਂ ਪ੍ਰਦਾਨ ਕਰਦੇ ਹਾਂ, ਉਨ੍ਹਾਂ ਨੂੰ ਛੱਡ ਕੇ ਤੁਹਾਡੇ ਟਿੱਕਟੋਕ ਤਜੁਰਬੇ ਨੂੰ ਅਨੁਕੂਲਿਤ ਕਰਨ ਲਈ ਤੁਹਾਡੇ ਵੱਲੋਂ ਸੈਟਿੰਗ ਵਿੱਚ ਚੁਣੇ 'ਖੇਤਰ' ਦੀ ਵਰਤੋਂ ਕਰਦੇ ਹਾਂ, ਜਿਸ ਮਾਮਲੇ ਵਿੱਚ ਅਸੀਂ ਜੀਪੀਐਸ ਨੂੰ ਇਕੱਤਰ ਕਰਦੇ ਹਾਂ (ਜਿੱਥੇ ਸਾਨੂੰ ਤੁਹਾਡੀ ਸਹਿਮਤੀ ਪ੍ਰਾਪਤ ਹੁੰਦੀ ਹੈ)।

ਹੋਰ ਵਰਤੋਂਕਾਰ ਦਾ ਪਤਾ ਲਗਾਓ ਅਤੇ ਆਪਣੇ ਦੋਸਤਾਂ ਨੂੰ ਸੱਦਾ ਦਿਓ। ਤੁਸੀਂ ਸਾਡੇ 'ਦੋਸਤ ਲੱਭੋ' ਫੰਕਸ਼ਨ ਦੀ ਵਰਤੋਂ ਕਰਦੇ ਹੋਏ ਪਲੇਟਫਾਰਮ ਦੇ ਹੋਰ ਵਰਤੋਂਕਾਰਾਂ ਦਾ ਪਤਾ ਲਗਾਉਣਾ ਹੈ ਜਾਂ ਨਹੀਂ ਚੁਣ ਸਕਦੇ ਹੋ। ਇਹ ਵਿਸ਼ੇਸ਼ਤਾ ਤੁਹਾਨੂੰ ਇਹ ਦੇਖਣ ਦੀ ਆਗਿਆ ਦਿੰਦੀ ਹੈ ਕਿ ਤੁਹਾਡੇ ਟੈਲੀਫੋਨ ਦੀ ਸੰਪਰਕ ਸੂਚੀ ਜਾਂ ਫੇਸਬੁੱਕ ਦੋਸਤਾਂ ਦੀ ਸੂਚੀ ਵਿੱਚੋਂ ਤੁਹਾਡੇ ਵਿੱਚੋਂ ਕਿਹੜਾ ਦੋਸਤ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ ਅਤੇ ਤੁਹਾਨੂੰ ਉਨ੍ਹਾਂ ਦੀ ਪਾਲਣਾ ਕਰਨ ਦਾ ਵਿਕਲਪ ਪ੍ਰਦਾਨ ਕਰਦਾ ਹੈ। ਤੁਸੀਂ ਇਸ ਫੰਕਸ਼ਨ ਦੀ ਵਰਤੋਂ ਤੁਹਾਡੇ ਸੰਪਰਕਾਂ ਨੂੰ ਤੁਹਾਡੇ ਨਾਲ ਪਲੇਟਫਾਰਮ 'ਤੇ ਸ਼ਾਮਲ ਹੋਣ ਲਈ ਸੱਦਾ ਦੇਣ ਲਈ ਵੀ ਕਰ ਸਕਦੇ ਹੋ। ਅਸੀਂ ਜਾਂ ਤਾਂ ਤੁਹਾਡੇ ਟੈਲੀਫੋਨ ਦੀ ਸੰਪਰਕ ਸੂਚੀ ਜਾਂ ਫੇਸਬੁੱਕ ਦੋਸਤਾਂ ਦੀ ਸੂਚੀ ਵਿੱਚੋਂ ਉਸ ਵਿਅਕਤੀ ਲਈ ਤੁਹਾਡੇ ਕੋਲ ਪਈ ਸੰਪਰਕ ਜਾਣਕਾਰੀ ਦੀ ਵਰਤੋਂ ਕਰਾਂਗੇ, ਅਤੇ ਤੁਹਾਨੂੰ ਉਨ੍ਹਾਂ ਨੂੰ ਤੁਹਾਡੀ ਟਿੱਕਟੋਕ ਪ੍ਰੋਫਾਈਲ ਦੇਖਣ ਲਈ ਸੱਦਾ ਦੇਣ ਲਈ ਜਾਂ ਤਾਂ ਐਸਐਮਐਸ, ਈਮੇਲ ਜਾਂ ਤੀਜੀ ਧਿਰ ਸੰਦੇਸ਼ ਭੇਜਣ ਦਾ ਵਿਕਲਪ ਦੇਵਾਂਗੇ (ਜਿਵੇਂ ਕਿ ਵਾਟਸਐਪ, ਫੇਸਬੁੱਕ (ਫੇਸਬੁੱਕ ਮੈਸੇਂਜਰ ਸਮੇਤ) ਜਾਂ ਟਵਿੱਟਰ)।

ਸਿੱਕੇ ਖਰੀਦੋ। ਜੇ ਤੁਸੀਂ ਕੁਝ ਅਧਿਕਾਰ ਖੇਤਰਾਂ ਵਿੱਚ ਰਹਿੰਦੇ ਹੋ ਜੋ ਇਨ-ਐਪ- ਸਿੱਕਿਆਂ ਦੀ ਖਰੀਦਦਾਰੀ ਦੀ ਪੇਸ਼ਕਸ਼ ਕਰਦੇ ਹਨ, ਤਾਂ ਕਿਰਪਾ ਕਰਕੇ ਸਾਡੀ ਵਰਚੁਅਲ ਆਈਟਮਾਂ ਦੀ ਨੀਤੀ ਦੀਆਂ ਵਿਵਸਥਾਵਾਂ ਨੂੰ ਧਿਆਨ ਵਿੱਚ ਰੱਖੋ। ਤੁਹਾਡੀ ਖਰੀਦ ਤੁਹਾਡੇ ਐਪਲ ਆਈਟਿਉਨਜ ਜਾਂ ਗੂਗਲ ਪਲੇ ਖਾਤੇ ਦੁਆਰਾ ਕੀਤੀ ਜਾਵੇਗੀ। ਅਸੀਂ ਅਜਿਹੇ ਲੈਣ-ਦੇਣ ਦੇ ਸਬੰਧ ਵਿੱਚ ਤੁਹਾਡੇ ਤੋਂ ਕੋਈ ਵਿੱਤੀ ਜਾਂ ਬਿਲਿੰਗ ਜਾਣਕਾਰੀ ਇਕੱਤਰ ਨਹੀਂ ਕਰਦੇ। ਕਿਰਪਾ ਕਰਕੇ ਅਜਿਹੇ ਡੇਟਾ ਨੂੰ ਸੰਭਾਲਣ ਦੇ ਸਬੰਧ ਵਿੱਚ ਸਬੰਧਿਤ ਐਪ ਸਟੋਰ ਦੀਆਂ ਸ਼ਰਤਾਂ ਅਤੇ ਨੋਟਿਸਾਂ ਦੀ ਸਮੀਖਿਆ ਕਰੋ। ਤਾਂ ਜੋ ਅਸੀਂ ਤੁਹਾਡੇ ਖਾਤੇ ਨੂੰ ਸਿੱਕਿਆਂ ਦੇ ਸਹੀ ਮੁੱਲ ਨਾਲ ਕ੍ਰੈਡਿਟ ਕਰ ਸਕੀਏ, ਅਸੀਂ ਤੁਹਾਡੇ ਦੁਆਰਾ ਕੀਤੀ ਗਈ ਖਰੀਦਦਾਰੀ, ਜਿਸ ਸਮੇਂ ਤੁਸੀਂ ਉਹ ਖਰੀਦਦਾਰੀ ਕਰਦੇ ਹੋ ਅਤੇ ਖਰਚ ਕੀਤੀ ਰਕਮ ਦਾ ਰਿਕਾਰਡ ਰੱਖਦੇ ਹਾਂ।

2. ਕੂਕੀਜ਼

ਅਸੀਂ ਅਤੇ ਸਾਡੇ ਵਿਕਰੇਤਾ ਅਤੇ ਸੇਵਾ ਪ੍ਰਦਾਤਾ ਸਵੈਚਾਲਿਤ ਢੰਗ ਨਾਲ ਜਾਣਕਾਰੀ ਇਕੱਤਰ, ਮਾਪਣ ਅਤੇ ਵਿਸ਼ਲੇਸ਼ਣ ਕਰਨ ਲਈ ਕਿ ਤੁਸੀਂ ਕਿਹੜੇ ਵੈੱਬ ਪੇਜਾਂ ਤੇ ਕਲਿੱਕ ਕਰਦੇ ਹੋ ਅਤੇ ਤੁਸੀਂ ਪਲੇਟਫਾਰਮ ਦੀ ਵਰਤੋਂ ਕਿਵੇਂ ਕਰਦੇ ਹੋ, ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਤੁਹਾਡੇ ਤਜ਼ਰਬੇ ਨੂੰ ਵਧਾਓਣ, ਸਾਡੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ, ਅਤੇ ਤੁਹਾਨੂੰ ਪਲੇਟਫਾਰਮ ‘ਤੇ ਅਤੇ ਤੁਹਾਡੇ ਵੱਖਰੇ ਡਿਵਾਈਸਾਂ 'ਤੇ ਹੋਰ ਕਿਤੇ ਵੀ ਟੀਚਾਬੱਧ ਵਿਗਿਆਪਣ ਪ੍ਰਦਾਨ ਕਰਨ ਲਈ ਕੂਕੀਜ਼ ਅਤੇ ਹੋਰ ਸਮਾਨ ਤਕਨਾਲੋਜੀ (ਜਿਵੇਂ ਕਿ ਵੈਬ ਬੀਕਨਜ਼, ਫਲੈਸ਼ ਕੂਕੀਜ਼, ਆਦਿ) ("ਕੂਕੀਜ਼") ਦੀ ਵਰਤੋਂ ਕਰਦੇ ਹਾਂ। ਕੂਕੀਜ਼ ਛੋਟੀਆਂ ਫਾਈਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜਦੋਂ ਤੁਹਾਡੇ ਡਿਵਾਈਸ ਤੇ ਰੱਖਿਆ ਜਾਂਦਾ ਹੈ ਤਾਂ ਇਹ ਪਲੇਟਫਾਰਮ ਨੂੰ ਕੁਝ ਵਿਸ਼ੇਸ਼ਤਾਵਾਂ ਅਤੇ ਕਾਰਜਕੁਸ਼ਲਤਾਵਾਂ ਪ੍ਰਦਾਨ ਕਰਨ ਦੇ ਯੋਗ ਬਣਾਉਂਦੀਆਂ ਹਨ। ਵੈਬ ਬੀਕਨਜ਼ ਇਮੇਜੇਸ ਵਿੱਚ ਜੁੜੇ ਹੋਏ ਡੇਟਾ ਦੇ ਛੋਟੇ-ਛੋਟੇ ਟੁਕੜੇ ਹੁੰਦੇ ਹਨ, ਜਿਨ੍ਹਾਂ ਨੂੰ "ਪਿਕਸਲ ਟੈਗਸ" ਜਾਂ "ਕਲੀਅਰ ਜੀਆਈਐਫਜ਼" ਵੀ ਕਿਹਾ ਜਾਂਦਾ ਹੈ, ਜੋ ਕੂਕੀਜ਼, ਸਮਾਂ ਅਤੇ ਤਾਰੀਖ ਜਿਸ ‘ਤੇ ਇੱਕ ਪੇਜ ਨੂੰ ਵੇਖਿਆ ਗਿਆ ਹੈ, ਓਸ ਪੇਜ ਦਾ ਵੇਰਵਾ ਜਿੱਥੇ ਪਿਕਸਲ ਟੈਗ ਨੂੰ ਰੱਖਿਆ ਗਿਆ ਹੈ, ਅਤੇ ਤੁਹਾਡੇ ਕੰਪਿਉਟਰ ਜਾਂ ਡਿਵਾਈਸ ਤੋਂ ਸਮਾਨ ਜਾਣਕਾਰੀ ਨੂੰ ਪਛਾਣ ਸਕਦੇ ਹਨ। ਪਲੇਟਫਾਰਮ ਦੀ ਵਰਤੋਂ ਕਰਕੇ, ਤੁਸੀਂ ਸਾਡੀ ਕੂਕੀਜ਼ ਦੀ ਵਰਤੋਂ ਲਈ ਸਹਿਮਤੀ ਦਿੰਦੇ ਹੋ।

ਇਸ ਤੋਂ ਇਲਾਵਾ, ਅਸੀਂ ਆਪਣੇ ਵਪਾਰਕ ਭਾਈਵਾਲਾਂ, ਵਿਗਿਆਪਣ ਨੈਟਵਰਕਾਂ ਅਤੇ ਹੋਰ ਵਿਗਿਆਪਣ ਵਿਕਰੇਤਾਵਾਂ ਅਤੇ ਸੇਵਾ ਪ੍ਰਦਾਤਾਵਾਂ (ਵਿਸ਼ਲੇਸ਼ਣ ਵਿਕਰੇਤਾਵਾਂ ਅਤੇ ਸੇਵਾ ਪ੍ਰਦਾਤਾਵਾਂ ਸਮੇਤ) ਨੂੰ ਕੂਕੀਜ਼ ਦੁਆਰਾ ਤੁਹਾਡੀਆਂ ਆਨਲਾਈਨ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਆਗਿਆ ਦਿੰਦੇ ਹਾਂ। ਅਸੀਂ ਸਾਡੇ ਪਲੇਟਫਾਰਮ ਤੇ ਤੁਹਾਡੀ ਈਮੇਲ ਜਾਂ ਹੋਰ ਲੌਗ-ਇਨ ਜਾਂ ਡਿਵਾਈਸ ਦੀ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਡੇ ਸਾਰੇ ਡਿਵਾਈਸਾਂ ਵਿੱਚ ਤੁਹਾਡੀ ਸੰਪਰਕ ਜਾਂ ਗਾਹਕ ਜਾਣਕਾਰੀ ਨੂੰ ਤੁਹਾਡੀ ਗਤੀਵਿਧੀ ਨਾਲ ਜੋੜਦੇ ਹਾਂ। ਇਹ ਤੀਜੀਆਂ ਧਿਰਾਂ ਇਸ ਜਾਣਕਾਰੀ ਦੀ ਵਰਤੋਂ ਸਾਡੇ ਪਲੇਟਫਾਰਮ ‘ਤੇ ਅਤੇ ਕਿਤੇ ਹੋਰ ਆਨਲਾਈਨ ਤੁਹਾਡੀ ਦਿਲਚਸਪੀਆਂ, ਤਰਜੀਹਾਂ ਅਤੇ ਵਿਸ਼ੇਸ਼ਤਾਵਾਂ ਦੇ ਅਨੁਸਾਰ ਵਿਗਿਆਪਣ ਪ੍ਰਦਰਸ਼ਿਤ ਕਰਨ ਲਈ ਵੀ ਕਰ ਸਕਦੀਆਂ ਹਨ। ਅਸੀਂ ਇਨ੍ਹਾਂ ਤੀਜੀਆਂ ਧਿਰਾਂ ਦੇ ਨਿੱਜਤਾ ਅਭਿਆਸਾਂ ਲਈ ਜ਼ਿੰਮੇਵਾਰ ਨਹੀਂ ਹਾਂ, ਅਤੇ ਇਹਨਾਂ ਤੀਜੀਆਂ ਧਿਰਾਂ ਦੇ ਜਾਣਕਾਰੀ ਅਭਿਆਸ ਇਸ ਨੀਤੀ ਦੇ ਅਧੀਨ ਨਹੀਂ ਆਉਂਦੇ।

ਤੁਸੀਂ ਆਪਣੀਆਂ ਬ੍ਰਾਉਜ਼ਰ ਸੈਟਿੰਗਾਂ ਨੂੰ ਅਡਜੱਸਟ ਕਰਕੇ ਕੂਕੀਜ਼ ਨੂੰ ਅਸਵੀਕਾਰ ਜਾਂ ਅਸਮਰੱਥ ਕਰ ਸਕਦੇ ਹੋ। ਕਿਉਂਕਿ ਹਰੇਕ ਬ੍ਰਾਉਜ਼ਰ ਵੱਖਰਾ ਹੁੰਦਾ ਹੈ, ਕਿਰਪਾ ਕਰਕੇ ਆਪਣੇ ਬ੍ਰਾਉਜ਼ਰ ਦੁਆਰਾ ਮੁਹਈਆ ਕੀਤੇ ਨਿਰਦੇਸ਼ਾਂ ਹਦਾਇਤਾਂ ਦੀ ਵਰਤੋਂ ਕਰੋ। ਕਿਰਪਾ ਕਰਕੇ ਧਿਆਨ ਦਿਓ ਕਿ ਤੁਹਾਨੂੰ ਕੁਝ ਕਿਸਮਾਂ ਦੀ ਕੂਕੀਜ਼ ਨੂੰ ਇਨਕਾਰ ਜਾਂ ਅਯੋਗ ਕਰਨ ਲਈ ਵਾਧੂ ਕਦਮ ਚੁੱਕਣ ਦੀ ਲੋੜ ਪੈ ਸਕਦੀ ਹੈ। ਉਦਾਹਰਣ ਲਈ, ਬ੍ਰਾਉਜ਼ਰ ਅਤੇ ਮੋਬਾਈਲ ਐਪਸ ਕਿਵੇਂ ਕੰਮ ਕਰਦੇ ਹਨ ਇਸ ਵਿੱਚ ਅੰਤਰ ਦੇ ਕਾਰਨ, ਤੁਹਾਨੂੰ ਇੱਕ ਬ੍ਰਾਉਜ਼ਰ ਵਿੱਚ ਟੀਚਾਬੱਧ ਵਿਗਿਆਪਣ ਲਈ ਵਰਤੀਆਂ ਗਈਆਂ ਕੂਕੀਜ਼ ਤੋਂ ਬਾਹਰ ਆਉਣ ਲਈ ਅਤੇ ਇੱਕ ਮੋਬਾਈਲ ਐਪਲੀਕੇਸ਼ਨ ਲਈ ਟੀਚਾਬੱਧ ਵਿਗਿਆਪਣ ਤੋਂ ਬਾਹਰ ਆਉਣ ਲਈ ਵੱਖੋ-ਵਖਰੇ ਕਦਮ ਚੁੱਕਣ ਦੀ ਲੋੜ ਪੈ ਸਕਦੀ ਹੈ, ਜਿਸਨੂੰ ਤੁਸੀਂ ਤੁਹਾਡੀ ਡਿਵਾਈਸ ਸੈਟਿੰਗਾਂ ਜਾਂ ਮੋਬਾਈਲ ਐਪ ਇਜਾਜ਼ਤਾਂ ਰਾਹੀਂ ਨਿਯੰਤ੍ਰਿਤ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਡੀ ਆਪਟ-ਆਉਟ ਚੋਣ ਉਸ ਖ਼ਾਸ ਬ੍ਰਾਉਜ਼ਰ ਜਾਂ ਡਿਵਾਈਸ ਲਈ ਵਿਸ਼ੇਸ਼ ਹੈ ਜੋ ਤੁਸੀਂ ਉਦੋਂ ਇਸਤੇਮਾਲ ਕਰ ਰਹੇ ਹੋ ਜਦੋਂ ਤੁਸੀਂ ਆਪਟ-ਆਉਟ ਕਰਦੇ ਹੋ, ਇਸ ਲਈ ਤੁਹਾਨੂੰ ਹਰੇਕ ਬ੍ਰਾਉਜ਼ਰ ਜਾਂ ਡਿਵਾਈਸ ਲਈ ਵੱਖਰੇ ਤੌਰ 'ਤੇ ਆਪਟ-ਆਉਟ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਜੇ ਤੁਸੀਂ ਕੂਕੀਜ਼ ਨੂੰ ਇਨਕਾਰ, ਅਯੋਗ ਕਰਨਾ ਜਾਂ ਮਿਟਾਉਣਾ ਚੁਣਦੇ ਹੋ, ਤਾਂ ਪਲੇਟਫਾਰਮ ਦੀ ਕੁਝ ਕਾਰਜਸ਼ੀਲਤਾਵਾਂ ਤੁਹਾਡੇ ਲਈ ਉਪਲੱਬਧ ਨਹੀਂ ਹੋ ਸਕਦੀਆਂ ਹਨ।

3. ਅਸੀਂ ਤੁਹਾਡੇ ਨਿੱਜੀ ਡੇਟਾ ਦਾ ਕਿਵੇਂ ਇਸਤੇਮਾਲ ਕਰਦੇ ਹਾਂ

ਅਸੀਂ ਤੁਹਾਡੇ ਬਾਰੇ ਇਕੱਤਰ ਕੀਤੀ ਜਾਣਕਾਰੀ ਨੂੰ ਹੇਠ ਲਿਖੇ ਤਰੀਕਿਆਂ ਨਾਲ ਇਸਤੇਮਾਲ ਕਰਾਂਗੇ:

  • ਸਾਡੀ ਸੇਵਾ ਵਿੱਚ ਤਬਦੀਲੀਆਂ ਬਾਰੇ ਤੁਹਾਨੂੰ ਸੂਚਿਤ ਕਰਨ ਲਈ;
  • ਤੁਹਾਨੂੰ ਵਰਤੋਂਕਾਰ ਸਹਾਇਤਾ ਪ੍ਰਦਾਨ ਕਰਨ ਲਈ;
  • ਤੁਹਾਡੇ ਵੱਲੋਂ ਪ੍ਰਾਪਤ ਹੋਣ ਵਾਲੀ ਸਮੱਗਰੀ ਨੂੰ ਨਿੱਜੀ ਬਣਾਓਣ ਅਤੇ ਤੁਹਾਨੂੰ ਅਨੁਕੂਲ ਸਮੱਗਰੀ ਪ੍ਰਦਾਨ ਕਰਨ ਲਈ ਜੋ ਤੁਹਾਡੇ ਲਈ ਦਿਲਚਸਪੀ ਵਾਲੀ ਹੋਵੇਗੀ;
  • ਤੁਹਾਨੂੰ ਵਰਤੋਂਕਾਰਾਂ ਸਮੱਗਰੀ ਸਾਂਝਾ ਕਰਨ ਅਤੇ ਹੋਰ ਵਰਤੋਂਕਾਰਾਂ ਨਾਲ ਗੱਲਬਾਤ ਕਰਨ ਦੇ ਯੋਗ ਬਣਾਉਂਣ ਲਈ;
  • ਸਾਡੀ ਮੈਸੇਂਜਰ ਸੇਵਾ ਨੂੰ ਕਾਰਜਸ਼ੀਲ ਬਣਾਓਣ ਲਈ ਜੇ ਤੁਸੀਂ ਇਸ ਫੰਕਸ਼ਨ ਨੂੰ ਵਰਤਣ ਦੀ ਚੋਣ ਕਰਦੇ ਹੋ;
  • ਤੁਹਾਨੂੰ ਵਰਚੁਅਲ ਆਈਟਮਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ;
  • ਤੁਹਾਡੇ ਨਾਲ ਗੱਲਬਾਤ ਕਰਨ ਲਈ; 
  • ਪਲੇਟਫਾਰਮ 'ਤੇ ਦੁਰਵਿਵਹਾਰ, ਹਾਨੀਕਾਰਕ ਗਤੀਵਿਧੀ, ਧੋਖਾਧੜੀ, ਸਪੈਮ ਅਤੇ ਗੈਰਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਉਹਨਾਂ ਦਾ ਮੁਕਾਬਲਾ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ;
  • ਵਰਤੋਂਕਾਰ ਦੀ ਸਮੱਗਰੀ, ਸੰਦੇਸ਼ਾਂ ਅਤੇ ਸਾਡੇ ਭਾਈਚਾਰੇ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਅਤੇ ਹੋਰ ਅਣਉਚਿਤ ਸਮੱਗਰੀ ਲਈ ਸੰਬੰਧਿਤ ਮੈਟਾਡੇਟਾ ਦੀ ਸਮੀਖਿਆ ਸਮੇਤ ਤੁਹਾਡੀ ਸੁਰੱਖਿਆ ਅਤੇ ਰੱਖਿਆ ਨੂੰ ਯਕੀਨੀ ਬਣਾਓਣ ਲਈ;
  • ਇਹ ਸੁਨਿਸ਼ਚਿਤ ਕਰਨ ਲਈ ਕਿ ਸਮੱਗਰੀ ਤੁਹਾਡੇ ਅਤੇ ਤੁਹਾਡੇ ਡਿਵਾਈਸ ਲਈ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ ਗਈ ਹੈ;
  • ਪਲੇਟਫਾਰਮ ਨੂੰ ਬਿਹਤਰ ਬਣਾਉਣਾ, ਵਧੇਵਾਂ ਦੇਣ ਅਤੇ ਵਿਕਸਿਤ ਕਰਨ ਅਤੇ ਪਲੇਟਫਾਰਮ 'ਤੇ ਮਸ਼ਹੂਰ ਵਿਸ਼ਿਆਂ, ਹੈਸ਼ਟੈਗਾਂ ਅਤੇ ਮੁਹਿੰਮਾਂ ਨੂੰ ਵਧੇਂਵਾਂ ਦੇਣ ਲਈ;
  • ਪਲੇਟਫਾਰਮ ਦੀ ਸਥਿਰਤਾ ਅਤੇ ਰੱਖਿਆ ਨੂੰ ਯਕੀਨੀ ਬਣਾਉਣ ਲਈ ਡੇਟਾ ਵਿਸ਼ਲੇਸ਼ਣ ਨੂੰ ਪੂਰਾ ਕਰਨ ਅਤੇ ਇਸ ਦੀ ਜਾਂਚ ਕਰਨ ਲਈ;
  • ਤੁਹਾਨੂੰ ਪਲੇਟਫਾਰਮ ਦੀਆਂ ਇੰਟਰੈਕਟਿਵ ਵਿਸ਼ੇਸ਼ਤਾਵਾਂ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਲਈ;
  • ਤੁਹਾਨੂੰ ਪਲੇਟਫਾਰਮ 'ਤੇ ਸਮਾਜੀਕਰਨ ਦੇ ਯੋਗ ਕਰਨ ਲਈ, ਉਦਾਹਰਣ ਵਜੋਂ, ਹੋਰਾਂ ਵਰਤੋਂਕਾਰਾਂ ਨੂੰ "ਹੋਰ ਦੋਸਤਾਂ ਨੂੰ ਲੱਭੋ" ਫੰਕਸ਼ਨ ਦੁਆਰਾ ਜਾਂ ਉਨ੍ਹਾਂ ਦੇ ਫੋਨ ਸੰਪਰਕਾਂ ਦੁਆਰਾ ਤੁਹਾਡੀ ਪਛਾਣ ਕਰਨ ਦੀ ਆਗਿਆ ਦੇ ਕੇ;
  • ਇਹ ਸੁਨਿਸ਼ਚਿਤ ਕਰਨ ਲਈ ਕਿ ਤੁਸੀਂ ਸਾਡੇ ਪਲੇਟਫਾਰਮ ਦੀ ਵਰਤੋਂ ਕਰਨ ਲਈ ਢੁਕਵੀਂ ਉਮਰ ਦੇ ਹੋ (ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ)।
  • ਤੁਹਾਨੂੰ ਨਿੱਜੀ ਵਿਗਿਆਪਨ ਪ੍ਰਦਾਨ ਕਰਨ ਲਈ;
  • ਤੁਹਾਨੂੰ ਸਥਾਨ-ਅਧਾਰਤ ਸੇਵਾਵਾਂ ਪ੍ਰਦਾਨ ਕਰਨ ਲਈ (ਜਿੱਥੇ ਉਹ ਸੇਵਾਵਾਂ ਤੁਹਾਡੇ ਅਧਿਕਾਰ ਖੇਤਰ ਵਿੱਚ ਉਪਲਬਧ ਹਨ);
  • ਸਾਡੇ ਨਿਯਮਾਂ, ਸ਼ਰਤਾਂ ਅਤੇ ਨੀਤੀਆਂ ਨੂੰ ਲਾਗੂ ਕਰਨ ਲਈ; ਅਤੇ
  • ਸਮੱਸਿਆ ਦੇ ਨਿਪਟਾਰੇ ਸਮੇਤ ਪਲੇਸਫਾਰਮ ਦਾ ਪ੍ਰਬੰਧਨ ਕਰਨਾ।

4.   ਅਸੀਂ ਤੁਹਾਡੇ ਨਿੱਜੀ ਡੇਟਾ ਨੂੰ ਕਿਵੇਂ ਸਾਂਝਾ ਕਰਦੇ ਹਾਂ

ਅਸੀਂ ਤੁਹਾਡਾ ਡੇਟਾ ਹੇਠਾਂ ਚੁਣੀਆਂ ਗਈਆਂ ਤੀਜੀ ਧਿਰਾਂ ਨਾਲ ਸਾਂਝਾ ਕਰਦੇ ਹਾਂ:

ਵਪਾਰਕ ਭਾਈਵਾਲ

ਜੇ ਤੁਸੀਂ ਆਪਣੇ ਸੋਸ਼ਲ ਨੈਟਵਰਕ ਖਾਤੇ ਦੇ ਵੇਰਵਿਆਂ (ਜਿਵੇਂ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਗੂਗਲ) ਦੀ ਵਰਤੋਂ ਕਰਕੇ ਪਲੇਟਫਾਰਮ ਦੀ ਵਰਤੋਂ ਕਰਨ ਲਈ ਰਜਿਸਟਰ ਕਰਨਾ ਚੁਣਦੇ ਹੋ, ਤਾਂ ਤੁਸੀਂ ਸਾਨੂੰ ਤੁਹਾਡਾ ਵਰਤੋਂਕਾਰ ਨਾਮ ਅਤੇ ਜਨਤਕ ਪ੍ਰੋਫਾਈਲ ਪ੍ਰਦਾਨ ਕਰਨ ਲਈ  ਤੁਹਾਡੇ ਸੋਸ਼ਲ ਨੈਟਵਰਕ ਨੂੰ ਸਾਨੂੰ ਪ੍ਰਦਾਨ ਕਰੋਗੇ ਜਾਂ ਇਜਾਜ਼ਤ ਦਿਓਗੇ। ਅਸੀਂ ਇਸ ਤਰ੍ਹਾਂ ਸਬੰਧਿਤ ਸੋਸ਼ਲ ਨੈਟਵਰਕ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਤੁਹਾਡੀ ਐਪ ਆਈਡੀ, ਐਕਸੈਸ ਟੋਕਨ ਅਤੇ ਸੰਦਰਭਿਤ ਯੂਆਰਐਲ।  

ਜਿੱਥੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਮੱਗਰੀ ਨੂੰ ਸਾਂਝਾ ਕਰਨ ਦੀ ਚੋਣ ਕਰਦੇ ਹੋ, ਵੀਡੀਓ, ਵਰਤੋਂਕਾਰ ਨਾਮ ਅਤੇ ਇਸ ਦੇ ਨਾਲ ਦੀ ਸਮੱਗਰੀ ਨੂੰ ਉਸ ਪਲੇਟਫਾਰਮ ‘ਤੇ ਸਾਂਝਾ ਕੀਤਾ ਜਾਵੇਗਾ ਜਾਂ, ਵਟਸਐਪ ਵਰਗੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਰਾਹੀਂ ਸਾਂਝਾ ਕੀਤੇ ਜਾਣ ਦੀ ਸਥਿਤੀ ਵਿੱਚ, ਸਮੱਗਰੀ ਦਾ ਲਿੰਕ ਸਾਂਝਾ ਕੀਤਾ ਜਾਵੇਗਾ।

ਭੁਗਤਾਨ ਪ੍ਰਦਾਤਾ 

ਜੇ ਤੁਸੀਂ ਸਿੱਕੇ ਖਰੀਦਣ ਦੀ ਚੋਣ ਕਰਦੇ ਹੋ, ਤਾਂ ਅਸੀਂ ਇਸ ਲੈਣ-ਦੇਣ ਨੂੰ ਸੁਵਿਧਾਜਨਕ ਬਣਾਉਣ ਲਈ ਸਬੰਧਿਤ ਭੁਗਤਾਨ ਪ੍ਰਦਾਤਾ ਨਾਲ ਡੇਟਾ ਸਾਂਝਾ ਕਰਾਂਗੇ। ਅਸੀਂ ਆਪਣੇ ਆਪ ਨੂੰ ਤੁਹਾਨੂੰ ਪਛਾਣਨ ਦੇ ਯੋਗ ਬਣਾਉਣ ਲਈ ਇੱਕ ਲੈਣ-ਦੇਣ ਆਈਡੀ ਸਾਂਝਾ ਕਰਦੇ ਹਾਂ ਅਤੇ ਤੁਹਾਡੇ ਦੁਆਰਾ ਇੱਕ ਵਾਰ ਭੁਗਤਾਨ ਕੀਤੇ ਜਾਣ ਤੋਂ ਬਾਅਦ ਸਿੱਕਿਆਂ ਵਿੱਚ ਸਹੀ ਮੁੱਲ ਨਾਲ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਕਰਦੇ ਹਾਂ।

ਸੇਵਾ ਪ੍ਰਦਾਤਾ

ਅਸੀਂ ਇਹ ਯਕੀਨੀ ਬਣਾਉਣ ਲਈ ਕਿ ਪਲੇਟਫਾਰਮ ਇੱਕ ਸੁਰੱਖਿਅਤ ਅਤੇ ਅਨੰਦਮਈ ਜਗ੍ਹਾ ਹੈ, ਉਨ੍ਹਾਂ ਸੇਵਾ ਪ੍ਰਦਾਤਾਵਾਂ ਨੂੰ ਜਾਣਕਾਰੀ ਅਤੇ ਸਮੱਗਰੀ ਪ੍ਰਦਾਨ ਕਰਦੇ ਹਾਂ ਜੋ ਸਾਡੇ ਕਾਰੋਬਾਰ ਦਾ ਸਮਰੱਥਨ ਕਰਦੇ ਹਨ, ਜਿਵੇਂ ਕਿ ਕਲਾਉਡ ਸੇਵਾ ਪ੍ਰਦਾਤਾ ਅਤੇ ਸਮੱਗਰੀ ਸੰਤੁਲਨ ਸੇਵਾਵਾਂ ਦੇ ਪ੍ਰਦਾਤਾ। 

ਵਿਸ਼ਲੇਸ਼ਣ ਪ੍ਰਦਾਤਾ

ਅਸੀਂ ਪਲੇਟਫਾਰਮ ਦੀ ਅਨੁਕੂਲਤਾ ਅਤੇ ਸੁਧਾਰ ਵਿੱਚ ਸਾਡੀ ਮਦਦ ਕਰਨ ਲਈ ਵਿਸ਼ਲੇਸ਼ਣ ਪ੍ਰਦਾਤਾਵਾਂ ਦੀ ਵਰਤੋਂ ਕਰਦੇ ਹਾਂ। ਸਾਡੇ ਤੀਜੀ ਧੀਰ ਦੇ ਵਿਸ਼ਲੇਸ਼ਣ ਪ੍ਰਦਾਤੇ ਵੀ ਟੀਚਾਬੱਧ ਵਿਗਿਆਪਣ ਦੇਣ ਵਿੱਚ ਸਾਡੀ ਸਹਾਇਤਾ ਕਰਦੇ ਹਨ।

ਵਿਗਿਆਪਣ ਪ੍ਰਦਾਤਾ ਵਾਲੇ ਅਤੇ ਵਿਗਿਆਪਣ ਨੈਟਵਰਕ

ਅਸੀਂ ਇਹ ਦਰਸਾਉਣ ਲਈ ਵਿਗਿਆਪਣ ਪ੍ਰਦਾਤਾਵਾਂ ਅਤੇ ਤੀਜੀ ਧਿਰਾਂ ਦੀਆਂ ਮਾਪ ਕੰਪਨੀਆਂ ਨਾਲ ਜਾਣਕਾਰੀ ਸਾਂਝਾ ਕਰਦੇ ਹਾਂ ਕਿ ਪਲੇਟਫਾਰਮ ਦੇ ਕਿੰਨ੍ਹੇ ਅਤੇ ਕਿਹੜੇ ਵਰਤੋਂਕਾਰਾਂ ਨੇ ਕਿਸ ਵਿਗਿਆਪਣ ਇਸ਼ਤਿਹਾਰ ਨੂੰ ਦੇਖਿਆ ਜਾਂ ਉਸ ‘ਤੇ ਕਲਿੱਕ ਕੀਤਾ। ਅਸੀਂ ਤੁਹਾਡੀ ਡਿਵਾਈਸ ਆਈਡੀ ਮਾਪ ਕੰਪਨੀਆਂ ਨਾਲ ਸਾਂਝਾ ਕਰਦੇ ਹਾਂ ਤਾਂ ਜੋ ਅਸੀਂ ਪਲੇਟਫਾਰਮ ‘ਤੇ ਤੁਹਾਡੀ ਗਤੀਵਿਧੀ ਨੂੰ ਹੋਰ ਵੈਬਸਾਈਟਾਂ ‘ਤੇ ਤੁਹਾਡੀ ਗਤੀਵਿਧੀ ਨਾਲ ਜੋੜ ਸਕੀਏ; ਅਸੀਂ ਫੇਰ ਇਸ ਜਾਣਕਾਰੀ ਦੀ ਵਰਤੋਂ ਤੁਹਾਨੂੰ ਉਹ ਵਿਗਿਆਪਣ ਦਰਸਾਉਣ ਲਈ ਕਰਦੇ ਹਾਂ ਜੋ ਤੁਹਾਡੀ ਦਿਲਚਸਪੀ ਵਾਲੇ ਹੁੰਦੇ ਹਨ।

ਸਾਡਾ ਕਾਰਪੋਰੇਟ ਸਮੂਹ 

ਅਸੀਂ ਪਲੇਟਫਾਰਮ ਨੂੰ ਬਿਹਤਰ ਅਤੇ ਅਨੁਕੂਲ ਬਣਾਉਣ, ਗੈਰਕਾਨੂੰਨੀ ਵਰਤੋਂ ਨੂੰ ਰੋਕਣ ਅਤੇ ਵਰਤੋਂਕਾਰਾਂ ਦਾ ਸਮਰੱਥਨ ਕਰਨ ਸਮੇਤ ਪਲੇਟਫਾਰਮ ਪ੍ਰਦਾਨ ਕਰਨ ਲਈ ਹੋਰ ਸਦੱਸਾਂ, ਸਹਾਇਕਾਂ ਜਾਂ ਸਾਡੇ ਕਾਰਪੋਰੇਟ ਸਮੂਹ ਦੇ ਸਹਿਯੋਗੀਆਂ ਨਾਲ ਵੀ ਤੁਹਾਡੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ।

ਕਾਨੂੰਨ ਲਾਗੂਕਰਨ

ਅਸੀਂ ਤੁਹਾਡੀ ਜਾਣਕਾਰੀ ਕਾਨੂੰਨ ਲਾਗੂਕਰਨ ਏਜੰਸੀਆਂ, ਜਨਤਕ ਅਥਾਰਟੀਆਂ ਜਾਂ ਹੋਰ ਸੰਗਠਨਾਂ ਨਾਲ ਸਾਂਝਾ ਕਰਾਂਗੇ ਜੇ ਕਾਨੂੰਨੀ ਤੌਰ ਤੇ ਅਜਿਹਾ ਕਰਨ ਦੀ ਜਰੂਰਤ ਹੁੰਦੀ ਹੈ, ਜਾਂ ਜੇ ਅਜਿਹੀ ਵਰਤੋਂ ਉਚਿਤ ਤੌਰ ਤੇ ਹੇਠ ਲਈ ਲੋੜੀਂਦੀ ਹੈ:

  • ਕਾਨੂੰਨੀ ਜ਼ਿੰਮੇਵਾਰੀ, ਪ੍ਰਕਿਰਿਆ ਜਾਂ ਬੇਨਤੀ ਦੀ ਪਾਲਣਾ ਕਰਨ ਲਈ;
  • ਸਾਡੀਆਂ ਸੇਵਾਵਾਂ ਦੀਆਂ ਸ਼ਰਤਾਂ ਅਤੇ ਹੋਰ ਸਮਝੌਤਿਆਂ, ਨੀਤੀਆਂ ਅਤੇ ਮਾਪਦੰਡਾਂ ਨੂੰ ਲਾਗੂ ਕਰਨ ਲਈ, ਜਿਸ ਵਿੱਚ ਉਸ ਦੀ ਕਿਸੇ ਸੰਭਾਵਿਤ ਉਲੰਘਣਾ ਦੀ ਜਾਂਚ ਵੀ ਸ਼ਾਮਲ ਹੈ;
  • ਰੱਖਿਆ, ਧੋਖਾਧੜੀ ਜਾਂ ਤਕਨੀਕੀ ਮੁੱਦਿਆਂ ਨੂੰ ਖੋਜਣ, ਰੋਕਣ ਜਾਂ ਪਤਾ ਲਗਾਉਣ ਲਈ; ਜਾਂ
  • ਜਿਵੇਂ ਕਾਨੂੰਨ ਦੁਆਰਾ ਲੋੜੀਂਦਾ ਹੁੰਦਾ ਹੈ ਜਾਂ ਆਗਿਆ ਦਿੱਤੀ ਜਾਂਦੀ ਹੈ (ਧੋਖਾਧੜੀ ਤੋਂ ਬਚਾਉਣ ਅਤੇ ਕ੍ਰੈਡਿਟ ਜੋਖਮ ਘਟਾਉਣ ਦੇ ਉਦੇਸ਼ਾਂ ਲਈ ਹੋਰ ਕੰਪਨੀਆਂ ਅਤੇ ਸੰਗਠਨਾਂ ਨਾਲ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨ ਸਮੇਤ) ਸਾਡੀ, ਸਾਡੇ ਉਪਭੋਗਤਾਵਾਂ, ਕਿਸੇ ਤੀਜੀ ਧਿਰ ਜਾਂ ਜਨਤਾ ਦੇ ਅਧਿਕਾਰਾਂ, ਸੰਪੱਤੀ ਜਾਂ ਸੁਰੱਖਿਆ ਦੀ ਰਾਖੀ ਕਰਨ ਲਈ।

ਜਨਤਕ ਪ੍ਰੋਫਾਈਲਾਂ 

ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਹਾਡੀ ਪ੍ਰੋਫਾਈਲ ਜਨਤਕ ਹੈ, ਤਾਂ ਤੁਹਾਡੀ ਸਮੱਗਰੀ ਪਲੇਟਫਾਰਮ 'ਤੇ ਕਿਸੇ ਨੂੰ ਵੀ ਦਿਖਾਈ ਦੇਵੇਗੀ ਅਤੇ ਤੁਹਾਡੇ ਦੋਸਤਾਂ ਅਤੇ ਫਾਲੋ ਕਰਨ ਵਾਲਿਆਂ ਦੇ ਨਾਲ-ਨਾਲ ਤੀਜੀ ਧਿਰਾਂ ਜਿਵੇਂ ਸਰਚ ਇੰਜਨ, ਸਮੱਗਰੀ ਇਕੱਤਰਕਾਰ ਅਤੇ ਨਿਊਜ਼ ਸਾਈਟਾਂ ਦੁਆਰਾ ਇਸ ਤੱਕ ਪਹੁੰਚ ਬਣਾਈ ਜਾ ਸਕਦੀ ਹੈ ਜਾਂ ਇਸਨੂੰ ਸਾਂਝਾ ਕੀਤਾ ਜਾ ਸਕਦਾ ਹੈ। ਹਰ ਵਾਰ ਜਦੋਂ ਤੁਸੀਂ ਕੋਈ ਵੀਡੀਓ ਅਪਲੋਡ ਕਰਦੇ ਹੋ ਤਾਂ ਤੁਸੀਂ ਉਸ ਵੀਡੀਓ ਨੂੰ ਕੌਣ ਦੇਖ ਸਕਦਾ ਹੈ, ਵਿੱਚ ਤਬਦੀਲੀ ਕਰ ਸਕਦੇ ਹੋ। ਵਿਕਲਪਿਕ ਤੌਰ 'ਤੇ, ਤੁਸੀਂ 'ਮੇਰਾ ਖਾਤਾ ਪ੍ਰਬੰਧਿਤ ਕਰੋ' ਸੈਟਿੰਗਾਂ ਵਿੱਚ ਆਪਣੀ ਸੈਟਿੰਗਾਂ ਨੂੰ ‘ਪ੍ਰਾਈਵੇਟ ਖਾਤਾ' ਵਿੱਚ ਬਦਲ ਕੇ ਆਪਣੇ ਪ੍ਰੋਫਾਈਲ ਨੂੰ ਡਿਫਾਲਟ ਪ੍ਰਾਈਵੇਟ ਵਿੱਚ ਬਦਲ ਸਕਦੇ ਹੋ।

ਵਿਕਰੀ ਜਾਂ ਵਿਲਯ

ਅਸੀਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਤੀਜੀ ਧਿਰ ਨੂੰ ਵੀ ਕਰਾਂਗੇ:

  • ਅਜਿਹੀ ਸਥਿਤੀ ਵਿੱਚ ਜਦੋਂ ਅਸੀਂ ਕੋਈ ਕਾਰੋਬਾਰ ਜਾਂ ਪੂੰਜੀ ਨੂੰ ਵੇਚਦੇ ਜਾਂ ਖਰੀਦਦੇ ਹਾਂ (ਚਾਹੇ ਲਿਕਵੀਡੇਸ਼ਨ, ਦੀਵਾਲੀਆਪਣ ਜਾਂ ਕਿਸੇ ਹੋਰ ਦੇ ਨਤੀਜੇ ਵੱਜੋਂ), ਉਸ ਸਥਿਤੀ ਵਿੱਚ ਅਸੀਂ ਇਸ ਕਾਰੋਬਾਰ ਜਾਂ ਪੂੰਜੀ ਦੇ ਸੰਭਾਵਿਤ ਵਿਕਰੇਤਾ ਜਾਂ ਖਰੀਦਦਾਰ ਨੂੰ ਤੁਹਾਡੇ ਡੇਟਾ ਦਾ ਖੁਲਾਸਾ ਕਰਾਂਗੇ; ਜਾਂ
  • ਜੇ ਅਸੀਂ ਹੋਰ ਕੰਪਨੀਆਂ ਜਾਂ ਕਾਰੋਬਾਰਾਂ ਨੂੰ ਵੇਚਦੇ ਹਾਂ, ਖਰੀਦਦੇ ਹਾਂ, ਵਿਲਯ ਹੁੰਦੇ ਹਾਂ, ਜਾਂ ਉਨ੍ਹਾਂ ਦੁਆਰਾ ਲੈ ਲਿੱਤੇ (ਏਕਵਾਇਰਡ) ਜਾਂਦੇ ਹਾਂ, ਜਾਂ ਭਾਗੀਦਾਰ ਬਣਦੇ ਹਾਂ, ਜਾਂ ਆਪਣੀਆਂ ਕੁਝ ਜਾਂ ਸਾਰੀਆਂ ਪੂੰਜੀਆਂ ਵੇਚਦੇ ਹਾਂ। ਅਜਿਹੇ ਲੈਣ-ਦੇਣ ਵਿੱਚ, ਵਰਤੋਂਕਾਰ ਦੀ ਜਾਣਕਾਰੀ ਟ੍ਰਾਸ਼ਫਰ ਕੀਤੀ ਪੂੰਜੀ ਵਿੱਚੋਂ ਹੋ ਸਕਦੀ ਹੈ।

 5.  ਅਸੀਂ ਤੁਹਾਡੇ ਨਿੱਜੀ ਡੇਟਾ ਨੂੰ ਕਿੱਥੇ ਸਟੋਰ ਕਰਦੇ ਹਾਂ

ਨਿੱਜੀ ਡੇਟਾ ਜੋ ਅਸੀਂ ਤੁਹਾਡੇ ਤੋਂ ਇਕੱਤਰ ਕਰਦੇ ਹਾਂ ਉਸ ਦੇਸ਼ ਤੋਂ ਬਾਹਰ, ਜਿੱਥੇ ਤੁਸੀਂ ਰਹਿੰਦੇ ਹੋ, ਸਿੰਗਾਪੁਰ ਜਾਂ ਯੂਨਾਇਟੇਡ ਸਟੇਟਸ ਵਿੱਚ ਸਥਿਤ ਇੱਕ ਸਰਵਰ ਤੇ ਸਟੋਰ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਵਿਸ਼ਵਵਿਆਪੀ ਅਤੇ ਨਿਰੰਤਰ ਦੇਣ ਲਈ ਵਿਸ਼ਵ ਭਰ ਵਿੱਚ ਮੁੱਖ ਸਰਵਰਾਂ ਨੂੰ ਬਣਾਈ ਰੱਖਦੇ ਹਾਂ।

6. ਤੁਹਾਡੀਆਂ ਚੋਣਾਂ

ਤੁਸੀਂ ਟਿੱਕਟੋਕ ਵਿੱਚ ਸਾਈਨ-ਇਨ ਕਰਕੇ ਆਪਣੀ ਜ਼ਿਆਦਾਤਰ ਪ੍ਰੋਫਾਈਲ ਜਾਣਕਾਰੀ ਤੇ ਪਹੁੰਚ ਬਣਾ ਸਕਦੇ ਅਤੇ ਉਸ ਨੂੰ ਐਡਿਟ ਕਰ ਸਕਦੇ ਹੋ। ਤੁਸੀਂ ਤੁਹਾਡੇ ਦੁਆਰਾ ਅਪਲੋਡ ਕੀਤੀ ਵਰਤੋਂਕਾਰ ਸਮੱਗਰੀ ਨੂੰ ਮਿਟਾ ਸਕਦੇ ਹੋ। ਅਸੀਂ ਸੈਟਿੰਗਜ਼ ਵਿੱਚ ਬਹੁਤ ਸਾਰੇ ਟੂਲਸ ਵੀ ਪ੍ਰਦਾਨ ਕਰਦੇ ਹਾਂ ਜੋ ਤੁਹਾਨੂੰ ਹੋਰਾਂ ਵਿਚਕਾਰ, ਕੌਣ ਤੁਹਾਡੇ ਵੀਡੀਓਜ਼ ਦੇਖ ਸਕਦੇ ਹਨ, ਤੁਹਾਨੂੰ ਸੰਦੇਸ਼ ਭੇਜ ਸਕਦੇ ਹਨ, ਜਾਂ ਤੁਹਾਡੇ ਵੀਡੀਓਜ਼ 'ਤੇ ਟਿੱਪਣੀਆਂ ਪੋਸਟ ਕਰ ਸਕਦੇ ਹਨ, ਨਿਯੰਤਰਿਤ ਕਰਨ ਦੀ ਆਗਿਆ ਦਿੰਦੇ ਹਨ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੈਟਿੰਗਸ ਵਿੱਚ ਆਪਣਾ ਸਾਰਾ ਖਾਤਾ ਮਿਟਾ ਸਕਦੇ ਹੋ। ਜੇ ਤੁਹਾਡੇ ਉਨ੍ਹਾਂ ਟੂਲਸ ਦੀ ਵਰਤੋਂ ਕਿਵੇਂ ਕਰਨੀ, ਬਾਰੇ ਕੋਈ ਸਵਾਲ ਹਨ, ਜਾਂ ਉਸ ਦੇਸ਼ ਜਿਸ ਵਿੱਚ ਤੁਸੀਂ ਰਹਿੰਦੇ ਹੋ ਵਿੱਚ ਤੁਹਾਡੇ ਕਿਸੇ ਅਧਿਕਾਰਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ https://www.tiktok.com/legal/report/privacy 'ਤੇ ਸੰਪਰਕ ਕਰੋ।

7. ਤੁਹਾਡੇ ਨਿੱਜੀ ਡੇਟਾ ਦੀ ਰੱਖਿਆ

ਅਸੀਂ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਦੇ ਹਾਂ ਕਿ ਤੁਹਾਡੀ ਜਾਣਕਾਰੀ ਦੀ ਸੰਭਾਲ ਸੁਰੱਖਿਅਤ ਤਰੀਕੇ ਨਾਲ ਅਤੇ ਇਸ ਨੀਤੀ ਦੇ ਅਨੁਸਾਰ ਕੀਤਾ ਜਾਂਦਾ ਹੈ। ਬਦਕਿਸਮਤੀ ਨਾਲ, ਇੰਟਰਨੈਟ ਰਾਹੀਂ ਜਾਣਕਾਰੀ ਦਾ ਸੰਚਾਰਨ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਹਾਲਾਂਕਿ ਅਸੀਂ ਤੁਹਾਡੇ ਨਿੱਜੀ ਡੇਟਾ ਦੀ ਰੱਖਿਆ ਕਰਾਂਗੇ, ਉਦਾਹਰਣ ਵਜੋਂ, ਇਨਕ੍ਰਿਪਸ਼ਨ ਦੁਆਰਾ, ਪਰ ਅਸੀਂ ਪਲੇਟਫਾਰਮ ਰਾਹੀਂ ਪ੍ਰਸਾਰਿਤ ਕੀਤੀ ਗਈ ਤੁਹਾਡੀ ਜਾਣਕਾਰੀ ਦੀ ਰੱਖਿਆ ਦੀ ਗਰੰਟੀ ਨਹੀਂ ਦੇ ਸਕਦੇ; ਕੋਈ ਵੀ ਪ੍ਰਸਾਰਨ ਤੁਹਾਡੇ ਆਪਣੇ ਜੋਖਮ ‘ਤੇ ਹੈ।

ਤੁਹਾਡੇ ਅਤੇ ਹੋਰ ਵਰਤੋਂਕਾਰਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਵੱਖਰੀ ਸੰਭਾਵਨਾ ਅਤੇ ਗੰਭੀਰਤਾ ਦੇ ਜੋਖਮ ਲਈ  ਸੁਰੱਖਿਆ ਦੇ ਪੱਧਰ ਨੂੰ ਯਕੀਨੀ ਬਣਾਉਣ  ਲਈ ਸਾਡੇ ਕੋਲ ਉਚਿਤ ਤਕਨੀਕੀ ਅਤੇ ਸੰਗਠਨਾਤਮਕ ਉਪਾਅ ਹਨ। ਅਸੀਂ ਇਨ੍ਹਾਂ ਤਕਨੀਕੀ ਅਤੇ ਸੰਗਠਨਾਤਮਕ ਉਪਾਵਾਂ ਨੂੰ ਬਣਾਈ ਰੱਖਦੇ ਹਾਂ ਅਤੇ ਸਾਡੇ ਸਿਸਟਮਾਂ ਦੀ ਸਮੁੱਚੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸਮੇਂ-ਸਮੇਂ ਤੇ ਇਨ੍ਹਾਂ ਵਿੱਚ ਸੋਧ ਕਰਾਂਗੇ।

ਅਸੀਂ, ਸਮੇਂ-ਸਮੇਂ ‘ਤੇ ਆਪਣੇ ਸਾਥੀ ਨੈਟਵਰਕਾਂ, ਇਸ਼ਤਿਹਾਰ ਪ੍ਰਦਾਤਾਵਾਂ ਅਤੇ ਸਹਿਯੋਗੀਆਂ ਦੀਆਂ ਵੈਬਸਾਈਟਾਂ ਨੂੰ ਅਤੇ ਤੋਂ ਲਿੰਕ ਸ਼ਾਮਲ ਕਰਾਂਗੇ। ਜੇ ਤੁਸੀਂ ਇਹਨਾਂ ਵੈਬਸਾਈਟਾਂ ਵਿੱਚ ਕਿਸੇ ਦੇ ਲਿੰਕ ‘ਤੇ ਜਾਂਦੇ ਹੋ ਤਾਂ ਕਿਰਪਾ ਕਰਕੇ ਯਾਦ ਰੱਖੋ ਕਿ ਇਹਨਾਂ ਵੈਬਸਾਈਟਾਂ ਦੀਆਂ ਆਪਣੀਆਂ ਨਿੱਜਤਾ ਨੀਤੀਆਂ ਹਨ ਅਤੇ ਇਹ ਕਿ ਅਸੀਂ ਇਨ੍ਹਾਂ ਨੀਤੀਆਂ ਲਈ ਕੋਈ ਜ਼ਿੰਮੇਵਾਰੀ ਜਾਂ ਦੇਣਦਾਰੀ ਸਵੀਕਾਰ ਨਹੀਂ ਕਰਦੇ ਹਾਂ। ਕਿਰਪਾ ਕਰਕੇ ਇਨ੍ਹਾਂ ਵੈਬਸਾਈਟਾਂ ਤੇ ਕੋਈ ਜਾਣਕਾਰੀ ਜਮ੍ਹਾਂ ਕਰਨ ਤੋਂ ਪਹਿਲਾਂ ਇਨ੍ਹਾਂ ਨੀਤੀਆਂ ਦੀ ਜਾਂਚ ਕਰੋ।

8.  ਅਸੀਂ ਤੁਹਾਡੇ ਨਿੱਜੀ ਡੇਟਾ ਨੂੰ ਕਿੰਨ੍ਹਾ ਸਮਾਂ ਰੱਖਦੇ ਹਾਂ

ਅਸੀਂ ਤੁਹਾਡੀ ਜਾਣਕਾਰੀ ਨੂੰ ਉਦੋਂ ਤੱਕ ਰੱਖਦੇ ਹਾਂ ਜਿੰਨਾ ਚਿਰ ਤੱਕ ਤੁਹਾਨੂੰ ਸੇਵਾ ਪ੍ਰਦਾਨ ਕਰਨਾ ਜ਼ਰੂਰੀ ਹੈ। ਜਿੱਥੇ ਸਾਨੂੰ ਤੁਹਾਨੂੰ ਸੇਵਾ ਪ੍ਰਦਾਨ ਕਰਨ ਲਈ ਤੁਹਾਡੀ ਜਾਣਕਾਰੀ ਦੀ ਜਰੂਰਤ ਨਹੀਂ ਹੁੰਦੀ, ਉਦੋਂ ਅਸੀਂ ਇਸਨੂੰ ਉਦੋਂ ਤੱਕ ਰੱਖਦੇ ਹਾਂ ਜਿੰਨਾ ਚਿਰ ਸਾਡੇ ਕੋਲ ਇਸ ਤਰ੍ਹਾਂ ਦੇ ਡੇਟਾ ਨੂੰ ਰੱਖਣ ਵਿੱਚ ਕੋਈ ਜਾਇਜ਼ ਵਪਾਰਕ ਉਦੇਸ਼ ਹੁੰਦਾ ਹੈ। ਹਾਲਾਂਕਿ, ਇਹੋ ਜਿਹੇ ਮੌਕੇ ਹੁੰਦੇ ਹਨ ਜਿੱਥੇ ਅਸੀਂ ਆਪਣੀ ਕਾਨੂੰਨੀ ਜ਼ਿੰਮੇਵਾਰੀਆਂ ਦੇ ਅਨੁਸਾਰ ਜਾਂ ਜਿੱਥੇ ਕਾਨੂੰਨੀ ਦਾਅਵਿਆਂ ਦੀ ਸਥਾਪਨਾ, ਉਪਯੋਗ ਜਾਂ ਬਚਾਅ ਲਈ ਅਜਿਹਾ ਕਰਨਾ ਜ਼ਰੂਰੀ ਹੁੰਦਾ ਹੈ, ਇਸ ਡੇਟਾ ਨੂੰ ਜ਼ਿਆਦਾ ਸਮੇਂ ਲਈ ਰੱਖਦੇ ਹਾਂ।

ਤੁਹਾਡੇ ਦੁਆਰਾ ਸਾਡੇ ਪਲੇਟਫਾਰਮ ਦੀ ਵਰਤੋਂ ਬੰਦ ਕਰਨ ਤੋਂ ਬਾਅਦ, ਅਸੀਂ ਤੁਹਾਡੀ ਜਾਣਕਾਰੀ ਨੂੰ ਸੰਪੂਰਨ ਅਤੇ ਗੁੰਮਨਾਮ ਫਾਰਮੈਟ ਵਿੱਚ ਸਟੋਰ ਕਰਦੇ ਹਾਂ।

9.  ਬੱਚਿਆਂ ਨਾਲ ਸਬੰਧਿਤ ਜਾਣਕਾਰੀ

ਟਿੱਕਟੋਕ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਦੇ ਲਈ ਨਹੀਂ ਹੈ। ਕੁਝ ਮਾਮਲਿਆਂ ਵਿੱਚ ਇਹ ਉਮਰ ਸਥਾਨਕ ਰੈਗੂਲੇਟਰੀ ਜ਼ਰੂਰਤਾਂ ਕਾਰਨ ਵਧੇਰੇ ਹੋ ਸਕਦੀ ਹੈ, ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਆਪਣੀ ਸਥਾਨਕ ਗੋਪਨੀਯਤਾ ਨੀਤੀ ਵੇਖੋ। ਜੇ ਤੁਹਾਨੂੰ ਲਗਦਾ ਹੈ ਕਿ ਸਾਡੇ ਕੋਲ ਸਬੰਧਿਤ ਉਮਰ ਤੋਂ ਘੱਟ ਉਮਰ ਦੇ ਬੱਚੇ ਬਾਰੇ ਜਾਂ ਉਸ ਤੋਂ ਇਕੱਤਰ ਕੀਤਾ ਨਿੱਜੀ ਡੇਟਾ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ https://www.tiktok.com/legal/report/privacy 'ਤੇ ਸੰਪਰਕ ਕਰੋ।

10. ਸ਼ਿਕਾਇਤਾਂ

ਜੇ ਤੁਸੀਂ ਇਸ ਬਾਰੇ ਕੋਈ ਸ਼ਿਕਾਇਤ ਕਰਨਾ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਨਿੱਜੀ ਡੇਟਾ ਨੂੰ ਕਿਵੇਂ ਪ੍ਰੋਸੈਸ ਕਰਦੇ ਹਾਂ ਤਾਂ ਕਿਰਪਾ ਕਰਕੇ ਪਹਿਲੀ ਸਥਿਤੀ ਵਿੱਚ ਹੀ ਸਾਡੇ ਨਾਲ https://www.tiktok.com/legal/report/privacy 'ਤੇ  ਸੰਪਰਕ ਕਰੋ ਅਤੇ ਅਸੀਂ ਜਿੰਨੀ ਜਲਦੀ ਹੋ ਸਕੇ ਤੁਹਾਡੀ ਬੇਨਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਾਂਗੇ। ਇਹ ਸਬੰਧਿਤ ਡੇਟਾ ਸੁਰੱਖਿਆ ਅਥਾਰਟੀ ਦੇ ਨਾਲ ਦਾਅਵੇ ਨੂੰ ਲਾਂਚ ਕਰਨ ਦੇ ਤੁਹਾਡੇ ਅਧਿਕਾਰ ਪ੍ਰਤੀ ਪੱਖਪਾਤ ਤੋਂ ਬਿਨਾਂ ਹੈ।

11. ਬਦਲਾਵ

ਅਸੀਂ ਵਰਤੋਂਕਾਰਾਂ ਨੂੰ ਆਮ ਤੌਰ 'ਤੇ ਪਲੇਟਫਾਰਮ ਰਾਹੀਂ ਦਿੱਤੇ ਗਏ ਇੱਕ ਨੋਟਿਸ ਦੁਆਰਾ, ਇਸ ਨੀਤੀ ਵਿੱਚ ਕਿਸੇ ਵੀ ਸਮੱਗਰੀ ਬਦਲਾਵਾਂ ਬਾਰੇ ਸੂਚਿਤ ਕਰਾਂਗੇ। ਹਾਲਾਂਕਿ, ਕਿਸੇ ਵੀ ਬਦਲਾਵਾਂ ਦੀ ਜਾਂਚ ਕਰਨ ਲਈ ਤੁਹਾਨੂੰ ਇਸ ਨੀਤੀ ਨੂੰ ਨਿਯਮਿਤ ਰੂਪ ਵਿੱਚ ਵੇਖਣਾ ਚਾਹੀਦਾ ਹੈ। ਅਸੀਂ ਇਸ ਨੀਤੀ ਦੇ ਸਿਖਰ 'ਤੇ "ਆਖਰੀ ਅਪਡੇਟ" ਤਾਰੀਖ ਨੂੰ ਵੀ ਅਪਡੇਟ ਕਰਾਂਗੇ, ਜੋ ਅਜਿਹੀ ਨੀਤੀ ਦੀ ਪ੍ਰਭਾਵੀ ਤਾਰੀਖ ਨੂੰ ਦਰਸਾਉਂਦੀ ਹੈ। ਨੀਤੀ ਨੂੰ ਅਪਡੇਟ ਕਰਨ ਦੀ ਤਾਰੀਖ ਤੋਂ ਬਾਅਦ ਪਲੇਟਫਾਰਮ ਤੇ ਤੁਹਾਡੇ ਦੁਆਰਾ ਬਣਾਈ ਗਈ ਪਹੁੰਚ ਜਾਂ ਵਰਤੋਂ ਤੁਹਾਡੀ ਅਪਡੇਟ ਕੀਤੀ ਨੀਤੀ ਦੀ ਸਵੀਕ੍ਰਿਤੀ ਦਾ ਗਠਨ ਕਰਦੀ ਹੈ। ਜੇ ਤੁਸੀਂ ਅਪਡੇਟ ਕੀਤੀ ਨੀਤੀ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਪਲੇਟਫਾਰਮ ਤੱਕ ਪਹੁੰਚ ਬਣਾਉਣਾ ਜਾਂ ਇਸ ਨੂੰ ਵਰਤਣਾ ਬੰਦ ਕਰ ਦੇਣਾ ਚਾਹੀਦਾ ਹੈ।

12. ਸੰਪਰਕ

ਇਸ ਨੀਤੀ ਸਬੰਧੀ ਸਵਾਲਾਂ, ਟਿਪਣੀਆਂ ਅਤੇ ਬੇਨਤੀਆਂ ਨੂੰ https://www.tiktok.com/legal/report/privacy ‘ਤੇ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ।

ਪੂਰਕ ਸ਼ਰਤਾਂ - ਅਧਿਕਾਰ ਖੇਤਰ-ਵਿਸ਼ੇਸ਼ਪੂਰਕ ਸ਼ਰਤਾਂ – ਅਧਿਕਾਰ ਖੇਤਰ-ਵਿਸ਼ੇਸ਼ ਦੀਆਂ ਵਿਵਸਥਾਵਾਂ ਵਿੱਚ ਵਿਵਾਦ ਹੋਣ ਦੀ ਸਥਿਤੀ ਵਿੱਚ, ਜੋ ਤੁਹਾਡੇ ਉਸ ਅਧਿਕਾਰ ਖੇਤਰ  ਨਾਲ ਸਬੰਧਿਤ ਹਨ ਜਿਸ ਤੋਂ ਤੁਸੀਂ ਸੇਵਾਵਾਂ ਤੱਕ ਪਹੁੰਚ ਬਣਾਉਂਦੇ ਹੋ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹੋ, ਅਤੇ ਬਾਕੀ ਦੀ ਨੀਤੀ, ਸਬੰਧਿਤ ਅਧਿਕਾਰ ਖੇਤਰ ਪੂਰਕ ਸ਼ਰਤਾਂ – ਅਧਿਕਾਰ ਖੇਤਰ-ਵਿਸ਼ੇਸ਼ ਉਸ ਦਾ ਸਥਾਨ ਲੈਣਗੀਆਂ ਅਤੇ ਨਿਯੰਤ੍ਰਿਤ ਕਰਨਗੀਆਂ।

ਭਾਰਤ. ਜੇ ਤੁਸੀਂ ਭਾਰਤ ਵਿੱਚ ਸਾਡੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਹੋ, ਤਾਂ ਪਲੇਟਫਾਰਮ ਬਾਈਟੀਡੈਂਸ (ਭਾਰਤ) ਟੈਕਨੋਲੋਜੀ ਪ੍ਰਾਈਵੇਟ ਲਿਮੀਟੇਡ ਦੁਆਰਾ ਮੁਹੱਈਆ ਅਤੇ ਨਿਯੰਤ੍ਰਿਤ ਕੀਤਾ ਜਾਂਦਾ ਹੈ। ਟਿੱਕਟੋਕ ਸੇਵਾਵਾਂ ਨੂੰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਵਧੇਵਾਂ ਦੇਣ ਲਈ ਸਾਡਾ ਬ੍ਰਾਂਡ ਹੈ। ਭਾਰਤ ਤੋਂ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ, ਇਸ ਪਾਲਿਸੀ ਵਿੱਚ ਬਾਈਟੀਡੈਂਸ (ਭਾਰਤ) ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮੀਟੇਡ ਨੂੰ ਸੰਦਰਭਿਤ ਕਰਨ ਲਈ ਕਿਰਪਾ ਕਰਕੇ ਉਸ ਅਨੁਸਾਰ ਇਸ ਨੀਤੀ ਵਿੱਚ “ਟਿੱਕਟੋਕ”, “ਅਸੀਂ” ਜਾਂ “ਸਾਡਾ” ਪੜ੍ਹੋ।