ਕਾਨੂੰਨੀ

ਆਮ ਸ਼ਰਤਾਂ - ਸਾਰੇ ਉਪਯੋਗਕਰਤਾ

1. ਸਾਡੇ ਨਾਲ ਤੁਹਾਡਾ ਰਿਸ਼ਤਾ

ਟਿਕਟੋਕ ("ਪਲੇਟਫਾਰਮ") ਤੇ ਤੁਹਾਡਾ ਸੁਆਗਤ ਹੈ, ਜਿਸ ਨੂੰ ਬਾਈਟੀਡਾਂਸ ਇੰਡੀਆ ਟੈਕਨੋਲੋਜੀ ਪ੍ਰਾਈਵੇਟ ਲਿਮੀਟੇਡ ਜਾਂ ਇਸ ਦੇ ਸਹਿਭਾਗੀਆਂ ਵਿੱਚੋਂ ਇੱਕ ("ਬਾਈਟੀਡਾਂਸ", "ਅਸੀਂ" ਜਾਂ "ਸਾਡਾ") ਦੁਆਰਾ ਮੁਹੱਈਆ ਕੀਤਾ ਗਿਆ ਹੈ।

ਤੁਸੀਂ ਸੇਵਾ ਦੀਆਂ ਸ਼ਰਤਾਂ ("ਸ਼ਰਤਾਂ") ਨੂੰ ਪੜ੍ਹ ਰਹੇ ਹੋ, ਜੋ ਕਿ ਸੂਚਨਾ ਤਕਨਾਲੋਜੀ ਐਕਟ 2000 ਦੇ ਪ੍ਰਾਵਧਾਨਾਂ, ਇਸ ਦੇ ਨਿਯਮਾਂ ਦੇ ਨਾਲ ਪੜ੍ਹੋ, ਦੇ ਹੇਠ ਮਾਨਤਾ ਪ੍ਰਾਪਤ ਇੱਕ ਇਲੈਕਟ੍ਰੌਨਿਕ ਕੰਟਰੈਕਟ ਹੈ, ਅਤੇ ਇਸ ਸਬੰਧ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਤੁਹਾਡੇ ਅਤੇ ਸਾਡੇ ਵਿਚਕਾਰ ਇੱਕ ਸਮਝੌਤੇ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਉਹਨਾਂ ਨਿਯਮਾਂ ਅਤੇ ਸ਼ਰਤਾਂ ਨੂੰ ਨਿਰਧਾਰਤ ਕਰਦਾ ਹੈ ਜਿਨ੍ਹਾਂ ਰਾਹੀਂ ਤੁਸੀਂ ਪਲੇਟਫਾਰਮ ਅਤੇ ਸਾਡੀ ਸਬੰਧਿਤ ਵੈਬਸਾਈਟਾਂ, ਸੇਵਾਵਾਂ, ਐਪਲੀਕੇਸ਼ਨਾਂ, ਉਤਪਾਦਾਂ ਅਤੇ ਸਮੱਗਰੀ (ਸਮੂਹਿਕ ਤੌਰ ਤੇ, "ਸੇਵਾਵਾਂ") ਤੇ ਪਹੁੰਚ ਬਣਾ ਸਕਦੇ ਅਤੇ ਵਰਤ ਸਕਦੇ ਹੋ। ਸਾਡੀ ਸੇਵਾਵਾਂ ਪ੍ਰਾਈਵੇਟ, ਗੈਰ-ਵਪਾਰਕ ਵਰਤੋਂ ਲਈ ਮੁਹੱਈਆ ਕੀਤੀਆਂ ਜਾਂਦੀਆਂ ਹਨ। ਇਹਨਾਂ ਸ਼ਰਤਾਂ ਦੇ ਉਦੇਸ਼ ਲਈ, "ਤੁਸੀਂ" ਅਤੇ "ਤੁਹਾਡਾ" ਦਾ ਮਤਲਬ ਸੇਵਾਵਾਂ ਦੇ ਉਪਭੋਗਕਰਤਾ ਦੇ ਰੂਪ ਵਿੱਚ ਤੁਸੀਂ ਹੋ।

ਸ਼ਰਤਾਂ ਤੁਹਾਡੇ ਅਤੇ ਸਾਡੇ ਵਿਚਕਾਰ ਇੱਕ ਕਾਨੂੰਨੀ ਤੌਰ ਤੇ ਬੱਝਵਾਂ ਸਮਝੌਤਾ ਬਣਾਉਂਦਾ ਹੈ, ਅਤੇ ਇਸ ਲਈ, ਕਿਰਪਾ ਕਰਕੇ ਉਹਨਾਂ ਨੂੰ ਧਿਆਨ ਨਾਲ ਪੜ੍ਹਨ ਲਈ ਸਮਾਂ ਲਓ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋਏ, ਤੁਸੀਂ ਇਹ ਕਥਨ ਕਰਦੇ ਹੋ ਕਿ:

(ਏ) ਤੁਸੀਂ ਕਾਨੂੰਨੀ ਤੌਰ ਤੇ ਇੱਕ ਬੱਝਵਾਂ ਇਕਰਾਰਨਾਮਾ ਬਣਾਉਣ ਦੇ ਯੋਗ ਹੋ;

(ਬੀ) ਤੁਸੀਂ ਇੱਕ ਸਜਾਯਾਫਤਾ ਯੌਨ ਅਪਰਾਧੀ ਨਹੀਂ ਹੋ;

(ਸੀ) ਤੁਹਾਡੇ ਖਾਤੇ ਨੂੰ ਪਹਿਲਾਂ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਜਾਂ ਮਿਆਰਾਂ ਦੇ ਉਲੰਘਣ ਲਈ ਅਯੋਗ ਕੀਤਾ ਗਿਆ ਹੈ; ਅਤੇ

(ਡੀ) ਤੁਸੀਂ ਇਹਨਾਂ ਸ਼ਰਤਾਂ ਅਤੇ ਸਾਰੇ ਲਾਗੂ ਘਰੇਲੂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰੋਗੇ।

2. ਸ਼ਰਤਾਂ ਸਵੀਕਾਰ ਕਰਨਾ

ਸਾਡੀ ਸੇਵਾਵਾਂ ਤੇ ਪਹੁੰਚ ਬਣਾ ਕੇ ਜਾਂ ਇਨ੍ਹਾਂ ਦੀ ਵਰਤੋਂ ਕਰਕੇ, ਤੁਸੀਂ ਪੁਸ਼ਟੀ ਕਰਦੇ ਹੋ ਕਿ ਤੁਸੀਂ ਬਾਈਟੀਡਾਂਸ ਨਾਲ ਇੱਕ ਬੱਝਵਾਂ ਇਕਰਾਰਨਾਮਾ ਕਰ ਸਕਦੇ ਹੋ, ਕਿ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ ਅਤੇ ਕਿ ਤੁਸੀਂ ਇਨ੍ਹਾਂ ਦੀ ਪਾਲਣਾ ਕਰਨ ਲਈ ਸਹਿਮਤ ਹੋ। ਸਾਡੀਆਂ ਸੇਵਾਵਾਂ ਤੱਕ ਤੁਹਾਡੀ ਪਹੁੰਚ ਅਤੇ ਵਰਤੋਂ ਸਾਡੀ ਨਿੱਜਤਾ ਨੀਤੀ ਅਤੇ ਕਮਿਊਨਿਟੀ ਨੀਤੀ ਦੇ ਅਧੀਨ ਹੈ, ਜਿਸ ਦੀਆਂ ਸ਼ਰਤਾਂ ਸਿੱਧਿਆਂ ਪਲੇਟਫਾਰਮ ਜਾਂ ਜਿੱਥੇ ਵੀ ਪਲੇਟਫਾਰਮ ਡਾਊਨਲੋਡ ਲਈ ਉਪਲੱਬਧ ਕੀਤਾ ਗਿਆ ਹੈ, ਤੁਹਾਡੇ ਮੋਬਾਈਲ ਉਪਕਰਣ ਦੇ ਲਾਗੂ ਐਪ ਸਟੋਰ ਤੇ ਮਿਲ ਸਕਦੀਆਂ ਹਨ ਅਤੇ ਇੱਥੇ ਹਵਾਲੇ ਨਾਲ ਸ਼ਾਮਲ ਕੀਤੀਆਂ ਗਈਆਂ ਹਨ। ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਨਿੱਜਤਾ ਨੀਤੀ ਦੀਆਂ ਸ਼ਰਤਾਂ ਦੀ ਸਹਿਮਤੀ ਦਿੰਦੇ ਹੋ।

ਜੇ ਤੁਸੀਂ ਅਧਿਕਾਰ ਖੇਤਰ ਦੇ ਅੰਦਰੋਂ ਸੇਵਾਵਾਂ ਤੇ ਪਹੁੰਚ ਬਣਾਉਂਦੇ ਹੋ ਜਾਂ ਵਰਤੋਂ ਕਰਦੇ ਹੋ ਜਿਸ ਦੇ ਲਈ ਵੱਖਰੀਆਂ ਪੂਰਕ ਸ਼ਰਤਾਂ ਹਨ, ਤਾਂ ਤੁਸੀਂ ਇਸ ਰਾਹੀਂ ਹੇਠਾਂ ਦਿੱਤੇ ਅਨੁਸਾਰ ਸਾਰੇ ਅਧਿਕਾਰ ਖੇਤਰਾਂ ਵਿੱਚ ਉਪਯੋਗਕਰਤਾਵਾਂ ਲਈ ਲਾਗੂ ਪੂਰਕ ਸ਼ਰਤਾਂ ਨਾਲ ਵੀ ਸਹਿਮਤ ਹੁੰਦੇ ਹੋ ਅਤੇ ਪੂਰਕ ਸ਼ਰਤਾਂ-ਅਧਿਕਾਰ ਖੇਤਰ-ਵਿਸ਼ੇਸ਼ ਦੇ ਪ੍ਰਾਵਧਾਨਾਂ ਵਿੱਚ ਕਿਸੇ ਟਕਰਾਵ ਦੀ ਸੂਰਤ ਵਿੱਚ ਜੋ ਤੁਹਾਡੇ ਅਧਿਕਾਰ ਖੇਤਰ ਨਾਲ ਸਬੰਧਿਤ ਹਨ ਜਿਨ੍ਹਾਂ ਤੋਂ ਤੁਸੀਂ ਸੇਵਾਵਾਂ ਅਤੇ ਇਨ੍ਹਾਂ ਬਾਕੀ ਸ਼ਰਤਾਂ ਤੇ ਪਹੁੰਚ ਬਣਾਉਂਦੇ ਹੋ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹੋ, ਉੱਥੇ ਸਬੰਧਿਤ ਅਧਿਕਾਰ ਖੇਤਰ ਦੀਆਂ 'ਪੂਰਕ ਸ਼ਰਤਾਂ-ਅਧਿਕਾਰ ਖੇਤਰ-ਵਿਸ਼ੇਸ਼ ਉਸਦੀ ਜਗ੍ਹਾ ਲੈਣਗੀਆਂ ਅਤੇ ਨਿਯੰਤਰਣ ਕਰਨਗੀਆਂ। ਜੇ ਤੁਸੀਂ ਇਹਨਾਂ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਸਾਡੀ ਸੇਵਾਵਾਂ ਤੱਕ ਪਹੁੰਚ ਨਹੀਂ ਬਣਾਉਣੀ ਚਾਹੀਦੀ ਜਾਂ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਜੇ ਤੁਸੀਂ ਕਿਸੇ ਕਾਰੋਬਾਰ ਜਾਂ ਇਕਾਈ ਦੇ ਰਾਹੀਂ ਸਾਡੀ ਸੇਵਾਵਾਂ ਤੱਕ ਪਹੁੰਚ ਬਣਾ ਰਹੇ ਹੋ ਜਾਂ ਇਸਦੀ ਵਰਤੋਂ ਕਰ ਰਹੇ ਹੋ, ਤਾਂ (ਏ) "ਤੁਸੀਂ" ਅਤੇ "ਤੁਹਾਡਾ" ਵਿੱਚੋਂ ਤੁਸੀਂ ਅਤੇ ਉਹ ਕਾਰੋਬਾਰ ਜਾਂ ਇਕਾਈ ਸ਼ਾਮਲ ਹਨ, (ਬੀ) ਤੁਸੀਂ ਪ੍ਰਤੀਨਿਧਤਾ ਕਰਦੇ ਹੋ ਅਤੇ ਗਰੰਟੀ ਦਿੰਦੇ ਹੋ ਕਿ ਤੁਸੀਂ ਕਾਰੋਬਾਰ ਜਾਂ ਇਕਾਈ ਦੇ ਇਸ ਅਧਿਕ੍ਰਿਤਤਾ ਨਾਲ ਇੱਕ ਅਧਿਕਾਰਿਤ ਪ੍ਰਤੀਨਿਧੀ ਹੋ ਕਿ ਤੁਸੀਂ ਇਕਾਈ ਦੀ ਤਰਫੋਂ ਇਨ੍ਹਾਂ ਸ਼ਰਤਾਂ ਲਈ ਸਹਿਮਤ ਹੋ, ਅਤੇ (ਸੀ) ਤੁਹਾਡਾ ਕਾਰੋਬਾਰ ਜਾਂ ਇਕਾਈ ਸੇਵਾਵਾਂ ਤੱਕ ਤੁਹਾਡੀ ਪਹੁੰਚ ਜਾਂ ਇਨ੍ਹਾਂ ਦੀ ਵਰਤੋਂ ਅਤੇ ਨਾਲ ਦੀ ਨਾਲ ਹੀ ਕਰਮਚਾਰੀਆਂ, ਏਜੰਟਾਂ ਜਾਂ ਠੇਕੇਦਾਰਾਂ ਸਮੇਤ, ਤੁਹਾਡੀ ਇਕਾਈ ਨਾਲ ਜੁੜੇ ਹੋਰਾਂ ਸਹਿਯੋਗੀਆਂ (ਐਫੀਲਿਏਟ) ਦੁਆਰਾ ਤੁਹਾਡੇ ਖਾਤੇ ਤੱਕ ਪਹੁੰਚ ਜਾਂ ਵਰਤੋਂ ਲਈ ਕਾਨੂੰਨੀ ਅਤੇ ਵਿੱਤੀ ਰੂਪ ਵਿੱਚ ਜ਼ਿੰਮੇਵਾਰ ਹੈ।

ਤੁਸੀਂ ਸਾਡੀਆਂ ਸੇਵਾਵਾਂ ਤੱਕ ਪਹੁੰਚ ਬਣਾਕੇ ਜਾਂ ਇਨ੍ਹਾਂ ਦੀ ਵਰਤੋਂ ਕਰਕੇ ਸ਼ਰਤਾਂ ਨੂੰ ਸਵੀਕਾਰ ਕਰ ਸਕਦੇ ਹੋ। ਤੁਸੀਂ ਸਮਝਦੇ ਅਤੇ ਸਹਿਮਤ ਹੁੰਦੇ ਹੋ ਕਿ ਅਸੀਂ ਤੁਹਾਡੀ ਪਹੁੰਚ ਜਾਂ ਸੇਵਾਵਾਂ ਦੀ ਵਰਤੋਂ ਨੂੰ ਉਸ ਸਮੇਂ ਤੋਂ ਬਾਅਦ ਤੋਂ ਸ਼ਰਤਾਂ ਦੀ ਮਨਜ਼ੂਰੀ ਦੇ ਰੂਪ ਵਿੱਚ ਮੰਨਾਂਗੇ।

ਤੁਹਾਨੂੰ ਆਪਣੇ ਰਿਕਾਰਡ ਵਿੱਚ ਰੱਖਣ ਲਈ ਨਿਯਮਾਂ ਦੀ ਇੱਕ ਸਥਾਨਕ ਕਾਪੀ ਨੂੰ ਪ੍ਰਿੰਟ ਜਾਂ ਸੇਵ ਕਰਕੇ ਰੱਖਣਾ ਚਾਹੀਦਾ ਹੈ।

3. ਸ਼ਰਤਾਂ ਵਿੱਚ ਤਬਦੀਲੀਆਂ

ਅਸੀਂ ਸਮੇਂ-ਸਮੇਂ ਤੇ ਇਹਨਾਂ ਸ਼ਰਤਾਂ ਨੂੰ ਸੋਧਦੇ ਰਹਿੰਦੇ ਹਾਂ, ਉਦਾਹਰਣ ਲਈ, ਜਦੋਂ ਅਸੀਂ ਆਪਣੀਆਂ ਸੇਵਾਵਾਂ ਦੀ ਕਾਰਜਸਮਰੱਥਾ ਨੂੰ ਅਪਡੇਟ ਕਰਦੇ ਹਾਂ, ਜਦੋਂ ਅਸੀਂ ਮਲਟੀਪਲ ਐਪਸ ਜਾਂ ਸਾਡੇ ਜਾਂ ਸਾਡੇ ਸਹਿਯੋਗੀਆਂ ਦੁਆਰਾ ਆਪਰੇਟ ਕੀਤੀਆਂ ਜਾ ਰਹੀਆਂ ਸੇਵਾਵਾਂ ਜਾਂ ਐਪ ਨੂੰ ਜੋੜ ਦਿੰਦੇ ਹਾਂ ਜਾਂ ਜਦੋਂ ਨਿਯੰਤਰਕ ਤਬਦੀਲੀਆਂ ਹੁੰਦੀਆਂ ਹਨ। ਅਸੀਂ ਆਮ ਤੌਰ ਤੇ ਇਹਨਾਂ ਸ਼ਰਤਾਂ ਵਿੱਚ ਕਿਸੇ ਵੀ ਸਮੱਗਰੀ ਬਦਲਾਵਾਂ ਦੇ ਬਾਰੇ ਸਾਰੇ ਉਪਭੋਗਤਾਵਾਂ ਨੂੰ ਸੂਚਿਤ ਕਰਨ ਲਈ ਵਪਾਰਕ ਤੌਰ ਤੇ ਜਾਇਜ਼ ਕੋਸ਼ਿਸ਼ਾਂ ਦੀ ਵਰਤੋਂ ਕਰਾਂਗੇ, ਜਿਵੇਂ ਕਿ ਸਾਡੇ ਪਲੇਟਫਾਰਮ ਤੇ ਦਿੱਤੇ ਗਏ ਇੱਕ ਨੋਟਿਸ ਦੁਆਰਾ, ਹਾਲਾਂਕਿ ਤੁਹਾਨੂੰ ਅਜਿਹੀਆਂ ਤਬਦੀਲੀਆਂ ਦੀ ਜਾਂਚ ਕਰਨ ਲਈ ਨਿਯਮਤ ਤੌਰ ਤੇ ਸ਼ਰਤਾਂ ਤੇ ਨਜ਼ਰ ਮਾਰਨੀ ਚਾਹੀਦੀ ਹੈ। ਅਸੀਂ ਇਹਨਾਂ ਸ਼ਰਤਾਂ ਦੇ ਸਿਖਰ 'ਤੇ "ਆਖਰੀ ਅੱਪਡੇਟ" ਦੀ ਤਾਰੀਖ ਨੂੰ ਅਪਡੇਟ ਕਰਾਂਗੇ, ਜੋ ਅਜਿਹੀਆਂ ਸ਼ਰਤਾਂ ਦੀ ਪ੍ਰਭਾਵਿਕ ਤਾਰੀਖ ਨੂੰ ਦਰਸਾਉਂਦੀ ਹੈ। ਨਵੀਆਂ ਸ਼ਰਤਾਂ ਦੱਸੇ ਜਾਣ ਦੀ ਤਾਰੀਖ ਤੋਂ ਬਾਅਦ ਸੇਵਾਵਾਂ ਤੇ ਤੁਹਾਡੀ ਨਿਰੰਤਰ ਪਹੁੰਚ ਜਾਂ ਉਨ੍ਹਾਂ ਦੀ ਵਰਤੋਂ ਤੁਹਾਡੇ ਦੁਆਰਾ ਨਵੀਂਆਂ ਸ਼ਰਤਾਂ ਦੀ ਮਨਜ਼ੂਰੀ ਦਾ ਸੰਕੇਤ ਹੈ। ਜੇ ਤੁਸੀਂ ਨਵੇਂ ਨਿਯਮਾਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਸੇਵਾਵਾਂ ਤੱਕ ਪਹੁੰਚ ਬਣਾਉਣ ਜਾਂ ਉਨ੍ਹਾਂ ਦੀ ਵਰਤੋਂ ਕਰਨਾ ਬੰਦ ਕਰਨਾ ਚਾਹੀਦਾ ਹੈ।

4. ਸਾਡੇ ਨਾਲ ਤੁਹਾਡਾ ਖਾਤਾ

ਸਾਡੀਆਂ ਕੁਝ ਸੇਵਾਵਾਂ ਤੇ ਪਹੁੰਚ ਬਣਾਉਣ ਜਾਂ ਵਰਤਣ ਲਈ, ਤੁਹਾਨੂੰ ਸਾਡੇ ਨਾਲ ਇੱਕ ਖਾਤਾ ਬਣਾਉਣਾ ਚਾਹੀਦਾ ਹੈ। ਜਦੋਂ ਤੁਸੀਂ ਇਹ ਖਾਤਾ ਬਣਾਉਂਦੇ ਹੋ, ਤੁਹਾਨੂੰ ਸਹੀ ਅਤੇ ਨਵੀਨਤਮ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਵੇਰਵਿਆਂ ਅਤੇ ਕਿਸੇ ਹੋਰ ਜਾਣਕਾਰੀ ਨੂੰ ਜੋ ਤੁਸੀਂ ਸਾਨੂੰ ਮੁਹੱਈਆ ਕਰਦੇ ਹੋ, ਉਸਨੂੰ ਬਣਾਕੇ ਰੱਖੋ ਅਤੇ ਅਪਡੇਟ ਕਰੋ, ਤਾਂ ਜੋ ਅਜਿਹੀ ਜਾਣਕਾਰੀ ਹਾਲਿਆ ਅਤੇ ਪੂਰਨ ਰਹੇ।

ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਖਾਤੇ ਦੇ ਪਾਸਵਰਡ ਨੂੰ ਗੋਪਨਿਯ ਰੱਖੋ ਅਤੇ ਇਹ ਕਿ ਤੁਸੀਂ ਇਸਦਾ ਖੁਲਾਸਾ ਕਦੇ ਵੀ ਕਿਸੀ ਤੀਜੀ ਪਾਰਟੀ ਨੂੰ ਨਾ ਕਰੋ। ਜੇ ਤੁਸੀਂ ਜਾਣਦੇ ਹੋ ਜਾਂ ਤੁਹਾਨੂੰ ਸ਼ੱਕ ਹੈ ਕਿ ਕੋਈ ਤੀਜੀ ਪਾਰਟੀ ਤੁਹਾਡਾ ਪਾਸਵਰਡ ਜਾਣਦੀ ਹੈ ਜਾਂ ਉਸਨੇ ਤੁਹਾਡੇ ਖਾਤੇ ਤੱਕ ਪਹੁੰਚ ਬਣਾਈ ਹੈ, ਤਾਂ ਤੁਹਾਨੂੰ ਤੁਰੰਤ ਸਾਨੂੰ feedback@tiktok.com ਤੇ ਸੂਚਿਤ ਕਰਨਾ ਚਾਹੀਦਾ ਹੈ।

ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਆਪਣੇ ਖਾਤੇ ਹੇਠ ਹੋਣ ਵਾਲੀਆਂ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ (ਸਾਡੇ ਅਤੇ ਦੂਜਿਆਂ ਲਈ)। ਕੋਈ ਖਾਤਾ ਬਣਾਉਂਦੇ ਸਮੇਂ, ਤੁਹਾਨੂੰ ਆਪਣੇ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨੀ ਅਤੇ ਸਖਤੀ ਨਾਲ ਨਿੱਜੀ ਉਦੇਸ਼ਾਂ ਲਈ ਕੇਵਲ ਇੱਕ ਹੀ ਖਾਤਾ ਬਣਾਉਣਾ ਚਾਹੀਦਾ ਹੈ।

ਅਸੀਂ ਤੁਹਾਡੇ ਉਪਯੋਗਕਰਤਾ ਖਾਤੇ ਨੂੰ ਅਯੋਗ ਕਰਨ ਦਾ ਅਧਿਕਾਰ ਰੱਖਦੇ ਹਾਂ ਅਤੇ ਕਿਸੇ ਵੀ ਸਮੇਂ ਤੁਹਾਡੇ ਦੁਆਰਾ ਅਪਲੋਡ ਜਾਂ ਸਾਂਝਾ ਕੀਤੀ ਕਿਸੇ ਵੀ ਸਮੱਗਰੀ ਨੂੰ ਹਟਾ ਜਾਂ ਅਯੋਗ ਕਰ ਸਕਦੇ ਹਾਂ, ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਦੇ ਕਿਸੇ ਵੀ ਪ੍ਰਾਵਧਾਨ ਦਾ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹੋ, ਜਾਂ ਜੇ ਤੁਹਾਡੇ ਖਾਤੇ ਵਿੱਚ ਕੋਈ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜੋ, ਸਾਡੇ ਇਕੱਲਿਆਂ ਦੀ ਸਮਝ ਵਿੱਚ ਸੇਵਾਵਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਜਾਂ ਉਹਨਾਂ ਨੂੰ ਵਿਗਾੜ ਸਕਦੀਆਂ ਹਨ ਜਾਂ ਕਿਸੇ ਤੀਜੀ ਪਾਰਟੀ ਦੇ ਅਧਿਕਾਰਾਂ ਵਿੱਚ ਦਖਲਅੰਦਾਜੀ ਜਾਂ ਉਨ੍ਹਾਂ ਦੀ ਉਲੰਘਣਾ, ਜਾਂ ਕਿਸੇ ਵੀ ਲਾਗੂ ਕਾਨੂੰਨ ਜਾਂ ਨਿਯਮਾਂ ਦੀ ਉਲੰਘਣਾ ਕਰ ਸਕਦੀਆਂ ਹਨ।

ਅਸੀਂ ਤੁਹਾਡੀ ਗੋਪਨਿਯਤਾ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਅਤੇ ਇਸ ਲਈ ਅਸੀਂ ਸੂਚਨਾ ਤਕਨਾਲੋਜੀ ਐਕਟ 2000 ਦੁਆਰਾ ਪ੍ਰਭਾਸ਼ਿਤ ਡੇਟਾ ਅਤੇ ਉਸ ਹੇਠ ਬਣਾਏ ਗਏ ਨਿਯਮਾਂ ਹੇਠ ਸੁਰੱਖਿਆ ਦੇ ਉੱਚ ਮਿਆਰਾਂ ਅਤੇ ਸੁਰੱਖਿਆ ਤਾਲਮੇਲ ਦੇ ਨਾਲ ਤੁਹਾਡੇ ਖਾਤੇ ਦੇ ਨਾਲ ਸਬੰਧਿਤ ਸਾਰੀ ਜਾਣਕਾਰੀ ਨੂੰ ਨਿਯਮਤ ਕਰਦੇ ਹਾਂ। ਸਾਡੀ ਮੌਜੂਦਾ ਗੋਪਨਿਯਤਾ ਨੀਤੀ ਇੱਥੇ ਉਪਲੱਬਧ ਹੈ।

ਜੇ ਤੁਸੀਂ ਸਾਡੀਆਂ ਸੇਵਾਵਾਂ ਨੂੰ ਹੁਣ ਹੋਰ ਨਹੀਂ ਵਰਤਣਾ ਚਾਹੁੰਦੇ ਹੋ ਅਤੇ ਆਪਣੇ ਖਾਤੇ ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਇਸਦਾ ਧਿਆਨ ਰੱਖ ਸਕਦੇ ਹਾਂ। ਕਿਰਪਾ ਕਰਕੇ feedback@tiktok.com ਰਾਹੀਂ ਸਾਡੇ ਨਾਲ ਸੰਪਰਕ ਕਰੋ, ਅਤੇ ਅਸੀਂ ਪ੍ਰਕਿਰਿਆ ਵਿੱਚ ਅੱਗੇ ਤੁਹਾਨੂੰ ਸਹਾਇਤਾ ਪ੍ਰਦਾਨ ਕਰਾਂਗੇ ਅਤੇ ਤੁਹਾਡਾ ਮਾਰਗਦਰਸ਼ਨ ਕਰਾਂਗੇ। ਇੱਕ ਵਾਰ ਜਦੋਂ ਤੁਸੀਂ ਆਪਣਾ ਖਾਤਾ ਮਿਟਾ ਦੇਣਾ ਚੁਣਦੇ ਹੋ, ਤਾਂ ਤੁਸੀਂ ਆਪਣੇ ਖਾਤੇ ਨੂੰ ਮੁੜ ਸਕ੍ਰਿਯ ਕਰਨ ਜਾਂ ਤੁਹਾਡੇ ਦੁਆਰਾ ਜੋੜੀ ਗਈ ਕਿਸੇ ਵੀ ਸਮੱਗਰੀ ਜਾਂ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।

5. ਸਾਡੀਆਂ ਸੇਵਾਵਾਂ ਤੱਕ ਤੁਹਾਡੀ ਪਹੁੰਚ ਅਤੇ ਵਰਤੋਂ

ਸੇਵਾਵਾਂ ਤੇ ਤੁਹਾਡੀ ਪਹੁੰਚ ਅਤੇ ਇਸਦੀ ਵਰਤੋਂ ਇਹਨਾਂ ਸ਼ਰਤਾਂ ਅਤੇ ਸਾਰੇ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੇ ਅਧੀਨ ਹੈ। ਤੁਸੀਂ ਇਹ ਨਹੀਂ ਕਰ ਸਕਦੇ:

 • ਇਨ੍ਹਾਂ ਸੇਵਾਵਾਂ ਦੀ ਪਹੁੰਚ ਜਾਂ ਵਰਤੋਂ ਕਰਨਾ, ਜੇ ਤੁਸੀਂ ਇਨ੍ਹਾਂ ਸ਼ਰਤਾਂ ਨਾਲ ਸਹਿਮਤ ਹੋਣ ਲਈ ਪੂਰੀ ਤਰ੍ਹਾਂ ਯੋਗ ਅਤੇ ਕਾਨੂੰਨੀ ਰੂਪ ਵਿੱਚ ਸਮਰੱਥ ਨਹੀਂ ਹੋ ਤਾਂ;
 • ਸਾਡੀ ਸੇਵਾਵਾਂ ਤੇ ਪਹੁੰਚ ਬਣਾਉਣ ਜਾਂ ਵਰਤੋਂ ਕਰਨ ਦੌਰਾਨ ਕਿਸੇ ਵੀ ਅਜਿਹੀ ਗਤੀਵਿਧੀ ਨੂੰ ਕਰਨਾ ਜੋ ਕਿ ਕਿਸੇ ਵੀ ਤਰੀਕੇ ਨਾਲ ਗ਼ੈਰਕਾਨੂੰਨੀ, ਗੁੰਮਰਾਹਕੁਨ, ਪੱਖਪਾਤੀ ਜਾਂ ਧੋਖਾਧੜੀ ਪੂਰਨ ਹੈ।
 • ਕਿਸੇ ਵੀ ਫਾਈਲਾਂ, ਸਾਰਣੀਆਂ ਜਾਂ ਦਸਤਾਵੇਜਾਂ (ਜਾਂ ਉਸਦਾ ਕੋਈ ਭਾਗ) ਸਮੇਤ ਸੇਵਾਵਾਂ ਜਾਂ ਉਸ ਵਿੱਚ ਸ਼ਾਮਲ ਕਿਸੇ ਵੀ ਸਮੱਗਰੀ ਦੀਆਂ ਅਣ-ਅਧਿਕਾਰਤ ਕਾਪੀਆਂ ਬਣਾਉਣੀਆਂ, ਉਨ੍ਹਾਂ ਵਿੱਚ ਸੋਧ ਕਰਨਾ, ਉਨ੍ਹਾਂ ਦਾ ਅਨੁਵਾਦ ਕਰਨਾ, ਰਿਵਰਸ ਇੰਜੀਨਿਅਰ, ਵਿਘਟਿਤ ਕਰਨ ਜਾਂ ਕੋਈ ਯੋਗਿਕ (ਡੈਰੀਵੇਟਿਵ) ਕੰਮ ਕਰਨਾ ਜਾਂ ਕਿਸੇ ਵੀ ਸਰੋਤ ਕੋਡ, ਐਲਗੋਰੀਥਮਸ, ਸੇਵਾਵਾਂ ਵਿੱਚ ਸ਼ਾਮਲ ਤਰੀਕਿਆਂ ਜਾਂ ਉਸਦੇ ਯੋਗਿਕ ਕੰਮਾਂ ਨੂੰ ਨਿਰਧਾਰਿਤ ਕਰਨਾ ਜਾਂ ਨਿਰਧਾਰਿਤ ਕਰਨ ਦੀ ਕੋਸ਼ਿਸ਼।
 • ਕਿਸੇ ਵੀ ਸੇਵਾ ਜਾਂ ਇਸਦੇ ਯੋਗਿਕ ਕੰਮ ਨੂੰ, ਸਮੂਚੇ ਜਾਂ ਅੰਸ਼ਕ ਤੌਰ 'ਤੇ, ਵਿਤਰਿਤ ਕਰਨਾ, ਲਾਈਸੰਸ ਦੇਣਾ, ਬਦਲੀ ਕਰਨਾ ਜਾਂ ਵੇਚਣਾ;
 • ਕਿਸੇ ਫੀਸ ਜਾਂ ਚਾਰਜ ਲਈ ਸੇਵਾਵਾਂ ਨੂੰ ਵੇਚਣਾ, ਕਿਰਾਏ ,'ਜਾਂ ਲੀਜ਼' ਤੇ ਦੇਣਾ, ਜਾਂ ਕਿਸੇ ਵਪਾਰਕ ਬੇਨਤੀ ਦੀ ਮੁਨਾਦੀ ਕਰਨ ਕਰਨ ਜਾਂ ਪ੍ਰਦਰਸ਼ਨ ਕਰਨ ਲਈ ਸੇਵਾਵਾਂ ਦੀ ਵਰਤੋਂ ਕਰਨਾ;
 • ਕਿਸੇ ਵੀ ਵਪਾਰਕ ਇਸ਼ਤਿਹਾਰ ਜਾਂ ਬੇਨਤੀ ਜਾਂ ਸਪੈਮਿੰਗ ਨੂੰ ਸੰਚਾਰਿਤ ਕਰਨ ਜਾਂ ਸੁਵਿਧਾ ਪ੍ਰਦਾਨ ਕਰਨ ਸਮੇਤ ਕਿਸੇ ਵੀ ਵਪਾਰਕ ਜਾਂ ਅਣਅਧਿਕਾਰਤ ਉਦੇਸ਼ ਲਈ ਸਾਡੀ ਪ੍ਰਤਖ ਲਿਖਤ ਸਹਿਮਤੀ ਤੋਂ ਬਿਨਾਂ, ਸੇਵਾਵਾਂ ਦੀ ਵਰਤੋਂ ਕਰਨਾ;
 • ਸੇਵਾਵਾਂ ਦੇ ਸਹੀ ਕੰਮਕਾਜ ਕਰਨ ਵਿੱਚ ਦਖਲ ਦੇਣਾ ਜਾਂ ਦਖਲ ਦੇਣ ਦੀ ਕੋਸ਼ਿਸ਼ ਕਰਨਾ, ਸਾਡੀ ਵੈੱਬਸਾਈਟ ਜਾਂ ਸੇਵਾਵਾਂ ਨਾਲ ਜੁੜੇ ਕਿਸੇ ਵੀ ਨੈਟਵਰਕ ਵਿੱਚ ਵਿਘਨ ਪਾਉਣਾ ਜਾਂ ਸਾਡੇ ਦੁਆਰਾ ਸੇਵਾਵਾਂ ਤੱਕ ਪਹੁੰਚ ਬਣਾਉਣ ਨੂੰ ਰੋਕਣ ਜਾਂ ਬੰਦਿਸ਼ ਲਗਾਉਣ ਲਈ ਵਰਤੇ ਉਪਾਵਾਂ ਵਿੱਚ ਦਖਲਅੰਦਾਜੀ ਕਰਨਾ;
 • ਸੇਵਾਵਾਂ ਜਾਂ ਇਸਦੇ ਕਿਸੇ ਵੀ ਹਿੱਸੇ ਨੂੰ ਕਿਸੇ ਹੋਰ ਪ੍ਰੋਗਰਾਮ ਜਾਂ ਉਤਪਾਦ ਵਿੱਚ ਸ਼ਾਮਲ ਕਰਨਾ। ਅਜਿਹੇ ਮਾਮਲਿਆਂ ਵਿੱਚ, ਅਸੀਂ ਆਪਣੀ ਇਕੱਲੀ ਮਰਜੀ ਨਾਲ ਸੇਵਾ ਲਈ ਇਨਕਾਰ ਕਰਨ, ਖਾਤਿਆਂ ਨੂੰ ਖਤਮ ਕਰਨ ਜਾਂ ਸੇਵਾਵਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ;
 • ਸੇਵਾਵਾਂ ਤੋਂ ਜਾਣਕਾਰੀ ਇਕੱਤਰ ਕਰਨ ਜਾਂ ਉਹਨਾਂ ਨਾਲ ਉਵੇਂ ਸੰਵਾਦ ਕਰਨ ਲਈ ਸਵੈਚਾਲਤ ਸਕਰਿਪਟਾਂ ਦੀ ਵਰਤੋਂ ਕਰਨਾ;
 • ਕਿਸੇ ਵੀ ਵਿਅਕਤੀ ਜਾਂ ਇਕਾਈ ਦਾ ਰੂਪ ਧਾਰਨ ਕਰਨਾ, ਜਾਂ ਕਿਸੇ ਵਿਅਕਤੀ ਜਾਂ ਇਕਾਈ ਨਾਲ ਤੁਹਾਡੇ ਵੱਲੋ ਝੁੱਠਾ ਕਥਨ ਕਹਿਣਾ ਜਾਂ ਉਵੇਂ ਤੁਹਾਡੀ ਗਲਤ ਪ੍ਰਤੀਨਿਧਤਾ ਕਰਨੀ, ਜਿਸ ਵਿੱਚ ਸ਼ਾਮਲ ਹਨ ਕੋਈ ਵੀ ਅਜਿਹਾ ਆਭਾਸ ਦੇਣਾ ਕਿ ਜੋ ਵੀ ਸਮੱਗਰੀ ਤੁਸੀਂ ਅਪਲੋਡ, ਪੋਸਟ, ਪ੍ਰਸਾਰਿਤ, ਵਿਤਰਿਤ ਜਾਂ ਸੇਵਾਵਾਂ ਤੋਂ ਉਪਲੱਬਧ ਕਰਵਾਉਂਦੇ ਹੋ, ਉਹ ਸੇਵਾਵਾਂ ਤੋਂ ਪੈਦਾ ਹੁੰਦੀ ਹੈ;
 • ਨਸਲ, ਲਿੰਗ, ਧਰਮ, ਕੌਮੀਅਤ, ਅਪਾਹਜਤਾ, ਲਿੰਗੀ ਰੁਝਾਨ ਜਾਂ ਔਰੀਐਂਟੇਸ਼ਨ ਜਾਂ ਉਮਰ ਦੇ ਅਧਾਰ ਤੇ ਹੋਰਾਂ ਨੂੰ ਡਰਾਉਣਾ ਜਾਂ ਪਰੇਸ਼ਾਨ ਕਰਨਾ ਜਾਂ ਲਿੰਗੀ ਤੌਰ 'ਤੇ ਸਪੱਸ਼ਟ ਸਮੱਗਰੀ, ਹਿੰਸਾ ਜਾਂ ਵਿਦਕਰੇ ਦਾ ਪ੍ਰਚਾਰ ਕਰਨਾ;
 • ਬਾਈਟੀਡਾਂਸ ਤੋਂ ਅਧਿਕ੍ਰਿਤ ਹੋਏ ਬਿਨਾਂ ਦੂਜੇ ਦਾ ਖਾਤਾ, ਸੇਵਾ ਜਾਂ ਸਿਸਟਮ ਦੀ ਵਰਤੋਂ ਕਰਨਾ ਜਾਂ ਵਰਤੋਂ ਦੀ ਕੋਸ਼ਿਸ਼ ਕਰਨਾ, ਜਾਂ ਸੇਵਾਵਾਂ ਤੇ ਗਲਤ ਪਛਾਣ ਬਣਾਉਣਾ;
 • ਸੇਵਾਵਾਂ ਨੂੰ ਅਜਿਹੇ ਢੰਗ ਨਾਲ ਵਰਤਣਾ ਜੋ ਹਿੱਤਾਂ ਦੇ ਟਕਰਾਵ ਨੂੰ ਪੈਦਾ ਕਰ ਸਕਦਾ ਹੈ ਜਾਂ ਸੇਵਾਵਾਂ ਦੇ ਉਦੇਸ਼ਾਂ ਨੂੰ ਘੱਟ ਸਮਝਣਾ, ਜਿਵੇਂ ਕਿ ਦੂਜੇ ਉਪਯੋਗਕਰਤਾਵਾਂ ਨਾਲ ਵਪਾਰ ਦੀਆਂ ਸਮੀਖਿਆਵਾਂ ਲਿਖਣਾ ਜਾਂ ਜਾਲੀ ਸਮੀਖਿਆਵਾਂ ਲਿਖਣਾ ਜਾਂ ਉਨ੍ਹਾਂ ਦੀ ਬੇਨਤੀ ਕਰਨਾ;
 • ਅਪਲੋਡ, ਪ੍ਰਸਾਰਿਤ, ਵੰਡ, ਸਟੋਰ ਜਾਂ ਕਿਸੇ ਵੀ ਤਰੀਕੇ ਨਾਲ ਹੋਰ ਉਪਲੱਬਧ ਕਰਾਉਣ ਲਈ ਸੇਵਾਵਾਂ ਦੀ ਵਰਤੋਂ ਕਰਨਾ: ਫਾਈਲਾਂ ਜਿਨ੍ਹਾਂ ਵਿੱਚ ਵਾਇਰਸ, ਟ੍ਰੋਜਨਸ, ਵੌਰਮਸ, ਲੌਜ਼ੀਕ ਬੰਬਸ ਜਾਂ ਹੋਰ ਸਮੱਗਰੀਆਂ ਹੁੰਦੀਆਂ ਹਨ ਜੋ ਦੁਰਭਾਵਨਾਪੂਰਨ ਜਾਂ ਤਕਨੀਕੀ ਤੌਰ ਤੇ ਨੁਕਸਾਨਦੇਹ ਹੁੰਦੀਆਂ ਹਨ; ਕੋਈ ਅਣਚਾਹੇ ਜਾਂ ਅਣਅਧਿਕਾਰਤ ਵਿਗਿਆਪਨ, ਬੇਨਤੀਆਂ, ਪ੍ਰਚਾਰਕ ਸਮੱਗਰੀ, "ਜੰਕ ਮੇਲ," "ਸਪਾਮ," "ਚੇਨ ਲੈਟਰਾਂ," "ਪਿਰਾਮਿਡ ਸਕੀਮਾਂ," ਜਾਂ ਬੇਨਤੀਆਂ ਕਰਨ ਦੇ ਕੋਈ ਹੋਰ ਵਰਜਿਤ ਰੂਪ; ਕਿਸੇ ਵੀ ਤੀਜੀ ਪਾਰਟੀ ਦੇ ਨਿੱਜੀ ਪਛਾਣ ਦਸਤਾਵੇਜ ਵਿੱਚ (ਉਦਾਹਰਣ ਨੈਸ਼ਨਲ ਇੰਸ਼ੋਰੈਂਸ ਨੰਬਰ, ਪਾਸਪੋਰਟ ਨੰਬਰ) ਪਤਿਆਂ, ਫੋਨ ਨੰਬਰਾਂ, ਈਮੇਲ ਪਤਿਆਂ, ਨਿੱਜੀ ਨੰਬਰਾਂ ਅਤੇ ਵਿਸ਼ੇਸ਼ਤਾ ਜਾਂ ਕ੍ਰੈਡਿਟ ਕਾਰਡ ਨੰਬਰ; ਕੋਈ ਵੀ ਅਜਿਹੀ ਸਮੱਗਰੀ ਜੋ ਕਿਸੇ ਕਾਪੀਰਾਈਟ, ਵਪਾਰਕ ਚਿੰਨ੍ਹ ਜਾਂ ਹੋਰ ਬੌਧਿਕ ਸੰਪਤੀ ਜਾਂ ਕਿਸੇ ਹੋਰ ਵਿਅਕਤੀ ਦੇ ਨਿੱਜੀ ਅਧਿਕਾਰਾਂ ਵਿੱਚ ਦਖਲਅੰਦਾਜੀ ਕਰਦੀ ਹੈ ਜਾਂ ਉਸਦੀ ਉਲੰਘਣਾ ਕਰਦੀ ਹੈ ਜਾਂ ਕਰ ਸਕਦੀ ਹੈ;ਕੋਈ ਵੀ ਅਜਿਹੀ ਸਮੱਗਰੀ ਜੋ ਕਿਸੇ ਇਨਸਾਨ ਦੀ ਬਦਨਾਮੀ ਕਰ ਸਕਦੀ ਹੈ, ਗੰਦੀ, ਅਪਮਾਨਜਨਕ, ਅਸ਼ਲੀਲ, ਨਫਰਤ ਭਰੀ ਹੈ ਜਾਂ ਭੜਕਾਉ ਹੈ, ਕੋਈ ਵੀ ਸਮੱਗਰੀ ਜੋ ਅਪਰਾਧਕ ਗਤੀਵਿਧੀਆਂ, ਖਤਰਨਾਕ ਗਤੀਵਿਧੀਆਂ ਜਾਂ ਸਵੈ-ਨੁਕਸਾਨ ਲਈ ਉਤਸ਼ਾਹਤ ਕਰਦੀ ਜਾਂ ਨਿਰਦੇਸ਼ ਦਿੰਦੀ ਹੈ; ਕੋਈ ਵੀ ਸਮੱਗਰੀ ਜਿਸ ਨੂੰ ਜਾਣਬੁੱਝ ਕੇ ਲੋਕਾਂ ਨੂੰ ਭੜਕਾਉਣ ਜਾਂ ਉਨ੍ਹਾਂ ਦਾ ਵਿਰੋਧ ਕਰਨ ਲਈ ਤਿਆਰ ਕੀਤਾ ਗਿਆ ਹੈ, ਖਾਸ ਤੌਰ ਤੇ ਟ੍ਰੋਲਿੰਗ ਕਰਨ ਅਤੇ ਧਮਕਾਉਣ ਲਈ, ਜਾਂ ਲੋਕਾਂ ਨੂੰ ਪਰੇਸ਼ਾਨ ਕਰਨ, ਨੁਕਸਾਨ ਪਹੁੰਚਾਉਣ, ਚੋਟ ਪਹੁੰਚਾਉਣ, ਡਰਾਉਣ, ਪਰੇਸ਼ਾਨ ਕਰਨ, ਸ਼ਰਮਿੰਦਾ ਕਰਨ ਜਾਂ ਅਸ਼ਾਂਤ ਕਰਨ ਦਾ ਇਰਾਦਾ ਰੱਖਦੀ ਹੈ; ਕੋਈ ਵੀ ਸਮੱਗਰੀ ਜੋ ਅਜਿਹੀ ਸਮੱਗਰੀ ਹੈ ਜਿਸ ਵਿੱਚ ਸਰੀਰਕ ਹਿੰਸਾ ਦੀਆਂ ਧਮਕੀਆਂ ਸਮੇਤ ਕਿਸੇ ਵੀ ਕਿਸਮ ਦੀ ਧਮਕੀ ਸ਼ਾਮਲ ਹੈ; ਕੋਈ ਵੀ ਸਮੱਗਰੀ ਜੋ ਕਿਸੇ ਦੀ ਨਸਲ, ਧਰਮ, ਉਮਰ, ਲਿੰਗ, ਅਪੰਗਤਾ ਜਾਂ ਲਿੰਗ ਦੇ ਆਧਾਰ ਤੇ ਭੇਦਭਾਵ ਸਮੇਤ ਨਸਲੀ ਜਾਂ ਭੇਦਭਾਵ ਵਾਲੀ ਹੈ;
  • ਕੋਈ ਜਵਾਬ, ਪ੍ਰਤੀਕਿਰਿਆਵਾਂ, ਟਿੱਪਣੀਆਂ, ਰਾਏ, ਵਿਸ਼ਲੇਸ਼ਣ ਜਾਂ ਸਿਫਾਰਸ਼ਾਂ ਜਿਨ੍ਹਾਂ ਨੂੰ ਮੁਹੱਈਆ ਕਰਨ ਤੁਸੀਂ ਉਚਿਤ ਰੂਪ ਵਿੱਚ ਲਾਈਸੰਸਸ਼ੁਦਾ ਨਹੀਂ ਹੋ ਜਾਂ ਪ੍ਰਦਾਨ ਕਰਨ ਦੇ ਯੋਗ ਨਹੀਂ ਹੋ; ਜਾਂ
  • ਸਮੱਗਰੀ ਜੋ ਬਾਈਟੀਡਾਂਸ ਦੇ ਇੱਕਮਾਤਰ ਨਿਰਣੈ ਵਿੱਚ, ਇਤਰਾਜ਼ਯੋਗ ਹੈ ਜਾਂ ਜੋ ਕਿਸੇ ਹੋਰ ਵਿਅਕਤੀ ਨੂੰ ਸੇਵਾਵਾਂ ਦੀ ਵਰਤੋਂ ਕਰਨ ਤੋਂ ਸੀਮਿਤ ਕਰਦੀ ਹੈ ਜਾਂ ਰੋਕਦੀ ਹੈ, ਜਾਂ ਜੋ ਬਾਈਟੀਡਾਂਸ, ਸੇਵਾਵਾਂ ਜਾਂ ਇਸ ਦੇ ਉਪਯੋਗਕਰਤਾਵਾਂ ਅੱਗੇ ਕਿਸੇ ਵੀ ਕਿਸਮ ਦੇ ਨੁਕਸਾਨ ਜਾਂ ਦੇਣਦਾਰੀ ਨੂੰ ਪੇਸ਼ ਕਰ ਸਕਦੀ ਹੈ।

ਉਪਰੋਕਤ ਤੋਂ ਇਲਾਵਾ, ਸੇਵਾਵਾਂ ਦੀ ਤੁਹਾਡੀ ਪਹੁੰਚ ਅਤੇ ਵਰਤੋਂ, ਹਰ ਸਮੇਂ, ਸਾਡੀ ਕਮਿਊਨਿਟੀ ਨੀਤੀ ਦੇ ਅਨੁਕੂਲ ਹੋਣੀ ਚਾਹੀਦੀ ਹੈ।

ਅਸੀਂ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ, ਕਿਸੇ ਵੀ ਕਾਰਨ ਜਾਂ ਬਿਨਾਂ ਕਿਸੇ ਕਾਰਨ ਦੇ ਆਪਣੇ ਵਿਵੇਕ ਨਾਲ ਸਮੱਗਰੀ ਤੇ ਪਹੁੰਚ ਨੂੰ ਹਟਾ ਜਾਂ ਅਯੋਗ ਕਰ ਸਕਦੇ ਹਾਂ। ਕੁਝ ਕਾਰਨ ਜਿਸ ਲਈ ਅਸੀਂ ਸਮੱਗਰੀ ਤੇ ਪਹੁੰਚ ਨੂੰ ਹਟਾ ਜਾਂ ਅਯੋਗ ਕਰ ਸਕਦੇ ਹਾਂ, ਉਨ੍ਹਾਂ ਵਿੱਚ ਸਮੱਗਰੀ ਨੂੰ ਸਾਡੀ ਕਮਿਊਨਿਟੀ ਦੀਆਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਵਿੱਚ ਇਤਰਾਜ਼ਯੋਗ ਪਾਉਣਾ, ਜਾਂ ਉਵੇਂ ਵੀ ਸਾਡੀ ਸੇਵਾਵਾਂ ਜਾਂ ਉਪਯੋਗਕਰਤਾਵਾਂ ਲਈ ਨੁਕਸਾਨਦੇਹ ਪਾਉਣਾ ਹੈ। ਸਾਡੀਆਂ ਸਵੈਚਾਲਿਤ ਪ੍ਰਣਾਲੀਆਂ ਤੁਹਾਨੂੰ ਵਿਅਕਤੀਗਤ ਤੌਰ ਤੇ ਸਬੰਧਿਤ ਉਤਪਾਦ ਵਿਸ਼ੇਸ਼ਤਾਵਾਂ ਜਿਵੇਂ ਕਸਟਮਾਈਜ਼ਡ ਖੋਜ ਨਤੀਜੇ, ਬਣਾਏ ਗਏ ਵਿਗਿਆਪਨ ਅਤੇ ਸਪਾਮ ਅਤੇ ਮਾਲਵੇਅਰ ਖੋਜ ਨੂੰ ਪ੍ਰਦਾਨ ਕਰਨ ਲਈ ਤੁਹਾਡੀ ਸਮੱਗਰੀ (ਈਮੇਲਾਂ ਸਮੇਤ) ਦਾ ਵਿਸ਼ਲੇਸ਼ਣ ਕਰਦੀਆਂ ਹਨ। ਇਹ ਵਿਸ਼ਲੇਸ਼ਣ ਉਦੋਂ ਹੁੰਦਾ ਹੈ ਜਦੋਂ ਸਮੱਗਰੀ ਭੇਜੀ ਜਾਂਦੀ ਹੈ, ਪ੍ਰਾਪਤ ਕੀਤੀ ਜਾਂਦੀ ਹੈ, ਅਤੇ ਜਦੋਂ ਇਹ ਸਟੋਰ ਹੁੰਦੀ ਹੈ।

6. ਬੌਧਿਕ ਸੰਪਤੀ ਅਧਿਕਾਰ

ਅਸੀਂ ਬੌਧਿਕ ਸੰਪਤੀ ਅਧਿਕਾਰਾਂ ਦਾ ਆਦਰ ਕਰਦੇ ਹਾਂ ਅਤੇ ਤੁਹਾਨੂੰ ਵੀ ਅਜਿਹਾ ਕਰਨ ਲਈ ਕਹਿੰਦੇ ਹਾਂ। ਸੇਵਾਵਾਂ ਤੇ ਤੁਹਾਡੀ ਪਹੁੰਚ ਅਤੇ ਇਸਦੀ ਵਰਤੋਂ ਦੀ ਇੱਕ ਸ਼ਰਤ ਦੇ ਤੌਰ ਤੇ, ਤੁਸੀਂ ਕਿਸੇ ਵੀ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਲਈ ਸੇਵਾਵਾਂ ਦੀ ਵਰਤੋਂ ਨਾ ਕਰਨ ਲਈ ਸਹਿਮਤ ਹੋ। ਅਸੀਂ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਆਪਣੇ ਵਿਵੇਕ ਨਾਲ ਕਿਸੇ ਵੀ ਉਪਭੋਕਤਾ ਦੇ ਖਾਤੇ ਦੀ ਪਹੁੰਚ ਨੂੰ ਰੋਕਣ (ਬਲਾਕ ਕਰਨ) ਅਤੇ/ਜਾਂ ਖਾਤੇ ਨੂੰ ਖਤਮ ਕਰਨ ਦਾ ਅਧਿਕਾਰ ਰਾਖਵਾਂ ਰਖਦੇ ਹਾਂ ਜੋ ਉਲੰਘਣਾ ਕਰਦਾ ਹੈ ਜਾਂ ਜਿਸ ਤੇ ਕਿਸੇ ਕਾਪੀਰਾਈਟਸ ਜਾਂ ਹੋਰ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਹੁੰਦਾ ਹੈ।

ਇਸ ਤੋਂ ਇਲਾਵਾ ਪਲੇਟਫਾਰਮ ਅਤੇ ਸੇਵਾਵਾਂ ਵਿੱਚ ਸਾਰੇ ਕਾਨੂੰਨੀ ਹੱਕ, ਸਿਰਲੇਖ, ਦਿਲਚਸਪੀਆਂ ਅਤੇ ਬੌਧਿਕ ਸੰਪਤੀ, (ਭਾਵੇਂ ਇਹ ਅਧਿਕਾਰ ਰਜਿਸਟਰਡ ਹਨ ਜਾਂ ਨਹੀਂ, ਅਤੇ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਇਹ ਅਧਿਕਾਰ ਮੌਜੂਦ ਹੋ ਸਕਦੇ ਹਨ), ਇਕਮਾਤਰ ਬਾਈਟੀਡਾਂਸ ਨਾਲ ਸਬੰਧਿਤ ਹਨ, ਅਤੇ ਇਹਨਾਂ ਸ਼ਰਤਾਂ ਵਿੱਚ ਕੁਝ ਵੀ ਤੁਹਾਨੂੰ ਸਾਡੇ ਪ੍ਰਤੱਖ ਅਤੇ ਪੂਰਵ ਲਿਖਤੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਤਰੀਕੇ ਨਾਲ ਬਾਈਟੀਡਾਂਸ ਦੇ ਵਪਾਰਕ ਨਾਮ, ਵਪਾਰਕ ਚਿੰਨ੍ਹ, ਸੇਵਾ ਚਿੰਨ੍ਹ, ਲੋਗੋਜ਼, ਡੋਮੇਨ ਦੇ ਨਾਮ ਅਤੇ ਹੋਰ ਵਿਲੱਖਣ ਬ੍ਰਾਂਡ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਦਾ ਹੱਕ ਨਹੀਂ ਦਿੰਦੀਆਂ ਹਨ।

7.ਸਮੱਗਰੀ

ਏ. ਬਾਈਟੀਡਾਂਸ

ਤੁਹਾਡੇ ਅਤੇ ਬਾਈਟੀਡਾਂਸ ਵਿੱਚ, ਸੇਵਾਵਾਂ ਦੀ ਸਾਰੀ ਸਮੱਗਰੀ, ਸਾਫ਼ਟਵੇਅਰ, ਇਮੇਜ, ਟੈਕਸਟ, ਗਰਾਫਿਕਸ, ਇਲਸਟ੍ਰੇਸ਼ਨ, ਲੋਗੋਜ਼, ਪੇਟੈਂਟਸ, ਵਪਾਰਕ ਚਿੰਨ੍ਹ, ਸੇਵਾ ਦੇ ਚਿੰਨ੍ਹ, ਕਾਪੀਰਾਈਟਸ, ਫੋਟੋਆਂ, "ਦੇਖੋ ਅਤੇ ਮਹਿਸੂਸ ਕਰੇ" ਤੇ ਆਡੀਓ, ਵੀਡਿਓ, ਸੰਗੀਤ, ਅਤੇ ਉਸ ਨਾਲ ਸਬੰਧਿਤ ਸਾਰੇ ਬੌਧਿਕ ਸੰਪਤੀ ਅਧਿਕਾਰ ("ਬਾਏਟੀਡਾੰਸ ਕੰਟੈਂਟ"), ਜਾਂ ਤਾਂ ਬਾਈਟੀਡਾਂਸ ਦੀ ਮਲਕੀਅਤ ਦੇ ਹਨ ਜਾਂ ਲਾਈਸੰਸਡ ਹਨ, ਇਹ ਸਮਝਿਆ ਜਾ ਰਿਹਾ ਹੈ ਕਿ ਤੁਸੀਂ ਜਾਂ ਤੁਹਾਡੇ ਲਾਈਸੰਸਦਾਰ ਸੇਵਾਵਾਂ ਦੇ ਰਾਹੀਂ ਤੁਹਾਡੇ ਦੁਆਰਾ ਅੱਪਲੋਡ ਜਾਂ ਪ੍ਰਸਾਰਤ ਕਿਸੇ ਵੀ ਉਪਯੋਗਕਰਤਾ ਸਮੱਗਰੀ (ਜਿਵੇਂ ਹੇਠਾਂ ਪਰਿਭਾਸ਼ਿਤ ਹੈ) ਦੇ ਮਾਲਕ ਹੋਣਗੇ। ਇਨ੍ਹਾਂ ਸ਼ਰਤਾਂ ਦੁਆਰਾ ਸਪੱਸ਼ਟ ਤੌਰ ਤੇ ਨਾਮਨਜ਼ੂਰ ਕਿਸੇ ਵੀ ਉਦੇਸ਼ਾਂ ਲਈ ਸੇਵਾਵਾਂ ਤੇ ਬਾਈਟੀਡਾਂਸ ਸਮੱਗਰੀ ਜਾਂ ਸਮੱਗਰੀਆਂ ਦੀ ਵਰਤੋਂ ਦੀ ਸਖਤੀ ਨਾਲ ਮਨਾਹੀ ਕੀਤੀ ਜਾਂਦੀ ਹੈ। ਅਜਿਹੀ ਸਮੱਗਰੀ ਨੂੰ ਸਾਡੇ ਜਾਂ, ਜਿੱਥੇ ਲਾਗੂ ਹੋਵੇ, ਸਾਡੇ ਲਾਈਸੰਸਰ ਦੀ ਪਹਿਲਾਂ ਤੋਂ ਲਿਖਤ ਇਜਾਜ਼ਤ ਤੋਂ ਬਿਨਾਂ ਕਿਸੇ ਵੀ ਮਕਸਦ ਲਈ ਡਾਊਨਲੋਡ, ਕਾਪੀ, ਮੁੜ-ਉਤਪਾਦਤ, ਵੰਡਿਆ, ਪ੍ਰਸਾਰਿਤ, ਬ੍ਰਾਡਕਾਸਟ, ਪ੍ਰਦਰਸ਼ਿਤ, ਵੇਚਿਆ, ਲਾਈਸੰਸਡ ਕੀਤਾ ਜਾਂ ਉਵੇਂ ਵੀ ਸ਼ੋਸ਼ਿਤ ਨਹੀਂ ਕੀਤਾ ਜਾ ਸਕਦਾ। ਅਸੀਂ ਅਤੇ ਸਾਡੇ ਲਾਈਸੰਸਰ ਸਾਰੇ ਅਧਿਕਾਰਾਂ ਨੂੰ ਰਾਖਵੇਂ ਰੱਖਦੇ ਹਨ ਜੋ ਸਪੱਸ਼ਟ ਤੌਰ ਤੇ ਉਨ੍ਹਾਂ ਦੀ ਸਮੱਗਰੀ ਵਿੱਚ ਨਹੀਂ ਦਿੱਤੇ ਗਏ ਹਨ।

ਤੁਸੀਂ ਇਸ ਗੱਲ ਨੂੰ ਸਵੀਕਾਰਦੇ ਅਤੇ ਸਹਿਮਤ ਹੁੰਦੇ ਹੋ ਕਿ ਅਸੀਂ ਤੁਹਾਡੇ ਦੁਆਰਾ ਸਾਡੀ ਸੇਵਾਵਾਂ ਦੀ ਵਰਤੋਂ ਤੋਂ ਆਮਦਨ ਪੈਦਾ ਕਰ ਸਕਦੇ ਹਾਂ, ਸਦਭਾਵਨਾ ਵਧਾ ਸਕਦੇ ਹਾਂ ਜਾਂ ਕਿਸੇ ਹੋਰ ਤਰੀਕੇ ਨਾਲ ਮੁੱਲ ਵਧਾ ਸਕਦੇ ਹਾਂ, ਜਿਵੇਂ ਕਿ ਉਦਾਹਰਣ ਦੇ ਤੌਰ ਤੇ ਇਨ੍ਹਾਂ ਸਮੇਤ ਪਰ ਇਨ੍ਹਾਂ ਤੱਕ ਸੀਮਿਤ ਨਹੀਂ, ਵਿਗਿਆਪਨ, ਸਪਾਂਸਰਸ਼ਿਪ, ਪ੍ਰੋਮੋਸ਼ਨਜ਼, ਯੂਸੇਜ ਡੇਟਾ ਅਤੇ ਤੋਹਫ਼ੇ (ਹੇਠਾਂ ਪਰਿਭਾਸ਼ਤ), ਅਤੇ ਸਾਡੇ ਵੱਲੋਂ ਸ਼ਰਤਾਂ ਵਿੱਚ ਵਿਸ਼ੇਸ਼ ਤੌਰ ਤੇ ਜਾਂ ਕਿਸੇ ਹੋਰ ਇਕਰਾਰਨਾਮੇ ਵਿੱਚ, ਜਿਸ ਵਿੱਚ ਤੁਸੀਂ ਸਾਡੇ ਨਾਲ ਦਾਖਲ ਹੋਣ ਜਾ ਰਹੇ ਹੋ, ਸਾਡੇ ਵੱਲੋਂ ਇਨ੍ਹਾਂ ਸ਼ਰਤਾਂ ਵਿੱਚ ਜਾਂ ਦੂਜੇ ਇਕਰਾਰਨਾਮੇ ਵਿੱਚ ਵਿਸ਼ੇਸ਼ ਤੌਰ ਤੇ ਇਜਾਜ਼ਤ ਦਿੱਤੇ ਜਾਣ ਤੋਂ ਇਲਾਵਾ, ਤੁਹਾਡੇ ਕੋਲ ਅਜਿਹੇ ਕਿਸੇ ਵੀ ਆਮਦਨ, ਸਦਭਾਵਨਾ ਜਾਂ ਕਿਸੇ ਵੀ ਮੁੱਲ ਵਿੱਚ ਕਿਸੇ ਵੀ ਹਿੱਸੇ ਦਾ ਕੋਈ ਹੱਕ ਨਹੀਂ ਹੋਵੇਗਾ। ਤੁਸੀਂ ਅੱਗੇ ਸਵੀਕਾਰ ਕਰਦੇ ਹੋ ਕਿ, ਸਾਡੇ ਦੁਆਰਾ ਇਨ੍ਹਾਂ ਸ਼ਰਤਾਂ ਵਿੱਚ ਜਾਂ ਦੂਜੇ ਇਕਰਾਰਨਾਮੇ ਵਿੱਚ ਵਿਸ਼ੇਸ਼ ਤੌਰ ਤੇ ਇਜਾਜ਼ਤ ਦਿੱਤੇ ਜਾਣ ਤੋਂ ਇਲਾਵਾ, ਜਿਸ ਵਿੱਚ ਤੁਸੀਂ ਸਾਡੇ ਨਾਲ ਦਾਖਲ ਹੋਏ ਹੋ, ਤੁਹਾਡਾ (i) ਤੁਹਾਡੇ ਦੁਆਰਾ ਬਣਾਈ ਗਈ ਕਿਸੇ ਵੀ ਉਪਯੋਗਕਰਤਾ ਸਮੱਗਰੀ ਸਮੇਤ ਕਿਸੇ ਵੀ ਉਪਯੋਗਕਰਤਾ ਸਮੱਗਰੀ (ਹੇਠਾਂ ਪਰਿਭਾਸ਼ਿਤ) ਜਾਂ ਤੁਹਾਨੂੰ ਜਾਂ ਸੇਵਾਵਾਂ ਰਾਹੀਂ ਤੁਹਾਨੂੰ ਉਪਲੱਬਧ ਸੰਗੀਤਾਂ, ਆਵਾਜ਼ ਰਿਕਾਰਡਿੰਗ ਜਾਂ ਆਡੀਓ ਵਿਜ਼ੂਅਲ ਕਲਿਪਾਂ ਦੀ ਤੁਹਾਡੀ ਵਰਤੋਂ ਤੋਂ ਕਿਸੇ ਵੀ ਆਮਦਨੀ ਜਾਂ ਹੋਰ ਲਾਭ ਪ੍ਰਾਪਤ ਕਰਨ ਦਾ ਕੋਈ ਵੀ ਹੱਕ ਨਹੀਂ ਹੈ, ਅਤੇ (ii) ਸੇਵਾਵਾਂ ਜਾਂ ਤੀਜੀ ਪਾਰਟੀ ਦੇ ਵਿੱਚ ਕਿਸੇ ਉਪਯੋਗਕਰਤਾ ਸਮੱਗਰੀ ਤੋਂ ਵਿੱਤੀ ਜਾਂ ਲਾਭ ਪ੍ਰਾਪਤ ਕਰਨ ਦੇ ਕਿਸੇ ਵੀ ਅਧਿਕਾਰ ਦੀ ਵਰਤੋਂ ਕਰਨ ਤੋਂ ਵਰਜਿਤ ਹੋ (ਉਦਾਹਰਣ ਲਈ, ਤੁਸੀਂ ਉਸ ਉਪਯੋਗਕਰਤਾ ਸਮੱਗਰੀ ਦਾ ਦਾਅਵਾ ਨਹੀਂ ਕਰ ਸਕਦੇ ਜੋ ਕਿਸੇ ਸੋਸ਼ਲ ਮੀਡਿਆ ਪਲੇਟਫਾਰਮ ਜਿਵੇਂ ਕਿ ਯੂਟਯੂਬ ਤੇ ਵਿੱਤੀ ਲਾਭ ਲਈ ਅਪਲੋਡ ਕੀਤੀ ਗਈ ਹੈ)।

ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਦੇ ਅਧੀਨ, ਤੁਹਾਨੂੰ ਇਸ ਰਾਹੀਂ ਕਿਸੇ ਆਗਿਆ ਦਿੱਤੇ ਉਪਕਰਣ ਤੇ ਪਲੇਟਫਾਰਮ ਨੂੰ ਡਾਊਨਲੋਡ ਕਰਨ ਸਮੇਤ, ਸੇਵਾਵਾਂ ਤੱਕ ਪਹੁੰਚ ਬਣਾਉਣ ਅਤੇ ਵਰਤਣ ਲਈ ਅਤੇ ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਅਤੇ ਪੂਰੀ ਤਰ੍ਹਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਸਮੇਤ ਤੁਹਾਡੇ ਵਿਅਕਤੀਗਤ, ਗ਼ੈਰ-ਵਪਾਰਕ ਵਰਤੋਂ ਲਈ ਬਾਈਟੀਡਾਂਸ ਸਮੱਗਰੀ ਤੱਕ ਪਹੁੰਚ ਬਣਾਉਣ ਅਤੇ ਵਰਤਣ ਲਈ ਗੈਰ-ਵਿਸ਼ੇਸ਼, ਸੀਮਿਤ, ਗੈਰ-ਤਬਾਦਲਾਯੋਗ, ਗੈਰ-ਸਬਲਾਈਸੰਸ ਯੋਗ, ਖੰਡਨ ਯੋਗ, ਵਿਸ਼ਵ-ਵਿਆਪੀ ਲਾਈਸੰਸ ਪ੍ਰਦਾਨ ਕੀਤਾ ਜਾ ਰਹੀ ਹੈ। ਬਾਈਟੀਡਾਂਸ ਸਾਰੇ ਅਧਿਕਾਰਾਂ ਨੂੰ ਰਾਖਵਾਂ ਪ੍ਰਦਾਨ ਕਰਦਾ ਹੈ ਜੋ ਸੇਵਾਵਾਂ ਅਤੇ ਬਾਈਟੀਡਾਂਸ ਸਬੰਧੀ ਸਮੱਗਰੀ ਵਿੱਚ ਸਪੱਸ਼ਟ ਤੌਰ ਤੇ ਪ੍ਰਦਾਨ ਨਹੀਂ ਕੀਤੇ ਗਏ ਹਨ। ਤੁਸੀਂ ਸਵੀਕਾਰ ਕਰਦੇ ਹੋ ਅਤੇ ਸਹਿਮਤ ਹੁੰਦੇ ਹੋ ਕਿ ਬਾਈਟੀਡਾਂਸ ਕਿਸੇ ਵੀ ਕਾਰਨ ਜਾਂ ਬਿਨਾਂ ਕਿਸੇ ਕਾਰਨ ਦੇ ਕਿਸੇ ਵੀ ਸਮੇਂ ਇਸ ਲਾਈਸੰਸ ਨੂੰ ਖਤਮ ਕਰ ਸਕਦੀ ਹੈ।

ਸਾਊਂਡ ਰਿਕਾਰਡਿੰਗ ਅਤੇ ਸੰਗੀਤ ਦੇ ਕੰਮ ਦੇ ਸਬੰਧ ਵਿੱਚ ਕਿਸੇ ਵੀ ਅਧਿਕਾਰ ਦਾ ਲਾਈਸੰਸ ਨਹੀਂ ਦਿੱਤਾ ਗਿਆ ਹੈ ਜੋ ਉਸ ਵਿੱਚ ਜੁੜੇ ਹੋਏ ਹਨ, ਜੋ ਸੇਵਾ ਤੋਂ ਜਾਂ ਉਸ ਰਾਹੀਂ ਉਪਲੱਬਧ ਕੀਤੇ ਜਾਂਦੇ ਹਨ।

ਤੁਸੀਂ ਮੰਨਦੇ ਅਤੇ ਸਹਿਮਤ ਹੁੰਦੇ ਹੋ ਕਿ ਜਦੋਂ ਤੁਸੀਂ ਸੇਵਾਵਾਂ ਤੇ ਦੂਜਿਆਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੀ ਸਮੱਗਰੀ ਨੂੰ ਦੇਖਦੇ ਹੋ, ਤਾਂ ਤੁਸੀਂ ਅਜਿਹਾ ਆਪਣੇ ਖੁਦ ਦੇ ਜੋਖਮ ਤੇ ਕਰ ਰਹੇ ਹੋ। ਸਾਡੀਆਂ ਸੇਵਾਵਾਂ ਤੇ ਸਮੱਗਰੀ ਸਿਰਫ ਆਮ ਜਾਣਕਾਰੀ ਲਈ ਹੀ ਪ੍ਰਦਾਨ ਕੀਤੀ ਗਈ ਹੈ। ਇਹ ਉਸ ਸਲਾਹ ਨੂੰ ਦੇਣ ਲਈ ਨਹੀਂ ਹੈ ਜਿਸ ਤੇ ਤੁਹਾਨੂੰ ਭਰੋਸਾ ਕਰਨਾ ਚਾਹੀਦਾ ਹੈ। ਤੁਹਾਨੂੰ ਸਾਡੀਆਂ ਸੇਵਾਵਾਂ ਦੀ ਸਮੱਗਰੀ ਦੇ ਆਧਾਰ ਤੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ, ਜਾਂ ਉਸ ਤੋਂ ਦੂਰ ਰਹਿਣ ਤੋਂ ਪਹਿਲਾਂ ਪੇਸ਼ੇਵਰ ਜਾਂ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।

ਅਸੀਂ ਕੋਈ ਨੁਮਾਇੰਦਗੀਆਂ, ਵਾਰੰਟੀਆਂ ਜਾਂ ਗਾਰੰਟੀਆਂ ਨਹੀਂ ਕਰਦੇ, ਭਾਵੇਂ ਇਹ ਪ੍ਰਤੱਖ ਜਾਂ ਅਪ੍ਰਤੱਖ ਹੋਵੇ, ਕਿ ਕੋਈ ਵੀ ਬਾਈਟੀਡਾਂਸ ਸਮੱਗਰੀ (ਉਪਯੋਗਕਰਤਾ ਸਮੱਗਰੀ ਸਮੇਤ) ਸਹੀ, ਸੰਪੂਰਨ ਜਾਂ ਨਵਪੂਰਤ ਹੈ। ਜਿੱਥੇ ਸਾਡੀਆਂ ਸੇਵਾਵਾਂ ਵਿੱਚ ਤੀਜੀ ਪਾਰਟੀਆਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਹੋਰ ਸਾਈਟਾਂ ਅਤੇ ਸਰੋਤਾਂ ਦੇ ਲਿੰਕ ਹੁੰਦੇ ਹਨ, ਇਹ ਲਿੰਕ ਕੇਵਲ ਤੁਹਾਡੀ ਜਾਣਕਾਰੀ ਲਈ ਪ੍ਰਦਾਨ ਕੀਤੇ ਜਾਂਦੇ ਹਨ। ਸਾਡਾ ਇਹਨਾਂ ਸਾਈਟਾਂ ਜਾਂ ਸਰੋਤਾਂ ਦੀ ਸਮੱਗਰੀ ਤੇ ਕੋਈ ਨਿਯੰਤਰਣ ਨਹੀਂ ਹੈ। ਅਜਿਹੀਆਂ ਲਿੰਕਾਂ ਨੂੰ ਉਹਨਾਂ ਲਿੰਕ ਕੀਤੀਆਂ ਵੈਬਸਾਈਟਾਂ ਜਾਂ ਜਾਣਕਾਰੀ ਲਈ ਸਾਡੀ ਮਨਜ਼ੂਰੀ ਦੇ ਤੌਰ ਤੇ ਨਹੀਂ ਸਮਝਿਆ ਜਾਣਾ ਚਾਹੀਦਾ ਜੋ ਤੁਸੀਂ ਉਨ੍ਹਾਂ ਤੋਂ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸਵੀਕਾਰ ਕਰਦੇ ਹੋ ਕਿ ਸੇਵਾਵਾਂ ਤੇ ਤੁਹਾਡੇ ਜਾਂ ਹੋਰ ਉਪਯੋਗਕਰਤਾਵਾਂ ਦੁਆਰਾ ਪੋਸਟ ਕੀਤੀ ਗਈ ਸਮੱਗਰੀ (ਉਪਯੋਗਕਰਤਾ ਸਮੱਗਰੀ ਸਮੇਤ) ਦੀ ਪ੍ਰੀ-ਸਕ੍ਰੀਨ, ਨਿਗਰਾਨੀ, ਸਮੀਖਿਆ ਜਾਂ ਸੰਪਾਦਿਤ ਕਰਨ ਦੀ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ।

ਬੀ. ਉਪਯੋਗਕਰਤਾ ਦੁਆਰਾ-ਤਿਆਰ ਕੀਤੀ ਗਈ ਸਮੱਗਰੀ

ਸੇਵਾਵਾਂ ਦੇ ਉਪਯੋਗਕਰਤਾਵਾਂ ਨੂੰ ਸੇਵਾਵਾਂ ਦੇ ਰਾਹੀਂ ਅਪਲੋਡ, ਪੋਸਟ ਜਾਂ ਪ੍ਰਸਾਰਿਤ (ਜਿਵੇਂ ਕਿ ਇੱਕ ਸਟ੍ਰੀਮ ਰਾਹੀਂ) ਜਾਂ ਉਵੇਂ ਸਮੱਗਰੀ ਨੂੰ ਉਪਲੱਬਧ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਿਸ ਵਿੱਚ ਬਿਨਾਂ ਕਿਸੇ ਸੀਮਾ ਦੇ ਸ਼ਾਮਲ ਹਨ, ਕੋਈ ਵੀ ਟੈਕਸਟ, ਫੋਟੋਗ੍ਰਾਫ, ਉਪਯੋਗਕਰਤਾ ਵੀਡਿਓਜ਼, ਸਾਊਂਡ ਰਿਕਾਰਡਿੰਗਾਂ ਅਤੇ ਉਸ ਵਿੱਚ ਜੁੜੇ ਸੰਗੀਤ ਕਾਰਜ਼, ਤੁਹਾਡੇ ਨਿੱਜੀ ਸੰਗੀਤ ਲਾਇਬਰੇਰੀ ਅਤੇ ਸਥਾਨਕ ਸਟੋਰ ਕੀਤੀਆਂ ਆਵਾਜਾਂ ਦੀ ਰਿਕਾਰਡਿੰਗ ਨੂੰ ਸ਼ਾਮਲ ਕਰਨ ਵਾਲੀਆਂ ਵੀਡਿਓਜ਼ ਅਤੇ ਅੰਬੀਐਂਟ ਨੋਇਜ਼ ("ਉਪਯੋਗਕਰਤਾ ਸਮੱਗਰੀ") ਵੀ ਸ਼ਾਮਲ ਹਨ। ਦੂਜੀਆਂ ਉਪਯੋਗਕਰਤਾਵਾਂ ਨਾਲ ਸਹਿਯੋਗੀ ਉਪਯੋਗਕਰਤਾ ਸਮੱਗਰੀ ਸਮੇਤ ਵਧੀਕ ਉਪਯੋਗਕਰਤਾਵਾਂ ਦੁਆਰਾ ਸੇਵਾਵਾ ਦੇ ਉਪਭੋਕਤਾ ਹੋਰ ਉਪਯੋਗਕਰਤਾਵਾਂ ਦੁਆਰਾ ਬਣਾਏ ਗਏ ਉਪਯੋਗਕਰਤਾ ਸਮੱਗਰੀ ਦੇ ਸਾਰੇ ਜਾਂ ਕਿਸੇ ਵੀ ਨਵੇਂ ਹਿੱਸੇ ਨੂੰ ਕੱਢ ਸਕਦੇ ਹਨ, ਜੋ ਕਿ ਇੱਕ ਤੋਂ ਵੱਧ ਉਪਯੋਗਕਰਤਾਵਾਂ ਦੁਆਰਾ ਤਿਆਰ ਕੀਤੀ ਗਈ ਉਪਯੋਗਕਰਤਾ ਸਮੱਗਰੀ ਨੂੰ ਇੱਕਠਾ ਕਰਦਾ ਅਤੇ ਫੈਲਾਉਂਦਾ ਹੈ। ਸੇਵਾਵਾਂ ਦੇ ਉਪਯੋਗਕਰਕਾ ਸੰਗੀਤ, ਗਰਾਫਿਕਸ, ਸਟਿੱਕਰਜ਼, ਵਰਚੁਅਲ ਆਈਟਮਾਂ (ਜਿਵੇਂ "ਪੂਰਕ ਸ਼ਰਤਾਂ - ਆਈਟਮ ਨੀਤੀ" ਵਿੱਚ ਪਰਿਭਾਸ਼ਿਤ ਅਤੇ ਅੱਗੇ ਵਿਖਿਆਨ ਕੀਤੀ ਗਈ ਹੈ) ਅਤੇ ਬਾਈਟੀਡਾਂਸ ("ਬਾਈਟੀਡਾਂਸ ਐਲੀਮੈਂਟਸ") ਦੁਆਰਾ ਪ੍ਰਦਾਨ ਕੀਤੇ ਗਏ ਹੋਰ ਤੱਤਾਂ ਨੂੰ ਇਸ ਉਪਯੋਗਕਰਤਾ ਸਮੱਗਰੀ ਤੇ ਸੇਵਾ ਰਾਹੀਂ ਪ੍ਰਸਾਰਿਤ ਕਰ ਸਕਦੇ ਹਨ। ਉਪਯੋਗਕਰਤਾ ਵਿੱਚ ਜਾਣਕਾਰੀ ਅਤੇ ਸਮੱਗਰੀ, ਉਪਯੋਗਕਰਤਾ ਸਮੱਗਰੀ ਸਮੇਤ, ਜਿਸ ਵਿੱਚ ਬਾਈਟੀਡਾਂਸ ਤੱਤ ਸ਼ਾਮਲ ਹਨ, ਨੂੰ ਸਾਡੇ ਦੁਆਰਾ ਤਸਦੀਕ ਜਾਂ ਪ੍ਰਵਾਨਿਤ ਨਹੀਂ ਕੀਤਾ ਗਿਆ ਹੈ। ਸੇਵਾਵਾਂ ਤੇ (ਆਭਾਸੀ (ਵਰਚੁਅਲ) ਤੋਹਫ਼ੇ ਦੀ ਵਰਤੋਂ ਸਮੇਤ) 'ਤੇ ਹੋਰਨਾਂ ਉਪਯੋਗਕਰਤਾਵਾਂ ਦੁਆਰਾ ਪ੍ਰਕਟਾਏ ਗਏ ਵਿਚਾਰ ਸਾਡੇ ਵਿਚਾਰਾਂ ਜਾਂ ਕਦਰਾਂ ਨੁਮਾਇੰਦਗੀ ਨਹੀਂ ਕਰਦੇ ਹਨ।

ਜਦੋਂ ਵੀ ਤੁਸੀਂ ਕਿਸੇ ਵਿਸ਼ੇਸ਼ਤਾ ਤੱਕ ਪਹੁੰਚ ਬਣਾਉਂਦੇ ਹੋ ਜਾਂ ਵਰਤਦੇ ਹੋ ਜੋ ਸੇਵਾਵਾਂ (ਕੁਝ ਤੀਜੀ ਪਾਰਟੀ ਦੇ ਸਮਾਜਿਕ ਮੀਡਿਆ ਪਲੇਟਫਾਰਮਾਂ ਸਮੇਤ ਜਿਵੇਂ ਕਿ ਇੰਸਟਾਗ੍ਰਾਮ, ਫੇਸਬੁੱਕ, ਯੂਟਯੂਬ, ਟਵਿੱਟਰ ਆਦਿ ਦੇ) ਦੁਆਰਾ ਉਪਯੋਗਕਰਤਾ ਸਮੱਗਰੀ ਨੂੰ ਅਪਲੋਡ ਜਾਂ ਪ੍ਰਸਾਰਿਤ ਕਰਨ ਲਈ ਜਾਂ ਸੇਵਾਵਾਂ ਦੇ ਹੋਰ ਉਪਯੋਗਕਰਤਾਵਾਂ ਨਾਲ ਸੰਪਰਕ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਤੁਹਾਨੂੰ ਉਪਰੋਕਤ "ਤੁਹਾਡੇ ਦੁਆਰਾ ਸਾਡੀ ਸੇਵਾਵਾਂ ਤੇ ਪਹੁੰਚ ਅਤੇ ਉਨ੍ਹਾਂ ਦੀ ਵਰਤੋਂ" ਦੇ ਸੈਟ ਕੀਤੇ ਮਿਆਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਆਪਣੀ ਉਪਯੋਗਕਰਤਾ ਸਮੱਗਰੀ ਨੂੰ ਅੱਪਲੋਡ ਜਾਂ ਪ੍ਰਸਾਰਿਤ ਕਰਨ ਦੀ ਵੀ ਚੋਣ ਕਰ ਸਕਦੇ ਹੋ, ਜਿਸ ਵਿੱਚ ਉਪਯੋਗਕਰਤਾ ਸਮੱਗਰੀ ਸ਼ਾਮਲ ਹੈ ਜਿਸ ਵਿੱਚ ਤੀਜੀ ਪਾਰਟੀਆਂ ਦੁਆਰਾ ਹੋਸਟ ਕੀਤੀਆਂ ਜਾ ਰਹੀਆਂ ਸਾਈਟਾਂ ਜਾਂ ਪਲੇਟਫਾਰਮਾਂ ਤੇ ਬਾਈਟੀਡਾਂਸ ਤੱਤ ਸ਼ਾਮਲ ਹਨ। ਜੇ ਤੁਸੀਂ ਅਜਿਹਾ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਦੀ ਸਮੱਗਰੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਅਤੇ ਨਾਲ ਹੀ ਉਪਰੋਕਤ “ਸਾਡੀ ਸੇਵਾਵਾਂ ਤੱਕ ਤੁਹਾਡੀ ਪਹੁੰਚ ਅਤੇ ਵਰਤੋਂ” ਵਿੱਚ ਨਿਰਧਾਰਿਤ ਕੀਤੇ ਮਿਆਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਤੁਸੀਂ ਇਹ ਵਾਰਂਟ ਕਰਦੇ ਹੋ ਕਿ ਅਜਿਹਾ ਕੋਈ ਵੀ ਯੋਗਦਾਨ ਉਹਨਾਂ ਮਿਆਰਾਂ ਦੀ ਪਾਲਣਾ ਕਰਦਾ ਹੈ, ਅਤੇ ਤੁਸੀਂ ਸਾਡੇ ਪ੍ਰਤੀ ਜਵਾਬਦੇਹ ਹੋਵੋਗੇ ਅਤੇ ਸਾਨੂੰ ਉਸ ਵਾਰੰਟੀ ਦੀ ਕਿਸੇ ਵੀ ਉਲੰਘਣਾ ਲਈ ਮੁਆਵਜ਼ਾ ਦੇਵੋਗੇ। ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਵਾਰੰਟੀ ਦੀ ਉਲੰਘਣਾ ਦੇ ਨਤੀਜੇ ਵਜੋਂ ਕਿਸੇ ਵੀ ਨੁਕਸਾਨ ਜਾਂ ਘਾਟੇ ਲਈ ਜਿੰਮੇਵਾਰ ਹੋ।

ਕੋਈ ਵੀ ਉਪਯੋਗਕਰਤਾ ਸਮੱਗਰੀ ਨੂੰ ਗੈਰ-ਗੋਪਨਿਯ ਅਤੇ ਗੈਰ-ਮਲਕੀਅਤੀ ਮੰਨਿਆ ਜਾਵੇਗਾ। ਤੁਹਾਨੂੰ ਕਿਸੇ ਵੀ ਉਪਯੋਗਕਰਤਾ ਸਮੱਗਰੀ ਨੂੰ ਸੇਵਾਵਾਂ ਤੇ ਅਤੇ ਇਸ ਰਾਹੀਂ ਪੋਸਟ ਨਹੀਂ ਕਰਨਾ ਚਾਹੀਦਾ ਹੈ ਜਾਂ ਸਾਨੂੰ ਕੋਈ ਵੀ ਉਪਯੋਗਕਰਤਾ ਸਮੱਗਰੀ ਨੂੰ ਸੰਚਾਰਿਤ ਨਹੀਂ ਕਰਨਾ ਚਾਹੀਦਾ, ਜਿਸਨੂੰ ਤੁਸੀਂ ਗੋਪਨਿਯ ਜਾਂ ਮਲਕੀਅਤੀ ਸਮਝਦੇ ਹੋ। ਜਦੋਂ ਤੁਸੀਂ ਸੇਵਾਵਾਂ ਦੇ ਜ਼ਰੀਏ ਉਪਯੋਗਕਰਤਾ ਸਮੱਗਰੀ ਪਾਉਂਦੇ ਹੋ ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਹੋ ਅਤੇ ਨੁਮਾਇੰਦਗੀ ਕਰਦੇ ਹੋ ਕਿ ਤੁਸੀਂ ਉਸ ਉਪਯੋਗਕਰਤਾ ਸਮੱਗਰੀ ਦੇ ਮਾਲਕ ਹੋ, ਜਾਂ ਤੁਹਾਨੂੰ ਸੇਵਾਵਾਂ ਤੇ ਇਸ ਨੂੰ ਪਾਉਣ ਲਈ, ਕਿਸੇ ਹੋਰ ਤੀਜੀ ਪਾਰਟੀ ਦੇ ਪਲੇਟਫਾਰਮਾਂ ਤੇ ਇਸ ਨੂੰ ਸੇਵਾਵਾਂ ਤੇ ਪ੍ਰਸਾਰਿਤ ਕਰਨ ਲਈ, ਅਤੇ/ਜਾਂ ਕਿਸੇ ਵੀ ਤੀਜੀ ਪਾਰਟੀ ਦੀ ਸਮਗੱਰੀ ਨੂੰ ਅਪਣਾਉਣ ਲਈ ਸਮੱਗਰੀ ਦੇ ਕਿਸੇ ਵੀ ਹਿੱਸੇ ਦੇ ਮਾਲਕ ਤੋਂ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ, ਕਲੀਅਰੈਂਸ ਅਤੇ ਅਧਿਕ੍ਰਿਤਤਾ ਮਿਲ ਗਈ ਹੈ।

ਜੇ ਤੁਸੀਂ ਸਿਰਫ ਆਵਾਜ਼ ਰਿਕਾਰਡਿੰਗ ਕਰਨ ਦੇ ਅਧਿਕਾਰਾਂ ਦੇ ਮਾਲਕ ਹੋ, ਪਰ ਅਜਿਹੇ ਸਾਊਂਡ ਰਿਕਾਰਡਿੰਗ ਵਿੱਚ ਜੁੜਨ ਵਾਲੇ ਅੰਤਰੀਵੀਂ ਸੰਗੀਤ ਦੇ ਕੰਮਾਂ ਲਈ ਨਹੀਂ, ਫਿਰ ਤੁਹਾਨੂੰ ਅਜਿਹੀਆਂ ਸਾਊਂਡ ਰਿਕਾਰਡਿੰਗ ਨੂੰ ਸੇਵਾਵਾਂ ਤੇ ਪੋਸਟ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਤੁਹਾਡੇ ਕੋਲ ਸਾਰੇ ਅਧਿਕਾਰ, ਕਲੀਅਰੇਂਸ ਜਾਂ ਅਧਿਕਾਰ ਨਾ ਹੋਣ ਜਾਂ ਸਮੱਗਰੀ ਦੇ ਕਿਸੇ ਵੀ ਹਿੱਸੇ ਦੇ ਮਾਲਕ ਦੁਆਰਾ ਇਸ ਨੂੰ ਸੇਵਾਵਾਂ ਵਿੱਚ ਪਾਉਣ ਲਈ ਅਧਿਕਾਰਤ ਨਾ ਕੀਤਾ ਗਿਆ ਹੋਵੇ।

ਤੁਸੀਂ ਜਾਂ ਤੁਹਾਡੇ ਉਪਯੋਗਕਰਤਾ ਸਮੱਗਰੀ ਦੇ ਮਾਲਕ ਸਾਨੂੰ ਭੇਜੀ ਗਈ ਉਪਯੋਗਕਰਤਾ ਸਮੱਗਰੀ ਦੇ ਕਾਪੀਰਾਈਟ ਦੇ ਹਾਲੇ ਵੀ ਮਾਲਕ ਹੋ, ਪਰ ਸੇਵਾਵਾਂ ਰਾਹੀਂ ਉਪਯੋਗਕਰਤਾ ਸਮੱਗਰੀ ਨੂੰ ਜਮ੍ਹਾਂ ਕਰਕੇ, ਤੁਸੀਂ ਇਸ ਰਾਹੀਂ ਸਾਨੂੰ ਬਿਨਾਂ ਸ਼ਰਤ ਅਟਲ, ਗੈਰ-ਵਿਸ਼ੇਸ਼, ਰਾਇਲਟੀ-ਮੁਕਤ, ਪੂਰੀ ਤਰ੍ਹਾਂ ਤਬਦੀਲੀਯੋਗ, ਸਦੀਵੀਂ ਦੁਨੀਆ ਭਰ ਦਾ ਲਾਇਸੰਸ ਵਰਤਣ, ਸੋਧਣ, ਅਨੁਕੂਲ ਕਰਨ, ਮੁੜ-ਉਤਪੰਨ ਕਰਨ, ਪ੍ਰਕਾਸ਼ਿਤ ਕਰਨ ਅਤੇ/ਜਾਂ ਪ੍ਰਸਾਰਿਤ ਕਰਨ, ਅਤੇ/ਜਾਂ ਵੰਡਣ ਅਤੇ ਸੇਵਾਵਾਂ ਦੇ ਹੋਰ ਉਪਯੋਗਕਰਤਾਵਾਂ ਅਤੇ ਹੋਰ ਤੀਜੀ ਪਾਰਟੀ ਨੂੰ ਤੁਹਾਡੀ ਉਪਯੋਗਕਰਤਾ ਸਮੱਗਰੀ ਨੂੰ ਕਿਸੇ ਵੀ ਫਾਰਮੇਟ ਅਤੇ ਕਿਸੇ ਵੀ ਪਲੇਟਫਾਰਮ, ਭਾਵੇਂ ਗਿਆਤ ਅਤੇ ਇਸ ਤੋਂ ਬਾਅਦ ਖੋਜ ਕੀਤਾ, ਤੇ ਦੇਖਣ, ਪਹੁੰਚ ਬਣਾਉਣ, ਵਰਤਣ, ਡਾਊਨਲੋਡ ਕਰਨ, ਸੋਧ ਕਰਨ, ਅਨੁਕੂਲ ਹੋਣ, ਮੁੜ-ਉਤਪੰਨ ਕਰਨ, ਯੋਗਿਕ ਕਾਰਜ ਬਣਾਉਣ, ਪ੍ਰਕਾਸ਼ਿਤ ਕਰਨ, ਅਤੇ/ਜਾਂ ਪ੍ਰਸਾਰਿਤ ਕਰਨ ਦੀ ਆਗਿਆ ਪ੍ਰਦਾਨ ਕਰ ਸਕਦੇ ਹੋ।

ਤੁਸੀਂ ਅੱਗੇ ਹੋਰ ਸਾਨੂੰ ਤੁਹਾਡੀ ਉਪਯੋਗਕਰਤਾ ਸਮੱਗਰੀ ਦੇ ਸਰੋਤ ਦੇ ਤੌਰ ਤੇ ਤੁਹਾਡੀ ਪਛਾਣ ਕਰਨ ਲਈ ਤੁਹਾਡੇ ਉਪਯੋਗਕਰਤਾ ਨਾਮ, ਇਮੇਜ਼, ਆਵਾਜ਼ ਅਤੇ ਅਜਿਹੇ ਕਿਸੇ ਦੀ ਵਰਤੋਂ ਕਰਨ ਲਈ ਸਾਨੂੰ ਇੱਕ ਰੋਇਲਟੀ-ਮੁਕਤ ਲਾਇਸੰਸ ਪ੍ਰਦਾਨ ਕਰਦੇ ਹੋ।

ਸ਼ੱਕ ਤੋਂ ਬਚਣ ਲਈ, ਇਸ ਭਾਗ ਦੇ ਪਹਿਲੇ ਪੈਰਿਆਂ ਵਿੱਚ ਪ੍ਰਦਾਨ ਕੀਤੇ ਗਏ ਅਧਿਕਾਰਾਂ ਵਿੱਚ ਸ਼ਾਮਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ, ਸਾਊਂਡ ਰਿਕਾਰਡਿੰਗ ਨੂੰ ਮੁੜ ਉਤਪੰਨ ਕਰਨ ਦਾ ਅਧਿਕਾਰ (ਅਤੇ ਅਜਿਹੀਆਂ ਸਾਊਂਡ ਰਿਕਾਰਡਿੰਗਾਂ ਵਿੱਚ ਜੁੜੇ ਸੰਗੀਤ ਦੇ ਕੰਮਾਂ ਦਾ ਮਕੈਨੀਕਲ ਮੁੜ-ਨਿਰਮਾਣ), ਅਤੇ ਜਨਤਕ ਤੋਰ ਤੇ ਪ੍ਰਦਰਸ਼ਿਤ ਅਤੇ ਜਨਤਕ ਆਵਾਜ਼ ਰਿਕਾਰਡਿੰਗ ਨੂੰ ਸੰਚਾਰਿਤ ਕਰਨਾ (ਅਤੇ ਇਸ ਵਿੱਚ ਜੁੜੇ ਸੰਗੀਤ ਦੇ ਕੰਮ), ਸਾਰੇ ਰੋਇਲਟੀ-ਮੁਕਤ ਆਧਾਰ ਤੇ ਸ਼ਾਮਲ ਹਨ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਾਨੂੰ ਕਿਸੇ ਵੀ ਤੀਜੀ ਪਾਰਟੀ ਨੂੰ ਰੋਇਲਟੀ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਬਿਨਾਂ ਆਪਣੀ ਉਪਯੋਗਕਰਤਾ ਸਮੱਗਰੀ ਦੀ ਵਰਤੋਂ ਦਾ ਅਧਿਕਾਰ ਪ੍ਰਦਾਨ ਕਰ ਰਹੇ ਹੋ, ਜਿਸ ਵਿੱਚ ਸ਼ਾਮਲ ਹਨ, ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ, ਇੱਕ ਸਾਊਂਡ ਰਿਕਾਰਡਿੰਗ ਕਾਪੀਰਾਈਟ ਮਾਲਕ (ਉਦਾਹਰਣ ਲਈ ਇੱਕ ਰਿਕਾਰਡ ਲੇਬਲ), ਇੱਕ ਸੰਗੀਤ ਕੰਮ ਕਾਪੀਰਾਈਟ ਮਾਲਕ (ਉਦਾਹਰਣ ਲਈ ਸੰਗੀਤ ਪ੍ਰਕਾਸ਼ਕ), ਪ੍ਰਦਰਸ਼ਨ ਅਧਿਕਾਰ ਸੰਗਠਨ (ਉਦਾਹਰਣ ਲਈ ਏਐਸਸੀਏਪੀ, ਬੀਐਮਆਈ, ਐਸਈਐਸਏਸੀ ਆਦਿ) (ਇੱਕ "ਪੀਆਰਓ"), ਇੱਕ ਸਾਊਂਡਰਿਕਾਰਡਿੰਗ ਪੀਆਰਓ (ਉਦਾਹਰਣ ਲਈ, ਸਾਊਂਡ ਤਬਦੀਲੀ), ਕੋਈ ਵੀ ਸੰਗਠਨ ਜਾਂ ਗਿਲਡਜ਼, ਅਤੇ ਇੰਜੀਨੀਅਰ, ਨਿਰਮਾਤਾ ਜਾਂ ਉਪਯੋਗਕਰਤਾ ਸਮੱਗਰੀ ਦੀ ਸਿਰਜਣਾ ਕਰਨ ਵਿੱਚ ਸ਼ਾਮਲ ਹੋਰ ਰੋਇਲਟੀ ਭਾਗੀਦਾਰ।

ਅਸੀਂ ਕਿਸੇ ਵੀ ਉਪਯੋਗਕਰਤਾ ਦੁਆਰਾ ਤਿਆਰ ਕੀਤੀ ਗਈ ਸਮੱਗਰੀ ਦੀ ਪੂਰਨਤਾ, ਸੱਚਾਈ, ਸ਼ੁੱਧਤਾ, ਜਾਂ ਭਰੋਸੇਯੋਗਤਾ ਦੀ ਪੁਸ਼ਟੀ, ਸਮਰੱਥਨ, ਪ੍ਰਤੀਨਿਧਤਾ ਜਾਂ ਗਾਰੰਟੀ ਨਹੀਂ ਦਿੰਦੇ ਹਾਂ ਜਾਂ ਇਸ ਬਾਰੇ ਪ੍ਰਗਟਾਏ ਕਿਸੇ ਵੀ ਰਾਏ ਦੀ ਪੁਸ਼ਟੀ ਨਹੀਂ ਕਰਦੇ ਹਾਂ। ਤੁਸੀਂ ਸਮਝਦੇ ਹੋ ਕਿ ਸੇਵਾਵਾਂ ਦੀ ਵਰਤੋਂ ਕਰਦੇ ਹੋਏ, ਤੁਸੀਂ ਅਜਿਹੀ ਸਮੱਗਰੀ ਦਾ ਸਾਹਮਣਾ ਕਰ ਸਕਦੇ ਹੋ ਜੋ ਅਪਮਾਨਜਨਕ, ਨੁਕਸਾਨਦੇਹ, ਗ਼ਲਤ ਜਾਂ ਕਿਸੇ ਹੋਰ ਤਰ੍ਹਾਂ ਅਣਉਚਿਤ ਹੋ ਸਕਦੀ ਹੈ, ਜਾਂ ਕੁਝ ਮਾਮਲਿਆਂ ਵਿੱਚ, ਉਹ ਪੋਸਟਿੰਗ ਜੋ ਗਲਤ-ਲੇਬਲ ਕੀਤੀਆਂ ਜਾਂ ਉਂਝ ਵੀ ਧੋਖਾਧੜੀ ਵਾਲੀਆਂ ਹੋ ਸਕਦੀਆਂ ਹਨ। ਸਾਰੀ ਸਮੱਗਰੀ ਉਸ ਵਿਅਕਤੀ ਦੀ ਇਕਮਾਤਰ ਜ਼ਿੰਮੇਵਾਰੀ ਹੈ ਜਿਸਨੇ ਅਜਿਹੀ ਸਮੱਗਰੀ ਉਤਪੰਨ ਕੀਤੀ ਹੈ।

ਸੰਗੀਤ ਦੇ ਕੰਮਾਂ ਅਤੇ ਰਿਕਾਰਡਿੰਗ ਕਲਾਕਾਰਾਂ ਲਈ ਵਿਸ਼ੇਸ਼ ਨਿਯਮ. ਜੇ ਤੁਸੀਂ ਕਿਸੇ ਸੰਗੀਤ ਦੇ ਕੰਮ ਦੇ ਕੰਪੋਜਰ ਹੋ ਜਾਂ ਲੇਖਕ ਹੋ ਅਤੇ ਇੱਕ ਪੀਆਰਓ ਦੇ ਨਾਲ ਜੁੜੇ ਹੋਏ ਹੋ, ਤਾਂ ਤੁਹਾਨੂੰ ਆਪਣੇ ਪੀਆਰਓ ਨੂੰ ਆਪਣੀ ਉਪਯੋਗਕਰਤਾ ਸਮੱਗਰੀ ਵਿੱਚ ਇਨ੍ਹਾਂ ਸ਼ਰਤਾਂ ਰਾਹੀਂ ਸਾਨੂੰ ਪ੍ਰਦਾਨ ਕੀਤੇ ਰੋਇਲਟੀ-ਫ੍ਰੀ ਲਾਈਸੰਸ ਬਾਰੇ ਸੂਚਿਤ ਕਰਨਾ ਚਾਹੀਦਾ ਹੈ। ਤੁਸੀਂ ਪੀਆਰਓ ਦੀ ਰਿਪੋਰਟਿੰਗ ਜ਼ਿੰਮੇਵਾਰੀਆਂ ਦੀ ਆਪਣੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਤੁਸੀਂ ਇਕੱਲੇ ਹੀ ਜ਼ਿੰਮੇਵਾਰ ਹੋ। ਜੇ ਤੁਸੀਂ ਕਿਸੇ ਸੰਗੀਤ ਪ੍ਰਕਾਸ਼ਕ ਨੂੰ ਆਪਣੇ ਅਧਿਕਾਰ ਸੌਂਪੇ ਹਨ, ਤਾਂ ਤੁਹਾਨੂੰ ਆਪਣੀ ਉਪਯੋਗਕਰਤਾ ਸਮੱਗਰੀ ਵਿੱਚ ਇਨ੍ਹਾਂ ਸ਼ਰਤਾਂ ਦੇ ਹੇਠ ਨਿਰਧਾਰਿਤ ਰੋਇਲਟੀ-ਮੁਕਤ ਲਾਈਸੰਸ(ਸਾਂ) ਨੂੰ ਮਨਜੂਰੀ ਦੇਣ ਲਈ ਅਜਿਹੇ ਸੰਗੀਤ ਪ੍ਰਕਾਸ਼ਕ ਦੀ ਸਹਿਮਤੀ ਲੈਣੀ ਹੋਵੇਗੀ ਜਾਂ ਅਜਿਹੇ ਸੰਗੀਤ ਪ੍ਰਕਾਸ਼ਕ ਨੂੰ ਸਾਡੇ ਨਾਲ ਇਹਨਾਂ ਸ਼ਰਤਾਂ ਵਿੱਚ ਦਾਖਲ ਹੋਣਾ ਪਵੇਗਾ। ਸਿਰਫ ਇਸ ਲਈ ਕਿ ਤੁਸੀਂ ਕਿਸੇ ਸੰਗੀਤ ਰਚਨਾ ਦੇ ਲੇਖਕ ਹੋ (ਉਦਾਹਰਣ ਲਈ, ਇੱਕ ਗੀਤ ਲਿਖਿਆ ਹੈ) ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਹਨਾਂ ਸ਼ਰਤਾਂ ਵਿੱਚ ਸਾਨੂੰ ਲਾਇਸੰਸ ਦੇਣ ਦਾ ਅਧਿਕਾਰ ਹੈ। ਜੇਕਰ ਤੁਸੀਂ ਇੱਕ ਰਿਕਾਰਡ ਲੇਬਲ ਦੇ ਨਾਲ ਇਕਰਾਰਨਾਮੇ ਦੇ ਹੇਠ ਇੱਕ ਰਿਕਾਰਡਿੰਗ ਕਲਾਕਾਰ ਹੋ, ਤਾਂ ਤੁਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ ਕਿ ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਕਿਸੇ ਵੀ ਇਕਰਾਰਨਾਮੇ ਸਬੰਧੀ ਜ਼ਿੰਮੇਵਾਰੀ ਦੇ ਪਾਲਣ ਵਿੱਚ ਹੈ ਜੋ ਤੁਹਾਡੇ ਰਿਕਾਰਡ ਲੇਬਲ ਤੇ ਹੋ ਸਕਦੀ ਹੈ, ਸਮੇਤ ਇਸ ਦੇ ਕਿ ਜੇ ਤੁਸੀਂ ਸੇਵਾਵਾਂ ਦੇ ਰਾਹੀਂ ਕੋਈ ਨਵੀਂ ਰਿਕਾਰਡਿੰਗਾਂ ਬਣਾਉਂਦੇ ਹੋ, ਜੋ ਤੁਹਾਡੇ ਲੇਬਲ ਦੁਆਰਾ ਦਾਅਵਾ ਕੀਤੀਆਂ ਜਾ ਸਕਦੀਆਂ ਹਨ।

ਥ੍ਰੂ-ਟੂ-ਦ-ਆਡਿਏਂਸ ਅਧਿਕਾਰ। ਇਹਨਾਂ ਸ਼ਰਤਾਂ ਵਿੱਚ ਤੁਹਾਡੇ ਉਪਯੋਗਕਰਤਾ ਦੀ ਸਮੱਗਰੀ ਵਿੱਚ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਅਧਿਕਾਰ ਇੱਕ ਥ੍ਰੂ-ਟੂ-ਦ-ਆਡਿਏਂਸ ਆਧਾਰ ਤੇ ਮੁਹੱਈਆ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਤੀਜੀ ਪਾਰਟੀ ਦੀਆਂ ਸੇਵਾਵਾਂ ਦੇ ਮਾਲਕਾਂ ਜਾਂ ਓਪਰੇਟਰਾਂ ਦੀ ਸੇਵਾਵਾਂ ਰਾਹੀਂ ਅਜਿਹੀਆਂ ਤੀਜੀ ਪਾਰਟੀ ਸੇਵਾ ਤੇ ਪੋਸਟ ਕੀਤੀ ਜਾਂ ਵਰਤੋਂ ਕੀਤੀ ਗਈ ਉਪਯੋਗਕਰਤਾ ਸਮੱਗਰੀ ਲਈ ਤੁਹਾਡੇ ਪ੍ਰਤੀ ਕੋਈ ਵੱਖਰੀ ਜ਼ਿੰਮੇਵਾਰੀ ਨਹੀਂ ਹੋਵੇਗੀ।

ਉਪਯੋਗਕਰਤਾ ਸਮੱਗਰੀ ਦੇ ਅਧਿਕਾਰਾਂ ਦੀ ਛੋਟ। ਸੇਵਾਵਾਂ ਲਈ ਜਾਂ ਇਸ ਦੇ ਜ਼ਰੀਏ ਉਪਯੋਗਕਰਤਾ ਸਮੱਗਰੀ ਨੂੰ ਪੋਸਟ ਕਰਕੇ, ਤੁਸੀਂ ਅਜਿਹੀ ਉਪਯੋਗਕਰਤਾ ਸਮੱਗਰੀ ਨਾਲ ਸਬੰਧਿਤ ਕਿਸੇ ਵੀ ਮਾਰਕੀਟਿੰਗ ਜਾਂ ਵਿਗਿਆਪਨ ਸਮੱਗਰੀ ਦੀ ਪੂਰਵ ਜਾਂਚ ਜਾਂ ਪ੍ਰਵਾਨਗੀ ਦੇ ਅਧਿਕਾਰਾਂ ਨੂੰ ਛੱਡ ਦਿੰਦੇ ਹੋ। ਤੁਸੀਂ ਆਪਣੀ ਉਪਯੋਗਕਰਤਾ ਸਮੱਗਰੀ, ਜਾਂ ਉਸ ਦੇ ਕਿਸੇ ਵੀ ਹਿੱਸੇ ਦੇ ਸਬੰਧ ਵਿੱਚ ਨਿੱਜਤਾ, ਪ੍ਰਚਾਰ ਜਾਂ ਕਿਸੇ ਹੋਰ ਕਿਸਮ ਦੇ ਕੋਈ ਵੀ ਅਤੇ ਸਾਰੇ ਅਧਿਕਾਰਾਂ ਨੂੰ ਵੀ ਮੁਆਫ ਕਰਦੇ ਹੋ। ਇਸ ਹੱਦ ਤੱਕ ਕਿ ਕੋਈ ਵੀ ਨੈਤਿਕ ਅਧਿਕਾਰ ਤਬਾਦਲਾਯੋਗ ਜਾਂ ਸੌਂਪਣਯੋਗ ਨਹੀਂ ਹੈ, ਤੁਸੀਂ ਇਸ ਦੁਆਰਾ ਕਿਸੇ ਵੀ ਅਤੇ ਸਾਰੇ ਨੈਤਿਕ ਅਧਿਕਾਰਾਂ ਦਾ ਸਮਰੱਥਨ ਕਰਨ, ਜਾਂ ਕਿਸੇ ਵੀ ਨੈਤਿਕ ਅਧਿਕਾਰ ਦੇ ਅਧਾਰ ਤੇ ਕਿਸੇ ਵੀ ਕਾਰਵਾਈ ਦਾ ਸਮਰੱਥਨ ਕਰਨ, ਉਸਨੂੰ ਬਣਾਈ ਰੱਖਣ ਜਾਂ ਇਜਾਜ਼ਤ ਦੇਣ ਲਈ ਸਹਿਮਤ ਹੋ, ਜੋ ਤੁਹਾਡੇ ਦੁਆਰਾ ਸੇਵਾਵਾਂ ਤੇ ਜਾਂ ਰਾਹੀਂ ਪੋਸਟ ਕੀਤੀ ਉਪਯੋਗਕਰਤਾ ਸਮੱਗਰੀ ਬਾਰੇ ਤੁਹਾਡੇ ਹੋ ਸਕਦੇ ਹਨ।

ਸਾਡਾ ਤੁਹਾਡੀ ਪਛਾਣ ਦਾ ਕਿਸੇ ਤੀਜੀ ਪਾਰਟੀ ਨੂੰ ਖੁਲਾਸਾ ਕਰਨ ਦਾ ਵੀ ਅਧਿਕਾਰ ਹੈ ਜੋ ਇਹ ਦਾਅਵਾ ਕਰ ਰਿਹਾ ਹੈ ਕਿ ਸਾਡੀ ਸੇਵਾਵਾਂ ਤੇ ਤੁਹਾਡੇ ਦੁਆਰਾ ਪੋਸਟ ਕੀਤੀ ਜਾਂ ਅਪਲੋਡ ਕੀਤੀ ਕੋਈ ਵੀ ਉਪਯੋਗਕਰਤਾ ਸਮੱਗਰੀ ਉਨ੍ਹਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਜਾਂ ਉਨ੍ਹਾਂ ਦੇ ਗੋਪਨਿਯਤਾ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ।

ਅਸੀਂ, ਜਾਂ ਅਧਿਕ੍ਰਿਤ ਤੀਜੀ ਪਾਰਟੀ, ਸਾਡੀ ਜਾਂ ਉਹਨਾਂ ਦੀ ਮਰਜ਼ੀ ਤੇ ਤੁਹਾਡੀ ਸਮੱਗਰੀ ਨੂੰ ਕੱਟਣ, ਕਰੋਪ ਕਰਨ, ਸੰਪਾਦਨ ਕਰਨ ਜਾਂ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰਨ ਦਾ ਹੱਕ ਸੁਰੱਖਿਅਤ ਰੱਖਦੇ ਹਾਂ। ਸਾਡੇ ਕੋਲ ਸਾਡੀ ਸੇਵਾਵਾਂ 'ਤੇ ਤੁਹਾਡੇ ਦੁਆਰਾ ਕੀਤੀ ਗਈ ਕਿਸੇ ਵੀ ਪੋਸਟਿੰਗ ਨੂੰ ਹਟਾਉਣ, ਨਾਮਨਜ਼ੂਰ, ਬਲੌਕ ਕਰਨ ਜਾਂ ਮਿਟਾਉਣ ਦਾ ਅਧਿਕਾਰ ਹੈ, ਜੇ ਸਾਡੀ ਰਾਏ ਵਿੱਚ ਤੁਹਾਡੀ ਪੋਸਟ, ਉਪਰੋਕਤ "ਸਾਡੀ ਸੇਵਾਵਾਂ ਤੇ ਤੁਹਾਡੀ ਪਹੁੰਚ ਅਤੇ ਵਰਤੋਂ" ਵਿੱਚ ਨਿਰਧਾਰਿਤ ਸਮੱਗਰੀ ਮਿਆਰ ਦੀ ਪਾਲਣਾ ਨਹੀਂ ਕਰਦੀ ਹੈ। ਇਸ ਤੋਂ ਇਲਾਵਾ, ਸਾਡੇ ਕੋਲ ਸਾਡੀ ਮਰਜੀ ਨਾਲ ਕਿਸੇ ਵੀ ਉਪਯੋਗਕਰਤਾ ਸਮੱਗਰੀ ਨੂੰ ਹਟਾਉਣ, ਨਾਮਨਜ਼ੂਰ ਕਰਨ, ਬਲੌਕ ਕਰਨ ਜਾਂ ਮਿਟਾਉਣ ਦਾ ਅਧਿਕਾਰ ਹੈ - ਪਰ ਜਿੰਮੇਵਾਰੀ ਨਹੀਂ ਹੈ ਜੇ (i) ਜਿਸਨੂੰ ਅਸੀਂ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੋਇਆ ਮੰਨਦੇ ਹਾਂ, ਜਾਂ (ii) ਦੂਜੇ ਉਪਯੋਗਕਰਤਾਵਾਂ ਜਾਂ ਤੀਜੀਆਂ ਪਾਰਟੀਆਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ, ਬਿਨਾਂ ਕਿਸੇ ਨੋਟਿਸ ਜਾਂ ਤੁਹਾਡੀ ਦੇਣਦਾਰੀ ਦੇ। ਇਸ ਦੇ ਨਤੀਜੇ ਵਜੋਂ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਜੇ ਤੁਸੀਂ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਅਜਿਹੀ ਉਪਯੋਗਕਰਤਾ ਸਮੱਗਰੀ ਦੀ ਕਾਪੀਆਂ ਤੇ ਸਥਾਈ ਪਹੁੰਚ ਰਹੇ, ਤਾਂ ਤੁਸੀਂ ਕਿਸੇ ਵੀ ਉਪਯੋਗਕਰਤਾ ਸਮੱਗਰੀ ਦੀ ਕਾਪੀਆਂ ਨੂੰ ਸੇਵ ਕਰੋ ਜੋ ਤੁਸੀਂ ਆਪਣੇ ਵਿਅਕਤੀਗਤ ਉਪਕਰਣ(ਣਾਂ) ਤੋਂ ਸੇਵਾਵਾਂ ਤੇ ਪੋਸਟ ਕਰਦੇ ਹੋ। ਅਸੀਂ ਕਿਸੇ ਵੀ ਉਪਯੋਗਕਰਤਾ ਸਮੱਗਰੀ ਦੀ ਸ਼ੁੱਧਤਾ, ਪੂਰਨਤਾ, ਅਨੁਕੂਲਤਾ ਜਾਂ ਗੁਣਵੱਤਾ ਦੀ ਗਰੰਟੀ ਨਹੀਂ ਦਿੰਦੇ, ਅਤੇ ਕਿਸੇ ਵੀ ਹਾਲਾਤ ਵਿੱਚ ਅਸੀਂ ਕਿਸੇ ਉਪਯੋਗਕਰਤਾ ਸਮੱਗਰੀ ਲਈ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋਵਾਂਗੇ।

ਤੁਸੀਂ ਇਹ ਨਿਯੰਤ੍ਰਣ ਕਰਦੇ ਹੋ ਕਿ ਕੀ ਤੁਹਾਡੀ ਉਪਯੋਗਕਰਤਾ ਸਮੱਗਰੀ ਨੂੰ ਸੇਵਾਵਾਂ ਤੇ ਜਨਤਕ ਰੂਪ ਵਿੱਚ ਸੇਵਾਵਾਂ ਦੇ ਸਾਰੇ ਦੂਜੇ ਉਪਯੋਗਕਰਤਾਵਾਂ ਲਈ ਉਪਲੱਬਧ ਕੀਤਾ ਜਾਵੇ ਜਾਂ ਸਿਰਫ ਤੁਹਾਡੇ ਦੁਆਰਾ ਮਨਜੂਰ ਕੀਤੇ ਲੋਕਾਂ ਲਈ ਹੀ ਉਪਲੱਬਧ ਹੈ। ਤੁਹਾਡੀ ਉਪਯੋਗਕਰਤਾ ਸਮੱਗਰੀ ਤੱਕ ਪਹੁੰਚ ਨੂੰ ਪ੍ਰਤਿਬੰਧਿਤ ਕਰਨ ਲਈ, ਤੁਹਾਨੂੰ ਪਲੇਟਫਾਰਮ ਵਿੱਚ ਉਪਲੱਬਧ ਨਿੱਜੀ ਸੈਟਿੰਗਜ਼ ਦੀ ਚੋਣ ਕਰਨੀ ਚਾਹੀਦੀ ਹੈ।

ਅਸੀਂ ਉਪਯੋਗਕਰਤਾਵਾਂ ਦੁਆਰਾ ਜਮ੍ਹਾਂ ਕੀਤੀ ਅਤੇ ਸਾਡੇ ਦੁਆਰਾ ਜਾਂ ਅਧਿਕ੍ਰਿਤ ਤੀਜੀ ਪਾਰਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਕਿਸੇ ਵੀ ਸਮੱਗਰੀ ਦੇ ਸਬੰਧ ਵਿੱਚ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਹਾਂ।

ਜੇ ਤੁਸੀਂ ਦੂਜੇ ਉਪਯੋਗਕਰਤਾਵਾਂ ਦੁਆਰਾ ਅਪਲੋਡ ਕੀਤੀ ਗਈ ਜਾਣਕਾਰੀ ਅਤੇ ਸਮੱਗਰੀ ਬਾਰੇ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ: feedback@tiktok.com.

ਬਾਈਟੀਡਾਂਸ ਸਾਡੀ ਸੇਵਾਵਾਂ ਤੋਂ ਤੇਜ਼ੀ ਨਾਲ ਕਿਸੇ ਵੀ ਅਜਿਹੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਲਈ ਉਪਾਅ ਕਰਦਾ ਹੈ ਜਿਸ ਬਾਰੇ ਅਸੀਂ ਜਾਣੂ ਹੋ ਜਾਂਦੇ ਹਾਂ। ਇਹ ਬਾਈਟੀਡਾਂਸ ਦੀ ਨੀਤੀ ਹੈ, ਕਿ ਇਹ ਉਚਿਤ ਹਾਲਾਤਾਂ ਵਿੱਚ ਅਤੇ ਇਸਦੇ ਵਿਵੇਕ ਨਾਲ, ਸੇਵਾਵਾਂ ਦੇ ਉਨ੍ਹਾਂ ਉਪਯੋਗਕਰਤਾਵਾਂ ਦੇ ਖਾਤਿਆਂ ਨੂੰ ਅਯੋਗ ਜਾਂ ਖ਼ਤਮ ਕਰਦੀ ਹੈ ਜੋ ਵਾਰ-ਵਾਰ ਦੂਜਿਆਂ ਦੇ ਕਾਪੀਰਾਈਟਸ ਜਾਂ ਦੂਜਿਆਂ ਦੇ ਬੌਧਿਕ ਸੰਪਦਾ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ।

ਜਦੋਂ ਕਿ ਸਾਡਾ ਆਪਣਾ ਸਟਾਫ ਸਾਡੇ ਆਪਣੇ ਉਤਪਾਦ ਦੇ ਵਿਚਾਰਾਂ ਅਤੇ ਵਿਸ਼ੇਸ਼ਤਾਵਾਂ ਨੂੰ ਵਿਕਸਤ ਕਰਨ ਅਤੇ ਮੁਲਾਂਕਣ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ, ਅਸੀਂ ਉਪਯੋਗਕਰਤਾ ਤੋਂ ਪ੍ਰਾਪਤ ਪਸੰਦਾਂ, ਫੀਡਬੈਕ, ਟਿੱਪਣੀਆਂ ਅਤੇ ਸੁਝਾਵਾਂ ਤੇ ਧਿਆਨ ਦੇਣ ਵਿੱਚ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਹਾਂ। ਜੇ ਤੁਸੀਂ ਸਾਨੂੰ ਜਾਂ ਸਾਡੇ ਕਰਮਚਾਰੀਆਂ ਨੂੰ ਉਤਪਾਦਾਂ, ਸੇਵਾਵਾਂ, ਵਿਸ਼ੇਸ਼ਤਾਵਾਂ, ਸੋਧਾਂ, ਸੁਧਾਰਾਂ, ਵਾਧਿਆਂ, ਸਮੱਗਰੀ, ਸੁਧਾਰਾਂ, ਤਕਨੀਕਾਂ, ਸਮੱਗਰੀ ਪੇਸ਼ਕਸ਼ਾਂ (ਜਿਵੇਂ ਕਿ ਆਡੀਓ, ਵਿਜ਼ੂਅਲ, ਖੇਡਾਂ, ਜਾਂ ਦੂਸਰੀਆਂ ਕਿਸਮਾਂ ਦੀਆਂ ਸਮੱਗਰੀ), ਪ੍ਰਚਾਰਾਂ, ਰਣਨੀਤੀਆਂ, ਜਾਂ ਉਤਪਾਦ/ਵਿਸ਼ੇਸ਼ਤਾ ਦੇ ਨਾਮ ਜਾਂ ਕਿਸੇ ਹੋਰ ਸਬੰਧਿਤ ਦਸਤਾਵੇਜ਼, ਕਲਾਤਮਕ ਕੰਮ, ਕੰਪਿਊਟਰ ਕੋਡ, ਚਿੱਤਰਾਂ, ਜਾਂ ਹੋਰ ਸਮੱਗਰੀਆਂ (ਸਮੂਹਿਕ ਤੌਰ 'ਤੇ "ਫੀਡਬੈਕ") ਲਈ ਕਿਸੇ ਵੀ ਵਿਚਾਰ ਨੂੰ ਭੇਜ ਕੇ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਫੇਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਹਾਡੇ ਨਾਲ ਜੁੜੇ ਸੰਚਾਰ ਕੀ ਕਹਿ ਸਕਦੇ ਹਨ, ਹੇਠ ਲਿਖੀਆਂ ਸ਼ਰਤਾਂ ਲਾਗੂ ਹੋਣਗੀਆਂ, ਤਾਂ ਜੋ ਭਵਿੱਖ ਦੀਆਂ ਗਲਤਫ਼ਹਿਮੀਆਂ ਤੋਂ ਬਚਿਆ ਜਾ ਸਕੇ। ਇਸ ਅਨੁਸਾਰ, ਸਾਨੂੰ ਫੀਡਬੈਕ ਭੇਜ ਕੇ, ਤੁਸੀਂ ਸਹਿਮਤ ਹੁੰਦੇ ਹੋ ਕਿ:

i. ਤੁਹਾਡੇ ਫੀਡਬੈਕ ਦੀ ਸਮੀਖਿਆ ਕਰਨ, ਵਿਚਾਰ ਕਰਨ ਜਾਂ ਉਸਨੂੰ ਲਾਗੂ ਕਰਨ ਜਾਂ ਤੁਹਾਨੂੰ ਕਿਸੇ ਵੀ ਕਾਰਨ ਤੁਹਾਨੂੰ ਕਿਸੇ ਵੀ ਫੀਡਬੈਕ ਦਾ ਪੂਰਾ ਜਾਂ ਹਿੱਸਾ ਵਾਪਸ ਲੈਣ ਕਰਨ ਲਈ ਬਾਈਟੀਡਾਂਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ;

ii. ਫੀਡਬੈਕ ਇੱਕ ਗ਼ੈਰ-ਗੁਪਨਿਯ ਆਧਾਰ 'ਤੇ ਪ੍ਰਦਾਨ ਕੀਤੀ ਗਈ ਹੈ, ਅਤੇ ਅਸੀਂ ਤੁਹਾਡੇ ਦੁਆਰਾ ਫੀਡਬੈਕ ਨੂੰ ਗੋਪਨਿਯ ਰੱਖਣ ਜਾਂ ਉਸ ਨੂੰ ਕਿਸੇ ਵੀ ਤਰੀਕੇ ਨਾਲ ਵਰਤਣ ਜਾਂ ਉਸਦਾ ਖੁਲਾਸਾ ਕਰਨ ਤੋਂ ਬਚਣ ਲਈ ਜਿੰਮੇਵਾਰੀ ਹੇਠ ਨਹੀਂ ਹਾਂ; ਅਤੇ

iii. ਤੁਸੀਂ ਅਟਲ ਰੂਪ ਵਿੱਚ ਸਾਨੂੰ ਮੁੜ-ਉਤਪਾਦਿਤ ਕਰਨ, ਵੰਡਣ, ਯੋਗਿਕ ਕਾਰਜ ਨੂੰ ਵਿਕਸਤ ਕਰਨ, ਸੋਧਣ, ਜਨਤਕ ਤੌਰ ਤੇ ਪ੍ਰਦਰਸ਼ਨ ਕਰਨ (ਥ੍ਰੂ-ਟੂ-ਦ-ਆਡੀਏਂਸ ਦੇ ਆਧਾਰ 'ਤੇ), ਜਨਤਾ ਨਾਲ ਗੱਲਬਾਤ ਕਰਨ, ਉਪਲੱਬਧ ਕਰਾਉਣ, ਅਤੇ ਫੀਡਬੈਕ ਅਤੇ ਉਸਦੇ ਯੋਗਿਕਾਂ ਨੂੰ ਜਨਤਕ ਰੂਪ ਵਿੱਚ ਪ੍ਰਦਰਸ਼ਿਤ ਕਰਨ ਅਤੇ ਉਵੇਂ ਵਰਤੋਂ ਅਤੇ ਖੋਜ ਕਰਨ ਲਈ ਕਿਸੇ ਵੀ ਮਕਸਦ ਅਤੇ ਬਿਨਾਂ ਕਿਸੇ ਬੰਦਿਸ਼ ਦੇ ਸਦੀਵੀਂ ਅਤੇ ਅਸੀਮਿਤ, ਮੁਫਤ ਅਤੇ ਬਿਨਾਂ ਕਿਸੇ ਅਧਿਕਾਰ ਦੇ, ਅਤੇ ਵਪਾਰਕ ਉਤਪਾਦਾਂ ਅਤੇ ਸੇਵਾਵਾਂ ਨੂੰ ਬਣਾਉਣ, ਵਰਤਣ, ਵੇਚਣ, ਵਿਕਰੀ ਲਈ ਪੇਸ਼ਕਸ਼ ਕਰਨ, ਆਯਾਤ ਅਤੇ ਪ੍ਰਚਾਰ ਕਰਨ ਸਮੇਤ, ਚਾਹੇ ਉਸ ਫੀਡਬੈਕ ਨੂੰ ਸ਼ਾਮਲ ਜਾਂ ਜੋੜਨ ਲਈ, ਭਾਵੇਂ ਪੂਰੀ ਜਾਂ ਹਿੱਸੇ ਵਿੱਚ, ਭਾਵੇ ਜਿਵੇਂ ਮੁਹੱਈਆ ਕੀਤੀ ਗਈ ਹੋਵੇ ਜਾਂ ਜਿਵੇਂ ਸੋਧੀ ਗਈ ਹੋਵੇ, ਸਾਨੂੰ ਇਜਾਜ਼ਤ ਦਿੰਦੇ ਹੋ।

8. ਮੁਆਵਜ਼ਾ

ਇਹਨਾਂ ਸ਼ਰਤਾਂ ਦੀ ਤੁਹਾਡੇ ਖਾਤੇ ਦੇ ਉਪਯੋਗਕਰਤਾ ਦੁਆਰਾ ਉਲੰਘਣਾ ਤੋਂ ਪੈਦਾ ਹੋਏ ਕਿਸੇ ਵਕੀਲ ਦੀ ਫੀਸ ਅਤੇ ਖਰਚਿਆਂ ਜਾਂ ਤੁਹਾਡੇ ਦੁਆਰਾ ਇਨ੍ਹਾਂ ਸ਼ਰਤਾਂ ਦੀ ਜਿੰਮੇਵਾਰੀਆਂ, ਪ੍ਰਤੀਨਿੱਧਤਾਵਾਂ ਅਤੇ ਵਾਰੰਟੀਆਂ ਦੀ ਉਲੰਘਣਾ ਸਮੇਤ ਤੁਸੀਂ ਕਿਸੇ ਵੀ ਅਤੇ ਸਾਰੇ ਦਾਅਵਿਆਂ, ਦੇਣਦਾਰੀਆਂ, ਖ਼ਰਚਿਆਂ ਅਤੇ ਲਾਗਤਾਂ, ਇਨ੍ਹਾਂ ਸਮੇਤ ਪਰ ਇਨ੍ਹਾਂ ਤੱਕ ਹੀ ਸੀਮਿਤ ਨਹੀਂ, ਤੋਂ ਬਾਈਟੀਡਾਂਸ, ਇਸ ਦੀਆਂ ਪੇਰੇਂਟ ਸਬਸਿਡਰੀਜ਼, ਇਸ ਦੇ ਸਹਿਯੋਗੀਆਂ (ਐਫੀਲਿਏਟਸ), ਅਤੇ ਉਨ੍ਹਾ ਦੇ ਹਰ ਸਬੰਧਿਤ ਅਧਿਕਾਰੀਆਂ, ਡਾਇਰੈਕਟਰਾਂ, ਕਰਮਚਾਰੀਆਂ, ਏਜੰਟਾਂ ਅਤੇ ਸਲਾਹਕਾਰਾਂ ਨੂੰ ਬਚਾਅ ਕਰੋਗੇ ਮੁਆਵਜਾਂ ਦੇਵੋਗੇ ਅਤੇ ਹਾਨੀਰਹਿਤ ਰੱਖਣ ਲਈ ਸਹਿਮਤ ਹੋਵੋਗੇ।

ਵਾਰੰਟੀਆਂ ਨਿਕਾਲਣਾ

ਇਨ੍ਹਾਂ ਸ਼ਰਤਾਂ ਵਿੱਚ ਕੁਝ ਵੀ ਕਾਨੂੰਨੀ ਹੱਕਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਜਿਸਨੂੰ ਤੁਸੀਂ ਬਦਲਣ ਜਾਂ ਛੱਡ ਦੇਣ ਲਈ ਇਕਰਾਰਨਾਮੇ ਅਨੁਸਾਰ ਸਹਿਮਤ ਨਹੀਂ ਹੋ ਸਕਦੇ ਅਤੇ ਜਿਸਦੇ ਹਮੇਸ਼ਾ ਇੱਕ ਗਾਹਕ ਦੇ ਤੌਰ ਤੇ ਹੱਕਦਾਰ ਹੁੰਦੇ ਹੋ। ਇਹ ਸੇਵਾਵਾਂ "ਜਿਵੇਂ ਹਨ" ਦੇ ਅਧਾਰ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਸਬੰਧ ਵਿੱਚ ਕੋਈ ਵਾਰੰਟੀ ਜਾਂ ਨੁਮਾਇੰਦਗੀ ਨਹੀਂ ਕਰਦੇ । ਵਿਸ਼ੇਸ਼ ਤੌਰ 'ਤੇ ਅਸੀਂ ਤੁਹਾਨੂੰ ਪ੍ਰਤੀਨਿਧ ਜਾਂ ਵਾਰੰਟ ਨਹੀਂ ਕਰ ਸਕਦੇ ਕਿ:

ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਤੁਹਾਡੀਆਂ ਲੋੜਾਂ ਪੂਰੀਆਂ ਕਰੇਗੀ;

 • ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਬਿਨਾਂ ਰੁਕਾਵਟ, ਸਮੇਂ ਸਿਰ, ਸੁਰੱਖਿਅਤ ਜਾਂ ਤਰੁੱਟੀ ਤੋਂ ਮੁਕਤ ਹੋਵੇਗੀ; ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਦੇ ਨਤੀਜੇ ਵਜੋਂ ਪ੍ਰਾਪਤ ਕੀਤੀ ਗਈ ਕੋਈ ਵੀ ਜਾਣਕਾਰੀ ਸਹੀ ਅਤੇ ਭਰੋਸੇਯੋਗ ਹੋਵੇਗੀ; ਅਤੇ
 • ਸੇਵਾਵਾਂ ਦੇ ਹਿੱਸੇ ਵਜੋਂ ਤੁਹਾਨੂੰ ਪ੍ਰਦਾਨ ਕੀਤੇ ਕਿਸੇ ਵੀ ਸਾਫਟਵੇਅਰ ਦੇ ਉਪਕਰਣ ਜਾਂ ਕਾਰਜਕੁਸ਼ਲਤਾ ਦੇ ਪ੍ਰਭਾਵਾਂ ਨੂੰ ਠੀਕ ਕੀਤਾ ਜਾਵੇਗਾ।

ਕੋਈ ਸ਼ਰਤਾਂ, ਵਾਰੰਟੀਆਂ ਜਾਂ ਹੋਰ ਨਿਯਮ (ਸੰਤੋਖਜਨਕ ਗੁਣਾਵੱਤਾ, ਉਦੇਸ਼ਾਂ ਲਈ ਫਿਟਨੈਸ ਜਾਂ ਵੇਰਵੇ ਨਾਲ ਅਨੁਰੂਪਤਾ ਦੀਆਂ ਕਿਸੇ ਵੀ ਅਸੁਝਾਈਆਂ ਸ਼ਰਤਾਂ ਸਮੇਤ) ਸ਼ਰਤਾਂ ਵਿੱਚ ਸਪੱਸ਼ਟ ਰੂਪ ਵਿੱਚ ਨਿਰਧਾਰਤ ਕੀਤੇ ਜਾਣ ਦੀ ਹੱਦ ਤੱਕ ਨੂੰ ਛੱਡ ਕੇ ਸੇਵਾਵਾਂ ਤੇ ਲਾਗੂ ਨਹੀਂ ਹਨ। ਅਸੀਂ ਨੋਟਿਸ ਦੇ ਬਿਨਾਂ ਕਿਸੇ ਵੀ ਸਮੇਂ ਕਾਰੋਬਾਰ ਅਤੇ ਕੰਮਕਾਜੀ ਕਾਰਨਾਂ ਲਈ ਸਾਡੇ ਪਲੇਟਫਾਰਮ ਦੇ ਸਾਰੇ ਜਾਂ ਕਿਸੇ ਵੀ ਹਿੱਸੇ ਦੀ ਉਪਲੱਬਧਤਾ ਨੂੰ ਬਦਲ, ਮੁਅੱਤਲ, ਵਾਪਸ ਲੈ ਜਾਂ ਰੋਕ ਸਕਦੇ ਹਾਂ।

10. ਜਿੰਮੇਵਾਰੀ ਦੀ ਸੀਮਾ

ਇਨ੍ਹਾਂ ਸ਼ਰਤਾਂ ਵਿੱਚ ਕੁਝ ਵੀ ਉਹਨਾਂ ਨੁਕਸਾਨਾਂ ਲਈ ਸਾਡੀ ਜ਼ਿੰਮੇਵਾਰੀ ਨੂੰ ਬਾਹਰ ਨਿਕਾਲ ਜਾਂ ਸੀਮਿਤ ਨਹੀਂ ਕਰਦਾ ਹੈ ਜਿਨ੍ਹਾਂ ਨੂੰ ਕਾਨੂੰਨੀ ਰੂਪ ਨਾਲ ਛੱਡਿਆ ਜਾਂ ਲਾਗੂ ਕਾਨੂੰਨ ਦੁਆਰਾ ਸੀਮਿਤ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਸਾਡੀ ਅਣਗਹਿਲੀ ਜਾਂ ਸਾਡੇ ਕਰਮਚਾਰੀਆਂ, ਏਜੰਟਾਂ ਜਾਂ ਉਪ-ਠੇਕੇਦਾਰਾਂ ਦੀ ਅਣਗਹਿਲੀ ਦੇ ਕਾਰਨ ਮੌਤ ਹੋਣ ਜਾਂ ਵਿਅਕਤੀਗਤ ਸੱਟ ਅਤੇ ਧੋਖਾਧੜੀ ਜਾਂ ਧੋਖਾਧੜੀ ਵਾਲੀ ਗਲਤ ਨੁਮਾਇੰਦਗੀ ਲਈ ਦੇਣਦਾਰੀ ਸ਼ਾਮਲ ਹੈ।

ਉਪਰੋਕਤ ਪੈਰਾਗ੍ਰਾਫ ਦੇ ਅਧੀਨ, ਅਸੀਂ ਤੁਹਾਡੇ ਪ੍ਰਤੀ ਜਿੰਮੇਵਾਰ ਨਹੀਂ ਹੋਵਾਂਗੇ:

• (i) ਲਾਭ ਦੀ ਕੋਈ ਵੀ ਘਾਟ (ਭਾਵੇਂ ਸਿੱਧੇ ਜਾਂ ਅਸਿੱਧੇ ਤੌਰ ਤੇ ਹੋਇਆ ਹੋਵੇ); (II) ਕੋਈ ਸਦਭਾਵਨਾ ਦਾ ਨੁਕਸਾਨ; (III) ਕਿਸੇ ਮੌਕੇ ਦਾ ਨੁਕਸਾਨ; (IV) ਤੁਹਾਡੇ ਦੁਆਰਾ ਝਲਿਆ ਗਿਆ ਕੋਈ ਡੇਟਾ ਦਾ ਨੁਕਸਾਨ; ਜਾਂ (V) ਕੋਈ ਵੀ ਅਸਿੱਧੇ ਜਾਂ ਨਤੀਜੇ ਵਜੋਂ ਹੋਏ ਨੁਕਸਾਨ ਜੋ ਤੁਹਾਡੇ ਦੁਆਰਾ ਝੱਲੇ ਗਏ ਹੋਣ। ਕੋਈ ਵੀ ਹੋਰ ਨੁਕਸਾਨ ਤੁਹਾਡੇ ਦੁਆਰਾ ਬਾਈਟੀਡਾਂਸ ਨੂੰ ਪਿਛਲੇ 12 ਮਹੀਨਿਆਂ ਵਿੱਚ ਭੁਗਤਾਨ ਕੀਤੀ ਗਈ ਰਕਮ ਤੱਕ ਸੀਮਿਤ ਹੋਵੇਗਾ।

• ਕੋਈ ਵੀ ਨੁਕਸਾਨ ਜਾਂ ਹਾਨੀ ਜੋ ਤੁਹਾਡੇ ਦੁਆਰਾ ਹੇਠਾਂ ਦਿੱਤਿਆਂ ਦੇ ਨਤੀਜੇ ਵੱਜੋਂ ਝੱਲੀ ਗਈ ਹੋ ਸਕਦੀ ਹੈ:

 • ਤੁਹਾਡੇ ਦੁਆਰਾ ਕਿਸੇ ਵੀ ਵਿਗਿਆਪਨ ਦੀ ਪੂਰਨਤਾ, ਸ਼ੁੱਧਤਾ ਜਾਂ ਮੌਜੂਦਗੀ ਜਾਂ ਤੁਹਾਡੇ ਅਤੇ ਕਿਸੇ ਵੀ ਵਿਗਿਆਪਨ ਕਰਤਾ ਜਾਂ ਪ੍ਰਾਯੋਜਕ ਦੇ ਨਾਲ, ਜਿਸਦਾ ਵਿਗਿਆਪਨ ਸੇਵਾ ਉੱਤੇ ਪ੍ਰਗਟ ਹੁੰਦਾ ਹੈ, ਦੇ ਕਿਸੇ ਰਿਸ਼ਤੇ ਜਾਂ ਲੇਨਦੇਣ ਦੇ ਨਤੀਜੇ ਵੱਜੋਂ ਕੋਈ ਤੁਹਾਡੇ ਵੱਲੋਂ ਕੀਤਾ ਗਿਆ ਭਰੋਸਾ;
 • ਕੋਈ ਵੀ ਬਦਲਾਵ ਜੋ ਅਸੀਂ ਸੇਵਾਵਾਂ, ਜਾਂ ਸੇਵਾਵਾਂ ਦੇ ਪ੍ਰਵਾਧਾਨਾਂ ਵਿੱਚ ਕਿਸੇ ਸਥਾਈ ਜਾਂ ਅਸਥਾਈ (ਜਾਂ ਸੇਵਾਵਾਂ ਦੇ ਅੰਦਰ ਕੋਈ ਵੀ ਵਿਸ਼ੇਸ਼ਤਾਵਾਂ) ਸਮਾਪਤੀ ਲਈ ਕਰ ਸਕਦੇ ਹਾਂ;
 • ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਜਾਂ ਇਨ੍ਹਾਂ ਰਾਹੀਂ ਕਿਸੇ ਸਮੱਗਰੀ ਅਤੇ ਹੋਰ ਸੰਚਾਰ ਡੇਟਾ ਬਣਾਈ ਰੱਖੇ ਜਾਂ ਪ੍ਰਸਾਰਿਤ ਡੇਟਾ ਨੂੰ ਮਿਟਾਉਣਾ, ਖਰਾਬ ਕਰਨ ਜਾਂ ਸਟੋਰ ਕਰਨ ਵਿੱਚ ਅਸਫਲਤਾ;
 • ਕਿਸੇ ਹੋਰ ਉਪਭੋਗਤਾ ਦਾ ਕੋਈ ਕੰਮ ਜਾਂ ਵਿਵਹਾਰ;
 • ਸਾਨੂੰ ਸਹੀ ਖਾਤੇ ਦੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਤੁਹਾਡੀ ਅਸਫਲਤਾ;
 • ਜਾਂ ਆਪਣਾ ਪਾਸਵਰਡ ਅਤੇ ਖਾਤੇ ਦੇ ਵੇਰਵੇ ਸੁਰੱਖਿਅਤ ਅਤੇ ਗੋਪਨਿਯ ਰੱਖਣ ਵਿੱਚ ਤੁਹਾਡੀ ਅਸਫਲਤਾ

ਕਿਰਪਾ ਕਰਕੇ ਨੋਟ ਕਰੋ ਕਿ ਅਸੀਂ ਸਿਰਫ ਘਰੇਲੂ ਅਤੇ ਪ੍ਰਾਈਵੇਟ ਵਰਤੋਂ ਲਈ ਸਾਡਾ ਪੋਰਟਫਾਰਮ ਮੁਹੱਈਆ ਕਰਦੇ ਹਾਂ। ਤੁਸੀਂ ਕਿਸੇ ਤਿਜਾਰਤੀ ਜਾਂ ਵਪਾਰਕ ਉਦੇਸ਼ਾਂ ਲਈ ਸਾਡੇ ਪਲੇਟਫਾਰਮ ਦੀ ਵਰਤੋਂ ਨਾ ਕਰਨ ਲਈ ਸਹਿਮਤ ਹੁੰਦੇ ਹੋ, ਅਤੇ ਸਾਡੀ ਕਿਸੇ ਵੀ ਲਾਭ ਦੇ ਨੁਕਸਾਨ, ਕਾਰੋਬਾਰ ਦੇ ਨੁਕਸਾਨ, ਸਦਭਾਵਨਾ ਜਾਂ ਵਪਾਰਕ ਸਾਖ ਦੇ ਨੁਕਸਾਨ ਜਾਂ ਕਾਰੋਬਾਰ ਵਿੱਚ ਰੁਕਾਵਟ, ਜਾਂ ਵਪਾਰ ਦੇ ਮੌਕੇ ਦੇ ਨੁਕਸਾਨ ਲਈ ਕੋਈ ਜਿੰਮੇਵਾਰੀ ਨਹੀਂ ਹੈ।

ਜੇ ਸਾਡੇ ਵੱਲੋਂ ਸਪਲਾਈ ਕੀਤੀ ਗਈ ਕੋਈ ਖਰਾਬ ਡਿਜੀਟਲ ਸਮੱਗਰੀ ਤੁਹਾਡੇ ਨਾਲ ਸਬੰਧਿਤ ਕਿਸੇ ਉਪਕਰਣ ਜਾਂ ਡਿਜੀਟਲ ਸਮੱਗਰੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਹ ਸਾਡੀ ਵਾਜਬ ਦੇਖਭਾਲ ਅਤੇ ਹੁਨਰ ਦੀ ਵਰਤੋਂ ਕਰਨ ਵਿੱਚ ਅਸਫਲਤਾ ਦੇ ਕਾਰਣ ਹੋਇਆ ਹੈ, ਤਾਂ ਜਾਂ ਤਾਂ ਅਸੀਂ ਨੁਕਸਾਨ ਦੀ ਮੁਰੰਮਤ ਕਰਾਂਗੇ ਜਾਂ ਮੁਆਵਜ਼ਾ ਦੇਵਾਂਗੇ। ਹਾਲਾਂਕਿ, ਅਸੀਂ ਉਸ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵਾਂਗੇ ਜਿਸ ਤੋਂ ਤੁਸੀਂ ਸਾਡੇ ਦੁਆਰਾ ਮੁਫਤ ਵਿੱਚ ਤੁਹਾਨੂੰ ਦਿੱਤੇ ਅਪਡੇਟ ਨੂੰ ਲਾਗੂ ਕਰਕੇ ਅਤੇ ਉਸ ਨੁਕਸਾਨ ਤੋਂ ਜੋ ਸਾਡੇ ਦੁਆਰਾ ਇੰਸਟਾਲੇਸ਼ਨ ਦੇ ਦਿੱਤੇ ਗਏ ਨਿਰਦੇਸ਼ਾਂ ਦਾ ਸਹੀ ਪਾਲਣਾ ਕਰਕੇ ਜਾਂ ਸਾਡੇ ਦੁਆਰਾ ਸੁਝਾਈਆਂ ਗਈਆਂ ਘੱਟੋਂ-ਘਟ ਸਿਸਟਮ ਦੀਆਂ ਲੋੜਾਂ ਨੂੰ ਰੱਖ ਕੇ ਟਾਲਿਆ ਜਾ ਸਕਦਾ ਸੀ।

ਤੁਹਾਡੇ ਪ੍ਰਤੀ ਸਾਡੀ ਜਿੰਮੇਵਾਰੀ ਤੇ ਇਹ ਸੀਮਾਵਾਂ ਲਾਗੂ ਹੋਣਗੀਆਂ ਭਾਵੇਂ ਸਾਨੂੰ ਇਸਦੀ ਸਲਾਹ ਦਿੱਤੀ ਗਈ ਹੋਵੇ ਜਾਂ ਨਹੀਂ ਜਾਂ ਸਾਨੂੰ ਅਜਿਹੇ ਕਿਸੇ ਵੀ ਹੋਣ ਵਾਲੇ ਨੁਕਸਾਨਾਂ ਦੀ ਸੰਭਾਵਨਾ ਤੋਂ ਜਾਣੂ ਹੋਣਾ ਚਾਹੀਦਾ ਸੀ।

ਤੁਸੀਂ ਕਿਸੇ ਵੀ ਮੋਬਾਈਲ ਖਰਚਿਆਂ ਦੇ ਲਈ ਜ਼ਿੰਮੇਵਾਰ ਹੋ ਜੋ ਟੈਕਸਟ-ਸੰਦੇਸ਼ ਭੇਜਣ ਅਤੇ ਡੇਟਾ ਖ਼ਰਚਿਆਂ ਸਮੇਤ ਸਾਡੀ ਸੇਵਾ ਦੀ ਵਰਤੋਂ ਤੇ ਲਾਗੂ ਹੋ ਸਕਦੇ ਹਨ। ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਖਰਚੇ ਕੀ ਹੋ ਸਕਦੇ ਹਨ, ਤਾਂ ਤੁਹਾਨੂੰ ਸੇਵਾ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਸੇਵਾ ਪ੍ਰਦਾਤਾ ਨੂੰ ਪੁੱਛਣਾ ਚਾਹੀਦਾ ਹੈ।

ਕਾਨੂੰਨ ਦੁਆਰਾ ਦਿੱਤੀ ਗਈ ਇਜ਼ਾਜਤ ਦੀ ਪੂਰੀ ਹੱਦ ਤੱਕ, ਤੁਹਾਡੇ ਦੁਆਰਾ ਸੇਵਾਵਾਂ ਦੇ ਉਪਯੋਗ ਤੋਂ ਕਿਸੇ ਤੀਜੀ ਪਾਰਟੀ ਨਾਲ ਪੈਦਾ ਹੋਏ ਕਿਸੇ ਝਗੜੇ, ਸਮੇਤ, ਉਦਾਹਰਣ ਵੱਜੋਂ ਅਤੇ ਇਸ ਤੱਕ ਸੀਮਿਤ ਨਹੀਂ, ਕੋਈ ਵੀ ਗਾਹਕ, ਕਾਪੀਰਾਈਟ ਮਾਲਕ ਜਾਂ ਹੋਰ ਉਪਭੋਗਤਾ, ਤੁਹਾਡੇ ਅਤੇ ਅਜਿਹੀ ਪਾਰਟੀ ਨਾਲ ਸਿੱਧੇ ਤੌਰ 'ਤੇ, ਅਜਿਹੇ ਝਗੜਿਆਂ ਤੋਂ ਸਾਨੂੰ ਅਤੇ ਸਾਡੇ ਸਹਿਯੋਗੀਆਂ ਨੂੰ ਹਰ ਕਿਸਮ ਦੇ ਅਤੇ ਕੁਦਰਤ, ਜਾਣੇ ਜਾਂ ਅਣਜਾਣੇ, ਅਜਿਹੇ ਝਗੜਿਆਂ ਨਾਲ ਸਬੰਧਿਤ ਤੋਂ ਜਾਂ ਕਿਸੇ ਵੀ ਤਰ੍ਹਾਂ ਪੈਦਾ ਹੋਏ ਸਾਰੇ ਅਤੇ ਕਿਸੇ ਦਾਅਵਿਆਂ, ਮੰਗਾਂ ਅਤੇ ਨੁਕਸਾਨਾਂ (ਅਸਲ ਅਤੇ ਨਤੀਜੇ ਵੱਜੋਂ ਹੋਏ) ਤੋਂ ਅਟਲ ਢੰਗ ਨਾਲ ਬਾਹਰ ਰੱਖੋਗੇ।

11. ਹੋਰ ਸ਼ਰਤਾਂ

ਏ. ਲਾਗੂ ਕਾਨੂੰਨ ਅਤੇ ਅਧਿਕਾਰ ਖੇਤਰ. ਪੂਰਕ ਸ਼ਰਤਾਂ ਦੇ ਹੇਠ - ਇਹ ਸ਼ਰਤਾਂ, ਉਨ੍ਹਾਂ ਦੇ ਵਿਸ਼ੇ ਅਤੇ ਉਨ੍ਹਾਂ ਦੇ ਗਠਨ, ਭਾਰਤ ਦੇ ਕਾਨੂੰਨ ਦੁਆਰਾ ਨਿਯੰਤ੍ਰਿਤ ਹਨ। ਇਨ੍ਹਾਂ ਸ਼ਰਤਾਂ ਦੀ ਹੋਂਦ, ਵੈਧਤਾ ਜਾਂ ਸਮਾਪਤੀ ਸਬੰਧੀ ਕਿਸੇ ਵੀ ਸਵਾਲ ਸਮੇਤ ਇਹਨਾਂ ਸ਼ਰਤਾਂ ਤੋਂ ਜਾਂ ਇਨ੍ਹਾਂ ਦੇ ਸਬੰਧ ਵਿੱਚ ਉਠਣ ਵਾਲੇ ਕਿਸੇ ਵੀ ਵਿਵਾਦ ਨੂੰ ਇਸ ਸਮੇਂ ਲਾਗੂ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ ("ਐਸਆਈਏਸੀ ਨਿਯਮਾਂ") ਦੇ ਆਰਬਿਟਰੇਸ਼ਨ ਨਿਯਮਾਂ ਅਨੁਸਾਰ ਆਰਬਿਟਰੇਸ਼ਨ ਨੂੰ ਰੈਫਰ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਇਨ੍ਹਾਂ ਦੁਆਰਾ ਹੱਲ ਕੀਤਾ ਜਾਵੇਗਾ, ਜਿਨ੍ਹਾਂ ਨਿਯਮਾਂ ਨੂੰ ਇਸ ਧਾਰਾ ਵਿੱਚ ਸੰਦਰਭ ਦੇ ਕੇ ਸ਼ਾਮਲ ਕੀਤਾ ਮੰਨਿਆ ਜਾਂਦਾ ਹੈ। ਆਰਬਿਟਰੇਸ਼ਨ ਦੀ ਸੀਟ ਦਿੱਲੀ ਹੋਵੇਗੀ। ਟ੍ਰਿਬਿਊਨਲ ਵਿੱਚ ਤਿੰਨ (3) ਆਰਬਿਟਰੇਟਰ ਸ਼ਾਮਲ ਹੋਣਗੇ। ਆਰਬਿਟਰੇਸ਼ਨ ਦੀ ਭਾਸ਼ਾ ਅੰਗਰੇਜ਼ੀ ਹੋਵੇਗੀ।

ਬੀ. ਖੁਲ੍ਹਾ ਸਰੋਤ. ਪਲੇਟਫਾਰਮ ਵਿੱਚ ਕੁਝ ਖੁਲ੍ਹੇ ਸਰੋਤ ਦੇ ਸਾਫਟਵੇਅਰ ਸ਼ਾਮਲ ਹਨ। ਖੁਲ੍ਹੇ ਸਰੋਤ ਸੌਫਟਵੇਅਰ ਦੀ ਹਰੇਕ ਇਕਾਈ ਆਪਣੇ ਖੁਦ ਦੇ ਲਾਗੂ ਲਾਇਸੈਂਸ ਸ਼ਰਤਾਂ ਦੇ ਅਧੀਨ ਹੈ, ਜਿਸ ਨੂੰ ਖੁਲ੍ਹਾ ਸਰੋਤ ਨੀਤੀ ਤੇ ਪਾਇਆ ਜਾ ਸਕਦਾ ਹੈ।

ਸੀ. ਸੰਪੂਰਨ ਇਕਰਾਰਨਾਮਾ. ਇਹ ਸ਼ਰਤਾਂ (ਹੇਠ ਦਿੱਤੀਆਂ ਪੂਰਕ ਸ਼ਰਤਾਂ ਸਮੇਤ) ਤੁਹਾਡੇ ਅਤੇ ਬਾਈਟੀਡਾਂਸ ਵਿਚਕਾਰ ਸਮੂਚੇ ਕਾਨੂੰਨੀ ਸਮਝੌਤੇ ਦੀ ਸਥਾਪਨਾ ਦਾ ਗਠਨ ਕਰਦੀਆਂ ਹਨ ਅਤੇ ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਨੂੰ ਨਿਯੰਤ੍ਰਿਤ ਕਰਦੀਆਂ ਹਨ ਅਤੇ ਸੇਵਾਵਾਂ ਦੇ ਸਬੰਧ ਵਿੱਚ ਤੁਹਾਡੇ ਅਤੇ ਬਾਈਟੀਡਾਂਸ ਵਿਚਕਾਰ ਕਿਸੇ ਵੀ ਪੁਰਾਣੇ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਬਦਲਦੀਆਂ ਹਨ।

ਡੀ. ਲਿੰਕ. ਤੁਸੀਂ ਸਾਡੇ ਹੋਮ ਪੇਜ 'ਤੇ ਲਿੰਕ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਅਜਿਹਾ ਇਸ ਢੰਗ ਨਾਲ ਕਰਦੇ ਹੋ ਜੋ ਉਚਿਤ ਅਤੇ ਕਾਨੂੰਨੀ ਹੋਵੇ ਅਤੇ ਸਾਡੀ ਸਾਖ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੋਵੇ ਜਾਂ ਇਸਦਾ ਲਾਭ ਨਹੀਂ ਲੈਂਦਾ ਹੋਵੇ। ਤੁਹਾਨੂੰ ਅਜਿਹੇ ਕਿਸੇ ਤਰੀਕੇ ਨਾਲ ਲਿੰਕ ਸਥਾਪਤ ਨਹੀਂ ਕਰਨਾ ਚਾਹੀਦਾ ਹੈ ਜੋ ਸਾਡੇ ਵੱਲੋਂ ਕਿਸੇ ਵੀ ਕਿਸਮ ਦੇ ਐਸੋਸੀਏਸ਼ਨ, ਪ੍ਰਵਾਨਗੀ ਜਾਂ ਸਮਰੱਥਨ ਦੇ ਬਾਰੇ ਸੁਝਾਅ ਕਰਦਾ ਹੋਵੇ ਜਿੱਥੇ ਕੋਈ ਵੀ ਮੌਜੂਦ ਨਾ ਹੋਵੇ। ਤੁਹਾਨੂੰ ਕਿਸੇ ਵੀ ਵੈਬਸਾਈਟ ਵਿੱਚ ਸਾਡੀ ਸੇਵਾਵਾਂ ਦਾ ਲਿੰਕ ਨਹੀਂ ਸਥਾਪਿਤ ਕਰਨਾ ਚਾਹੀਦਾ ਹੈ ਜੋ ਤੁਹਾਡੀ ਮਲਕੀਅਤ ਨਹੀਂ ਹੈ। ਜਿਸ ਵੈੱਬਸਾਈਟ 'ਤੇ ਤੁਸੀਂ ਲਿੰਕ ਕਰ ਰਹੇ ਹੋ, ਉਹ ਉਪਰੋਕਤ “ਸਾਡੀ ਸੇਵਾਵਾਂ ਦੀ ਤੁਹਾਡੀ ਪਹੁੰਚ ਅਤੇ ਵਰਤੋਂ” ਵਿੱਚ ਨਿਰਧਾਰਿਤ ਕੀਤੀ ਸਮੱਗਰੀ ਦੇ ਮਾਪਦੰਡਾਂ ਦੇ ਨਾਲ ਸਾਰੇ ਮਾਮਲਿਆਂ ਵਿੱਚ ਪਾਲਣਾ ਕਰਨਾ ਚਾਹੀਦਾ ਹੈ। ਅਸੀਂ ਬਿਨਾਂ ਕਿਸੇ ਨੋਟਿਸ ਦੇ ਲਿੰਕਿੰਗ ਆਗਿਆ ਨੂੰ ਵਾਪਸ ਲੈਣ ਦਾ ਹੱਕ ਰਾਖਵਾਂ ਰੱਖਦੇ ਹਾਂ।

ਈ. ਉਮਰ ਦੀ ਸੀਮਾ. ਇਹ ਸੇਵਾ ਸਿਰਫ਼ 13 ਸਾਲ ਦੀ ਉਮਰ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ (ਪੂਰਕ ਸ਼ਰਤਾਂ - ਅਧਿਕਾਰ-ਵਿਸ਼ੇਸ਼ ਵਿੱਚ ਨਿਰਧਾਰਿਤ ਕੀਤੀਆਂ ਹੋ ਰਹੀਆਂ ਵਧੀਕ ਸੀਮਾਵਾਂ ਨਾਲ)। ਸੇਵਾਵਾਂ ਦੀ ਵਰਤੋਂ ਕਰਦੇ ਹੋਏ, ਤੁਸੀਂ ਪੁਸ਼ਟੀ ਕਰਦੇ ਹੋ ਕਿ ਤੁਸੀਂ ਇੱਥੇ ਦੱਸੀ ਗਈ ਸਬੰਧਿਤ ਉਮਰ ਤੋਂ ਵੱਧ ਹੋ। ਜੇ ਸਾਨੂੰ ਪਤਾ ਚਲਦਾ ਹੈ ਕਿ ਕੋਈ ਉਪਰ ਦੱਸੀ ਸਬੰਧਿਤ ਉਮਰ ਤੋਂ ਘੱਟ ਉਮਰ ਦੀ ਸੇਵਾਵਾਂ ਦੀ ਵਰਤੋਂ ਕਰ ਰਿਹਾ ਹੈ ਤਾਂ ਅਸੀਂ ਉਸ ਉਪਯੋਗਕਰਤਾ ਦੇ ਖਾਤੇ ਨੂੰ ਬੰਦ ਕਰ ਦਿਆਂਗੇ।

ਐਫ. ਕੋਈ ਛੋਟ ਨਹੀਂ. ਇਨ੍ਹਾਂ ਸ਼ਰਤਾਂ ਦੇ ਕਿਸੇ ਵੀ ਪ੍ਰਾਵਧਾਨ ਤੇ ਜ਼ੋਰ ਦੇਣ ਜਾਂ ਲਾਗੂ ਕਰਨ ਵਿੱਚ ਸਾਡੀ ਅਸਫਲਤਾ ਨੂੰ ਕਿਸੇ ਪ੍ਰਾਵਧਾਨ ਜਾਂ ਅਧਿਕਾਰ ਦੀ ਛੋਟ ਦੇ ਤੌਰ ਤੇ ਨਹੀਂ ਲਿਆ ਜਾਵੇਗਾ।

ਜੀ. ਸੁਰੱਖਿਆ। ਅਸੀਂ ਇਹ ਗਾਰੰਟੀ ਨਹੀਂ ਦਿੰਦੇ ਹਾਂ ਕਿ ਸਾਡੀਆਂ ਸੇਵਾਵਾਂ ਬੱਗਸ ਜਾਂ ਵਾਇਰਸ ਤੋਂ ਸੁਰੱਖਿਅਤ ਜਾਂ ਮੁਕਤ ਹੋਣਗੀਆਂ। ਤੁਸੀਂ ਸਾਡੀਆਂ ਸੇਵਾਵਾਂ ਤੱਕ ਪਹੁੰਚਣ ਲਈ ਆਪਣੀ ਸੂਚਨਾ ਤਕਨਾਲੋਜੀ, ਕੰਪਿਊਟਰ ਪ੍ਰੋਗਰਾਮਾਂ ਅਤੇ ਪਲੇਟਫਾਰਮ ਦੀ ਕੰਫੀਗਰੇਸ਼ਨ ਕਰਨ ਲਈ ਜ਼ਿੰਮੇਵਾਰ ਹੋ। ਤੁਹਾਨੂੰ ਆਪਣਾ ਖੁਦ ਦਾ ਵਾਇਰਸ ਸੁਰੱਖਿਆ ਸਾਫਟਵੇਅਰ ਵਰਤਣਾ ਚਾਹੀਦਾ ਹੈ।

ਐਚ. ਸਬੰਧ ਖਤਮ ਕਰਨਾ। ਜੇਕਰ ਕੋਈ ਵੀ ਅਦਾਲਤ, ਜਿਸ ਦਾ ਇਸ ਮਾਮਲੇ 'ਤੇ ਫੈਸਲਾ ਕਰਨ ਦਾ ਅਧਿਕਾਰ ਖੇਤਰ ਹੈ, ਇਹ ਫੈਸਲਾ ਦਿੰਦੀ ਹੈ ਕਿ ਇਨ੍ਹਾਂ ਸ਼ਰਤਾਂ ਦਾ ਕੋਈ ਪ੍ਰਾਵਧਾਨ ਅਵੈਧ ਹੈ, ਤਾਂ ਬਾਕੀ ਦੀਆਂ ਸ਼ਰਤਾਂ ਨੂੰ ਪ੍ਰਭਾਵਿਤ ਕੀਤੇ ਬਗੈਰ ਉਸ ਪ੍ਰਾਵਧਾਨ ਨੂੰ ਸ਼ਰਤਾਂ ਵਿੱਚੋਂ ਹਟਾ ਦਿੱਤਾ ਜਾਵੇਗਾ, ਅਤੇ ਸ਼ਰਤਾਂ ਦੇ ਬਾਕੀ ਪ੍ਰਾਵਧਾਨ ਵੈਧ ਅਤੇ ਲਾਗੂ ਹੋਣਾ ਜਾਰੀ ਜਾਰੀ ਰੱਖਣਗੇ।