ਸੁਰੱਖਿਆ ਕੇਂਦਰ

  • ਆਪਣੇ ਖਾਤੇ ਨੂੰ ਨਿੱਜੀ ਬਣਾਉਣ ਨਾਲ ਤੁਹਾਨੂੰ ਆਪਣੇ ਫਾਲੋਅਰ ਮਨਜ਼ੂਰ ਜਾਂ ਨਾਮਨਜ਼ੂਰ ਕਰਨ ਅਤੇ ਆਪਣੀ ਅੱਪਲੋਡ ਕੀਤੀ ਸਮੱਗਰੀ ਨੂੰ ਸਿਰਫ ਆਪਣੇ ਫਾਲੋਅਰਾਂ ਤੱਕ ਸੀਮਿਤ ਰੱਖਣ ਦੀ ਸਹੂਲਤ ਮਿਲ ਜਾਂਦੀ ਹੈ। ਹੋਰ ਜਾਣੋ
  • ਖਾਤਾ ਨਿੱਜੀ ਹੋਣ ਦੇ ਬਾਵਜੂਦ, ਨੋਟ ਕਰੋ ਕਿ – ਤੁਹਾਡੀ ਪ੍ਰੋਫਾਈਲ ਫ਼ੋਟੋ, ਵਰਤੋਂਕਾਰ-ਨਾਮ, ਅਤੇ ਜੀਵਨੀ ਸਮੇਤ – ਤੁਹਾਡੀ ਪ੍ਰੋਫਾਈਲ ਦੀ ਜਾਣਕਾਰੀ ਸਾਰੇ ਵਰਤੋਂਕਾਰਾਂ ਨੂੰ ਦਿਖਾਈ ਦੇਵੇਗੀ। ਕਿਰਪਾ ਕਰਕੇ ਆਪਣੀ ਪ੍ਰੋਫਾਈਲ ਵਿੱਚ ਨਿੱਜੀ ਜਾਣਕਾਰੀ ਸ਼ਾਮਲ ਨਾ ਕਰੋ; ਤੁਸੀਂ ਆਪਣੇ ਪ੍ਰੋਫਾਈਲ ਪੰਨੇ ਨੂੰ ਸੰਪਾਦਿਤ ਕਰਕੇ ਯਕੀਨੀ ਬਣਾ ਸਕਦੇ ਹੋ ਕਿ ਉਹ ਆਨਲਾਈਨ ਦਿਖਣ ਲਈ ਤਿਆਰ ਹੈ। ਹੋਰ ਜਾਣੋ
  • ਉਹ ਸਮਗਰੀ ਜੋ ਸ਼ਾਇਦ ਹਰ ਤਰਾਂ ਦੇ ਦਰਸ਼ਕਾਂ ਲਈ ਉਚਿਤ ਨਾ ਹੋਵੇ, ਉਸ ਸਮੱਗਰੀ ਦਾ ਦਿਖਣਾ ਸੀਮਿਤ ਕਰਨ ਲਈ ਖਾਤੇ ਦੀਆਂ ਸੈਟਿੰਗਾਂ ਵਿੱਚ ਪ੍ਰਤਿਬੰਧਿਤ ਮੋਡ ਨੂੰ ਸਮਰੱਥ ਕਰਨ ਦਾ ਵਿਕਲਪ ਉਪਲਬਧ ਹੈ। ਹੋਰ ਜਾਣੋ
  • ਕਈ ਵਾਰ ਆਨਲਾਈਨ ਬਿਤਾਏ ਜਾਣ ਵਾਲੇ ਸਮੇਂ ਲਈ ਇੱਕ ਸੀਮਾ ਤੈਅ ਕਰਨਾ ਉਪਯੋਗੀ ਹੋ ਸਕਦਾ ਹੈ। "ਸਕ੍ਰੀਨ ਸਮਾਂ ਪ੍ਰਬੰਧਨ" ਨੂੰ ਸਮਰੱਥ ਕਰਕੇ ਅਸੀਂ ਤੁਹਾਨੂੰ ਸਿਰਫ 2 ਘੰਟੇ ਐਪ ਦੀ ਵਰਤੋਂ ਕਰਨ ਦਿਆਂਗੇ। ਹੋਰ ਜਾਣੋ
  • ਕਿਸੇ ਵੀ ਆਨਲਾਈਨ ਖਾਤੇ ਲਈ ਇੱਕ ਮਜ਼ਬੂਤ ਪਾਸਵਰਡ ਚੁਣਨਾ ਬਹੁਤ ਜ਼ਰੂਰੀ ਹੁੰਦਾ ਹੈ, ਆਪਣੇ ਪਾਸਵਰਡ ਨੂੰ ਤੀਜੀ-ਧਿਰ ਦੀਆਂ ਸਾਈਟਾਂ ਤੋਂ ਬਚਾ ਕੇ ਰੱਖੋ, ਅਤੇ ਯਕੀਨੀ ਬਣਾਓ ਕਿ ਤੁਸੀਂ ਵੱਖ-ਵੱਖ ਸੇਵਾਵਾਂ ਲਈ ਵੱਖਰੇ ਪਾਸਵਰਡ ਦੀ ਵਰਤੋਂ ਕਰੋ। ਜੇ ਕਿਸੇ ਸ਼ੱਕੀ ਗਤੀਵਿਧੀ ਕਾਰਨ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਡੇ ਟਿੱਕ-ਟਾਕ ਖਾਤੇ ਨਾਲ ਛੇੜਛਾੜ ਕੀਤੀ ਗਈ ਹੈ, ਤਾਂ ਤੁਸੀਂ ਆਪਣਾ ਪਾਸਵਰਡ ਬਦਲ ਸਕਦੇ ਹੋ ਜਾਂ ਮਦਦ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਜਾਣੋ