ਸੁਰੱਖਿਆ ਕੇਂਦਰ

ਸਤਿ ਸ਼੍ਰੀ ਅਕਾਲ, ਮਾਤਾ-ਪਿਤਾ ਜੀ! ਇਸ ਪੰਨੇ ਵਿੱਚ ਤੁਹਾਨੂੰ ਅਜਿਹੀ ਜਾਣਕਾਰੀ ਅਤੇ ਸਰੋਤ ਮਿਲਣਗੇ ਜੋ ਤੁਹਾਨੂੰ TikTok ਨੂੰ ਸਮਝਣ ਵਿੱਚ ਮਦਦ ਕਰਨਗੇ ਅਤੇ ਤੁਸੀਂ ਕਿਵੇਂ ਐਪ ਅਤੇ ਭਾਈਚਾਰੇ ਦਾ ਸਭ ਤੋਂ ਵਧੀਆ ਅਨੁਭਵ ਲੈਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।

ਆਮ ਤੌਰ 'ਤੇ, ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕੀ ਤੁਸੀਂ ਆਪਣੇ ਨੌਜਵਾਨ ਬੱਚੇ ਦੇ ਆਨਲਾਈਨ ਅਨੁਭਵ ਵਿੱਚ ਇੱਕ ਕਿਰਿਆਸ਼ੀਲ ਭੂਮਿਕਾ ਨਿਭਾਓ। ਆਪਣੇ ਬੱਚੇ ਨਾਲ ਇੰਟਰਨੈੱਟ ਉੱਤੇ ਸੁਰੱਖਿਆ, ਆਨਲਾਈਨ ਨਿੱਜਤਾ, ਅਤੇ ਉਹਨਾਂ ਲਈ ਉਪਲਬਧ ਵਿਕਲਪਾਂ ਬਾਰੇ ਗੱਲਬਾਤ ਕਰੋ। ਤੁਹਾਡਾ ਮਾਰਗ ਦਰਸ਼ਨ ਉਹਨਾਂ ਲਈ ਬਹੁਮੁੱਲਾ ਸਾਬਤ ਹੋ ਸਕਦਾ ਹੈ!

TikTok ਕੀ ਹੈ?

TikTok ਛੋਟੀ-ਮਿਆਦ ਵਾਲੀ ਮੋਬਾਈਲ ਵੀਡੀਓਜ਼ ਲਈ ਦੁਨੀਆ ਦਾ ਪ੍ਰਮੁੱਖ ਅੱਡਾ ਹੈ। ਸਾਡਾ ਮਿਸ਼ਨ ਦੁਨੀਆ ਦੀਆਂ ਰਚਨਾਤਮਕ ਚੀਜ਼ਾਂ, ਗਿਆਨ ਅਤੇ ਰੋਜ਼ਾਨਾ ਜੀਵਨ ਦੇ ਕੀਮਤੀ ਪਲਾਂ ਨੂੰ ਕੈਪਚਰ ਅਤੇ ਪ੍ਰਸਤੁਤ ਕਰਨਾ ਹੈ। TikTok ਸਭ ਨੂੰ ਸਿੱਧਾ ਆਪਣੇ ਸਮਾਰਟਫ਼ੋਨਾਂ ਰਾਹੀਂ ਨਿਰਮਾਤਾ ਬਣਨ ਦਾ ਮੌਕਾ ਦਿੰਦਾ ਹੈ, ਅਤੇ ਇਹ ਵਰਤੋਂਕਾਰਾਂ ਨੂੰ ਆਪਣੇ ਵੀਡੀਓ ਦੇ ਜ਼ਰੀਏ ਆਪਣੇ ਜਨੂੰਨ ਅਤੇ ਰਚਨਾਤਮਕ ਹੁਨਰ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕਰਕੇ ਇੱਕ ਭਾਈਚਾਰਾ ਬਣਾਉਣ ਲਈ ਪੂਰਾ ਯਤਨ ਕਰ ਰਿਹਾ ਹੈ।

TikTok ਦੀ ਵਰਤੋਂ ਕੌਣ ਕਰ ਸਕਦਾ ਹੈ?

TikTok ਦੀ ਵਰਤੋਂ 13 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਰਤੋਂਕਾਰ ਕਰ ਸਕਦੇ ਹਨ। ਕਿਰਪਾ ਕਰਕੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਐਪ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿਓ।

ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ 13 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ TikTok ਖਾਤੇ ਲਈ ਰਜਿਸਟਰ ਕਰ ਲਿਆ ਹੈ, ਤਾਂ ਤੁਸੀਂ https://www.tiktok.com/legal/report/privacy 'ਤੇ ਈਮੇਲ ਭੇਜ ਕੇ ਸਾਨੂੰ ਇਸ ਬਾਰੇ ਸੂਚਿਤ ਕਰ ਸਕਦੇ ਹੋ। ਅਸੀਂ ਤੁਰੰਤ ਢੁੱਕਵੀਂ ਕਾਰਵਾਈ ਕਰਾਂਗੇ।

ਉਚਿਤ ਵਰਤੋਂ ਬਾਰੇ ਹੋਰ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ਸਾਡੀਆਂ ਸੇਵਾ ਦੀਆਂ ਸ਼ਰਤਾਂ ਅਤੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹੋ।

ਕੀ ਅਸੀਂ ਆਪਣੇ ਨੌਜਵਾਨ ਬੱਚੇ ਨੂੰ TikTok ਡਾਊਨਲੋਡ ਕਰਨ ਤੋਂ ਰੋਕ ਸਕਦੇ ਹਾਂ?

ਅਸੀਂ ਤੁਹਾਨੂੰ ਸਲਾਹ ਦਿਆਂਗੇ ਕਿ ਤੁਸੀਂ ਆਪਣੇ ਬੱਚੇ ਦੀ ਇੰਟਰਨੈੱਟ ਵਰਤੋਂ ਉੱਤੇ ਨਜ਼ਰ ਰੱਖੋ, ਉਹਨਾਂ ਦੁਆਰਾ ਡਾਊਨਲੋਡ ਕੀਤੀਆਂ ਐਪਾਂ ਉੱਤੇ ਵੀ। iOS ਅਤੇ Android ਦੋਵਾਂ ਵਿੱਚ \"ਮਾਪਿਆਂ ਦਾ ਨਿਯੰਤਰਣ\" ਮੌਜੂਦ ਹੁੰਦਾ ਹੈ, ਜਿਸ ਨਾਲ ਤੁਹਾਨੂੰ ਡਿਵਾਈਸ ਪੱਧਰ 'ਤੇ ਕੁਝ ਵਿਸ਼ੇਸ਼ ਐਪਾਂ, ਵਿਸ਼ੇਸ਼ਤਾਵਾਂ, ਫਿਲਮਾਂ, ਸੰਗੀਤ, ਅਤੇ ਹੋਰ ਚੀਜ਼ਾਂ ਨੂੰ ਬਲੌਕ ਜਾਂ ਸੀਮਿਤ ਕਰਨ ਦੀ ਸਹੂਲਤ ਮਿਲਦੀ ਹੈ।

ਕਿਉਂ ਕਿ TikTok ਸਿਰਫ 13 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਰਤੋਂਕਾਰਾਂ ਦੇ ਲਈ ਹੈ, ਇਸ ਲਈ ਅਸੀਂ ਇਸ ਨੂੰ ਸਖਤ 12+ ਐਪ ਸਟੋਰ ਰੇਟਿੰਗ ਦਿੱਤੀ ਹੈ। ਇਸ ਨਾਲ ਤੁਹਾਨੂੰ ਡਿਵਾਈਸ-ਆਧਾਰਿਤ ਮਾਪਿਆਂ ਦਾ ਨਿਯੰਤਰਣ ਵਰਤਣ ਦੀ ਸਹੂਲਤ ਮਿਲ ਜਾਂਦੀ ਹੈ ਤਾਂ ਜੋ ਤੁਸੀਂ ਆਸਾਨੀ ਨਾਲ ਨਾਬਾਲਿਗ ਬੱਚੇ ਦੇ ਫ਼ੋਨ ਵਿੱਚੋਂ ਐਪ ਨੂੰ ਬਲੌਕ ਕਰ ਸਕੋ।

\"ਮਾਪਿਆਂ ਦੇ ਨਿਯੰਤਰਣ\" ('ਪਾਬੰਦੀਆਂ') ਬਾਰੇ ਅਤੇ ਉਹਨਾਂ ਨੂੰ ਕਿਵੇਂ ਸਮਰੱਥ ਕਰਨਾ ਹੈ, ਉਸ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ Apple App Store ਜਾਂ Google Play Store ਦੀਆਂ ਹਿਦਾਇਤਾਂ ਨੂੰ ਪੜ੍ਹੋ।

ਮੇਰਾ ਨੌਜਵਾਨ ਬੱਚਾ ਇਹ ਕਿਵੇਂ ਨਿਯੰਤਰਿਤ ਕਰ ਸਕਦਾ ਹੈ ਕਿ ਉਹਨਾਂ ਦੀ ਵੀਡੀਓ ਕੌਣ ਦੇਖ ਸਕਦਾ ਹੈ ਅਤੇ ਉਹਨਾਂ ਨੂੰ ਕੌਣ ਸੁਨੇਹੇ ਭੇਜ ਸਕਦਾ ਹੈ?

ਵਰਤੋਂਕਾਰ ਆਪਣੇ ਖਾਤੇ ਨੂੰ ਨਿੱਜੀ ਬਣਾ ਕੇ ਨਿਯੰਤਰਿਤ ਕਰ ਸਕਦੇ ਹਨ ਕਿ ਉਹਨਾਂ ਦੁਆਰਾ ਅੱਪਲੋਡ ਕੀਤੀ ਸਮੱਗਰੀ ਕੌਣ ਦੇਖ ਸਕਦਾ ਹੈ, ਉਹਨਾਂ ਨੂੰ ਕੌਣ ਫਾਲੋ ਕਰ ਸਕਦਾ ਹੈ, ਅਤੇ ਕੌਣ ਉਹਨਾਂ ਨੂੰ ਸੁਨੇਹੇ ਭੇਜ ਸਕਦਾ ਹੈ। ਖਾਤੇ ਨੂੰ ਨਿੱਜੀ ਬਣਾ ਕੇ, ਵਰਤੋਂਕਾਰ ਫਾਲੋਅਰਾਂ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰ ਸਕਦੇ ਹਨ ਅਤੇ ਆਪਣੇ ਅੱਪਲੋਡ ਕੀਤੀ ਸਮੱਗਰੀ ਅਤੇ ਪ੍ਰਾਪਤ ਹੋਣ ਵਾਲੇ ਸੁਨੇਹਿਆਂ ਨੂੰ ਸਿਰਫ ਆਪਣੇ ਫਾਲੋਅਰਾਂ ਤੱਕ ਸੀਮਿਤ ਬਣਾ ਸਕਦੇ ਹਨ।

ਜੇ ਕਿਸੇ ਵਰਤੋਂਕਾਰ ਦੀ ਪ੍ਰੋਫਾਈਲ ਜਨਤਕ ਹੈ, ਤਾਂ ਕੋਈ ਵੀ TikTok ਐਪ ਵਿੱਚ ਸਾਈਨ ਇਨ ਕਰਕੇ ਉਸ ਵਰਤੋਂਕਾਰ ਦੀ ਜਨਤਕ ਵੀਡੀਓ ਦੇਖ ਸਕਦਾ ਹੈ। ਪਰ ਫਿਰ ਵੀ, ਸਿਰਫ ਮਨਜ਼ੂਰਸ਼ੁਦਾ ਫਾਲੋਅਰ ਹੀ ਉਸ ਵਰਤੋਂਕਾਰ ਨੂੰ ਸੁਨੇਹਾ ਭੇਜ ਸਕਦੇ ਹਨ।

ਭਾਵੇਂ ਵਰਤੋਂਕਾਰ ਆਪਣੇ ਖਾਤੇ ਨੂੰ ਨਿੱਜੀ ਰੱਖਣ ਦਾ ਫੈਸਲਾ ਕਰਨ ਜਾਂ ਜਨਤਕ ਰੱਖਣ ਦਾ, ਉਹ ਹਮੇਸ਼ਾ:

  • ਦੂਜੇ ਵਰਤੋਂਕਾਰ ਨੂੰ ਤੁਹਾਡੇ ਨਾਲ ਸੰਪਰਕ ਕਰਨ ਤੋਂ ਬਲੌਕ ਕਰ ਸਕਦੇ ਹਨ
  • ਵੀਡੀਓ ਨੂੰ ਨਿੱਜੀ ਰੂਪ ਵਿੱਚ ਸੁਰੱਖਿਅਤ ਕਰ ਸਕਦੇ ਹਨ ਤਾਂ ਜੋ ਉਹ ਸਮੱਗਰੀ ਦੂਜੇ ਵਰਤੋਂਕਾਰਾਂ ਨੂੰ ਦਿਖਾਈ ਨਾ ਦੇਵੇ
  • ਟਿੱਪਣੀਆਂ ਕਰਨ, ਡੁਇਟ ਵੀਡੀਓ ਬਣਾਉਣ, ਜਾਂ ਪ੍ਰਾਪਤ ਹੋਣ ਵਾਲੇ ਸੁਨੇਹਿਆਂ ਉੱਤੇ ਪਾਬੰਦੀ ਲਗਾ ਸਕਦੇ ਹਨ

ਤੁਹਾਡੇ ਬੱਚੇ ਦੇ TikTok ਅਨੁਭਵ ਨੂੰ ਨਿਯੰਤਰਿਤ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਵਾਲੀਆਂ ਹੋਰ ਸੈਟਿੰਗਾਂ ਲਈ, ਆਪਣੇ ਟੂਲਸ ਪੰਨੇ 'ਤੇ ਜਾਓ।

ਕਿਰਪਾ ਕਰਕੇ ਯਾਦ ਰੱਖੋ: ਤੁਹਾਡਾ ਖਾਤਾ ਨਿੱਜੀ ਹੋਣ ਦੇ ਬਾਵਜੂਦ, – ਤੁਹਾਡੀ ਪ੍ਰੋਫਾਈਲ ਫ਼ੋਟੋ, ਵਰਤੋਂਕਾਰ-ਨਾਮ, ਅਤੇ ਜੀਵਨੀ ਸਮੇਤ – ਤੁਹਾਡੀ ਪ੍ਰੋਫਾਈਲ ਦੀ ਜਾਣਕਾਰੀ ਸਾਰੇ ਵਰਤੋਂਕਾਰਾਂ ਨੂੰ ਦਿਖਾਈ ਦੇਵੇਗੀ। ਆਪਣੇ ਬੱਚੇ ਨੂੰ ਸਮਝਾਓ ਕਿ ਉਹ ਆਪਣੀ ਨਿੱਜੀ ਜਾਣਕਾਰੀ ਜਿਵੇਂ ਉਮਰ, ਪਤਾ, ਜਾਂ ਫ਼ੋਨ ਨੰਬਰ ਨੂੰ ਆਪਣੀ ਪ੍ਰੋਫਾਈਲ ਵਿੱਚ ਸਾਂਝਾ ਨਾ ਕਰਨ।

ਮੇਰਾ ਬੱਚਾ ਅਣਉਚਿਤ ਸਮੱਗਰੀ ਜਾਂ ਵਿਵਹਾਰ ਦੀ ਰਿਪੋਰਟ ਕਿਵੇਂ ਕਰ ਸਕਦਾ ਹੈ?

ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕੁਝ ਅਜਿਹਾ ਦਿਖਾਈ ਦਿੰਦਾ ਹੈ ਜੋ ਸ਼ਾਇਦ ਸਾਡੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ, ਤਾਂ ਕਿਰਪਾ ਕਰਕੇ ਉਸਦੀ ਰਿਪੋਰਟ ਕਰੋ ਤਾਂ ਜੋ ਸਾਡੀ ਸੰਚਾਲਕ ਟੀਮ ਉਸਦੀ ਸਮੀਖਿਆ ਕਰ ਸਕੇ ਅਤੇ ਢੁਕਵੀਂ ਕਾਰਵਾਈ ਕਰ ਸਕੇ। ਵਰਤੋਂਕਾਰ ਸਿੱਧਾ ਐਪ ਵਿੱਚੋਂ ਕਿਸੇ ਵਿਸ਼ੇਸ਼ ਵੀਡੀਓ, ਲਾਈਵ ਸਟ੍ਰੀਮ, ਵਰਤੋਂਕਾਰ, ਜਾਂ ਟਿੱਪਣੀ ਦੀ ਰਿਪੋਰਟ ਕਰ ਸਕਦੇ ਹੋ।

ਇਸ ਤੋਂ ਇਲਾਵਾ, ਤੁਹਾਡਾ ਬੱਚਾ ਦੂਜੇ ਵਰਤੋਂਕਾਰ ਨੂੰ ਆਪਣੀ ਸਮੱਗਰੀ ਦੇਖਣ ਜਾਂ ਉਸਨੂੰ ਸੁਨੇਹੇ ਭੇਜਣ ਤੋਂ ਬਲੌਕ ਕਰ ਸਕਦਾ ਹੈ।