ਸੁਰੱਖਿਆ ਕੇਂਦਰ

TikTok ਦਾ ਮਿਸ਼ਨ ਦੁਨੀਆ ਦੀਆਂ ਰਚਨਾਤਮਕ ਚੀਜ਼ਾਂ, ਗਿਆਨ ਅਤੇ ਰੋਜ਼ਾਨਾ ਜੀਵਨ ਦੇ ਕੀਮਤੀ ਪਲਾਂ ਨੂੰ ਕੈਪਚਰ ਅਤੇ ਪੇਸ਼ ਕਰਨਾ ਹੈ। ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਬਲ 'ਤੇ ਉੱਨਤੀ ਕਰਨ ਵਾਲਾ ਇੱਕ ਵਿਸ਼ਵ-ਵਿਆਪੀ ਭਾਈਚਾਰਾ ਹੋਣ ਦੇ ਨਾਤੇ, ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਭਾਈਚਾਰੇ ਦੇ ਵਿੱਚ ਸਾਰੇ ਵਰਤੋਂਕਾਰ ਸੁਰੱਖਿਅਤ ਅਤੇ ਸੁਖਾਵਾਂ ਮਹਿਸੂਸ ਕਰਨ। ਸਾਡੀਆਂ ਨੀਤੀਆਂ ਅਤੇ ਟੂਲਸ ਨੂੰ ਸਾਡੇ ਭਾਈਚਾਰੇ ਵਿੱਚ ਸਕਾਰਾਤਮਕ ਅਤੇ ਸੁਰੱਖਿਅਤ ਮਾਹੌਲ ਦਾ ਪ੍ਰਚਾਰ ਕਰਨ ਲਈ ਤਿਆਰ ਕੀਤਾ ਗਿਆ ਹੈ, ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਵਰਤੋਂਕਾਰ TikTok ਨੂੰ ਮਜ਼ੇਦਾਰ ਅਤੇ ਸਾਰਿਆਂ ਲਈ ਉਪਲਬਧ ਰੱਖਣ ਲਈ ਇਹਨਾਂ ਉਪਾਵਾਂ ਦਾ ਸਤਿਕਾਰ ਅਤੇ ਇਹਨਾਂ ਦੀ ਵਰਤੋਂ ਕਰਨਗੇ।