TikTok ਦੇ ਬਾਰੇ

TikTok ਛੋਟੀ-ਮਿਆਦ ਵਾਲੇ ਮੋਬਾਈਲ ਵੀਡੀਓਜ਼ ਲਈ ਦੁਨੀਆ ਦਾ ਪ੍ਰਮੁੱਖ ਅੱਡਾ ਹੈ। ਸਾਡਾ ਮਿਸ਼ਨ ਦੁਨੀਆ ਦੀਆਂ ਰਚਨਾਤਮਕ ਚੀਜ਼ਾਂ, ਗਿਆਨ ਅਤੇ ਰੋਜ਼ਾਨਾ ਜੀਵਨ ਦੇ ਕੀਮਤੀ ਪਲਾਂ ਨੂੰ ਕੈਪਚਰ ਅਤੇ ਪੇਸ਼ ਕਰਨਾ ਹੈ। TikTok ਸਭ ਨੂੰ ਸਿੱਧਾ ਆਪਣੇ ਸਮਾਰਟਫ਼ੋਨਾਂ ਰਾਹੀਂ ਨਿਰਮਾਤਾ ਬਣਨ ਦਾ ਮੌਕਾ ਦਿੰਦਾ ਹੈ, ਅਤੇ ਇਹ ਵਰਤੋਂਕਾਰਾਂ ਨੂੰ ਆਪਣੇ ਵੀਡੀਓ ਦੇ ਜ਼ਰੀਏ ਆਪਣੇ ਜਨੂੰਨ ਅਤੇ ਰਚਨਾਤਮਕ ਹੁਨਰ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕਰਕੇ ਇੱਕ ਭਾਈਚਾਰਾ ਬਣਾਉਣ ਲਈ ਪੂਰਾ ਯਤਨ ਕਰ ਰਿਹਾ ਹੈ। TikTok ਦੇ ਦਫ਼ਤਰ ਬੀਜਿੰਗ, ਬਰਲਿਨ, ਜਕਾਰਤਾ, ਲੰਡਨ, ਲਾਸ ਏਂਜਲਸ, ਮਾਸਕੋ, ਮੁੰਬਈ, ਸਾਓ ਪਾਓਲੋ, ਸਿਓਲ, ਸ਼ੰਘਾਈ, ਸਿੰਗਾਪੁਰ ਅਤੇ ਟੋਕੀਓ ਵਿੱਚ ਹਨ। 2018 ਵਿੱਚ, TikTok ਦੁਨੀਆ ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਐਪਾਂ ਵਿੱਚੋਂ ਇੱਕ ਸੀ। TikTok ਦੁਨੀਆ ਭਰ ਦੇ iOS ਅਤੇ Android ਡਿਵਾਈਸਾਂ ਲਈ ਉਪਲਬਧ ਹੈ।